ਧਰਨਾ ਨੀਤੀ ਤੋਂ ਬਾਅਦ ਰਾਹੁਲ ਦੀ ਗਾਂਧੀਗਿਰੀ, ਇੰਡੀਆ ਗਠਜੋੜ ਪਹੁੰਚਿਆ ਗਾਂਧੀ ਸਮ੍ਰਿਤੀ ਭਵਨ
ਕਾਂਗਰਸ ਆਗੂ ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ 'ਇੰਡੀਆ' (INDIA) ਗਠਜੋੜ ਦੇ ਪ੍ਰਮੁੱਖ ਆਗੂਆਂ ਦੀ ਇੱਕ ਅਹਿਮ ਬੈਠਕ ਹੋਈ। ਇਸ ਮੀਟਿੰਗ ਤੋਂ ਬਾਅਦ ਸਾਰੇ ਵਿਰੋਧੀ ਆਗੂ ਬੱਸ ਵਿੱਚ ਸਵਾਰ ਹੋ ਕੇ ਰਾਹੁਲ ਗਾਂਧੀ ਦੇ ਘਰ ਤੋਂ ਲਗਭਗ 2 ਕਿਲੋਮੀਟਰ ਦੂਰ ਸਥਿਤ ਗਾਂਧੀ ਸਮ੍ਰਿਤੀ ਭਵਨ ਵੱਲ ਰਵਾਨਾ ਹੋ ਗਏ।
ਕਾਂਗਰਸ ਆਗੂ ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ‘ਇੰਡੀਆ’ (INDIA) ਗਠਜੋੜ ਦੇ ਪ੍ਰਮੁੱਖ ਆਗੂਆਂ ਦੀ ਇੱਕ ਅਹਿਮ ਬੈਠਕ ਹੋਈ। ਇਸ ਮੀਟਿੰਗ ਤੋਂ ਬਾਅਦ ਸਾਰੇ ਵਿਰੋਧੀ ਆਗੂ ਬੱਸ ਵਿੱਚ ਸਵਾਰ ਹੋ ਕੇ ਰਾਹੁਲ ਗਾਂਧੀ ਦੇ ਘਰ ਤੋਂ ਲਗਭਗ 2 ਕਿਲੋਮੀਟਰ ਦੂਰ ਸਥਿਤ ਗਾਂਧੀ ਸਮ੍ਰਿਤੀ ਭਵਨ ਵੱਲ ਰਵਾਨਾ ਹੋ ਗਏ। ਗਠਜੋੜ ਦੀ ਇਹ ਹੰਗਾਮੀ ਬੈਠਕ NEET ਪੇਪਰ ਲੀਕ ਦੇ ਗੰਭੀਰ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਬਿਨਾਂ ਰੁਕਾਵਟ ਬਗਾਵਤ ਅਤੇ ਰੋਸ਼ ਪ੍ਰਦਰਸ਼ਨ ਨਾਲ ਸਬੰਧਤ ਸੀ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਕਿ ‘ਇੰਡੀਆ’ ਗਠਜੋੜ ਦੇ ਸੰਸਦ ਮੈਂਬਰ ਅਤੇ ਆਗੂ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਤੀਸ ਜਨਵਰੀ ਮਾਰਗ ‘ਤੇ ਸਥਿਤ ਗਾਂਧੀ ਸਮ੍ਰਿਤੀ ਵੱਲ ਜਾ ਰਹੇ ਹਨ।
Right now, MPs and leaders of the INDIA alliance are peacefully heading to Gandhi Smriti on Tees January Marg.
