ਰਵਨੀਤ ਬਿੱਟੂ ‘ਤੇ ਟਿੱਪਣੀਆਂ ਕਰ ਵਿਵਾਦਾਂ ‘ਚ ਘਿਰੇ ਰਾਹੁਲ ਗਾਂਧੀ, ਹਰਦੀਪ ਪੂਰੀ ਤੇ ਨਿਤਿਨ ਨਬੀਨ ਨੇ ਬੋਲਿਆ ਹਮਲਾ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਹੁਲ ਗਾਂਧੀ ਵੱਲੋਂ ਗੱਦਾਰ ਕਹਿਣ ਤੇ ਗਹਿਰਾ ਵਿਵਾਦ ਛਿੱੜ ਗਿਆ ਹੈ। ਹਰਦੀਪ ਸਿੰਘ ਪੂਰੀ ਅਤੇ ਨਿਤਿਨ ਨਬੀਨ ਨੇ ਇਸ ਟਿੱਪਣੀ ਨੂੰ ਸਿੱਖ ਭਾਈਚਾਰੇ ਦਾ ਅਪਮਾਨ ਦੱਸਿਆ ਅਤੇ ਇਸ ਨੂੰ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਉਦਾਹਰਣ ਕਰਾਰ ਦਿੱਤਾ।
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਰਾਹੁਲ ਗਾਂਧੀ ਦੀ ਟਿੱਪਣੀ ਤੋਂ ਬਾਅਦ ਹੰਗਾਮਾ ਮਚਿਆ ਹੋਇਆ ਹੈ। ਇਸ ਮੁੱਦੇ ‘ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਅਤੇ ਬੀਜੇਪੀ ਪ੍ਰਧਾਨ ਨਿਤਿਨ ਨਬੀਨ ਨੇ ਪ੍ਰਤੀਕ੍ਰਿਆ ਦਿੱਤੀ ਹੈ। ਨਿਤਿਨ ਨਬੀਨ ਨੇ ਕਿਹਾ, ਕਾਂਗਰਸ ਦਾ ਇਤਿਹਾਸ ਸਿੱਖਾਂ ਪ੍ਰਤੀ ਨਫ਼ਰਤਾ ਨਾਲ ਭਰਿਆ ਹੋਇਆ ਹੈ। ਅੱਜ ਰਾਹੂਲ ਗਾਂਧੀ ਦੇ ਵਿਵਹਾਰ ਵਿੱਚ ਇਹ ਮਾਨਸਿਕਤਾ ਨਜ਼ਰ ਆਈ ਹੈ। ਉੱਥੇ ਪੂਰੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ ਨੇ ਸੰਸਦ ਅਤੇ ਸਨਮਾਨਿਤ ਸਿੱਖ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਗੱਦਾਰ ਕਿਹਾ ਹੈ। ਉਹ ਸ਼ਿਸ਼ਟਾਚਾਰ ਤੇ ਮਾਣ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ।
ਹਰਦੀਪ ਸਿੰਘ ਪੂਰੀ ਨੇ ਕਿਹਾ, ਇਹ ਪੂਰੀ ਤਰ੍ਹਾਂ ਦੇ ਨਾਲ ਸੰਭਵ ਹੈ ਉਨ੍ਹਾਂ ਦੀ ਬਿੱਟੂ ਨਾਲ ਇਸ ਗੱਲ ਦੀ ਗਹਿਰੀ ਦੁਸ਼ਮਣੀ ਹੋ, ਪਰ ਉਨ੍ਹਾਂ ਨੇ ਦਿਸ਼ਾਹੀਣ ਕਾਂਗਰਸ ਦੀ ਵਜਾਏ ਮੋਦੀ ਸਰਕਾਰ ਦੀ ਵਿਕਾਸ ਨੀਤੀਆਂ ਨੂੰ ਚੁਣਿਆ। ਪਰ, ਇਹ ਕਿਸੇ ਵੀ ਤਰ੍ਹਾਂ ਦੇ ਨਾਲ ਮਾਣਮੱਤਾ ਸਿੱਖ ‘ਤੇ ਅਜਿਹੇ ਇਲਜ਼ਾਮ ਲਗਾਉਣ ਨੂੰ ਸਹੀ ਨਹੀਂ ਠਹਿਰਾ ਸਕਦ, ਜਿਨ੍ਹਾਂ ਦੇ ਦਾਦਾ ਜੀ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਕਿਸੇ ਨੂੰ ‘Traitor Friend’ ਕਹਿਣ ਦਾ ਮਤਲਬ ਹੈ ਕਿ ਉਸ ਨੇ ਆਪਣੇ ਦੇਸ਼ ਦੇ ਨਾਲ ਥੋਖਾ ਕੀਤਾ ਹੈ। ਹੋ ਸਕਦਾ ਹੈ ਕਿ ਰਾਹੁਲ ਦੇ ਕਈ ਦੋਸਤ ਗੱਦਾਰ ਹੋਣ ਪਰ ਬਿੱਟੂ ਜ਼ਰੂਰ ਉਨ੍ਹਾਂ ਵਿੱਚੋਂ ਇੱਕ ਨਹੀਂ ਸਨ।
ਇੱਕ ਸਤਿਕਾਰਯੋਗ ਸਿੱਖ ਨੂੰ ਗੱਦਾਰ ਕਹਿਣਾ ਪੂਰੇ ਭਾਈਚਾਰੇ ਦਾ ਅਪਮਾਨ
ਉਨ੍ਹਾਂ ਨੇ ਕਿਹਾ ਕਿ ਬਿਨ੍ਹਾ ਕਿਸੇ ਅਧਾਰ ‘ਤੇ ਇੱਕ ਸਤਿਕਾਰਯੋਗ ਸਿੱਖ ਨੂੰ ਗੱਦਾਰ ਕਹਿਣਾ ਪੂਰੇ ਸਿੱਖ ਭਾਈਚਾਰੇ ਦਾ ਅਪਮਾਨ ਹੈ। ਅਜਿਹੇ ਅਪਮਾਨਜਨਕ ਬਿਆਨ ਦੇਣ ਤੋਂ ਪਹਿਲਾਂ ਉੁਨ੍ਹਾਂ ਨੇ ਸਾਡੇ ਗੁਰੂ ਸਾਹਿਬਾਂ ਅਤੇ ਸਾਡੇ ਸਾਹਿਬਜ਼ਾਦਿਆਂ ਵੱਲੋਂ ਹਿੰਦੂ ਧਰਮ ਦੀ ਰੱਖਿਆ ਦੇ ਲਈ ਦਿੱਤੀਆਂ ਕੁਰਬਾਨੀਆਂ ਦੇ ਬਾਰੇ ਪਤਾ ਹੋਣਾ ਚਾਹਿਦਾ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹਿਦਾ ਹੈ ਕਿ ਸਿੱਖ ਧਰਮ ਹਰ ਸਿੱਖ ਨੂੰ ਆਪਣੀ ਧਰਤੀ ਨਾਲ ਪਿਆਰ ਕਰਨਾ ਸਿਖਾਉਂਦਾ ਹੈ ਅਤੇ ਜਿਸ ਬਹਾਦੁਰੀ ਨਾਲ ਸਿੱਖ ਵੱਡੀ ਗਿਣਤੀ ਵਿੱਚ ਸਸ਼ਤਰ ਬਲਾਂ ਵਿੱਚ ਸੇਵਾ ਕਰਕੇ ਭਾਰਤ ਮਾਤਾ ਦੀ ਪ੍ਰਭੂਸੱਤਾ ਦੀ ਰੱਖਿਆ ਕਰਦੇ ਹਾਂ।
ਇਹ ਹਰ ਖੇਤਰ ਵਿੱਚ ਸਿੱਖਾਂ ਦੇ ਯੋਗਦਾਨ ਦਾ ਅਪਮਾਨ
ਰਾਹੁਲ ਗਾਂਧੀ ਦਾ ਇਹ ਬਿਆਨ ਹਰ ਸਿੱਖ ਦਾ ਅਪਮਾਨ ਹੈ। ਇਹ ਹਰ ਖੇਤਰ ਵਿੱਚ ਸਿੱਖਾਂ ਦੇ ਯੋਗਦਾਨ ਦਾ ਵੀ ਅਪਮਾਨ ਹੈ। ਇਹ ਸਾਡੇ ਧਰਮ ਅਤੇ ਮਾਂ ਭੂਮੀ ਦੇ ਪ੍ਰਤੀ ਸਾਡੇ ਪਿਆਰ ਦਾ ਅਪਮਾਨ ਹੈ। ਇਹ ਬਿੱਟੂ ਦੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਸਰਦਾਰ ਬੇਅੰਤ ਸਿੰਘ ਵੱਲੋਂ ਦਿੱਤੀ ਕੁਰਬਾਨੀ ਦਾ ਅਪਮਾਨ ਹੈ। ਅਸੀਂ ਇਸ ਨੂੰ 1984 ਵਿੱਚ ਉਸੇ ਮਾਨਸਿਕਤਾ ਦੇ ਨਾਲ ਸਵਰਨ ਮੰਤਰੀ ਦੇ ਅਪਮਾਨ ਨੂੰ ਵੀ ਕਦੇ ਨਾ ਭੁੱਲੀਏ।
ਕਾਂਗਰਸ ਦੀ ਸਿੱਖ-ਵਿਰੋਧੀ ਸੋਚ ਦੀ ਜਿਉਂਦੀ ਉਦਾਹਰਣ
ਉੱਥੇ ਹੀ, ਬੀਜੇਪੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਸਿੱਖਾਂ ਦੇ ਪ੍ਰਤੀ ਨਫ਼ਰਤਾ ਨਾਲ ਭਰਿਆ ਰਿਹਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਲਈ ਗੱਦਾਰ ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋ, ਕਾਂਗਰਸ ਪਾਰਟੀ ਦੀ ਸਿੱਖ-ਵਿਰੋਧੀ ਸੋਚਾ ਦਾ ਜਿਉਂਦਾ ਉਦਾਹਰਣ ਹੈ। ਰਵਨੀਤ ਨੇ ਆਪਣਾ ਜੀਵਨ ਪੰਜਾਬ ਅਤੇ ਦੇਸ਼ ਦੀ ਸੇਵਾਂ ਨੂੰ ਸਮਰਪਿਤ ਕੀਤਾ ਹੈ। ਇਸ ਹੰਕਾਰ ਦੇ ਕਾਰਨ ਅੱਜ ਕਾਂਗਰਸ ਰਾਜਨੀਤਿਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਭਾਰਤ ਦਾ ਸਿੱਖ ਸਮਾਜ, ਕਾਂਗਰਸ ਦੀ ਇਸ ਨਫਰਤੀ ਰਾਜਨੀਤੀ ਨੂੰ ਕਦੇ ਮੁਆਫ਼ ਨਹੀਂ ਕਰੇਗਾ।
