Earthquake: ਉਤਰ ਭਾਰਤ ‘ਚ ਭੂਚਾਲ ਦੇ ਵੱਡੇ ਝਟਕੇ, ਰਿਏਕਟਰ ਸਕੇਲ ‘ਤੇ ਭੂਚਲ ਦੀ ਤਬੀਰਤਾ 6.6

Updated On: 

22 Mar 2023 19:20 PM

Earthquake 2023: ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਦਿੱਲੀ ਐਨਸੀਐਰ (Delhi NCR), ਉਤਰ ਪ੍ਰਦੇਸ਼ (Uttar Pradesh) ਅਤੇ ਉੱਤਰਾ ਖੰਡ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਸੀ ਅਤੇ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 6.6 ਸੀ।

Earthquake: ਉਤਰ ਭਾਰਤ ਚ ਭੂਚਾਲ ਦੇ ਵੱਡੇ ਝਟਕੇ, ਰਿਏਕਟਰ ਸਕੇਲ ਤੇ ਭੂਚਲ ਦੀ ਤਬੀਰਤਾ 6.6

ਭਾਰਤ 'ਚ ਭੂਚਾਲ ਦੇ ਵੱਡੇ ਝਟਕੇ, ਰਿਏਕਟਰ ਸਕੇਲ 'ਤੇ ਭੂਚਲ ਦੀ ਤਬੀਰਤਾ 6.6

Follow Us On

Earthquake: ਪੰਜਾਬ ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਰਾਤ ਕਰੀਬ 10.20 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੇ ਚਲਦਿਆਂ ਲੋਕਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਆ ਗਏ। ਦੱਸ ਦਈਏ ਕਿ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਬਿਹਾਰ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਭੂਚਾਲ (Earthquake) ਦਾ ਕੇਂਦਰ ਅਫਗਾਨਿਸਤਾਨ ਰਿਹਾ ਹੈ। ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 6.6 ਸੀ। ਭਾਰਤ ਤੋਂ ਇਲਾਵਾ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤਾ ਗਏ।

ਕਿੱਥੇ- ਕਿੱਥੇ ਜ਼ਮੀਨ ਹਿੱਲੀ ?

ਭਾਰਤ ਅਤੇ ਪਾਕਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਦੇ ਜੰਮੂ-ਕਸ਼ਮੀਰ, ਪੰਜਾਬ, ਦਿੱਲੀ-ਐਨਸੀਆਰ (Delhi NCR ), ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਗੁਜਰਾਤ ਵਿੱਚ ਮਹਿਸੂਸ ਹੋਏ ਸੀ ਭੂਚਾਲ ਦੇ ਝਟਕੇ

ਦੱਸ ਦਈਏ ਕਿ ਬੀਤੇ ਦਿਨ ਯਾਨੀ 20 ਮਾਰਚ ਨੂੰ ਗੁਜਰਾਤ (Gujrat) ਦੇ ਕੱਛ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਜਾਣਕਾਰੀ ਦਿੰਦੇ ਹੋਏ ਭੂਚਾਲ ਵਿਗਿਆਨ ਖੋਜ ਸੰਸਥਾਨ ਨੇ ਦੱਸਿਆ ਕਿ ਭੂਚਾਲ ਸਵੇਰੇ 7.20 ਵਜੇ ਆਇਆ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਆ ਗਏ। ਸੜਕਾਂ ‘ਤੇ ਕਾਫੀ ਹਲਚਲ ਵੇਖਣ ਨੂੰ ਮਿਲੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