ਦੁਨੀਆ ਦੇ ਲਈ ਖ਼ਤਰਾ ਹੈ Made in China, ਰਾਹੁਲ ਗਾਂਧੀ ਬਲੋ- ਲੋਕਤੰਤਰ ਲਈ ਪ੍ਰੋਡਕਸ਼ਨ ਜ਼ਰੂਰੀ

Published: 

23 Dec 2025 07:53 AM IST

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜਰਮਨੀ 'ਚ ਕਿਹਾ ਕਿ ਭਾਰਤ ਤੇ ਪੱਛਮ ਨੇ ਪ੍ਰੋਡਕਸ਼ਨ (ਉਤਪਾਦਨ) ਚੀਨ ਨੂੰ ਸੌਂਪ ਕੇ ਆਪਣੀਆਂ ਅਰਥਵਿਵਸਥਾਵਾਂ ਤੇ ਰੁਜ਼ਗਾਰ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 'ਮੇਡ ਇਨ ਚਾਈਨਾ' ਨੇ ਲੋਕਤੰਤਰੀ ਦੇਸ਼ਾਂ 'ਚ ਰੁਜ਼ਗਾਰ ਸਿਰਜਣ ਨੂੰ ਕਮਜ਼ੋਰ ਕੀਤਾ ਹੈ, ਜਿਸ ਨਾਲ ਰਾਜਨੀਤਿਕ ਉਥਲ-ਪੁਥਲ ਵਧੀ ਹੈ।

ਦੁਨੀਆ ਦੇ ਲਈ ਖ਼ਤਰਾ ਹੈ Made in China, ਰਾਹੁਲ ਗਾਂਧੀ ਬਲੋ- ਲੋਕਤੰਤਰ ਲਈ ਪ੍ਰੋਡਕਸ਼ਨ ਜ਼ਰੂਰੀ

ਰਾਹੁਲ ਗਾਂਧੀ

Follow Us On

ਜਰਮਨੀ ਚ ਇੱਕ ਸਮਾਗਮ ਚ ਬੋਲਦਿਆਂ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਭਾਰਤ ਤੇ ਪੱਛਮ ਨੇ ਉਤਪਾਦਨ ਚੀਨ ਨੂੰ ਸੌਂਪ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ‘ਮੇਡ ਇਨ ਚਾਈਨਾ’ ਸਮਾਨ ਨੇ ਲੋਕਤੰਤਰ ਚ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੱਤਾ ਹੈ, ਜਿਸ ਨਾਲ ਭਾਰਤ, ਸੰਯੁਕਤ ਰਾਜ ਤੇ ਯੂਰਪ ਚ ਰਾਜਨੀਤਿਕ ਉਥਲ-ਪੁਥਲ ਵਧ ਗਈ ਹੈ।

ਜਰਮਨੀ ਦੇ ਬਰਲਿਨ ਚ ਹਰਟੀ ਸਕੂਲ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਵਿਰੋਧੀ ਧਿਰ ਦੇ ਨੇਤਾ ਨੇ ਲੋਕਤੰਤਰੀ ਮਾਹੌਲ ਚ ਪ੍ਰੋਡਕਸ਼ਨ ਬਾਰੇ ਗੱਲ ਕੀਤੀ ਤੇ ਦਲੀਲ ਦਿੱਤੀ ਕਿ ਸਮਾਨ ਦਾ ਪ੍ਰਡੋਕਸ਼ਨ ਕਰਕੇ ਲੋਕਤੰਤਰ ਨੂੰ ਬਣਾਏ ਰੱਖਣ ਦੀ ਜ਼ਰੂਰਤ ਹੈ। ਰਾਹੁਲ ਗਾਂਧੀ ਨੇ ਕਿਹਾ, ਪੱਛਮ ਤੇ ਕੁੱਝ ਹੱਦ ਤੱਕ ਭਾਰਤ ਨੇ, ਉਤਪਾਦਨ ਨੂੰ ਚੀਨੀਆਂ ਦੇ ਹਵਾਲੇ ਕਰ ਦਿੱਤਾ ਹੈ। ਅੱਜ, ਚੀਨ ਉਤਪਾਦਨ ‘ਤੇ ਹਾਵੀ ਹੈ, ਜਿਸ ਦਾ ਮਤਲਬ ਹੈ ਕਿ ਵੱਡੀ ਗਿਣਤੀ ਚ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਮੁਸ਼ਕਲ ਹੈ।

