ਸਚਿਨ ਲਈ ਹੱਦਾਂ ਪਾਰ ਕਰ ਗਈ ਸੀਮਾ, ਹਿੰਦੂ ਧਰਮ ਦੀ ਕਰ ਰਹੀ ਪਾਲਣਾ, ਕੀਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ

Updated On: 

11 Jul 2023 17:03 PM

Seema Haider Vs Gulam Haider: ਸੀਮਾ ਹੈਦਰ ਅਤੇ ਸਚਿਨ ਮੀਨਾ ਦੀ ਕਹਾਣੀ 'ਚ ਹੁਣ ਸੀਮਾ ਦੇ ਪਾਕਿਸਤਾਨੀ ਪਤੀ ਗੁਲਾਮ ਹੈਦਰ ਸਾਹਮਣੇ ਆਏ ਹਨ। ਗੁਲਾਮ ਹੈਦਰ ਦਾ ਦਾਅਵਾ ਹੈ ਕਿ ਉਸ ਨੇ ਸੀਮਾ ਨੂੰ ਕਦੇ ਤਲਾਕ ਨਹੀਂ ਦਿੱਤਾ ਹੈ।

ਸਚਿਨ ਲਈ ਹੱਦਾਂ ਪਾਰ ਕਰ ਗਈ ਸੀਮਾ, ਹਿੰਦੂ ਧਰਮ ਦੀ ਕਰ ਰਹੀ ਪਾਲਣਾ, ਕੀਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ
Follow Us On

ਪਾਕਿਸਤਾਨ ਤੋਂ ਭਾਰਤ ਆ ਕੇ ਵਿਆਹ ਕਰਵਾਉਣ ਵਾਲੀ ਸੀਮਾ ਹੈਦਰ (Seema Haider) ਲਗਾਤਾਰ ਸੁਰਖੀਆਂ ‘ਚ ਹੈ। ਉਹ ਹੁਣ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸਚਿਨ ਮੀਨਾ (Sachin Meena) ਦੇ ਨਾਲ ਰਹਿੰਦੀ ਹੈ, ਜਿਸ ਨਾਲ ਉਸਨੂੰ ਇੱਕ ਆਨਲਾਈਨ ਗੇਮ ਖੇਡਦੇ ਹੋਏ ਪਿਆਰ ਹੋ ਗਿਆ ਸੀ। 4 ਬੱਚਿਆਂ ਦੀ ਮਾਂ ਸੀਮਾ ਹੈਦਰ ਨੇ ਦਾਅਵਾ ਕੀਤਾ ਕਿ ਉਹ ਆਪਣੇ ਪਤੀ ਤੋਂ ਤਲਾਕ ਲੈ ਕੇ ਹੀ ਇੱਥੇ ਪਾਕਿਸਤਾਨ ਆਈ ਸੀ ਪਰ ਉਸ ਦਾ ਪਤੀ ਗੁਲਾਮ ਹੈਦਰ ਉਸ ਤੇਂ ਵੱਖਰੀ ਗੱਲ ਦੱਸ ਰਿਹਾ ਹੈ। ਗੁਲਾਮ ਦਾ ਕਹਿਣਾ ਹੈ ਕਿ ਸੀਮਾ ਅਜੇ ਵੀ ਮੇਰੀ ਪਤਨੀ ਹੈ ਅਤੇ ਸਾਡਾ ਤਲਾਕ ਨਹੀਂ ਹੋਇਆ ਹੈ। ਪਰ ਸੀਮਾ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਸਚਿਨ ਉਨ੍ਹਾਂ ਦੇ ਪਤੀ ਹਨ।

