‘ਕੀ ਅਸੀਂ ਅਮਰੀਕਾ ਦੇ ਕਹਿਣ ‘ਤੇ ਤੇਲ ਖਰੀਦਾਂਗੇ?’ ਲੋਕ ਸਭਾ ‘ਚ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਘੇਰਿਆ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੇ ਗੰਭੀਰ ਸਿੱਟਿਆਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਘੇਰਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਜੰਗ ਦਾ ਭਾਰਤ 'ਤੇ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਦੇਸ਼ ਵਿੱਚ ਗੈਸ ਦੀ ਕਿੱਲਤ ਵਧ ਰਹੀ ਹੈ ਅਤੇ ਲੋਕ ਪ੍ਰੇਸ਼ਾਨ ਹਨ।
"ਕੀ ਅਸੀਂ ਅਮਰੀਕਾ ਕਹਿਣ 'ਤੇ ਤੇਲ ਖਰੀਦਾਂਗੇ?" ਰਾਹੁਲ ਗਾਂਧੀ ਨੇ ਸਰਕਾਰ ਨੂੰ ਘੇਰਿਆ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੇ ਗੰਭੀਰ ਸਿੱਟਿਆਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਘੇਰਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਜੰਗ ਦਾ ਭਾਰਤ ‘ਤੇ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਦੇਸ਼ ਵਿੱਚ ਗੈਸ ਦੀ ਕਿੱਲਤ ਵਧ ਰਹੀ ਹੈ ਅਤੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤੇਲ ਅਤੇ ਗੈਸ ਦੀ ਕਮੀ ਕਾਰਨ ਹੋਟਲ ਅਤੇ ਰੈਸਟੋਰੈਂਟ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਗਏ ਹਨ।
ਕੀ ਅਮਰੀਕਾ ਤੈਅ ਕਰੇਗਾ ਭਾਰਤ ਦੀਆਂ ਨੀਤੀਆਂ? : ਰਾਹੁਲ ਗਾਂਧੀ
ਸਦਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਨੀਂਹ ਉਸ ਦੀ ਊਰਜਾ ਸੁਰੱਖਿਆ ‘ਤੇ ਟਿਕੀ ਹੁੰਦੀ ਹੈ। ਉਨ੍ਹਾਂ ਸਿੱਧਾ ਸਵਾਲ ਕਰਦਿਆਂ ਕਿਹਾ, “ਕੀ ਹੁਣ ਅਮਰੀਕਾ ਇਹ ਤੈਅ ਕਰੇਗਾ ਕਿ ਅਸੀਂ ਤੇਲ ਅਤੇ ਗੈਸ ਕਿਸ ਤੋਂ ਖਰੀਦਣੀ ਹੈ? ਕੀ ਉਹ ਇਹ ਫੈਸਲਾ ਕਰੇਗਾ ਕਿ ਅਸੀਂ ਰੂਸ ਤੋਂ ਤੇਲ ਨਹੀਂ ਖਰੀਦਾਂਗੇ? ਸਾਡੇ ਦੂਜੇ ਦੇਸ਼ਾਂ ਨਾਲ ਸਬੰਧ ਕਿਹੋ ਜਿਹੇ ਹੋਣਗੇ, ਕੀ ਇਹ ਅਮਰੀਕਾ ਦੀ ਮਰਜ਼ੀ ‘ਤੇ ਨਿਰਭਰ ਕਰੇਗਾ? ਕੀ ਅਸੀਂ ਅਮਰੀਕਾ ਦੇ ਕਹਿਣ ‘ਤੇ ਤੇਲ ਖਰੀਦਾਂਗੇ?”
ਐਪਸਟੀਨ ਫਾਈਲਜ਼ ਦੇ ਜ਼ਿਕਰ ‘ਤੇ ਹੰਗਾਮਾ
ਬਹਿਸ ਦੌਰਾਨ ਜਿਵੇਂ ਹੀ ਰਾਹੁਲ ਗਾਂਧੀ ਨੇ ‘ਐਪਸਟੀਨ ਫਾਈਲਜ਼’ (Epstein Files) ਦਾ ਜ਼ਿਕਰ ਕੀਤਾ, ਤਾਂ ਸਦਨ ਵਿੱਚ ਭਾਰੀ ਹੰਗਾਮਾ ਸ਼ੁਰੂ ਹੋ ਗਿਆ। ਸੱਤਾਧਾਰੀ ਪੱਖ ਦੇ ਮੈਂਬਰਾਂ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਸ਼ੋਰ-ਸ਼ਰਾਬਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਪੀਕਰ ਨੇ ਦਖ਼ਲ ਦਿੰਦਿਆਂ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਸਿਰਫ਼ ਉਸੇ ਵਿਸ਼ੇ ‘ਤੇ ਬੋਲਣ ਜਿਸ ‘ਤੇ ਨੋਟਿਸ ਦਿੱਤਾ ਗਿਆ ਹੈ ਅਤੇ ਵਿਸ਼ੇ ਤੋਂ ਬਾਹਰ ਜਾ ਕੇ ਗੱਲ ਨਾ ਕਰਨ।
ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਜਵਾਬ
ਰਾਹੁਲ ਗਾਂਧੀ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਭਾਰਤ ਕੋਲ ਤੇਲ ਅਤੇ ਗੈਸ ਦਾ ਲੋੜੀਂਦਾ ਭੰਡਾਰ ਮੌਜੂਦ ਹੈ। ਉਨ੍ਹਾਂ ਦੇ ਮੁੱਖ ਨੁਕਤੇ ਹੇਠ ਲਿਖੇ ਸਨ:
40 ਦੇਸ਼ਾਂ ਤੋਂ ਖਰੀਦ: ਭਾਰਤ ਵਰਤਮਾਨ ਵਿੱਚ 40 ਦੇਸ਼ਾਂ ਤੋਂ ਕੱਚਾ ਤੇਲ ਖਰੀਦ ਰਿਹਾ ਹੈ, ਇਸ ਲਈ ਕਿਸੇ ਇੱਕ ਸਰੋਤ ‘ਤੇ ਨਿਰਭਰਤਾ ਨਹੀਂ ਹੈ।
ਇਹ ਵੀ ਪੜ੍ਹੋ
ਹੋਮੁਰਜ਼ ਸੰਕਟ: ਹੋਮੁਰਜ਼ ਸਟ੍ਰੇਟ ਵਿੱਚ ਤਣਾਅ ਕਾਰਨ 20 ਫੀਸਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਪਰ ਇਸ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਹੈ।
ਸੁਰੱਖਿਅਤ ਸਥਿਤੀ: ਭਾਰਤ ਦੀ ਕੱਚੇ ਤੇਲ ਦੀ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਦੇਸ਼ ਵਿੱਚ ਡੀਜ਼ਲ-ਪੈਟਰੋਲ ਦੀ ਕੋਈ ਕਿੱਲਤ ਨਹੀਂ ਹੈ।
ਕੁਦਰਤੀ ਗੈਸ: ਕੁਦਰਤੀ ਗੈਸ ਦੀ ਸਪਲਾਈ ਲਈ ਤਰਜੀਹਾਂ ਤੈਅ ਕੀਤੀਆਂ ਗਈਆਂ ਹਨ ਤਾਂ ਜੋ ਉਦਯੋਗਾਂ ਅਤੇ ਆਮ ਲੋਕਾਂ ਨੂੰ ਮੁਸ਼ਕਲ ਨਾ ਆਵੇ।