We go to remember the students we lost – the children driven to take their own lives after the NEET paper leak. And we go to stand with the students who lie injured — Rahul Gandhi (@RahulGandhi) July 23, 2026
‘ਅਸੀਂ ਵਿਦਿਆਰਥੀਆਂ ਦੇ ਨਾਲ ਖੜ੍ਹੇ ਹਾਂ’: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਆਪਣੀ ਪੋਸਟ ਵਿੱਚ ਲਿਖਿਆ, “ਅਸੀਂ ਉਨ੍ਹਾਂ ਵਿਦਿਆਰਥੀਆਂ ਨੂੰ ਯਾਦ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਖੋਹ ਦਿੱਤਾ ਹੈ। ਉਹ ਮਾਸੂਮ ਬੱਚੇ ਜਿਨ੍ਹਾਂ ਨੂੰ NEET ਪੇਪਰ ਲੀਕ ਤੋਂ ਬਾਅਦ ਆਪਣੀ ਜਾਨ ਦੇਣ ਲਈ ਮਜ਼ਬੂਰ ਹੋਣਾ ਪਿਆ। ਇਸ ਦੇ ਨਾਲ ਹੀ ਅਸੀਂ ਉਨ੍ਹਾਂ ਵਿਦਿਆਰਥੀਆਂ ਦੇ ਨਾਲ ਵੀ ਡਟ ਕੇ ਖੜ੍ਹੇ ਹਾਂ ਜੋ ਅੱਜ ਜ਼ਖ਼ਮੀ ਹਨ, ਜਿਨ੍ਹਾਂ ‘ਤੇ ਇਨਸਾਫ਼ ਅਤੇ ਜਵਾਬਦੇਹੀ ਦੀ ਸ਼ਾਂਤੀਪੂਰਨ ਮੰਗ ਕਰਨ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਕੁੱਟਿਆ ਗਿਆ। ਭਾਰਤ ਦੇ ਵਿਦਿਆਰਥੀ ਆਪਣੇ ਆਪ ਨੂੰ ਇਕੱਲੇ ਨਾ ਸਮਝਣ, ਪੂਰੀ ਵਿਰੋਧੀ ਧਿਰ ਉਨ੍ਹਾਂ ਦੇ ਨਾਲ ਅਤੇ ਉਨ੍ਹਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਖੜ੍ਹੀ ਹੈ।”
ਇੰਡੀਆ ਗੇਟ ਜਾਣਾ ਚਾਹੁੰਦੇ ਸਨ ਵਿਰੋਧੀ ਧਿਰ ਦੇ ਸੰਸਦ ਮੈਂਬਰ
ਬਾਅਦ ਵਿੱਚ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਸਾਡੇ ਦੇਸ਼ ਦੇ ਵਿਦਿਆਰਥੀ ਸੜਕਾਂ ‘ਤੇ ਉੱਤਰੇ ਹੋਏ ਹਨ, ਇਸ ਲਈ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰਾਂ ਨੂੰ ਲੱਗਿਆ ਕਿ ਸਾਨੂੰ ਵੀ ਉਨ੍ਹਾਂ ਦੇ ਹੱਕਾਂ ਲਈ ਸੜਕਾਂ ‘ਤੇ ਆਉਣਾ ਚਾਹੀਦਾ ਹੈ। ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰ ਇੰਡੀਆ ਗੇਟ ਜਾਣਾ ਚਾਹੁੰਦੇ ਸਨ, ਪਰ ਪ੍ਰਸ਼ਾਸਨ ਨੇ ਮਨ੍ਹਾ ਕਰ ਦਿੱਤਾ ਅਤੇ ਸਾਨੂੰ ਰੋਕ ਲਿਆ। ਇਸ ਤੋਂ ਬਾਅਦ ਅਸੀਂ ਕਿਹਾ ਕਿ ਅਸੀਂ ਤੀਸ ਜਨਵਰੀ ਮਾਰਗ (ਗਾਂਧੀ ਸਮ੍ਰਿਤੀ) ਜਾਣਾ ਚਾਹੁੰਦੇ ਹਾਂ, ਪਰ ਉਨ੍ਹਾਂ ਨੇ ਬੱਸ ਨੂੰ ਇੱਥੇ ਹੀ ਰੋਕ ਦਿੱਤਾ ਹੈ ਅਤੇ ਅਸੀਂ ਅੱਗੇ ਨਹੀਂ ਵੱਧ ਸਕਦੇ। ਪਰ ਸਾਡਾ ਮੁੱਖ ਸੁਨੇਹਾ ਦੇਸ਼ ਦੇ ਵਿਦਿਆਰਥੀਆਂ ਲਈ ਹੈ ਕਿ ਅਸੀਂ ਹਰ ਮੋੜ ‘ਤੇ ਤੁਹਾਡੇ ਨਾਲ ਹਾਂ।”
ਇਹ ਵੀ ਪੜ੍ਹੋ
ਕਾਂਗਰਸੀ ਆਗੂ ਦਾ ਤਿੱਖਾ ਨਿਸ਼ਾਨਾ
ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਸੱਪਲ ਨੇ ਕਿਹਾ, “ਇਹ ਦੇਸ਼ ਮਹਾਤਮਾ ਗਾਂਧੀ ਦਾ ਹੈ, ਗਾਂਧੀ ਦੇ ਉੱਚ ਸਿਧਾਂਤਾਂ ਦਾ ਹੈ ਅਤੇ ਉਨ੍ਹਾਂ ਹੀ ਸਿਧਾਂਤਾਂ ‘ਤੇ ਚੱਲਦਿਆਂ ਵਿਦਿਆਰਥੀ ਸ਼ਾਂਤੀਪੂਰਨ ਢੰਗ ਨਾਲ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਹ ਦੇਸ਼ ਕਿਸੇ ਰਾਸ਼ਟਰ-ਵਿਰੋਧੀ ਰਾਸ਼ਟਰਵਾਦੀ ਸਰਕਾਰ ਦਾ ਨਹੀਂ ਹੈ, ਇਹ ਸਿਰਫ਼ ਗਾਂਧੀ ਦਾ ਦੇਸ਼ ਹੈ।”
‘ਦੇਸ਼ ਨੂੰ ਮਾਰਸ਼ਲ ਲਾਅ ਦੀ ਨਹੀਂ, ਲੋਕਤੰਤਰ ਦੀ ਲੋੜ’
ਦੂਜੇ ਪਾਸੇ, CPI(M) ਦੇ ਰਾਜ ਸਭਾ ਸੰਸਦ ਮੈਂਬਰ ਜੌਨ ਬ੍ਰਿਟਾਸ ਨੇ ਸਰਕਾਰ ਦੀ ਘੇਰਾਬੰਦੀ ਕਰਦਿਆਂ ਕਿਹਾ, “ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਦੇਸ਼ ਨੂੰ ਲੋਕਤੰਤਰ ਦੀ ਲੋੜ ਹੈ, ਨਾ ਕਿ ਸਖ਼ਤੀ ਜਾਂ ਮਾਰਸ਼ਲ ਲਾਅ ਦੀ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਵਿੱਚ ਲੋਕਤੰਤਰੀ ਮੁੱਲ ਬਕਰਾਰ ਰਹਿਣ, ਇਸੇ ਲਈ ਅਸੀਂ ਇਹ ਸੁਨੇਹਾ ਦੇਣ ਲਈ ਗਾਂਧੀ ਸਮ੍ਰਿਤੀ ਜਾ ਰਹੇ ਹਾਂ। ਰਾਜਧਾਨੀ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਜਿਸ ਤਰ੍ਹਾਂ ਦੀ ਸਖ਼ਤੀ ਦੀ ਯੋਜਨਾ ਬਣਾਈ ਜਾ ਰਹੀ ਹੈ, ਉਹ ਬਹੁਤ ਹੀ ਚਿੰਤਾਜਨਕ ਹੈ। ਸਾਨੂੰ ਲੱਗਦਾ ਹੈ ਕਿ ਲੋਕਤੰਤਰ ਅਤੇ ਵਿਦਿਆਰਥੀਆਂ ਦੇ ਹੱਕ ਵਿੱਚ ਸੰਸਦ ਮੈਂਬਰਾਂ ਨੂੰ ਸੜਕਾਂ ‘ਤੇ ਆਉਣਾ ਹੀ ਪਵੇਗਾ। ਪਿਛਲੇ ਕੁੱਝ ਦਿਨਾਂ ਤੋਂ ਰਾਜਧਾਨੀ ਵਿੱਚ ਅਜਿਹੇ ਹਾਲਾਤ ਬਣੇ ਹੋਏ ਹਨ… ਮਾਮਲੇ ‘ਤੇ ਗੰਭੀਰ ਚਰਚਾ ਕਰਨ ਅਤੇ ਇਸ ਦਾ ਹੱਲ ਕੱਢਣ ਦੀ ਬਜਾਏ, ਸਰਕਾਰ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਬਚਾਉਣ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ‘ਤੇ ਲਾਠੀਆਂ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।”
ਸੋਨੀਆ ਗਾਂਧੀ ਵੀ ਬੈਠਕ ‘ਚ ਹੋਏ ਸ਼ਾਮਲ
ਇਸ ਮਹੱਤਵਪੂਰਨ ਬੈਠਕ ਵਿੱਚ ਹਿੱਸਾ ਲੈਣ ਲਈ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ਪਹੁੰਚੇ ਸਨ। ਉਨ੍ਹਾਂ ਤੋਂ ਇਲਾਵਾ ਆਰਜੇਡੀ (RJD) ਦੇ ਰਾਜ ਸਭਾ ਸੰਸਦ ਮੈਂਬਰ ਮਨੋਜ ਝਾਅ ਅਤੇ ਕਾਂਗਰਸ ਦੇ ਪੰਜਾਬ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੈਠਕ ਵਿੱਚ ਸ਼ਾਮਲ ਹੋਣ ਲਈ ਪਹੁੰਚੇ।
ਮੀਟਿੰਗ ਤੋਂ ਬਾਅਦ ਮਨੋਜ ਝਾਅ ਨੇ ਕਿਹਾ, “ਜੰਤਰ-ਮੰਤਰ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਜੋ ਕੁੱਝ ਵਾਪਰ ਰਿਹਾ ਹੈ, ਉਸ ਨੂੰ ਗੰਭੀਰਤਾ ਨਾਲ ਦੇਖੋ। ਦੇਸ਼ ਦੇ ਨੌਜਵਾਨਾਂ ਵਿੱਚ ਭਾਰੀ ਬੇਚੈਨੀ ਅਤੇ ਰੋਸ਼ ਹੈ। ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਕੀ ਕਦਮ ਚੁੱਕ ਰਹੇ ਹਾਂ। ਦੇਸ਼ ਦੇ ਮੌਜੂਦਾ ਹਾਲਾਤ ਦੇਖ ਕੇ ਮੈਨੂੰ ਬਹੁਤ ਚਿੰਤਾ ਹੋ ਰਹੀ ਹੈ।”
ਦੂਜੇ ਪਾਸੇ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੈਠਕ ਤੋਂ ਪਹਿਲਾਂ ਬਿਆਨ ਦਿੰਦਿਆਂ ਕਿਹਾ ਸੀ, “ਜੇਕਰ ਅਸੀਂ ਆਪਣੀ ਰਣਨੀਤੀ ਜਾਂ ਪਲਾਨ ਪਹਿਲਾਂ ਹੀ ਦੱਸ ਦਿਆਂਗੇ, ਤਾਂ ਵਿਰੋਧੀ ਪੱਖ ਬਹੁਤ ਚੌਕਸ ਹੋ ਜਾਵੇਗਾ। ਦਿੱਲੀ ਪੁਲਿਸ ਅਤੇ ਅਮਿਤ ਸ਼ਾਹ ਦੇ ਬੰਦੇ ਪਹਿਲਾਂ ਹੀ ਇੱਥੇ ਪਹੁੰਚ ਚੁੱਕੇ ਹਨ। ਅਸੀਂ ਵਿਦਿਆਰਥੀਆਂ ਦੇ ਹੱਕਾਂ ਲਈ ਲੜਾਂਗੇ ਅਤੇ ਜ਼ਰੂਰ ਜਿੱਤਾਂਗੇ।”
