Live News Updates: ਜੋ ਲੋਕ ਪਾਰਟੀ ਛੱਡ ਕੇ ਗਏ, ਉਨ੍ਹਾਂ ਦੀਆਂ ਕੁਝ ਮਜਬੂਰੀਆਂ ਹੋਣਗੀਆਂ- ਕੇਜਰੀਵਾਲ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਅਸੀਂ ਮੱਧ ਵਰਗ ਦਾ ਖਿਆਲ ਰੱਖਦੇ ਹਾਂ- ਕੇਜਰੀਵਾਲ
ਪੁਰਾਣੇ ਨੀਲੇ ਰੰਗ ਦੀ ਵੈਗਨਆਰ ਨਾਲ ਜੁੜੇ ਸਵਾਲ ‘ਤੇ ਕੇਜਰੀਵਾਲ ਨੇ ਕਿਹਾ, ਮੈਨੂੰ ਨੰਬਰ ਯਾਦ ਨਹੀਂ ਹੈ। ਜਨਤਾ ਮੇਰੇ ਕੰਮ ‘ਤੇ ਵੋਟ ਦੇਵੇਗੀ ਨਾ ਕਿ ਮੇਰੀ ਕਾਰ ਦੇ ਨੰਬਰ ‘ਤੇ। ਪਾਰਟੀਆਂ ਵੱਡੇ ਲੋਕਾਂ ਦੀ ਗੱਲ ਕਰਦੀਆਂ ਹਨ। ਅਸੀਂ ਮੱਧ ਵਰਗ ਦਾ ਧਿਆਨ ਰੱਖਦੇ ਹਾਂ। ਮੇਰੇ ਸਕੂਲਾਂ ਵਿੱਚ ਮੱਧ ਵਰਗ ਦੇ ਬੱਚੇ ਪੜ੍ਹਦੇ ਹਨ। ਅਸੀਂ ਚੰਗੀ ਸਿੱਖਿਆ ਦਿੱਤੀ ਹੈ। ਮੈਂ ਅਮੀਰਾਂ ਦੇ ਮੁਹੱਲਿਆਂ ਵਿੱਚ ਮੁਹੱਲਾ ਕਲੀਨਿਕ ਬਣਾਏ ਹਨ।
-
ਜੋ ਲੋਕ ਪਾਰਟੀ ਛੱਡ ਕੇ ਗਏ, ਉਨ੍ਹਾਂ ਦੀਆਂ ਕੁਝ ਮਜਬੂਰੀਆਂ ਹੋਣਗੀਆਂ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਤੋੜ ਕੇ ਆਪਣੇ ਨਾਲ ਲੈ ਜਾਣਾ ਚਾਹੁੰਦੀ ਸੀ। ਇਸ ਕਾਰਵਾਈ ਪਿੱਛੇ ਸਿਰਫ਼ ਇੱਕ ਹੀ ਮਾਸਟਰਮਾਈਂਡ ਹੈ, ਹਰ ਕੋਈ ਉਸ ਬਾਰੇ ਜਾਣਦਾ ਹੈ। ਪਾਰਟੀ ਛੱਡਣ ਵਾਲਿਆਂ ਦੀਆਂ ਆਪਣੀਆਂ ਮਜਬੂਰੀਆਂ ਹੋਣਗੀਆਂ। ਮੈਂ ਕਿਸੇ ‘ਤੇ ਟਿੱਪਣੀ ਨਹੀਂ ਕਰਾਂਗਾ।
-
ਪੁਸ਼ਪਕ ਐਕਸਪ੍ਰੈਸ ਟ੍ਰੇਨ ‘ਚ ਅੱਗ ਦੀ ਅਫਵਾਹ, ਕਈ ਲੋਕਾਂ ਦੀ ਮੌਤ ਦੀ ਖ਼ਬਰ
ਮਹਾਰਾਸ਼ਟਰ ਦੇ ਜਲਗਾਂਵ ਦੇ ਪਰਾਡਾ ਸਟੇਸ਼ਨ ਤੇ ਹਾਦਸਾ ਵਾਪਰਿਆ ਹੈ। ਪੁਸ਼ਪਕ ਐਕਸਪ੍ਰੈਸ ਟ੍ਰੇਨ ‘ਚ ਅੱਗ ਲੱਗਣ ਦੀ ਅਫਾਹ ਜਿਸ ਵਿੱਚ ਕਰੀਬ 20 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਲਖਨਾਊ ਤੋਂ ਮੁੰਬਈ ਜਾ ਰਹੀ ਸੀ ਟ੍ਰੇਨ। ਟ੍ਰੇਨ ਵਿੱਚ ਅੱਗ ਦੀ ਅਫਵਾਹ ਕਾਰਨ ਲੋਕਾਂ ਨੇ ਛਾਲ ਮਾਰ ਦਿੱਤੀ।
-
ਭਾਰਤ ਨੂੰ ਅੰਦਰੋਂ ਤੋਂ ਖਤਰਾ ਹੈ : ਫਾਰੂਕ ਅਬਦੁੱਲਾ
ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨੂੰ ਬਾਹਰੋਂ ਨਹੀਂ ਸਗੋਂ ਦੇਸ਼ ਦੇ ਅੰਦਰੋਂ ਖ਼ਤਰਾ ਹੈ। ਉਨ੍ਹਾਂ ਨੇ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਏਕਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਫੁੱਟ ਪਾਊ ਬਿਆਨਾਂ ਦਾ ਟਾਕਰਾ ਕਰਨ ਲਈ ਕਿਹਾ।
-
ਕਿਸਾਨ ਆਗੂ ਡੱਲੇਵਾਲ ਗੱਲਬਾਤ ਕਰਨ ਲਈ ਹੋਏ ਤਿਆਰ
ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਦੇ ਵਫ਼ਦ ਨਾਲ ਗੱਲਬਾਤ ਕਰਨ ਦੀ ਹਾਮੀ ਭਰ ਦਿੱਤੀ ਹੈ। ਮੀਟਿੰਗ 14 ਫਰਵਰੀ ਨੂੰ ਹੋਵੇਗੀ। ਪੰਜਾਬ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਸ ਦੇ ਮੱਦੇਨਜ਼ਰ ਡੱਲੇਵਾਲ ਅਤੇ ਹੋਰਨਾਂ ਨੇ ਡਾਕਟਰੀ ਸਹਾਇਤਾ ਦੀ ਮੰਗ ਕੀਤੀ ਹੈ।
-
ਕੋਲਕਾਤਾ: ਪੱਛਮੀ ਬੰਗਾਲ ਸਰਕਾਰ ਨੇ ਸੰਜੇ ਰਾਏ ਦੀ ਸਜ਼ਾ ਦੇ ਐਲਾਨ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ
ਪੱਛਮੀ ਬੰਗਾਲ ਸਰਕਾਰ ਨੇ ਆਰਜੀ ਕਾਰ ਮਾਮਲੇ ਵਿੱਚ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਕਲਕੱਤਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਕੋਲ ਪਹੁੰਚ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 27 ਜਨਵਰੀ ਨੂੰ ਹੋਵੇਗੀ।
-
ਦਿੱਲੀ ਦੰਗਿਆਂ ਦੀ ਸੁਣਵਾਈ ਵਿੱਚ ਦੇਰੀ ‘ਤੇ ਸੁਪਰੀਮ ਕੋਰਟ ਨੇ ਚੁੱਕੇ ਸਵਾਲ
ਸੁਪਰੀਮ ਕੋਰਟ ਨੇ ਦਿੱਲੀ ਦੰਗਿਆਂ ਦੀ ਸੁਣਵਾਈ ਵਿੱਚ ਦੇਰੀ ‘ਤੇ ਸਵਾਲ ਉਠਾਏ। ਅਦਾਲਤ ਨੇ ਪੁੱਛਿਆ – 5 ਸਾਲ ਬਾਅਦ ਵੀ ਮੁਕੱਦਮਾ ਕਿਉਂ ਖਤਮ ਨਹੀਂ ਹੋਇਆ? ਸਿਰਫ਼ 4 ਗਵਾਹਾਂ ਤੋਂ ਹੀ ਪੁੱਛਗਿੱਛ ਕਿਉਂ ਕੀਤੀ ਗਈ? ਅਦਾਲਤ ਨੇ ਕਿਹਾ, ਮੁਕੱਦਮੇ ਵਿੱਚ ਬਹੁਤ ਦੇਰੀ ਹੋ ਰਹੀ ਹੈ।
-
ਆਮ ਆਦਮੀ ਪਾਰਟੀ ਮੱਧ ਵਰਗੀ ਪਰਿਵਾਰਾਂ ਲਈ ਜਾਰੀ ਕਰੇਗੀ ਇੱਕ ਮੈਨੀਫੈਸਟੋ
ਆਮ ਆਦਮੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਮੱਧ ਵਰਗੀ ਪਰਿਵਾਰਾਂ ਲਈ ਮੈਨੀਫੈਸਟੋ ਜਾਰੀ ਕਰੇਗੀ। ਅਰਵਿੰਦ ਕੇਜਰੀਵਾਲ 12 ਵਜੇ ਮੱਧ ਵਰਗੀ ਪਰਿਵਾਰਾਂ ਲਈ ਚੋਣ ਮਨੋਰਥ ਪੱਤਰ ਜਾਰੀ ਕਰਨਗੇ। ਪਹਿਲੀ ਵਾਰ ਕੋਈ ਪਾਰਟੀ ਮੱਧ ਵਰਗੀ ਪਰਿਵਾਰਾਂ ਲਈ ਮੈਨੀਫੈਸਟੋ ਜਾਰੀ ਕਰੇਗੀ।
-
ਰਾਸ਼ਟਰਪਤੀ ਡੋਨਾਲਡ ਟਰੰਪ ਕਵਾਡ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਵਾਡ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ।
-
ਐਸ ਜੈਸ਼ੰਕਰ ਨੇ ਅਮਰੀਕੀ ਐਨਐਸਏ ਮਾਈਕ ਵਾਲਟਜ਼ ਨਾਲ ਕੀਤੀ ਮੁਲਾਕਾਤ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕੀ ਐਨਐਸਏ ਮਾਈਕ ਵਾਲਟਜ਼ ਨਾਲ ਮੁਲਾਕਾਤ ਕੀਤੀ। ਉਸਨੇ ਇਸਦੀ ਤਸਵੀਰ ਵੀ ਸਾਂਝੀ ਕੀਤੀ। ਇਸ ਦੌਰਾਨ ਦੋਵਾਂ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਚਰਚਾ ਕੀਤੀ।
-
ਗਣਤੰਤਰ ਦਿਵਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਵਧਾਈ ਗਈ ਸੁਰੱਖਿਆ
ਗਣਤੰਤਰ ਦਿਵਸ ਦੇ ਕਾਰਨ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਕਾਰਨ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।