RBI: 127 ਦਿਨਾਂ ‘ਚ ਬਦਲ ਸਕੋਗੇ 26 ਲੱਖ ਰੁਪਏ, ਇਸ ਤੋਂ ਵੱਧ ਜਾਣ ‘ਤੇ ਕੀ ਕਰੋਗੇ, ਜਾਣੋ
ਤੁਸੀਂ 23 ਮਈ 2023 ਤੋਂ 30 ਸਤੰਬਰ ਤੱਕ ਬੈਂਕ ਖਾਤੇ ਵਿੱਚ 2000 ਰੁਪਏ ਦੇ ਗੁਲਾਬੀ ਨੋਟ ਜਮ੍ਹਾਂ ਕਰਵਾ ਸਕਦੇ ਹੋ ਜਾਂ ਕਿਸੇ ਵੀ ਬੈਂਕ ਸ਼ਾਖਾ ਤੋਂ ਇਸ ਨੂੰ ਬਦਲਵਾ ਸਕਦੇ ਹੋ।
RBI: ਜੇਕਰ ਤੁਹਾਡੇ ਕੋਲ ਵੀ 2000 ਰੁਪਏ ਦਾ ਗੁਲਾਬੀ ਨੋਟ ਹੈ ਤਾਂ ਤੁਸੀਂ ਉਸ ਨੋਟ ਨੂੰ ਜਲਦੀ ਆਪਣੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਓ ਜਾਂ ਕਿਸੇ ਵੀ ਬੈਂਕ ਵਿੱਚ ਜਾ ਕੇ 2000 ਰੁਪਏ ਦੇ ਨੋਟ ਜਮ੍ਹਾਂ ਕਰਵਾਓ ਅਤੇ 100, 200, 500 ਰੁਪਏ ਦੇ ਨੋਟ ਲੈ ਲਓ। ਕਿਉਂਕਿ RBI (Reserve Bank of India) ਨੇ 2000 ਰੁਪਏ ਦੇ ਗੁਲਾਬੀ ਨੋਟ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਦੇਸ਼ ‘ਚ 2000 ਰੁਪਏ ਦੇ ਨੋਟਾਂ ਦਾ ਪ੍ਰਚਲਨ ਘੱਟ ਰਿਹਾ ਹੈ, ਇਸ ਦੇ ਨਾਲ ਹੀ ਕਾਲੇ ਧਨ ਨੂੰ ਰੱਖਣ ਲਈ 2000 ਰੁਪਏ ਦੇ ਗੁਲਾਬੀ ਨੋਟਾਂ ਦੀ ਵਰਤੋਂ ਸ਼ੁਰੂ ਹੋ ਗਈ ਹੈ। ਹੁਣ ਆਰਬੀਆਈ ਨੇ ਇਨ੍ਹਾਂ ਗੁਲਾਬੀ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਇਹ ਸਪੱਸ਼ਟ ਹੈ ਕਿ ਇੱਕ ਵਾਰ ਫਿਰ ਕਾਲਾ ਧਨ ਵੱਡੇ ਪੱਧਰ ‘ਤੇ ਸਾਹਮਣੇ ਆਉਣ ਦੀ ਉਮੀਦ ਹੈ।
ਜੇਕਰ ਤੁਸੀਂ 2000 ਰੁਪਏ ਦੇ ਗੁਲਾਬੀ ਨੋਟ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ 2000 ਰੁਪਏ ਦਾ ਨੋਟ ਆਪਣੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਸਕਦੇ ਹੋ। ਜਾਂ ਤੁਸੀਂ ਕਿਸੇ ਵੀ ਬੈਂਕ ਵਿੱਚ ਜਾ ਕੇ 2000 ਰੁਪਏ ਦਾ ਨੋਟ ਬਦਲਵਾ ਸਕਦੇ ਹੋ।
ਆਰਬੀਆਈ ਦੇ ਅਨੁਸਾਰ, 23 ਮਈ, 2023 ਤੋਂ, ਤੁਸੀਂ ਬੈਂਕ ਖਾਤੇ ਵਿੱਚ 2000 ਰੁਪਏ ਦੇ ਨੋਟ ਜਮ੍ਹਾ ਜਾਂ ਬਦਲੀ ਕਰ ਸਕਦੇ ਹੋ। ਪਰ ਆਰਬੀਆਈ ਨੇ ਇਸ ‘ਤੇ ਵੀ ਇੱਕ ਲਿਮਿਟ ਲਗਾ ਦਿੱਤੀ ਹੈ ਕਿ ਗਾਹਕ ਇੱਕ ਦਿਨ ਵਿੱਚ ਸਿਰਫ 20 ਹਜ਼ਾਰ ਰੁਪਏ ਦੀ ਹੱਦ ਤੱਕ ਬੈਂਕ ਵਿੱਚ 2000 ਦੇ ਗੁਲਾਬੀ ਨੋਟ ਜਮ੍ਹਾ ਜਾਂ ਐਕਸਚੇਂਜ ਕਰ ਸਕਦੇ ਹਨ। ਪਰ ਤੁਸੀਂ ਇਹ ਕੰਮ 30 ਸਤੰਬਰ ਤੱਕ ਹੀ ਕਰ ਸਕਦੇ ਹੋ।
ਆਰਬੀਆਈ ਦਾ ਕਹਿਣਾ ਹੈ ਕਿ 23 ਮਈ 2023 ਤੋਂ 30 ਸਤੰਬਰ 2023 ਤੱਕ ਇੱਕ ਦਿਨ ਵਿੱਚ ਸਿਰਫ਼ 20000 ਹਜ਼ਾਰ ਰੁਪਏ ਹੀ ਜਮ੍ਹਾਂ ਜਾਂ ਬਦਲੇ ਜਾ ਸਕਦੇ ਹਨ। ਇਸ ਦੌਰਾਨ ਸਾਰੇ ਲੋਕਾਂ ਨੂੰ ਆਪਣਾ ਸਾਰਾ ਕੰਮ ਖਤਮ ਕਰਨਾ ਹੋਵੇਗਾ। ਮਤਲਬ 127 ਦਿਨਾਂ ਵਿੱਚ ਹਰ ਗਾਹਕ ਸਿਰਫ 25 ਲੱਖ 40 ਹਜ਼ਾਰ ਰੁਪਏ ਜਮ੍ਹਾ ਜਾਂ ਐਕਸਚੇਂਜ (Exchange) ਕਰ ਸਕੇਗਾ।


