RBI: 127 ਦਿਨਾਂ ‘ਚ ਬਦਲ ਸਕੋਗੇ 26 ਲੱਖ ਰੁਪਏ, ਇਸ ਤੋਂ ਵੱਧ ਜਾਣ ‘ਤੇ ਕੀ ਕਰੋਗੇ, ਜਾਣੋ
ਤੁਸੀਂ 23 ਮਈ 2023 ਤੋਂ 30 ਸਤੰਬਰ ਤੱਕ ਬੈਂਕ ਖਾਤੇ ਵਿੱਚ 2000 ਰੁਪਏ ਦੇ ਗੁਲਾਬੀ ਨੋਟ ਜਮ੍ਹਾਂ ਕਰਵਾ ਸਕਦੇ ਹੋ ਜਾਂ ਕਿਸੇ ਵੀ ਬੈਂਕ ਸ਼ਾਖਾ ਤੋਂ ਇਸ ਨੂੰ ਬਦਲਵਾ ਸਕਦੇ ਹੋ।
ਬੈਂਕਾਂ ‘ਚ ਫਿਰ ਤੋਂ ਲੰਬੀਆਂ ਲਾਈਨਾਂ ਲੱਗ ਜਾਣਗੀਆਂ
ਜਿਸ ਕੋਲ ਵੀ 2 ਹਜ਼ਾਰ ਦਾ ਗੁਲਾਬੀ ਨੋਟ ਹੈ, ਉਸ ਨੂੰ ਬੈਂਕ ਜਾ ਕੇ ਬਦਲਵਾਉਣਾ ਪਵੇਗਾ। 2016 ਦੇ ਨੋਟਬੰਦੀ ਦੌਰਾਨ ਜਦੋਂ 500 ਅਤੇ 1000 ਦੇ ਨੋਟ ਬੰਦ ਕੀਤੇ ਗਏ ਸਨ ਤਾਂ ਉਨ੍ਹਾਂ ਨੂੰ ਬਦਲਣ ਲਈ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਉਹੀ ਸਥਿਤੀ ਨਹੀਂ ਬਣੇਗੀ ਪਰ ਆਮ ਲੋਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਇਸ ਵਾਰ ਵੀ ਬੈਂਕਾਂ ਵਿੱਚ ਲੰਬੀਆਂ ਕਤਾਰਾਂ ਲੱਗਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਜੇਕਰ ਤੁਸੀਂ ਬੈਂਕ ਖਾਤੇ ਵਿੱਚ 2000 ਰੁਪਏ ਦਾ ਗੁਲਾਬੀ ਨੋਟ ਜਮ੍ਹਾ ਕਰਵਾਉਂਦੇ ਹੋ ਤਾਂ ਇਸ ‘ਤੇ ਕੋਈ ਪਾਬੰਦੀ ਅਤੇ ਸੀਮਾ ਨਹੀਂ ਹੈ। ਦੂਜੇ ਪਾਸੇ, ਜੇਕਰ ਕਿਸੇ ਗਾਹਕ ਦਾ ਬੈਂਕ ਖਾਤਾ ਨਹੀਂ ਹੈ, ਤਾਂ ਉਹ ਸਿਰਫ 20,000 ਰੁਪਏ ਦੀ ਸੀਮਾ ਤੱਕ 2000 ਰੁਪਏ ਦੇ ਗੁਲਾਬੀ ਨੋਟ ਬਦਲ ਸਕਦਾ ਹੈ। ਮਤਲਬ 2000 ਰੁਪਏ ਦੇ ਸਿਰਫ 10 ਨੋਟ ਹੀ ਇੱਕ ਦਿਨ ਵਿੱਚ ਬਦਲੇ ਜਾ ਸਕਣਗੇ।ਬੈਂਕ ਖਾਤੇ ਨਾਲ KYC ਦੀ ਲੋੜ