ਆਹਮੋ-ਸਾਹਮਣੇ ਆਏ ਸੀਮਾ ਅਤੇ ਗੁਲਾਮ ਹੈਦਰ

ਸੀਮਾ ਹੈਦਰ ਅਤੇ ਗੁਲਾਮ ਹੈਦਰ ਸੋਮਵਾਰ ਨੂੰ ਟੀਵੀ9 ਭਾਰਤਵਰਸ਼ ‘ਤੇ ਆਹਮੋ-ਸਾਹਮਣੇ ਸਨ। ਸੀਮਾ ਦੇ ਪਤੀ ਗੁਲਾਮ ਹੈਦਰ ਦਾ ਕਹਿਣਾ ਹੈ ਕਿ ਮੈਂ ਕੋਈ ਤਲਾਕ ਨਹੀਂ ਦਿੱਤਾ, ਸਾਡੀ ਲਵ ਮੈਰਿਜ ਸੀ। ਹਰ ਦਰਵਾਜ਼ਾ ਖੜਕਾਵਾਂਗਾ, ਮੋਦੀ ਸਰਕਾਰ ਨੂੰ ਅਪੀਲ ਕਰਾਂਗਾ। ਗੁਲਾਮ ਹੈਦਰ ਨੇ ਕਿਹਾ ਕਿ ਸੀਮਾ ਕਿਸ ਕਾਨੂੰਨ ਤਹਿਤ ਉਥੇ ਰਹਿ ਕੇ ਹਿੰਦੂ ਧਰਮ ਅਪਣਾਉਣ ਦੀ ਗੱਲ ਕਰ ਰਹੀ ਹੈ।

ਸੀਮਾ ਅਤੇ ਗੁਲਾਮ ਹੈਦਰ ਵਿਚਕਾਰ ਗਰਮਾ-ਗਰਮ ਬਹਿਸ ਹੋਈ। ਸੀਮਾ ਹੈਦਰ ਨੇ ਕਿਹਾ ਕਿ ਗੁਲਾਮ ਅਤੇ ਉਸ ਦੇ ਪਰਿਵਾਰ ਨੇ ਕਦੇ ਵੀ ਉਸ ਦੀ ਇੱਜ਼ਤ ਨਹੀਂ ਕੀਤੀ, ਗੁਲਾਮ ਨੇ ਮੈਨੂੰ ਇੱਕ ਵਾਰ ਨਹੀਂ ਸਗੋਂ ਤਿੰਨ ਵਾਰ ਤਲਾਕ ਦਿੱਤਾ ਹੈ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਤਲਾਕ ਹੋ ਗਿਆ, ਫਿਰ ਮੇਰੇ ਪਿਤਾ ਨੇ ਮੈਨੂੰ ਜ਼ਬਰਦਸਤੀ ਉਸ ਕੋਲ ਰੱਖਿਆ। ਸੀਮਾ ਹੈਦਰ ਨੇ ਖੁਲਾਸਾ ਕੀਤਾ ਕਿ ਉਹ ਮੈਨੂੰ ਕਈ ਵਾਰ ਕੁੱਟਮਾਰ ਕਰ ਚੁੱਕਾ ਹੈ, ਉਸ ਦੇ ਪਹਿਲਾਂ ਹੀ ਦੋ ਬੱਚੇ ਹਨ।

ਗੁਲਾਮ ਹੈਦਰ ਦਾ ਦਾਅਵਾ- ਮੈਂ ਲਗਾਤਾਰ ਪੈਸੇ ਭੇਜਦਾ ਸੀ

ਗੁਲਾਮ ਹੈਦਰ ਨੇ ਇੰਟਰਵਿਊ ਵਿੱਚ ਕਿਹਾ ਕਿ ਮੈਨੂੰ ਭਾਰਤੀ ਮੀਡੀਆ ਰਾਹੀਂ ਸੀਮਾ ਬਾਰੇ ਜਾਣਕਾਰੀ ਮਿਲੀ ਹੈ। ਸੀਮਾ ਦੇ ਪਤੀ ਨੇ ਦੱਸਿਆ ਕਿ ਮੈਂ ਸਾਊਦੀ ਅਰਬ ‘ਚ ਕੰਮ ਕਰਦਾ ਹਾਂ, ਮੈਂ ਲਗਾਤਾਰ ਪੈਸੇ ਘਰ ਭੇਜਦਾ ਹਾਂ, ਉਹ ਮੇਰੇ ਪੈਸੇ ਲੈ ਕੇ ਚਲੀ ਗਈ। ਸਾਡੀ ਲਗਾਤਾਰ ਗੱਲਬਾਤ ਹੁੰਦੀ ਸੀ, ਉਸ ਦੇ ਭਰਾ ਨੇ ਹੀ ਮੈਨੂੰ ਦੱਸਿਆ ਕਿ ਸੀਮਾ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਹੈ।

ਗੁਲਾਮ ਨੇ ਦਾਅਵਾ ਕੀਤਾ ਕਿ ਉਸਨੇ ਪਾਕਿਸਤਾਨ ਵਿੱਚ ਮਕਾਨ ਖਰੀਦਿਆ ਸੀ, ਜਦਕਿ ਸੀਮਾ ਨੇ ਦਾਅਵਾ ਕੀਤਾ ਕਿ ਘਰ ਮੇਰੇ ਨਾਮ ਤੇ ਮੇਰੇ ਬੱਚਿਆਂ ਦੇ ਨਾਮ ਉੱਤੇ ਹੈ। ਉਹ ਮੇਰੇ ਨਾਲ ਫੋਨ ‘ਤੇ ਗੰਦੀਆਂ ਬਹੁਤ ਬੁਰੇ ਤਰੀਕੇ ਨਾਲ ਗੱਲ ਕਰਦਾ ਸੀ, ਉਹ ਮੈਨੂੰ ਕਈ ਵਾਰ ਤਲਾਕ ਦੇ ਚੁੱਕਾ ਸੀ। ਮੈਂ ਹੁਣ ਉਸਨੂੰ ਆਪਣਾ ਪਤੀ ਨਹੀਂ ਮੰਨਦੀ।

‘ਹੁਣ ਸਚਿਨ ਮੇਰਾ ਪਤੀ ਹੈ’

ਸੀਮਾ ‘ਤੇ ਲਗਾਤਾਰ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਭਾਰਤ ਪਹੁੰਚਣ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਜਿਸ ‘ਤੇ ਸੀਮਾ ਨੇ ਕਿਹਾ ਕਿ ਨੇਪਾਲ ਤੱਕ ਮੇਰੇ ਸਾਰੇ ਦਸਤਾਵੇਜ਼ ਬਿਲਕੁਲ ਸਹੀ ਸਨ। ਸੀਮਾ ਨੇ ਕਿਹਾ ਕਿ ਮੈਂ ਹੁਣ ਇਸਲਾਮ ‘ਚ ਨਹੀਂ ਰਹੀ, ਇਸ ਲਈ ਨਿਕਾਹ ਕਿਸ ਗੱਲ ਦਾ, ਹੁਣ ਸਚਿਨ ਗੀ ਮੇਰੇ ਪਤੀ ਹਨ। ਜੇ ਗੁਲਾਮ ਨੂੰ ਮੇਰੀ ਫਿਕਰ ਹੈ ਤਾਂ ਉਹ ਮੇਰੀ ਖੁਸ਼ੀ ਵਿਚ ਸ਼ਾਮਲ ਹੋਵੇ।

ਸੀਮਾ ਹੈਦਰ ਨੇ ਗੁਲਾਮ ਹੈਦਰ ਨੂੰ ਟੀਵੀ ‘ਤੇ ਸਾਫ਼ ਕਹਿ ਦਿੱਤਾ ਕਿ ਜੇਕਰ ਤੁਸੀਂ ਚਾਹੋ ਤਾਂ ਮੈਂ ਕਾਗਜ਼ੀ ਤਲਾਕ ਦੇਣ ਲਈ ਤਿਆਰ ਹਾਂ। ਮੈਂ ਭਾਰਤ ਵਿੱਚ ਹੀ ਰਹਾਂਗੀ, ਕਦੇ ਵਾਪਸ ਨਹੀਂ ਜਾਵਾਂਗੀ, ਮੈਨੂੰ ਭਾਰਤੀ ਜੇਲ੍ਹ ਵੀ ਕਬੂਲ ਹੈ। ਸੀਮਾ ਹੈਦਰ ਦੀ ਤਰਫੋਂ ਗੁਲਾਮ ਹੈਦਰ ਅਤੇ ਉਸ ਦੇ ਪਰਿਵਾਰ ‘ਤੇ ਕੁੱਟਮਾਰ ਦੇ ਗੰਭੀਰ ਦੋਸ ਲਗਾਏ ਗਏ ਹਨ।

ਸੀਮਾ ਹੈਦਰ ਨੇਪਾਲ ਦੇ ਰਸਤੇ ਭਾਰਤ ਆਈ ਸੀ

ਦੱਸ ਦੇਈਏ ਕਿ ਸੀਮਾ ਹੈਦਰ ਨੂੰ 4 ਜੁਲਾਈ ਨੂੰ ਭਾਰਤ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਸ ਦੀ ਪਾਕਿਸਤਾਨ ਦੀ ਨਾਗਰਿਕਤਾ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਉਣ ਦਾ ਖੁਲਾਸਾ ਹੋਇਆ ਸੀ। PUBG ਗੇਮ ਖੇਡਦੇ ਸਮੇਂ ਉਸ ਦੀ ਸਚਿਨ ਮੀਨਾ ਨਾਲ ਮੁਲਾਕਾਤ ਹੋਈ, ਇਹ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਉਹ ਪਾਕਿਸਤਾਨ ਛੱਡ ਕੇ ਸਚਿਨ ਕੋਲ ਆ ਗਈ। ਸੀਮਾ ਮੁਤਾਬਕ ਉਹ ਨੇਪਾਲ ‘ਚ ਰਹੀ ਅਤੇ ਫਿਰ ਭਾਰਤ ‘ਚ ਦਾਖਲ ਹੋਈ। ਦੋਵਾਂ ਨੇ ਵਿਆਹ ਕਰਵਾ ਲਿਆ ਹੈ ਅਤੇ ਇਕੱਠੇ ਰਹਿਣਾ ਚਾਹੁੰਦੇ ਹਨ।

ਸਚਿਨ ਅਤੇ ਸੀਮਾ ਨੂੰ ਪਹਿਲਾਂ ਜੇਲ੍ਹ ਭੇਜਿਆ ਗਿਆ ਸੀ, ਪਰ ਹੁਣ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਸੀਮਾ ਹੈਦਰ ਆਪਣੇ ਨਾਲ 4 ਬੱਚਿਆਂ ਨੂੰ ਵੀ ਲੈ ਕੇ ਆਈ ਹੈ, ਹੁਣ ਸਾਰੇ ਨੋਇਡਾ ‘ਚ ਸਚਿਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਰਹਿ ਰਹੇ ਹਨ। ਸੀਮਾ ਹੈਦਰ ਦਾ ਦਾਅਵਾ ਹੈ ਕਿ ਉਸ ਨੇ ਹਿੰਦੂ ਧਰਮ ਅਪਣਾ ਲਿਆ ਹੈ ਅਤੇ ਸਚਿਨ ਦਾ ਪਰਿਵਾਰ ਵੀ ਉਸ ਨੂੰ ਸਵੀਕਾਰ ਕਰ ਰਿਹਾ ਹੈ।

ਵਿਆਹ ਨਾਲ ਜੁੜੇ ਇਸ ਝਗੜੇ ‘ਤੇ ਸਚਿਨ ਮੀਨਾ ਦਾ ਕਹਿਣਾ ਹੈ ਕਿ ਪਹਿਲਾਂ ਅਸੀਂ ਪੁਲਿਸ ਦੇ ਡਰ ਕਾਰਨ ਵੱਖ ਰਹਿ ਰਹੇ ਸੀ ਪਰ ਜਦੋਂ ਅਸੀਂ ਕਾਨੂੰਨੀ ਤੌਰ ‘ਤੇ ਵਿਆਹ ਕਰਵਾਉਣ ਗਏ ਤਾਂ ਵਕੀਲ ਨੇ ਪੁਲਿਸ ਨੂੰ ਸਾਰੀ ਗੱਲ ਦੱਸ ਦਿੱਤੀ। ਜਦੋਂ ਤੋਂ ਇਹ ਹੰਗਾਮਾ ਹੋਇਆ ਹੈ, ਅਸੀਂ ਇੱਕ ਦੂਜੇ ਲਈ ਮਰਨ ਲਈ ਵੀ ਤਿਆਰ ਹਾਂ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories