ਆਸਟ੍ਰੇਲੀਆ 'ਚ ਬੁਮਰਾਹ ਦਾ ਕਹਿਰ

23-11- 2024

TV9 Punjabi

Author: Ramandeep Singh

ਬੁਮਰਾਹ ਨੇ ਆਸਟ੍ਰੇਲੀਆ 'ਚ ਆਪਣਾ ਨਾਂ ਕਮਾਇਆ ਹੈ। ਉਨ੍ਹਾਂ ਨੇ ਉੱਥੇ ਆਪਣੀ ਗੇਂਦਬਾਜ਼ੀ ਦੇ ਦਮ 'ਤੇ ਅਜਿਹਾ ਕੀਤਾ ਹੈ।

ਬੁਮਰਾਹ ਦਾ ਸ਼ਾਨਦਾਰ ਪ੍ਰਦਰਸ਼ਨ

Pic Credit: AFP/PTI/INSTAGRAM

ਬੁਮਰਾਹ ਨੇ ਆਸਟ੍ਰੇਲੀਆ ਦੇ ਖਿਲਾਫ ਉਨ੍ਹਾਂ ਦੀ ਹੀ ਧਰਤੀ 'ਤੇ 5 ਵਿਕਟਾਂ ਲਈਆਂ ਹਨ।

ਆਸਟ੍ਰੇਲੀਆ ਦੀਆਂ 5 ਵਿਕਟਾਂ

ਬੁਮਰਾਹ ਨੇ ਆਸਟ੍ਰੇਲੀਆ ਦੀ ਧਰਤੀ 'ਤੇ ਦੂਜੀ ਵਾਰ 5 ਵਿਕਟਾਂ ਲਈਆਂ। ਪਰ ਬਤੌਰ ਕਪਤਾਨ ਉਨ੍ਹਾਂ ਨੇ ਪਹਿਲੀ ਵਾਰ ਅਜਿਹਾ ਕੀਤਾ ਹੈ।

ਕਪਤਾਨ ਵਜੋਂ ਪਹਿਲੀ ਵਾਰ

ਇਸ ਨਾਲ ਬੁਮਰਾਹ ਚੌਥੇ ਭਾਰਤੀ ਕਪਤਾਨ ਬਣ ਗਏ ਹਨ, ਜਿਸ ਨੇ ਆਸਟ੍ਰੇਲੀਆ 'ਚ 5 ਵਿਕਟਾਂ ਹਾਸਲ ਕੀਤੀਆਂ ਹਨ।

ਚੌਥੇ ਭਾਰਤੀ ਕਪਤਾਨ

ਉਨ੍ਹਾਂ ਤੋਂ ਪਹਿਲਾਂ ਬਿਸ਼ਨ ਸਿੰਘ ਬੇਦੀ, ਕਪਿਲ ਦੇਵ ਅਤੇ ਅਨਿਲ ਕੁੰਬਲੇ ਨੇ ਵੀ ਬਤੌਰ ਕਪਤਾਨ ਆਸਟ੍ਰੇਲੀਆ 'ਚ ਟੈਸਟ 'ਚ 5 ਵਿਕਟਾਂ ਲਈਆਂ ਹਨ।

ਬੁਮਰਾਹ ਤੋਂ ਪਹਿਲਾਂ ਕੌਣ?

ਬੁਮਰਾਹ ਨੇ ਆਸਟ੍ਰੇਲੀਆ ਖਿਲਾਫ ਪਰਥ ਟੈਸਟ 'ਚ 30 ਦੌੜਾਂ ਦੇ ਕੇ 5 ਵਿਕਟਾਂ ਲਈਆਂ।

30 ਦੌੜਾਂ ਦੇ ਕੇ 5 ਵਿਕਟਾਂ

ਬਤੌਰ ਕਪਤਾਨ ਬੁਮਰਾਹ ਨੇ SENA ਦੇਸ਼ਾਂ ਵਿੱਚ ਪਹਿਲੀ ਵਾਰ 5 ਵਿਕਟਾਂ ਲਈਆਂ ਹਨ। ਇਸ ਮਾਮਲੇ 'ਚ ਭਾਰਤੀ ਰਿਕਾਰਡ ਬਿਸ਼ਨ ਸਿੰਘ ਬੇਦੀ ਦੇ ਨਾਂ ਹੈ, ਜੋ 3 ਵਾਰ ਅਜਿਹਾ ਕਰ ਚੁੱਕੇ ਹਨ।

SENA ਦੇਸ਼ ਵਿੱਚ 5 ਵਿਕਟਾਂ

ਰਾਹੁਲ ਗਾਂਧੀ ਨੇ ਅੰਮ੍ਰਿਤਸਰ ਪਹੁੰਚ ਕੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਕੀਤੀ ਸੇਵਾ