ਕਾਕਰੋਚ ਪਾਰਟੀ ਦੇ ਫਾਉਂਡਰ ਅਭਿਜੀਤ ਦੀਪਕੇ ‘ਤੇ ਹਮਲਾ, ਨੌਜਵਾਨ ਨੇ ਮਾਰੇ ਥੱਪੜ

Updated On: 

15 Jun 2026 18:02 PM IST

Cockroach Party Founder Abhijit Dipike Got Thrashed : ਰਾਜਸਥਾਨ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਫਾਉਂਡਰ ਅਭਿਜੀਤ ਦੀਪਕੇ ਨੂੰ ਥੱਪੜ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਅਣਪਛਾਤੇ ਨੌਜਵਾਨ ਨੇ ਨੌਜਵਾਨ ਨੇ ਉਨ੍ਹਾਂ ਨੂੰ ਵਾਰ-ਵਾਰ ਥੱਪੜ ਮਾਰੇ। ਇਸ ਤੋਂ ਬਾਅਦ ਉੱਥੇ ਹੰਗਾਮਾ ਹੋ ਗਿਆ। ਪਰ ਅਭਿਜੀਤ ਦੀਪਕੇ ਨੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਕਾਕਰੋਚ ਪਾਰਟੀ ਦੇ ਫਾਉਂਡਰ ਅਭਿਜੀਤ ਦੀਪਕੇ ਤੇ ਹਮਲਾ, ਨੌਜਵਾਨ ਨੇ ਮਾਰੇ ਥੱਪੜ

ਰਾਜਸਥਾਨ ਦੇ ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਫਾਉਂਡਰ ਅਭਿਜੀਤ ਦੀਪਕੇ ਨੂੰ ਥੱਪੜ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਅਣਪਛਾਤੇ ਨੌਜਵਾਨ ਨੇ ਪ੍ਰਦਰਸ਼ਨ ਦੌਰਾਨ ਅਭਿਜੀਤ ‘ਤੇ ਹਮਲਾ ਕਰ ਦਿੱਤਾ। ਨੌਜਵਾਨ ਨੇ ਉਸਨੂੰ ਵਾਰ-ਵਾਰ ਥੱਪੜ ਮਾਰੇ। ਇਸ ਤੋਂ ਬਾਅਦ ਅਭਿਜੀਤ ਦੇ ਸਮਰਥਕਾਂ ਨੇ ਉਸਨੂੰ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਹੰਗਾਮਾ ਹੋ ਗਿਆ।

ਸੋਮਵਾਰ ਨੂੰ ਜੈਪੁਰ ਦੇ ਸ਼ਹੀਦ ਸਮਾਰਕ ‘ਤੇ ਕਾਕਰੋਚ ਜਨਤਾ ਪਾਰਟੀ ਦੇ ਵਰਕਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਮੀਟਿੰਗ ਵਾਲੀ ਥਾਂ ‘ਤੇ ਪਹੁੰਚੇ। ਜਿਵੇਂ ਹੀ ਉਹ ਅੰਦਰ ਦਾਖਲ ਹੋਏ, ਇੱਕ ਨੌਜਵਾਨ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਨੌਜਵਾਨ ਨੇ ਉਨ੍ਹਾਂ ਨੂੰ ਵਾਰ-ਵਾਰ ਥੱਪੜ ਮਾਰਿਆ ਅਤੇ ਉੱਥੋਂ ਫਰਾਰ ਹੋ ਗਿਆ। ਇਸ ਦੌਰਾਨ ਸੀਜੇਆਈ ਦੇ ਵਰਕਰਾਂ ਨੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਸਨੂੰ ਫੜਨ ਵਿੱਚ ਅਸਫਲ ਰਹੇ।

ਇਸ ਘਟਨਾ ਨਾਲ ਵਰਕਰਾਂ ਵਿੱਚ ਨਰਾਜਗੀ ਦੇਖੀ ਗਈ। ਅਭਿਜੀਤ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਪੁਲਿਸ ਹੁਣ ਮੁਲਜਮ ਨੌਜਵਾਨ ਦੀ ਭਾਲ ਕਰ ਰਹੀ ਹੈ।

ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੀ ਹੈ ਕਾਕਰੋਚ ਪਾਰਟੀ

ਜੈਪੁਰ ਤੋਂ ਪਹਿਲਾਂ, ਅਭਿਜੀਤ ਪਹਿਲਾਂ ਹੀ ਦਿੱਲੀ ਅਤੇ ਲਖਨਊ ਸਮੇਤ ਕਈ ਥਾਵਾਂ ‘ਤੇ ਆਪਣੀ ਪਾਰਟੀ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਚੁੱਕੇ ਹਨ। ਕਾਕਰੋਚ ਜਨਤਾ ਪਾਰਟੀ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਵਿਰੋਧ ਪ੍ਰਦਰਸ਼ਨ ਜਾਰੀ ਰੱਖ ਰਹੀ ਹੈ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਰਾਹੀਂ, ਸਰਕਾਰ ਦੇ ਕੰਮਕਾਜ ‘ਤੇ ਸਵਾਲ ਉਠਾਏ ਜਾ ਰਹੇ ਹਨ। ਕਾਕਰੋਚ ਪਾਰਟੀ ਦੇਸ਼ ਦੀ ਸਿੱਖਿਆ ਪ੍ਰਣਾਲੀ, NEET ਪੇਪਰ ਲੀਕ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ‘ਤੇ ਸਰਕਾਰ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ।

