ਵਡੋਦਰਾ ‘ਚ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ, C-295 ਏਅਰਕ੍ਰਾਫਟ ਹੋਵੇਗਾ ਤਿਆਰ, PM ਮੋਦੀ ਦੇ ਨਾਲ ਸਪੇਨ ਦੇ ਰਾਸ਼ਟਰਪਤੀ ਵੀ ਰਹੇ ਮੌਜੂਦ

Updated On: 

28 Oct 2024 13:56 PM

Tata Aircraft Complex: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਡੋਦਰਾ ਵਿੱਚ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨਾਲ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕੀਤਾ। ਸਪੇਨ ਦੀ ਏਰੋਸਪੇਸ ਕੰਪਨੀ ਨਾਲ C-295 ਜਹਾਜ਼ ਦਾ ਨਿਰਮਾਣ ਟਾਟਾ ਏਅਰਕ੍ਰਾਫਟ ਕੰਪਲੈਕਸ 'ਚ ਕੀਤਾ ਜਾਵੇਗਾ। ਇਸ ਮੌਕੇ 'ਤੇ ਪੀਐਮ ਮੋਦੀ ਨੇ ਕਿਹਾ, ਭਾਰਤ-ਸਪੇਨ ਆਪਣੇ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇ ਰਹੇ ਹਨ।

ਵਡੋਦਰਾ ਚ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ, C-295 ਏਅਰਕ੍ਰਾਫਟ ਹੋਵੇਗਾ ਤਿਆਰ, PM ਮੋਦੀ ਦੇ ਨਾਲ ਸਪੇਨ ਦੇ ਰਾਸ਼ਟਰਪਤੀ ਵੀ ਰਹੇ ਮੌਜੂਦ

ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕਰ ਪਹੁੰਚੇ ਪੀਐਮ ਮੋਦੀ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਵਡੋਦਰਾ ਪਹੁੰਚੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵਡੋਦਰਾ ਵਿੱਚ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨਾਲ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟੇਡ (TASL) ਕੈਂਪਸ ਵਿੱਚ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ‘ਤੇ ਕਿਹਾ, ਭਾਰਤ-ਸਪੇਨ ਆਪਣੇ ਸਬੰਧਾਂ ਨੂੰ ਨਵੀਂ ਦਿਸ਼ਾ ਦੇ ਰਹੇ ਹਨ।

ਟਾਟਾ ਗਰੁੱਪ ਦੇ ਚੇਅਰਮੈਨ ਰਹੇ ਰਤਨ ਟਾਟਾ ਨੂੰ ਯਾਦ ਕਰਦੇ ਹੋਏ ਪੀਐੱਮ ਨੇ ਕਿਹਾ, ਜੇਕਰ ਰਤਨ ਟਾਟਾ ਅੱਜ ਸਾਡੇ ਵਿਚਕਾਰ ਜ਼ਿੰਦਾ ਹੁੰਦੇ ਤਾਂ ਹੋਰ ਜ਼ਿਆਦਾ ਖੁਸ਼ੀ ਹੁੰਦੀ। ਅਸੀਂ ਆਪਣੇ ਨਵਾਂ ਰਾਹ ਤੈਅ ਕੀਤੇ ਹਨ ਅਤੇ ਨਤੀਜੇ ਸਭ ਦੇ ਸਾਹਮਣੇ ਹਨ। ਸੀ 295 ਫੈਕਟਰੀ ਨਵੇਂ ਭਾਰਤ ਨੂੰ ਦਰਸਾਉਂਦੀ ਹੈ।

