Karnatka Rally: ਰੈਲੀ ਵਿਚਾਲੇ ਮੁਸਲਿਮ ਘਰਾਂ ਅਤੇ ਮਸਜਿਦਾਂ ‘ਤੇ ਪਥਰਾਅ, 15 ਗ੍ਰਿਫਤਾਰ

Published: 

14 Mar 2023 19:17 PM

Stone Pelting: ਜਿਵੇਂ ਹੀ ਬਾਈਕ ਰੈਲੀ ਮੁਸਲਿਮ ਇਲਾਕੇ 'ਚ ਪਹੁੰਚੀ ਤਾਂ ਕੁਝ ਲੋਕਾਂ ਨੇ ਮੁਸਲਮਾਨਾਂ ਦੇ ਘਰਾਂ ਅਤੇ ਮਸਜਿਦਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ।

Karnatka Rally: ਰੈਲੀ ਵਿਚਾਲੇ ਮੁਸਲਿਮ ਘਰਾਂ ਅਤੇ ਮਸਜਿਦਾਂ ਤੇ ਪਥਰਾਅ, 15 ਗ੍ਰਿਫਤਾਰ

Karnatka Rally: ਰੈਲੀ ਵਿਚਾਲੇ ਮੁਸਲਿਮ ਘਰਾਂ ਅਤੇ ਮਸਜਿਦਾਂ 'ਤੇ ਪਥਰਾਅ, 15 ਗ੍ਰਿਫਤਾਰ

Follow Us On

ਕਰਨਾਟਕ (Karnatka) ‘ਚ ਕੁਝ ਮੁਸਲਿਮ ਘਰਾਂ ਅਤੇ ਇਕ ਮਸਜਿਦ ‘ਤੇ ਪਥਰਾਅ ਕਰਨ ਦੀਆਂ ਖਬਰਾਂ ਆਈਆਂ ਹਨ। ਘਟਨਾ ਹਾਵੇਰੀ ਜ਼ਿਲ੍ਹੇ ਦੀ ਹੈ ਜਿੱਥੇ ਹਿੰਦੂ ਸੰਗਠਨਾਂ ਅਤੇ ਕੁਰੂਬਾ ਭਾਈਚਾਰੇ ਦੇ ਸੰਗਠਨਾਂ ਨੇ ਜਲੂਸ ਦੌਰਾਨ ਮੁਸਲਮਾਨਾਂ ਦੇ ਘਰਾਂ ਅਤੇ ਇੱਕ ਮਸਜਿਦ ‘ਤੇ ਪਥਰਾਅ ਕੀਤਾ। ਇਸ ਨਾਲ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਜਾਣਕਾਰੀ ਮੁਤਾਬਕ ਹਿੰਦੂ ਸੰਗਠਨਾਂ ਦੇ ਮੈਂਬਰ ਮੰਗਲਵਾਰ ਨੂੰ ਕ੍ਰਾਂਤੀਕਾਰੀ ਸੰਗੋਲੀ ਰਾਏਨਾ ਦੇ ਬੁੱਤ ਕੋਲ ਬਾਈਕ ਰੈਲੀ ਕੱਢ ਰਹੇ ਸਨ। ਜਦੋਂ ਜਲੂਸ ਇੱਕ ਮੁਸਲਿਮ ਇਲਾਕੇ ਵਿੱਚੋਂ ਲੰਘਿਆ ਤਾਂ ਕੁਝ ਬਦਮਾਸ਼ਾਂ ਨੇ ਘਰਾਂ ਅਤੇ ਇੱਕ ਮਸਜਿਦ ‘ਤੇ ਪਥਰਾਅ ਕੀਤਾ।

ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਹਵੇਰੀ ਦੇ ਐਸਪੀ ਸ਼ਿਵਕੁਮਾਰ ਨੇ ਦੱਸਿਆ ਕਿ ਇਹ ਬਾਈਕ ਰੈਲੀ ਸ਼ਾਂਤੀਪੂਰਨ ਢੰਗ ਨਾਲ ਕੱਢੀ ਜਾ ਰਹੀ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਜਿਵੇਂ ਹੀ ਇੱਕ ਮਸਜਿਦ ਕੋਲ ਪਥਰਾਅ ਸ਼ੁਰੂ ਕਰ ਦਿੱਤਾ।

ਪੁਲਿਸ ਦੀ ਤਾਇਨਾਤੀ ਕਾਰਨ ਫੜੇ ਗਏ ਮੁਲਜ਼ਮ

ਉਨ੍ਹਾਂ ਦੱਸਿਆ ਕਿ ਜਿਸ ਸਮੇਂ ਇਹ ਰੈਲੀ ਕੱਢੀ ਜਾ ਰਹੀ ਸੀ, ਉਸ ਸਮੇਂ ਪੁਲਿਸ ਵੀ ਤਾਇਨਾਤ ਸੀ, ਜਿਸ ਕਾਰਨ ਜਦੋਂ ਪਥਰਾਅ ਸ਼ੁਰੂ ਹੋਇਆ ਤਾਂ ਸਥਿਤੀ ਨੂੰ ਤੁਰੰਤ ਕਾਬੂ ਹੇਠ ਕਰ ਲਿਆ ਗਿਆ। ਐਸਪੀ ਸ਼ਿਵਕੁਮਾਰ ਨੇ ਕਿਹਾ ਕਿ ਰੈਲੀ ਦੌਰਾਨ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਨਾਲ ਅਪਰਾਧੀਆਂ ਦੀ ਪਛਾਣ ਕਰਨਾ ਆਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ 9 ਮਾਰਚ ਨੂੰ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਇਸੇ ਤਰ੍ਹਾਂ ਦੀ ਰੈਲੀ ਵਿੱਚ ਮੁਸਲਿਮ ਭਾਈਚਾਰੇ ਦੇ ਕੁਝ ਲੋਕਾਂ ਨੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨੇ ਲੋਕਾਂ ਨੂੰ ਭੜਕਾਇਆ ਹੋ ਸਕਦਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਫਿਰਕੂ ਮਾਹੌਲ ਖਰਾਬ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਿਛਲੇ ਸਾਲ ਗੁਰੂਗ੍ਰਾਮ ਵਿੱਚ ਇੱਕ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੌਰਾਨ ਕੁਝ ਲੋਕਾਂ ਦੀ ਨਮਾਜ਼ੀਆਂ ਨਾਲ ਝਗੜਾ ਵੀ ਹੋਇਆ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਨਾਲ-ਨਾਲ ਮਸਜਿਦ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version