ਜੇਕਰ ਤੁਹਾਡੇ ਕੋਲ 25 ਲੱਖ 40 ਹਜ਼ਾਰ ਰੁਪਏ ਤੋਂ ਵੱਧ ਦੇ 2000 ਰੁਪਏ ਦੇ ਨੋਟ ਹਨ। ਤਾਂ ਤੁਸੀਂ ਅਜਿਹੀ ਸਥਿਤੀ ਵਿੱਚ ਕੀ ਕਰੋਗੇ। ਜੇਕਰ ਤੁਹਾਡੇ ਕੋਲ ਇਸ ਸੀਮਾ ਤੋਂ ਜ਼ਿਆਦਾ ਪੈਸੇ ਹਨ, ਤਾਂ ਇਸ ਦੇ ਲਈ ਬੈਂਕ ਖਾਤਾ ਹੋਣਾ ਜ਼ਰੂਰੀ ਹੈ, ਇਸਦੇ ਨਾਲ ਹੀ ਬੈਂਕ ਖਾਤੇ ਦੇ ਨਾਲ ਪੂਰਾ ਕੇਵਾਈਸੀ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਤੁਸੀਂ ਬੈਂਕ ਵਿੱਚ ਜਿੰਨੇ ਪੈਸੇ ਚਾਹੋ ਜਮ੍ਹਾ ਕਰਵਾ ਸਕਦੇ ਹੋ। ਪਰ ਜੇਕਰ ਜ਼ਿਆਦਾ ਪੈਸੇ ਮਿਲੇ ਹਨ ਤਾਂ ਗਾਹਕਾਂ ਨੂੰ ਆਮਦਨ ਦਾ ਸਰੋਤ ਵੀ ਦੱਸਣਾ ਹੋਵੇਗਾ। ਦੂਜੇ ਪਾਸੇ ਜਿਨ੍ਹਾਂ ਲੋਕਾਂ ਦਾ ਬੈਂਕ ਖਾਤਾ ਨਹੀਂ ਹੈ, ਉਹ 26 ਲੱਖ ਰੁਪਏ ਤੋਂ ਵੱਧ ਦੇ ਨੋਟ ਨਹੀਂ ਬਦਲਵਾ ਸਕਣਗੇ।ਕਾਲਾ ਧਨ ਫਿਰ ਬਾਹਰ ਆ ਜਾਵੇਗਾ
ਆਰਬੀਆਈ ਦੇ ਅਨੁਸਾਰ, 23 ਮਈ, 2023 ਤੋਂ, ਦੇਸ਼ ਭਰ ਵਿੱਚ ਪ੍ਰਚਲਿਤ 2000 ਰੁਪਏ ਦੇ ਗੁਲਾਬੀ ਨੋਟਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸਾਰੇ ਬੈਂਕਾਂ ਵਿੱਚ ਸ਼ੁਰੂ ਹੋ ਜਾਵੇਗੀ। ਦੇਸ਼ ਭਰ ਦੇ ਲੋਕਾਂ ਨੇ ਅਕਸਰ ਦੇਖਿਆ ਹੋਵੇਗਾ ਕਿ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਹੋਣ ਤੋਂ ਬਾਅਦ ATM (Automatic teller machine) ਤੋਂ ਪੈਸੇ ਕਢਵਾਉਣ ਦੀ ਗਿਣਤੀ ਹੌਲੀ-ਹੌਲੀ ਘੱਟ ਗਈ। ਫਿਲਹਾਲ ਏਟੀਐਮ ‘ਚੋਂ 2000 ਰੁਪਏ ਦੇ ਨੋਟ ਨਿਕਲਣੇ ਬੰਦ ਹੋ ਗਏ ਹਨ। ਇਸੇ ਲਈ ਆਰਬੀਆਈ ਨੇ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਆਰਬੀਆਈ ਦੇ ਇਸ ਫੈਸਲੇ ਨਾਲ ਇੱਕ ਵਾਰ ਫਿਰ ਕਾਲਾ ਧਨ ਬਾਹਰ ਆਉਣ ਦੀ ਉਮੀਦ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓLoading...
Unable to load recommendations.
Follow Us