ਕਿਵੇਂ ਹੋਂਦ ਵਿੱਚ ਆਈ ਕਾਕਰੋਚ ਜਨਤਾ ਪਾਰਟੀ?

ਕਾਕਰੋਚ ਜਨਤਾ ਪਾਰਟੀ (CJP) ਇੱਕ ਰਾਜਨੀਤਿਕ ਪਾਰਟੀ ਨਹੀਂ ਹੈ ਬਲਕਿ ਦੇਸ਼ ਵਿੱਚ ਵਧਦੀ ਬੇਰੁਜ਼ਗਾਰੀ ਅਤੇ ਪੇਪਰ ਲੀਕ ਦੇ ਵਿਰੋਧ ਵਿੱਚ ਨੌਜਵਾਨਾਂ ਦੁਆਰਾ ਸ਼ੁਰੂ ਕੀਤੀ ਗਈ ਇੱਕ ਵਿਅੰਗਮਈ ਸੋਸ਼ਲ ਮੀਡੀਆ ਲਹਿਰ ਹੈ। ਇਸਦੀ ਸਥਾਪਨਾ ਮਈ 2026 ਵਿੱਚ ਹੋਈ ਹੈ। ਇਸਦੇ ਸੰਸਥਾਪਕ ਅਭਿਜੀਤ ਦੀਪਕੇ ਹਨ।

Follow Us
Related Stories
MT ਜਲਵੀਰ ਹਮਲੇ ਤੋਂ ਬਾਅਦ 20 ਭਾਰਤੀ ਕਰੂ ਮੈਂਬਰ ਸੁਰੱਖਿਅਤ, ਮਸਕਟ ਤੋਂ ਭਾਰਤ ਲਈ ਰਵਾਨਾ
ਪੀਐਮ ਮੋਦੀ ਦਾ ਸਲੋਵਾਕੀਆ ‘ਚ ਬ੍ਰੈੱਡ ਤੇ ਨਮਕ ਨਾਲ ਸਵਾਗਤ, ਵੰਦੇ ਮਾਤਰਮ- ਮਹਾਦੇਵ ਕੀਰਤਨ ਨੇ ਪ੍ਰਧਾਨ ਮੰਤਰੀ ਨੂੰ ਕੀਤਾ ਮੋਹਿਤ
ਹਿੰਦੂ ਨੌਜਵਾਨ ਦੀ ਹੱਤਿਆ ਤੋਂ ਬਾਅਦ ਦੇਹਰਾਦੂਨ ‘ਚ ਭੜਕੀ ਹਿੰਸਾ, ਕਈ ਘਰਾਂ ਨੂੰ ਲਗਾਈ ਅੱਗ, ਇੰਟਰਨੈੱਟ ਬੰਦ, 25 ਲੋਕਾਂ ਖ਼ਿਲਾਫ਼ FIR
ਰੇਲਵੇ ਦਾ ਬਦਲਿਆ ਟਾਈਮ ਟੇਬਲ 14 ਤੋਂ 23 ਜੂਨ ਤੱਕ ਤ੍ਰਿਵੇਣੀ ਐਕਸਪ੍ਰੈਸ ਸਮੇਤ 10 ਟ੍ਰੇਨਾਂ ਦੇ ਬਦਲੇ ਰੂਟ, ਯਾਤਰਾ ਤੋਂ ਪਹਿਲਾਂ ਦੇਖ ਲਓ ਲਿਸਟ
ਪਟਨਾ: ਟ੍ਰੇਨ ਲੇਟ ਹੋਣ ‘ਤੇ ਭੜਕੇ ਵਿਦਿਆਰਥੀ, ਸਟੇਸ਼ਨ ‘ਤੇ ਪਥਰਾਅ ਅਤੇ ਤੋੜਫੋੜ, IG ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ
ਗੋਆ ‘ਚ ਵੀ ਲਾਗੂ ਹੋਵੇਗਾ ਦਿੱਲੀ-ਪੰਜਾਬ ਮੋਡਲ, ਮਿਲੇਗੀ 300 ਯੂਨਿਟ ਫ੍ਰੀ ਬਿਜਲੀ ਤੇ 10 ਲੱਖ ਤੱਕ ਦਾ ਸਿਹਤ ਬੀਮਾ