ਰਾਜਸਥਾਨ ‘ਚ ਬਦਲੀ ਵੋਟਿੰਗ ਦੀ ਤਰੀਕ, ਜਾਣੋ ਹੁਣ ਕਿਸ ਦਿਨ ਪੈਣਗੀਆਂ ਵੋਟਾਂ?
ਰਾਜਸਥਾਨ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਦੀ ਤਰੀਕ ਬਦਲ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਵੋਟ ਪਾਉਣ ਦੀ ਤਰੀਕ 23 ਨਵੰਬਰ ਦੀ ਬਜਾਏ 25 ਨਵੰਬਰ ਐਲਾਨੀ ਹੈ। ਰਾਜ ਵਿੱਚ 23 ਨਵੰਬਰ ਯਾਨੀ ਦੇਵਥਨੀ ਇਕਾਦਸ਼ੀ ਵਾਲੇ ਦਿਨ 50 ਹਜ਼ਾਰ ਤੋਂ ਵੱਧ ਵਿਆਹ ਹੁੰਦੇ ਹਨ। ਕਿਉਂਕਿ ਚਾਰ ਮਹੀਨਿਆਂ ਬਾਅਦ ਇਹ ਸ਼ੁਭ ਮਹੁਰਤ ਆਇਆ ਸੀ। ਇਸ ਲਈ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਨੇ ਇਸ ਤਰੀਕ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਤਰੀਕ ਬਦਲਣ ਦਾ ਫੈਸਲਾ ਕੀਤਾ ਹੈ।
ਰਾਜਸਥਾਨ (Rajasthan) ਚੋਣਾਂ ਦੀ ਤਰੀਕ ‘ਚ ਬਦਲਾਅ ਕੀਤਾ ਗਿਆ ਹੈ। ਨਵੇਂ ਕੀਤੇ ਐਲਾਨਾਂ ਅਨੁਸਾਰ ਹੁਣ 25 ਨਵੰਬਰ ਨੂੰ ਵੋਟਾਂ ਪੈਣਗੀਆਂ। ਜਦੋਂ ਕਿ ਪਹਿਲਾਂ 23 ਨਵੰਬਰ ਨੂੰ ਵੋਟਿੰਗ ਹੋਣੀ ਸੀ। ਇਸ ਤੋਂ ਪਹਿਲਾਂ ਕਈ ਸਿਆਸੀ ਪਾਰਟੀਆਂ ਵੱਲੋਂ ਤਰੀਕ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਮੱਦੇਨਜ਼ਰ ਹੁਣ ਇਸ ਤਰੀਕ ‘ਚ ਬਦਲਾਅ ਕੀਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਵੋਟਿੰਗ ਸੂਚੀ ਵਿੱਚ ਬਦਲਾਅ ਦਾ ਐਲਾਨ ਕੀਤਾ ਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਵੋਟਾਂ ਵਾਲੇ ਦਿਨ ਵਿਆਹ ਦਾ ਵੱਡਾ ਮੁਹੁਰੱਤ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ।
ਭਾਰਤੀ ਚੋਣ ਕਮਿਸ਼ਨ ਨੇ ਇਨ੍ਹਾਂ ਨਵੀਆਂ ਤਰੀਕਾਂ ਦਾ ਐਲਾਨ ਇੱਕ ਨੋਟਿਸ ਜਾਰੀ ਕਰਦਿਆਂ ਹੋਇਆ ਕੀਤਾ ਹੈ। ਪ੍ਰੈੱਸ ਬਿਆਨ ‘ਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ (Election Commission) ਨੇ ਕੁਝ ਗੱਲਾਂ ‘ਤੇ ਵਿਚਾਰ ਕੀਤਾ ਹੈ। ਚੋਣ ਕਮੀਸ਼ਨ ਵੱਲੋਂ 23 ਤਰੀਕ ਨੂੰ ਵੋਟਿੰਗ ਦਾ ਦਿਨ ਬਦਲਣ ਦਾ ਫੈਸਲਾ ਕੀਤਾ ਹੈ। ਹੁਣ ਵੋਟਾਂ 23 ਨਵੰਬਰ (ਵੀਰਵਾਰ) ਦੀ ਬਜਾਏ 25 ਨਵੰਬਰ 2023 (ਸ਼ਨੀਵਾਰ) ਨੂੰ ਪੈਣਗੀਆਂ। ਰਾਜਸਥਾਨ ਦੇ ਨਾਲ-ਨਾਲ ਹੋਰ ਰਾਜਾਂ ਵਿੱਚ ਵੀ ਵੋਟਿੰਗ ਦੀ ਤਰੀਕ 23 ਨਵੰਬਰ ਤੈਅ ਕੀਤੀ ਗਈ ਸੀ।
ਇਸ ਤੋਂ ਬਾਅਦ ਵੱਖ-ਵੱਖ ਮੀਡੀਆ ਪਲੇਟਫਾਰਮਾਂ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਿਕ ਸੰਸਥਾਵਾਂ ਅਤੇ ਕਮਿਸ਼ਨ ਤੋਂ ਵੀ ਵੋਟਾਂ ਦੀ ਤਰੀਕ ‘ਚ ਬਦਲਾਅ ਲਈ ਮੁੱਦੇ ਚੁੱਕੇ ਗਏ ਸਨ। ਉਸ ਦਿਨ ਵੱਡੇ ਪੱਧਰ ‘ਤੇ ਵਿਆਹ/ਸਮਾਜਿਕ ਸਮਾਗਮ ਹੁੰਦੇ ਹਨ। ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਸੁਵਿਧਾ ਹੋ ਸਕਦੀ ਹੈ। ਵੱਖ-ਵੱਖ ਮੁੱਦਿਆਂ ਅਤੇ ਵੋਟਿੰਗ ਦੌਰਾਨ ਵੋਟਰਾਂ ਦੀ ਭਾਗੀਦਾਰੀ ਘੱਟ ਸਕਦੀ ਹੈ।
23 ਨਵੰਬਰ ਨੂੰ ਬਹੁਤ ਸਾਰੇ ਵਿਆਹ
ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਵਿੱਚ ਚੋਣ ਕਮਿਸ਼ਨ ਨੇ ਪਹਿਲਾਂ 23 ਨਵੰਬਰ ਨੂੰ ਵੋਟਿੰਗ ਦਾ ਐਲਾਨ ਕੀਤਾ ਸੀ ਪਰ 23 ਨਵੰਬਰ ਨੂੰ ਦੇਵਤਾਨੀ ਇਕਾਦਸ਼ੀ ਹੈ ਅਤੇ ਇਸ ਤਰੀਕ ਨੂੰ ਵਿਆਹ ਲਈ ਸ਼ੁਭ ਸਮਾਂ ਮੰਨਿਆ ਜਾਂਦਾ ਹੈ। ਖਬਰ ਸੀ ਕਿ ਰਾਜਸਥਾਨ ‘ਚ ਉਸ ਦਿਨ 50 ਹਜ਼ਾਰ ਦੇ ਕਰੀਬ ਵਿਆਹ ਹੋਣਗੇ।
ਵਿਆਹ ਪ੍ਰੋਗਰਾਮ ਦੇ ਕਾਰਨ ਕਾਰੋਬਾਰ ਅਤੇ ਵਿਆਹ ਨਾਲ ਜੁੜੇ ਲੋਕਾਂ ਦੇ ਰੁਝੇਵੇਂ ਰਹਿਣ ਦੀ ਸੰਭਾਵਨਾ ਹੈ। ਵਿਆਹ ਦੀ ਤਰੀਕ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਨੇ ਚੋਣ ਕਮਿਸ਼ਨ ਦਾ ਧਿਆਨ ਖਿੱਚਿਆ ਸੀ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਚੋਣਾਂ ਦੀ ਤਰੀਕ ਬਦਲਣ ਦਾ ਫੈਸਲਾ ਕੀਤਾ ਹੈ ਅਤੇ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ।
ਇਹ ਵੀ ਪੜ੍ਹੋ
ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਸੋਧਿਆ ਸਮਾਂ-ਸਾਰਣੀ:
ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ: ਅਕਤੂਬਰ 30, 2023 (ਸੋਮਵਾਰ)
ਨਾਮਜ਼ਦਗੀ ਦੀ ਆਖਰੀ ਮਿਤੀ 6 ਨਵੰਬਰ, 2023 (ਸੋਮਵਾਰ)
ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ: 7 ਨਵੰਬਰ, 2023 (ਮੰਗਲਵਾਰ)
ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 9 ਨਵੰਬਰ, 2023 (ਵੀਰਵਾਰ)
ਵੋਟਿੰਗ: 25 ਨਵੰਬਰ, 2023 (ਸ਼ਨੀਵਾਰ)
ਵੋਟਾਂ ਦੀ ਗਿਣਤੀ : 3 ਦਸੰਬਰ 2023 (ਐਤਵਾਰ)