BJP ਦਾ ਪੰਜਾਬ ਦੇ ਨਾਲ ਕੀਤਾ ਧੱਕਾ, ਮੁਆਫ਼ ਨਹੀਂ ਕਰਨਗੇ ਲੋਕ, ਰਾਘਵ ਚੱਢਾ ਸਮੇਤ 7 MP ਦੇ AAP ਛੱਡਣ ਤੇ ਕੇਜਰੀਵਾਲ ਅਤੇ ਸੰਜੇ ਸਿੰਘ ਦਾ ਹਮਲਾ

Updated On: 

28 Apr 2026 13:07 PM IST

Sanjay Singh on Raghav Chadha: ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ 7 ਰਾਜਸਭਾ ਸਾਂਸਦਾਂ ਨੂੰ ਆਮ ਆਦਮੀ ਛੱਡਣ (AAP) ਛੱਡਣ ਤੇ ਸੀਨੀਅਰ ਆਗੂ ਸੰਜੇ ਸਿੰਘ ਨੇ ਗੱਦਾਰ ਕਿਹਾ ਹੈ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਜਿਸ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਖਿਲਾਫ ਤਿੰਨ ਕਾਲੇ ਕਾਨੂੰਨ ਪਾਸ ਕੀਤੇ, ਉਸ ਪਾਰਟੀ ਵਿੱਚ ਸ਼ਾਮਲ ਹੋ ਕੇ ਇਮਾਨਦਾਰੀ ਅਤੇ ਸੱਚ ਦੀ ਗੱਲ ਕਰੋਗੇ।

BJP ਦਾ ਪੰਜਾਬ ਦੇ ਨਾਲ ਕੀਤਾ ਧੱਕਾ, ਮੁਆਫ਼ ਨਹੀਂ ਕਰਨਗੇ ਲੋਕ, ਰਾਘਵ ਚੱਢਾ ਸਮੇਤ 7 MP ਦੇ AAP ਛੱਡਣ ਤੇ ਕੇਜਰੀਵਾਲ ਅਤੇ ਸੰਜੇ ਸਿੰਘ ਦਾ ਹਮਲਾ

ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ 7 ਰਾਜਸਭਾ ਸਾਂਸਦਾਂ ਦੇ ਆਮ ਆਦਮੀ ਛੱਡਣ (AAP) ਛੱਡਣ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪਹਿਲਾ ਪ੍ਰਤੀਕਰਮ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਤੇ ਲਿੱਖਿਆ, “ਬੀਜੇਪੀ ਨੇ ਪੰਜਾਬੀਆਂ ਨਾਲ ਧੱਕਾ ਕੀਤਾ”। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੀ ਇਨ੍ਹਾਂ ਨੂੰ ਜਵਾਬ ਦੇਣਗੇ। ਉੱਧਰ, ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਵੀ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਪਾਰਟੀ ਛੱਡਣ ਵਾਲੇ ਸਾਰੇ ਮੈਂਬਰਾਂ ਨੂੰ ਗੱਦਾਰ ਕਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪੰਜਾਬ ਦੀ ਜਨਤਾ ਇਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ। ਇਹ ਬੀਜੇਪੀ ਦਾ ਆਪਰੇਸ਼ਨ ਲੋਟਸ ਹੈ ਅਤੇ ਇਹ ਬਹੁਤ ਹੀ ਘਟਿਆ ਸਿਆਸਤ ਦੀ ਖੇਡ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਗੇ ਕੰਮਾਂ ਨੂੰ ਰੋਕਣ ਦਾ ਗੰਦਾ ਕੰਮ ਸ਼ੁਰੂ ਹੋ ਗਿਆ ਹੈ।

ਸੰਜੇ ਸਿੰਘ ਨੇ ਅੱਗੇ ਕਿਹਾ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ 300 ਯੁਨਿਟ ਬਿਜਲੀ ਮੁਫਤ ਦੇ ਰਹੀ ਹੈ। ਬੱਚਿਆਂ ਨੂੰ ਮੁਫਤ ਸਿੱਖਿਆ ਦਿੰਦੀ ਹੈ। ਦਲਿਤ ਅਤੇ ਦੂਜੀਆਂ ਔਰਤਾਂ ਨੂੰ 1500 ਅਤੇ 1000 ਰੁਪਏ ਦੇਣ ਦਾ ਕੰਮ ਕਹੀ ਹੈ ਅਤੇ ਨਾਲ ਹੀ ਪੰਜਾਬੀਆਂ ਨੂੰ 10 ਲੱਖ ਦਾ ਸਿਹਤ ਬੀਮਾ ਮੁਹਇਆ ਕਰਵਾ ਰਹੀ ਹੈ। ਪਰ ਬੀਜੇਪੀ ਨੇ ਪੰਜਾਬ ਦਾ ਜਨਤਾ ਨੂੰ ਧੋਖਾ ਦੇਣ ਦਾ ਕੰਮ ਕੀਤਾ ਹੈ।

ਪੰਜਾਬ ਦੀ ਜਨਤਾ ਕਦੇ ਮੁਆਫ਼ ਨਹੀਂ ਕਰੇਗੀ – ਸੰਜੇ ਸਿੰਘ

ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਪਾਰਟੀ ਨੇ ਕੀ-ਕੀ ਨਹੀਂ ਦਿੱਤਾ। ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਕਿੰਨਾ ਪਿਆਰ ਦਿੱਤਾ। ਸੰਦੀਪ ਪਾਠਕ ਨੂੰ ਪੰਜਾਬ ਦੀ ਜਨਤਾ ਦੇ ਆਸ਼ੀਰਵਾਦ ਨਾਲ ਰਾਜਸਭਾ ਵਿੱਚ ਪਹੁੰਚਣ ਦਾ ਮੌਕਾ ਮਿਲਿਆ। ਰਾਜੇਂਦਰ ਗੁਪਤਾ ਨੂੰ ਕਿੱਥੋਂ ਤੋਂ ਕਿੱਥੇ ਪਹੁੰਚਾਇਆ। ਵਿਕਰਮ ਸਿੰਘ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸਵਾਤੀ ਮਾਲੀਵਾਲ…ਇਨ੍ਹਾਂ ਸਾਰਿਆਂ ਨੂੰ ਜਮੀਨ ਤੋਂ ਚੁੱਕ ਕੇ ਸੰਸਦ ਵਿੱਚ ਪਹੁੰਚਾਇਆ, ਪਰ ਇਨ੍ਹਾਂ ਸੱਤਾਂ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕੀਤਾ ਹੈ। ਇਨ੍ਹਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਚੰਗੇ ਕੰਮਾਂ ਨੂੰ ਰੋਕਣ ਦਾ ਪਾਪ ਕੀਤਾ ਹੈ। ਸੂਬੇ ਦੇ ਲੋਕ ਇਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ।

ਚੰਗੀ ਸਰਕਾਰ ਦੇ ਨਾਲ ਖੇਡਿਆ ਜਾ ਰਿਹਾ ਆਪਰੇਸ਼ਨ ਲੋਟਸ – ਸੰਜੇ ਸਿੰਘ

ਸੰਜੇ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਅਸ਼ੋਕ ਮਿੱਤਲ ਦੇ ਠਿਕਾਣਿਆਂ ਤੇ ਈਡੀ ਦਾ ਛਾਪਾ ਪਿਆ ਸੀ। ਚੀਜਾਂ ਆਪਣੇ ਆਪ ਜੁੜਦੀਆਂ ਹਨ। ਛਾਪਾ ਪਿਆ ਅਤੇ ਤੋੜ ਲਿਆ ਡਰ ਦਿਖਾ ਕੇ ਪ੍ਰਸ਼ਾਸਨਿਕ ਤੰਤਰ ਦੀ ਦੁਰਵਰਤੋਂ ਕਰਕੇ ਇਹ ਆਪਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕ ਸਭ ਦੇਖ ਰਹੇ ਹਨ ਕਿ ਕੌਣ ਕੀ-ਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦਿਲ ਬਹੁਤ ਦੁਖੀ ਹੈ ਕਿਉਂਕਿ ਪੰਜਾਬ ਵਿੱਚ ਬਹੁਤ ਚੰਗੀ ਸਰਕਾਰ ਚੱਲ ਰਹੀ ਹੈ ਅਤੇ ਉਸ ਸਰਕਾਰ ਨਾਲ ਆਪਰੇਸ਼ਨ ਲੋਟਸ ਦੀ ਖੇਡ ਖੇਡੀ ਜਾ ਰਹੀ ਹੈ। ਸਾਡੇ ਸਾਂਸਦਾਂ ਨੂੰ ਤੋੜਿਆ ਜਾ ਰਿਹਾ ਹੈ। ਈਡੀ, ਸੀਬੀਆਈ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।

Follow Us