ਮੇਕ ਫਾਰ ਦਾ ਵਰਲਡ

ਇਸ ਮੌਕੇ ‘ਤੇ ਪੀਐਮ ਮੋਦੀ ਨੇ ਕਿਹਾ, ਇਹ ਮੇਰੇ ਦੋਸਤ ਪੇਡਰੋ ਸਾਂਚੇਜ਼ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਅੱਜ ਤੋਂ ਅਸੀਂ ਭਾਰਤ ਅਤੇ ਸਪੇਨ ਦੀ ਸਾਂਝੇਦਾਰੀ ਨੂੰ ਨਵੀਂ ਦਿਸ਼ਾ ਦੇ ਰਹੇ ਹਾਂ। ਅਸੀਂ C 295 ਟਰਾਂਸਪੋਰਟ ਏਅਰਕ੍ਰਾਫਟ ਦੇ ਉਤਪਾਦਨ ਲਈ ਇੱਕ ਫੈਕਟਰੀ ਸ਼ੁਰੂ ਕਰ ਰਹੇ ਹਾਂ। ਭਾਰਤ ਅਤੇ ਸਪੇਨ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ ਤੋਂ ਇਲਾਵਾ ਇਹ ਫੈਕਟਰੀ ਮੇਕ ਇਨ ਇੰਡੀਆ, ਮੇਕ ਫਾਰ ਦਾ ਵਰਲਡ ਮਿਸ਼ਨ ਨੂੰ ਵੀ ਮਜ਼ਬੂਤ ​​ਕਰਨ ਜਾ ਰਹੀ ਹੈ। ਮੈਂ ਪੂਰੀ ਟਾਟਾ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਕੀ ਹੈ C-295 ਪ੍ਰੋਜੈਕਟ ?

ਸੀ-295 ਪ੍ਰਾਜੈਕਟ ਤਹਿਤ ਕੁੱਲ 56 ਏਅਰਕ੍ਰਾਫਟ ਦਾ ਨਿਰਮਾਣ ਕੀਤਾ ਜਾਣਾ ਹੈ। ਇਨ੍ਹਾਂ ਵਿੱਚੋਂ 16 ਜਹਾਜ਼ ਸਪੇਨੀ ਏਅਰੋਸਪੇਸ ਕੰਪਨੀ ਏਅਰਬੱਸ ਵੱਲੋਂ ਦਿੱਤੇ ਜਾ ਰਹੇ ਹਨ। ਇਸ ਤੋਂ ਬਾਅਦ ਬਾਕੀ 40 ਜਹਾਜ਼ਾਂ ਦਾ ਨਿਰਮਾਣ ਭਾਰਤ ‘ਚ ਕੀਤਾ ਜਾਣਾ ਹੈ। ਭਾਰਤ ਵਿੱਚ ਇਨ੍ਹਾਂ 40 ਜਹਾਜ਼ਾਂ ਦੇ ਨਿਰਮਾਣ ਦੀ ਜਿੰਮੇਦਾਰੀ ਟਾਟਾ ਐਡਵਾਂਸਡ ਸਿਸਟਮ ਲਿਮਟਿਡ ਨੇ ਲਈ ਹੈ।

ਸਪੇਨ ਦੇ ਰਾਸ਼ਟਰਪਤੀ ਨੇ ਕੀ ਕਿਹਾ?

ਇਸ ਮੌਕੇ ‘ਤੇ ਸਪੇਨ ਦੇ ਪ੍ਰਧਾਨ ਪੇਡਰੋ ਸਾਂਚੇਜ਼ ਨੇ ਕਿਹਾ, ਅੱਜ ਅਸੀਂ ਨਾ ਸਿਰਫ ਇਕ ਆਧੁਨਿਕ ਉਦਯੋਗ ਦਾ ਉਦਘਾਟਨ ਕਰ ਰਹੇ ਹਾਂ। ਅੱਜ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਵੇਂ ਦੋ ਪ੍ਰਮੁੱਖ ਕੰਪਨੀਆਂ ਵਿਚਕਾਰ ਇੱਕ ਅਸਾਧਾਰਨ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕਰਦੇ ਹੋਏ ਸਪੇਨ ਦੇ ਰਾਸ਼ਟਰਪਤੀ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ, ਇਹ ਭਾਰਤ ਲਈ ਤੁਹਾਡੇ ਵਿਜ਼ਨ ਦੀ ਇੱਕ ਹੋਰ ਜਿੱਤ ਹੈ। ਤੁਹਾਡਾ ਵਿਜ਼ਨ ਭਾਰਤ ਨੂੰ ਇੱਕ ਉਦਯੋਗਿਕ ਪਾਵਰਹਾਊਸ ਬਣਾਉਣਾ ਅਤੇ ਨਿਵੇਸ਼ ਅਤੇ ਵਪਾਰ ਨੂੰ ਵਧਾਉਣਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ, ਏਅਰਬੱਸ (ਸਪੇਨ ਦੀ ਏਰੋਸਪੇਸ ਕੰਪਨੀ) ਅਤੇ ਟਾਟਾ ਵਿਚਕਾਰ ਇਹ ਸਾਂਝੇਦਾਰੀ ਭਾਰਤੀ ਏਰੋਸਪੇਸ ਉਦਯੋਗ ਦੇ ਵਿਕਾਸ ਵਿੱਚ ਯੋਗਦਾਨ ਦੇਵੇਗੀ। ਇਸ ਪ੍ਰੋਜੈਕਟ ਨੇ ਦੁਨੀਆ ਦੀਆਂ ਦੋ ਸਭ ਤੋਂ ਵਧੀਆ ਕੰਪਨੀਆਂ ਨੂੰ ਇਕੱਠਾ ਕੀਤਾ ਹੈ। ਟਾਟਾ ਭਾਰਤ ਦੇ ਉਦਯੋਗ ਦੀ ਤਾਕਤ ਦਾ ਪ੍ਰਤੀਕ ਹੈ। ਇਸਦੇ ਉਤਪਾਦ ਅਤੇ ਸੇਵਾਵਾਂ ਦੁਨੀਆ ਦੇ ਲਗਭਗ ਹਰ ਦੇਸ਼ ਵਿੱਚ ਮੌਜੂਦ ਹਨ।

ਸਪੇਨ ਦੀ ਪ੍ਰਮੁੱਖ ਏਰੋਸਪੇਸ ਕੰਪਨੀ ਏਅਰਬੱਸ ਬਾਰੇ ਉਨ੍ਹਾਂ ਕਿਹਾ, ਜਿੱਥੋਂ ਤੱਕ ਏਅਰਬੱਸ ਦਾ ਸਬੰਧ ਹੈ, ਇਹ ਇੱਕ ਅਜਿਹੀ ਕੰਪਨੀ ਹੈ ਜੋ ਤਕਨੀਕੀ ਨਵੀਨਤਾ ਅਤੇ ਨੌਕਰੀਆਂ ਪ੍ਰਦਾਨ ਕਰਦੀ ਹੈ। ਏਅਰਬੱਸ ਨੇ ਭਾਰਤ ਦੇ ਰੱਖਿਆ ਅਤੇ ਪੁਲਾੜ ਉਦਯੋਗ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ, ਇਹ ਪ੍ਰੋਜੈਕਟ ਦੋਵਾਂ ਦੇਸ਼ਾਂ ਦੇ ਉਦਯੋਗਿਕ ਸਬੰਧਾਂ ਨੂੰ ਮਜ਼ਬੂਤ ​​ਕਰੇਗਾ।

“ਪ੍ਰਧਾਨ ਮੰਤਰੀ ਮੋਦੀ ਨਾਲ ਵਾਅਦਾ ਕਰਦਾ ਹਾਂ”

ਪ੍ਰਧਾਨ ਮੰਤਰੀ ਮੋਦੀ ਨੇ ਸਾਲ 2022 ਵਿੱਚ ਵਡੋਦਰਾ ਵਿੱਚ ਫਾਈਨਲ ਅਸੈਂਬਲੀ ਲਾਈਨ (FAL) ਦਾ ਨੀਂਹ ਪੱਥਰ ਰੱਖਿਆ ਸੀ। ਉਦਘਾਟਨ ਦੇ ਮੌਕੇ ‘ਤੇ ਟਾਟਾ ਗਰੁੱਪ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਕਿਹਾ, ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਠੀਕ ਦੋ ਸਾਲ ਬਾਅਦ ਅਸੀਂ ਇੱਥੋਂ ਪਹਿਲੇ ਸਵਦੇਸ਼ੀ ਤੌਰ ‘ਤੇ ਨਿਰਮਿਤ ਜਹਾਜ਼ ਦੀ ਡਿਲੀਵਰੀ ਦੇਵਾਂਗੇ।

ਟਾਟਾ ਗਰੁੱਪ ਦੇ ਚੇਅਰਮੈਨ ਨੇ ਇਸ ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਸਪੇਨ ਦੇ ਰਾਸ਼ਟਰਪਤੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਟਾਟਾ ਗਰੁੱਪ ਦੇ 200 ਇੰਜਨੀਅਰ ਇਸ ਜਹਾਜ਼ ਨੂੰ ਤਿਆਰ ਕਰਨ ਲਈ ਸਪੇਨ ਵਿੱਚ ਪਹਿਲਾਂ ਹੀ ਟ੍ਰੇਨਿੰਗ ਲੈ ਰਹੇ ਹਨ।