Land Deal Case: ED ਦਫ਼ਤਰ ਪਹੁੰਚੇ ਰਾਬਰਟ ਵਾਡਰਾ, ਬੋਲੇ- ਜਦੋਂ ਵੀ ਸਿਆਸਤ ਚ ਆਉਣ ਦੀ ਸੋਚਦਾ ਹਾਂ, ਅਜਿਹਾ ਹੀ ਹੋ ਜਾਂਦਾ ਹੈ….
Rabert Vadra Peshi Before ED : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਰਿਆਣਾ ਦੇ ਸ਼ਿਕੋਹਪੁਰ ਜ਼ਮੀਨ ਸੌਦੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਰਾਬਰਟ ਵਾਡਰਾ ਨੂੰ ਦੂਜਾ ਸੰਮਨ ਜਾਰੀ ਕੀਤਾ ਹੈ। ਉਹ ਪਹਿਲੇ ਸੰਮਨ 'ਤੇ ਪੇਸ਼ ਨਹੀਂ ਹੋਏ ਸਨ। ਈਡੀ ਵਾਡਰਾ ਦੀ ਫਰਮ ਸਕਾਈਲਾਈਟ ਹਾਸਪਿਟੈਲਿਟੀ ਦੀਆਂ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ 2008 ਵਿੱਚ ਜ਼ਮੀਨ ਦੀ ਖਰੀਦ-ਵੇਚ ਨਾਲ ਸਬੰਧਤ ਹੈ।
ਰਾਬਰਟ ਵਾਡਰਾ ਨੂੰ ED ਦਾ ਸੰਮਨ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਪਤੀ ਅਤੇ ਕਾਰੋਬਾਰੀ ਰਾਬਰਟ ਵਾਡਰਾ ਨੂੰ ਸੰਮਨ ਭੇਜਿਆ ਹੈ। ਰਾਬਰਟ ਵਾਡਰਾ ਨੂੰ ਜ਼ਮੀਨ ਸੌਦੇ ਦੇ ਮਾਮਲੇ ਵਿੱਚ ਪੀਐਮਐਲਏ ਦੇ ਤਹਿਤ ਈਡੀ ਦਾ ਸੰਮਨ ਭੇਜਿ ਗਿਆ ਹੈ। ਪਹਿਲਾਂ ਵੀ ਉਨ੍ਹਾਂ ਨੂੰ 8 ਅਪ੍ਰੈਲ ਨੂੰ ਬੁਲਾਇਆ ਗਿਆ ਸੀ ਪਰ ਵਾਡਰਾ ਨਹੀਂ ਪਹੁੰਚੇ ਸਨ। ਈਡੀ ਵੱਲੋਂ ਜਾਰੀ ਕੀਤੇ ਗਏ ਨਵੇਂ ਸੰਮਨਾਂ ਵਿੱਚ ਅੱਜ ਯਾਨੀ 15 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਕੇਂਦਰੀ ਜਾਂਚ ਏਜੰਸੀ ਉਨ੍ਹਾਂ ਦੀ ਫਰਮ ਸਕਾਈਲਾਈਟ ਹਾਸਪਿਟੈਲਿਟੀ ਨਾਲ ਸਬੰਧਤ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ।
ਕੇਂਦਰੀ ਜਾਂਚ ਏਜੰਸੀ ਨੇ ਪਿਛਲੇ ਸਾਲ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਇਸ ਸਬੰਧ ਵਿੱਚ ਵਾਡਰਾ ਨੂੰ ਪਹਿਲਾਂ ਹੀ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਾ ਹੈ, ਪਰ ਉਨ੍ਹਾਂ ਦੇ ਪੇਸ਼ ਨਾ ਹੋਣ ਕਾਰਨ ਅੱਜ ਸੰਮਨ ਜਾਰੀ ਕੀਤੇ ਗਏ ਹਨ।
ਈਡੀ ਦੇ ਦੂਜੇ ਸੰਮਨ ਤੋਂ ਬਾਅਦ, ਵਾਡਰਾ ਆਪਣੇ ਘਰ ਤੋਂ ਪੈਦਲ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਲਈ ਨਿਕਲ ਗਏ ਹਨ। ਜਿੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਬਦਲੇ ਦੀ ਕਾਰਵਾਈ ਵਜੋਂ ਕਾਰਵਾਈ ਕਰ ਰਹੀ ਹੈ। ਮੈਨੂੰ ਨਹੀਂ ਪਤਾ ਕਿ ਕਸੂਰ ਕੀ ਹੈ। ਜਾਂਚ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕੁਝ ਵੀ ਲੁਕਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਪਿਛਲੇ 20 ਸਾਲਾਂ ਵਿੱਚ ਕੁਝ ਨਹੀਂ ਮਿਲਿਆ, ਜੇਕਰ ਕੁਝ ਹੈ ਤਾਂ ਉਸਨੂੰ ਅੱਗੇ ਲਿਆਂਦਾ ਜਾਣਾ ਚਾਹੀਦਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਹਰਿਆਣਾ ਦੇ ਸ਼ਿਕੋਹਪੁਰ ਜ਼ਮੀਨ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਰਾਬਰਟ ਵਾਡਰਾ ਨੂੰ ਦੂਜਾ ਸੰਮਨ ਭੇਜਿਆ। ਵਾਡਰਾ ਪਹਿਲੇ ਸੰਮਨ ‘ਤੇ ਪੇਸ਼ ਨਹੀਂ ਹੋਏ ਸਨ, ਜੋ ਕਿ 8 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ। ਕੇਂਦਰੀ ਜਾਂਚ ਏਜੰਸੀ ਉਨ੍ਹਾਂ ਦੀ ਫਰਮ ਸਕਾਈਲਾਈਟ ਹਾਸਪਿਟੈਲਿਟੀ ਨਾਲ ਸਬੰਧਤ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ।
#WATCH | Delhi: Businessman Robert Vadra reaches the ED office after being summoned in connection with a Gurugram land case. pic.twitter.com/aCw5wvOCsW
ਇਹ ਵੀ ਪੜ੍ਹੋ
— ANI (@ANI) April 15, 2025
ਕਦੋਂ ਦਾ ਹੈ ਇਹ ਸਾਰਾ ਮਾਮਲਾ?
ਈਡੀ ਦੇ ਅਨੁਸਾਰ, ਵਾਡਰਾ ਦੀ ਕੰਪਨੀ ਨੇ ਫਰਵਰੀ 2008 ਵਿੱਚ ਓਂਕਾਰੇਸ਼ਵਰ ਪ੍ਰਾਪਰਟੀਜ਼ ਤੋਂ ਗੁੜਗਾਓਂ ਦੇ ਸ਼ਿਕੋਹਪੁਰ ਵਿੱਚ 3.5 ਏਕੜ ਦਾ ਪਲਾਟ 7.5 ਕਰੋੜ ਰੁਪਏ ਵਿੱਚ ਖਰੀਦਿਆ ਸੀ। ਵਾਡਰਾ ਦੀ ਕੰਪਨੀ ਨੇ ਫਿਰ ਇਹ ਜ਼ਮੀਨ ਰੀਅਲ ਅਸਟੇਟ ਦਿੱਗਜ ਡੀਐਲਐਫ ਨੂੰ 58 ਕਰੋੜ ਰੁਪਏ ਵਿੱਚ ਵੇਚ ਦਿੱਤੀ। ਇਸ ਤੋਂ ਹੋਣ ਵਾਲੀ ਆਮਦਨ ਤੋਂ ਮਨੀ ਲਾਂਡਰਿੰਗ ਦਾ ਸ਼ੱਕ ਹੈ। ਕੇਂਦਰੀ ਏਜੰਸੀ ਇਸ ਅਚਾਨਕ ਅਤੇ ਵੱਡੇ ਮੁਨਾਫ਼ੇ ਦੇ ਕਾਰਨ ਦੀ ਜਾਂਚ ਕਰ ਰਹੀ ਹੈ।
ਚਰਚਾ ਵਿੱਚ ਵਾਡਰਾ ਦਾ ਇੱਕ ਦਿਨ ਪੁਰਾਣਾ ਬਿਆਨ
ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਵਾਡਰਾ ਨੇ ਰਾਜਨੀਤੀ ਵਿੱਚ ਆਉਣ ਦੀ ਇੱਛਾ ਜ਼ਾਹਿਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਸ ਲਈ ਪੂਰੀ ਤਾਕਤ ਨਾਲ ਕੰਮ ਕੀਤਾ ਜਾਵੇਗਾ। ਜੇਕਰ ਜਨਤਾ ਚਾਹੇਗੀ, ਤਾਂ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਹਾਲਾਂਕਿ, ਆਪਣੀ ਰਾਜਨੀਤਿਕ ਪ੍ਰਵੇਸ਼ ਦੀ ਇੱਛਾ ਉਹ ਕਈ ਵਾਰ ਜ਼ਾਹਰ ਕਰ ਚੁੱਕੇ ਹਨ।