Rahul Gandhi ਨੂੰ ਵੱਡਾ ਝਟਕਾ, ਲੋਕ ਸਭਾ ਦੀ ਮੈਂਬਰਸ਼ਿੱਪ ਰੱਦ
ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ
ਰਾਹੁਲ ਗਾਂਧੀ (Rahul Gandhi) ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਇੱਕ ਦਿਨ ਪਹਿਲਾਂ, ਗੁਜਰਾਤ ਦੀ ਸੂਰਤ ਅਦਾਲਤ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਬਿਆਨ ਲਈ ਦੋ ਸਾਲ ਦੀ ਸਜ਼ਾ ਸੁਣਾਈ ਸੀ, ਅਤੇ ਇਸ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣ ਲਈ 30 ਦਿਨਾਂ ਦਾ ਸਮਾਂ ਵੀ ਦਿੱਤਾ ਸੀ। ਦੱਸ ਦੇਈਏ ਕਿ ਰਾਹੁਲ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਹਨ।
ਮਾਮਲਾ 2019 ਦਾ ਹੈ, ਜਦੋਂ ਲੋਕ ਸਭਾ ਚੋਣਾਂ ਦੌਰਾਨ ਕਰਨਾਟਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਸਾਰੇ ਚੋਰਾਂ ਦਾ
ਸਰਨੇਮ ਮੋਦੀ ਕਿਵੇਂ ਹੋ ਸਕਦਾ ਹੈ। ਰਾਹੁਲ ਗਾਂਧੀ ਖ਼ਿਲਾਫ਼ ਇਹ ਮਾਮਲਾ ਗੁਜਰਾਤ ਵਿੱਚ ਭਾਜਪਾ ਆਗੂ ਪੂਰਨੇਸ਼ ਮੋਦੀ ਨੇ ਚੁੱਕਿਆ ਸੀ।
ਇਸ ਲੜਾਈ ਨੂੰ ਕਾਨੂੰਨੀ ਅਤੇ ਸਿਆਸੀ ਤੌਰ ‘ਤੇ ਲੜਾਂਗੇ – ਜੈਰਾਮ ਨਰੇਸ਼
ਕਾਂਗਰਸ ਨੇਤਾ
ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਅਸੀਂ ਇਸ ਲੜਾਈ ਨੂੰ ਕਾਨੂੰਨੀ ਅਤੇ ਸਿਆਸੀ ਤੌਰ ‘ਤੇ ਲੜਾਂਗੇ। ਸਾਨੂੰ ਡਰਾਇਆ ਜਾਂ ਚੁੱਪ ਨਹੀਂ ਕਰਵਾਇਆ ਜਾ ਸਕਦਾ। ਪ੍ਰਧਾਨ ਮੰਤਰੀ ਨਾਲ ਜੁੜੇ ਅਡਾਨੀ ਮਹਾਮੇਗਾ ਸਕੈਮ ਵਿੱਚ ਜੇਪੀਸੀ ਦੀ ਬਜਾਏ ਰਾਹੁਲ ਗਾਂਧੀ ਨੂੰ ਅਯੋਗ ਕਰਾਰ ਦਿੱਤਾ ਗਿਆ। ਭਾਰਤੀ ਲੋਕਤੰਤਰ ਲਈ ਓਮ ਸ਼ਾਂਤੀ।
‘ਮੋਦੀ ਸਰਨੇਮ ਬਾਰੇ ਕੀਤੀ ਗਈ ਟਿੱਪਣੀ OBC ਦਾ ਅਪਮਾਨ’
ਇਸ ਵਿਚਾਲੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਪਿਛਲੇ 15-20 ਸਾਲਾਂ ਵਿੱਚ ਕਾਂਗਰਸ ਨੇ ਲਗਾਤਾਰ OBC ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਹੁਲ ਗਾਂਧੀ ਵੱਲੋਂ ਮੋਦੀ ਸਰਨੇਮ ਬਾਰੇ ਕੀਤੀ ਗਈ ਟਿੱਪਣੀ OBC ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ ਅਤੇ OBC ਦਾ ਅਪਮਾਨ ਹੈ।
ਖਬਰ ਅਪਡੇਟ ਹੋ ਰਹੀ ਹੈ….