ਸਵਾਤੀ ਮਾਲੀਵਾਲ ਮਾਮਲੇ ‘ਚ ਬਿਭਵ ਕੁਮਾਰ ਨੂੰ ਵੱਡਾ ਝਟਕਾ, ਤੀਸ ਹਜ਼ਾਰੀ ਕੋਰਟ ਨੇ ਖਾਰਜ ਕੀਤੀ ਜ਼ਮਾਨਤ ਪਟੀਸ਼ਨ
Bibhav Kumar Bail Rejected: ਹਾਲ ਹੀ 'ਚ ਸਵਾਤੀ ਮਾਲੀਵਾਲ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਵੀ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਜਦੋਂ ਸਵਾਤੀ ਨੇ 112 'ਤੇ ਫ਼ੋਨ ਕੀਤਾ ਤਾਂ ਪੁਲਿਸ ਨੇ ਇਸ ਬਾਰੇ ਮੀਡੀਆ ਨੂੰ ਵੀ ਸੂਚਿਤ ਕੀਤਾ ਸੀ। 112 'ਤੇ ਪਤਾ ਨਹੀਂ ਕਿੰਨੀਆਂ ਕਾਲਸ ਆਉਂਦੀਆਂ ਹਨ, ਪਰ ਸਵਾਤੀ ਮਾਲੀਵਾਲ ਦੇ ਮਾਮਲੇ 'ਚ ਜੀਡੀ ਐਂਟਰੀ ਸਾਂਝੀ ਕੀਤੀ ਗਈ।
ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਆਰੋਪੀ ਸੀਐਮ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਤੀਸ ਹਜ਼ਾਰੀ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਵਧੀਕ ਸੈਸ਼ਨ ਜੱਜ ਸੁਨੀਲ ਅਨੁਜ ਤਿਆਗੀ ਦੀ ਅਦਾਲਤ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਰਿਸ਼ਵ ਕੁਮਾਰ ਦੀ ਨਿਆਂਇਕ ਹਿਰਾਸਤ ਦੀ ਮਿਆਦ 28 ਮਈ ਨੂੰ ਖਤਮ ਹੋ ਰਹੀ ਹੈ। 28 ਮਈ ਨੂੰ, ਉਨ੍ਹਾਂ ਨੂੰ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਅਦਾਲਤ ਉਨ੍ਹਾਂ ਦੇ ਵਕੀਲ ਦੀ ਮੰਗ (ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਲਈ) ਸੁਣੇਗੀ।
ਪਿਛਲੀ ਸੁਣਵਾਈ ‘ਚ ਵਿਭਵ ਕੁਮਾਰ ਦੇ ਵਕੀਲ ਨੇ ਦਿੱਲੀ ਪੁਲਿਸ ਵੱਲੋਂ ਮੁੱਖ ਮੰਤਰੀ ਨਿਵਾਸ ਤੋਂ ਲਈ ਗਈ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਸੀ। ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਨਿਵਾਸ ‘ਚ ਹੀ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ‘ਤੇ ਕੁੱਟਮਾਰ ਕਰਨ ਦਾ ਆਰੋਪ ਲਾਇਆ ਹੈ। ਉਨ੍ਹਾਂ ਮੁਤਾਬਕ ਇਹ ਘਟਨਾ 13 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਵਾਪਰੀ ਸੀ। ਬਿਭਵ ਕੁਮਾਰ ਨੂੰ 24 ਮਈ ਨੂੰ ਚਾਰ ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਸਵਾਤੀ ਮਾਲੀਵਾਲ ਦਾ ਸੀਐਮ ਕੇਜਰੀਵਾਲ ‘ਤੇ ਹਮਲਾ
ਹਾਲ ਹੀ ‘ਚ ਸਵਾਤੀ ਮਾਲੀਵਾਲ ਨੇ ਸੀਐੱਮ ਕੇਜਰੀਵਾਲ ‘ਤੇ ਸਿੱਧਾ ਹਮਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ, ਕਦੇ ਅਸੀਂ ਸਾਰੇ ਨਿਰਭਿਆ ਲਈ ਇਨਸਾਫ਼ ਲੈਣ ਲਈ ਸੜਕਾਂ ‘ਤੇ ਨਿਕਲਦੇ ਸੀ। ਅੱਜ 12 ਸਾਲਾਂ ਬਾਅਦ ਤੁਸੀਂ ਅਜਿਹੇ ਆਰੋਪੀ ਨੂੰ ਬਚਾਉਣ ਲਈ ਸੜਕ ਤੇ ਨਿਕਲੇ ਹੋ, ਜਿਸਨੇ ਸੀ.ਸੀ.ਟੀ.ਵੀ. ਫੁਟੇਜ ਗਾਇਬ ਕੀਤੀ ਅਤੇ ਫੋਨ ਨੂੰ ਫਾਰਮੈਟ ਕੀਤਾ? ਕਾਸ਼ ਮਨੀਸ਼ ਸਿਸੋਦੀਆ ਲਈ ਇੰਨੀ ਕੋਸ਼ਿਸ ਕੀਤੀ ਹੁੰਦੀ, ਜੇਕਰ ਉਹ ਇੱਥੇ ਹੁੰਦੇ ਤਾਂ ਸ਼ਾਇਦ ਮੇਰੇ ਨਾਲ ਇੰਨਾ ਬੁਰਾ ਨਾ ਹੁੰਦਾ।
‘ਦਿੱਲੀ ਪੁਲਿਸ ਫੈਲਾ ਰਹੀ ਇੱਕ ਹੋਰ ਝੂਠ’
ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਬਿਭਵ ਨੇ ਖੁਦ ਦਿੱਲੀ ਪੁਲਿਸ ਨੂੰ ਮੇਲ ਕਰਕੇ ਜਾਂਚ ‘ਚ ਸਹਿਯੋਗ ਦੀ ਮੰਗ ਕੀਤੀ ਸੀ। ਫਿਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਤੁਹਾਡੀ ਅਤੇ ਸਵਾਤੀ ਮਾਲੀਵਾਲ ਦੀ ਸ਼ਿਕਾਇਤ ‘ਤੇ ਚਰਚਾ ਕਰਨੀ ਹੈ। ਪਰ ਬਾਅਦ ‘ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਇੱਕ ਹੋਰ ਝੂਠ ਫੈਲਾ ਰਹੀ ਹੈ ਕਿ ਸੀਸੀਟੀਵੀ ਨਹੀਂ ਮਿਲੇ ਹਨ, ਜਦਕਿ ਪੁਲਿਸ ਡੀਵੀਆਰ ਲੈ ਕੇ ਗਈ ਹੈ।
ਇਹ ਵੀ ਪੜ੍ਹੋ – ਕੇਜਰੀਵਾਲ ਨੇ 7 ਦਿਨ ਦੀ ਅੰਤਰਿਮ ਜ਼ਮਾਨਤ ਵਧਾਉਣ ਦੀ ਕੀਤੀ ਮੰਗ, ਸੁਪਰੀਮ ਕੋਰਟ ਚ ਪਟੀਸ਼ਨ ਦਾਇਰ
ਇਹ ਵੀ ਪੜ੍ਹੋ
ਕੀ ਹੈ ਪੂਰਾ ਮਾਮਲਾ
ਸਵਾਤੀ ਮਾਲੀਵਾਲ ਦੀ ਸ਼ਿਕਾਇਤ ਅਨੁਸਾਰ, 13 ਮਈ ਨੂੰ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਬਿਭਵ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਆਈ ਸੀ। ਉਹ ਸੀਐਮ ਹਾਊਸ ਦੀ ਲਾਬੀ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ। ਉਦੋਂ ਬਿਭਵ ਕੁਮਾਰ ਆ ਗਏ ਅਤੇ ਇਤਰਾਜਯੋਗ ਵਿਵਹਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ। ਇਸ ਤੋਂ ਬਾਅਦ ਉਹ ਸਿਵਲ ਲਾਈਨ ਥਾਣੇ ਪਹੁੰਚ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ।
ਬਿਭਵ ਨੇ ਸਵਾਤੀ ‘ਤੇ ਵੀ ਇਹ ਆਰੋਪ
ਸਵਾਤੀ ਦੇ ਆਰੋਪਾਂ ਤੋਂ ਬਾਅਦ ਬਿਭਵ ਕੁਮਾਰ ਨੇ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਈਮੇਲ ਰਾਹੀਂ ਦਿੱਲੀ ਪੁਲਿਸ ਨੂੰ ਭੇਜੀ ਸ਼ਿਕਾਇਤ ਵਿੱਚ ਉਨ੍ਹਾਂ ਨੇ ਸਵਾਤੀ ਮਾਲੀਵਾਲ ‘ਤੇ ਜ਼ਬਰਦਸਤੀ ਘਰ ਵਿੱਚ ਦਾਖਲ ਹੋਣਾ, ਸੀਐਮ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਰਗੇ ਕਈ ਆਰੋਪ ਲਗਾਏ ਹਨ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਸਵਾਤੀ ਬਿਨਾਂ ਕਿਸੇ ਤੋਂ ਇਜਾਜ਼ਤ ਲਏ ਮੁੱਖ ਮੰਤਰੀ ਨਿਵਾਸ ਵਿੱਚ ਦਾਖ਼ਲ ਹੋਈ ਸੀ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਧੱਕਾ-ਮੁੱਕੀ ਤੇ ਉੱਤਰ ਆਈ। ਜਦੋਂ ਕਿ ਉਨ੍ਹਾ ਨੂੰ ਵੇਟਿੰਗ ਏਰੀਏ ਵਿੱਚ ਉਡੀਕ ਕਰਨ ਲਈ ਕਿਹਾ ਗਿਆ ਸੀ।