ਲੋਕਤੰਤਰ ਨੂੰ ਬਣਾਈ ਰੱਖਣ ਲਈ ਖ਼ੁਦ ਜਾ ਪ੍ਰੋਡਕਸ਼ਨ ਜ਼ਰੂਰੀ- ਰਾਹੁਲ ਗਾਂਧੀ

ਭਾਰਤ, ਸੰਯੁਕਤ ਰਾਜ ਤੇ ਜਰਮਨੀ ਵਰਗੇ ਦੇਸ਼ ਆਪਣੇ ਰੁਜ਼ਗਾਰ ਸਿਸਟਮ ਨੂੰ ਸਰਵਿਸਸ ‘ਤੇ ਅਧਾਰਤ ਨਹੀਂ ਕਰ ਸਕਦੇ। ਇਸ ਬਦਲਾਅ ਚ ਲੋਕਤੰਤਰ ਕਿਵੇਂ ਪ੍ਰੋਡਕਸ਼ਨ ਕਰਦੇ ਹਨ? ਕਿਹੜੇ ਮਾਡਲ ਜ਼ਰੂਰੀ ਹਨ? ਤੁਸੀਂ ਲੋਕਤੰਤਰੀ ਵਾਤਾਵਰਣ ਚ ਪ੍ਰਡੋਕਸ਼ਨ ਬਾਰੇ ਕਿਵੇਂ ਸੋਚਦੇ ਹੋ ਤੇ ਭਾਰਤ, ਸੰਯੁਕਤ ਰਾਜ ਤੇ ਯੂਰਪ ਪ੍ਰਡੋਕਸ਼ਨ ਲਈ ਕਿਸ ਤਰ੍ਹਾਂ ਦੀਆਂ ਭਾਈਵਾਲੀ ਬਣਾ ਸਕਦੇ ਹਨ? ਜੇ ਅਸੀਂ ਪ੍ਰੋਡਕਸ਼ਨ ਨਹੀਂ ਕਰ ਸਕਦੇ, ਤਾਂ ਲੋਕਤੰਤਰ ਦੇ ਲਈ ਖ਼ੁਦ ਨੂੰ ਬਣਾਏ ਰੱਖਣ ਬਹੁਤ ਮੁਸ਼ਕਿਲ ਹੋ ਜਾਵੇਗਾ।

ਰਾਹੁਲ ਨੇ ਅੱਗੇ ਕਿਹਾ, “ਯੂਰਪ, ਭਾਰਤ ਤੇ ਅਮਰੀਕਾ ਵਿੱਚ ਜੋ ਉਥਲ-ਪੁਥਲ ਅਸੀਂ ਦੇਖ ਰਹੇ ਹਾਂ, ਉਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਚ ਅਸਮਰੱਥ ਹਾਂ ਤੇ ਇਹ ਇਸ ਲਈ ਹੈ ਕਿਉਂਕਿ ਅਸੀਂ ਕਿਹਾ ਸੀ, ‘ਚੀਨ, ਤੁਸੀਂ ਦੁਨੀਆ ਲਈ ਪ੍ਰੋਡਕਸ਼ਨ ਕਰੋ।'”

“ਸਮਰੱਥਾ, ਲਾਗਤ ਢਾਂਚਾ ਤੇ ਆਬਾਦੀ ਹੋਣ ਤੋਂ ਬਾਅਦ ਵੀ ਚੀਨ ਤੋਂ ਭਾਰਤ ਚ ਆ ਰਿਹਾ ਸਾਮਾਨ”

ਰਾਹੁਲ ਗਾਂਧੀ ਨੇ ਭਾਰਤ ਚ ਵੇਚੇ ਜਾ ਰਹੇ ‘ਮੇਡ ਇਨ ਚਾਈਨਾ’ ਸਾਮਾਨ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਭਾਰਤ ਸਰਕਾਰ ਕੋਲ ਸਾਮਾਨ ਬਣਾਉਣ ਦੀ ਸਮਰੱਥਾ, ਲਾਗਤ ਢਾਂਚਾ ਤੇ ਆਬਾਦੀ ਹੈ, ਪਰ ਇਸ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ, “ਤੁਸੀਂ ਜੋ ਵੀ ਦੇਖਦੇ ਹੋ ਉਹ ਚੀਨ ਚ ਬਣਿਆ ਹੈ ਤੇ ਇਹ ਇੱਕ ਸਮੱਸਿਆ ਹੈ, ਘੱਟੋ ਘੱਟ ਭਾਰਤ ਵਰਗੇ ਦੇਸ਼ ਲਈ।”

ਨਿਰਮਾਣ ਮਜ਼ਬੂਤ ​​ਅਰਥਚਾਰਿਆਂ ਦੀ ਰੀੜ੍ਹ ਦੀ ਹੱਡੀ- ਰਾਹੁਲ ਗਾਂਧੀ

17 ਦਸੰਬਰ ਨੂੰ, ਜਰਮਨੀ ਦੇ ਮਿਊਨਿਖ BMW ਵਰਲਡ ਮਿਊਜ਼ੀਅਮ ਦਾ ਦੌਰਾ ਕਰਦੇ ਹੋਏ, ਰਾਹੁਲ ਗਾਂਧੀ ਨੇ ਕਿਹਾ ਕਿ ਨਿਰਮਾਣ ਮਜ਼ਬੂਤ ​​ਅਰਥਚਾਰਿਆਂ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਭਾਰਤ ਚ ਨਿਰਮਾਣ ਘਟ ਰਿਹਾ ਹੈ। ਵਿਕਾਸ ਨੂੰ ਤੇਜ਼ ਕਰਨ ਲਈ, ਸਾਨੂੰ ਹੋਰ ਉਤਪਾਦਨ ਕਰਨ ਦੀ ਲੋੜ ਹੈ। ਸਾਨੂੰ ਇੱਕ ਅਰਥਪੂਰਨ ਨਿਰਮਾਣ ਈਕੋਸਿਸਟਮ ਬਣਾਉਣ ਤੇ ਵੱਡੇ ਪੱਧਰ ‘ਤੇ ਉੱਚ-ਗੁਣਵੱਤਾ ਵਾਲੀਆਂ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ।