ਗਾਂਧੀ ਜਯੰਤੀ 'ਤੇ ਪੀਐਮ ਮੋਦੀ ਨੇ ਸੰਭਾਲੀ ਸਵੱਛਤਾ ਦੀ ਕਮਾਨ , ਸਕੂਲੀ ਬੱਚਿਆਂ ਨਾਲ ਲਗਾਇਆ ਝਾੜੂ | pm-narendra-modi-took-part-in-swachhata-abhiyan-with students on Gandhi Jayanti shared pictures more detail in punjabi Punjabi news - TV9 Punjabi

ਗਾਂਧੀ ਜਯੰਤੀ ‘ਤੇ ਪੀਐਮ ਮੋਦੀ ਨੇ ਸੰਭਾਲੀ ਸਵੱਛਤਾ ਦੀ ਕਮਾਨ , ਸਕੂਲੀ ਬੱਚਿਆਂ ਨਾਲ ਲਗਾਇਆ ਝਾੜੂ

Updated On: 

02 Oct 2024 12:40 PM

Gandhi Jayanti: ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਘਾਟ ਪਹੁੰਚੇ। ਉੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਸਮਾਧੀ 'ਤੇ ਸ਼ਰਧਾਂਜਲੀ ਦਿੱਤੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਇਸ ਮੌਕੇ 'ਤੇ ਸਵੱਛਤਾ ਮੁਹਿੰਮ ਦਾ ਹਿੱਸਾ ਵੀ ਬਣੇ ਅਤੇ ਸਾਰੇ ਨੌਜਵਾਨਾਂ ਨੂੰ ਇਸ 'ਚ ਹਿੱਸਾ ਲੈਣ ਦੀ ਅਪੀਲ ਕੀਤੀ।

ਗਾਂਧੀ ਜਯੰਤੀ ਤੇ ਪੀਐਮ ਮੋਦੀ ਨੇ ਸੰਭਾਲੀ ਸਵੱਛਤਾ ਦੀ ਕਮਾਨ , ਸਕੂਲੀ ਬੱਚਿਆਂ ਨਾਲ ਲਗਾਇਆ ਝਾੜੂ

ਗਾਂਧੀ ਜਯੰਤੀ 'ਤੇ PM ਨੇ ਬੱਚਿਆਂ ਨਾਲ ਲਗਾਇਆ ਝਾੜੂ

Follow Us On

2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਕਈ ਵੱਡੇ ਨੇਤਾ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦਿੱਲੀ ਦੇ ਰਾਜਘਾਟ ਪੁੱਜੇ ਅਤੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਸਮਾਧੀ ‘ਤੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ।

ਪੀਐਮ ਮੋਦੀ ਨੇ ਐਕਸ ‘ਤੇ ਲਿਖਿਆ, ‘ਸਾਰੇ ਦੇਸ਼ਵਾਸੀਆਂ ਦੀ ਤਰਫੋਂ, ਅਸੀਂ ਸਤਿਕਾਰਯੋਗ ਬਾਪੂ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਂਟ ਕਰਦੇ ਹਾਂ। ਸੱਚ, ਸਦਭਾਵਨਾ ਅਤੇ ਸਮਾਨਤਾ ‘ਤੇ ਆਧਾਰਿਤ ਉਨ੍ਹਾਂ ਦਾ ਜੀਵਨ ਅਤੇ ਆਦਰਸ਼ ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ, ਇੰਨਾ ਹੀ ਨਹੀਂ, ਗਾਂਧੀ ਜਯੰਤੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਵੀ ਸਵੱਛਤਾ ਮੁਹਿੰਮ ਦਾ ਹਿੱਸਾ ਬਣੇ। ਉਨ੍ਹਾਂ ਸਕੂਲੀ ਬੱਚਿਆਂ ਦੇ ਨਾਲ ਸਫ਼ਾਈ ਮੁਹਿੰਮ ਵਿੱਚ ਸ਼ਾਮਲ ਹੋ ਕੇ ਬੱਚਿਆਂ ਦੇ ਨਾਲ ਮਿਲਕੇ ਝਾੜੂ ਲਗਾਈ।

ਪੀਐਮ ਮੋਦੀ ਨੇ ਸ਼ੇਅਰ ਕੀਤੀਆਂ ਤਸਵੀਰਾਂ

ਪੀਐਮ ਮੋਦੀ ਨੇ ਇੰਸਟਾਗ੍ਰਾਮ ‘ਤੇ ਸਕੂਲੀ ਬੱਚਿਆਂ ਦੀ ਸਫ਼ਾਈ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਸਾਰਿਆਂ ਨੂੰ ਸਵੱਛਤਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ‘ਅੱਜ ਗਾਂਧੀ ਜਯੰਤੀ ‘ਤੇ, ਆਪਣੇ ਨੌਜਵਾਨ ਦੋਸਤਾਂ ਨਾਲ ਸਫਾਈ ਮੁਹਿੰਮ ਦਾ ਹਿੱਸਾ ਬਣਿਆ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਆਪਣੇ ਆਲੇ-ਦੁਆਲੇ ਸਵੱਛਤਾ ਨਾਲ ਜੁੜੀ ਮੁਹਿੰਮ ਦਾ ਹਿੱਸਾ ਬਣੋ। ਤੁਹਾਡੀ ਇਹ ਪਹਿਲ ਸਵੱਛ ਭਾਰਤ ਦੀ ਭਾਵਨਾ ਨੂੰ ਹੋਰ ਮਜ਼ਬੂਤ ​​ਕਰੇਗੀ। ਉਨ੍ਹਾਂ ਨੇ ਸਵੱਛ ਭਾਰਤ ਦੇ ਦਸ ਸਾਲ ਵੀ ਲਿਖਿਆ।

ਸੰਬੋਧਨ ਵਿੱਚ ਕਹੀ ਇਹ ਗੱਲ

ਇਸ ਮੌਕੇ ‘ਤੇ ਆਪਣੇ ਸੰਬੋਧਨ ‘ਚ ਪੀਐੱਮ ਮੋਦੀ ਨੇ ਕਿਹਾ ਕਿ ਅੱਜ 2 ਅਕਤੂਬਰ ਨੂੰ ਮੈਂ ਫਰਜ਼ ਦੀ ਭਾਵਨਾ ਨਾਲ ਭਰਿਆ ਹੋਇਆ ਹਾਂ। ਮੈਂ ਵੀ ਓਨਾ ਹੀ ਭਾਵੁਕ ਹਾਂ। ਪਿਛਲੇ 10 ਸਾਲਾਂ ਵਿੱਚ ਭਾਰਤੀਆਂ ਨੇ ਸਵੱਛਤਾ ਮਿਸ਼ਨ ਨੂੰ ਅਪਣਾਇਆ ਹੈ। ਅੱਜ ਸਵੱਛ ਭਾਰਤ ਮਿਸ਼ਨ ਦੀ ਯਾਤਰਾ 10 ਸਾਲਾਂ ਦੇ ਮੁਕਾਮ ‘ਤੇ ਪਹੁੰਚ ਚੁੱਕੀ ਹੈ। ਅੱਜ ਸਤਿਕਾਰਯੋਗ ਬਾਪੂ ਜੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਨ ਹੈ। ਮੈਂ ਭਾਰਤ ਮਾਤਾ ਦੇ ਪੁੱਤਰਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਆਓ ਅਸੀਂ ਸਾਰੇ ਮਿਲ ਕੇ ਭਾਰਤ ਦੇ ਸੁਪਨੇ ਨੂੰ ਪੂਰਾ ਕਰੀਏ ਜੋ ਗਾਂਧੀ ਜੀ ਅਤੇ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਨੇ ਦੇਖਿਆ ਸੀ, ਇਹ ਦਿਨ ਸਾਨੂੰ ਇਹ ਪ੍ਰੇਰਨਾ ਦਿੰਦਾ ਹੈ।

ਸਵੱਛ ਭਾਰਤ ਮਿਸ਼ਨ ਦੇ 10 ਸਾਲ

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿੱਚ ਬੈਕਗ੍ਰਾਊਂਡ ਵਿੱਚ ਉਹ ਕਹਿੰਦੇ ਹਨ, ਅੱਜ ਸਵੱਛ ਭਾਰਤ ਮਿਸ਼ਨ ਨੂੰ 10 ਸਾਲ ਪੂਰੇ ਹੋ ਰਹੇ ਹਨ। ਇਹ ਉਨ੍ਹਾਂ ਲੋਕਾਂ ਨੂੰ ਵਧਾਈ ਦੇਣ ਦਾ ਮੌਕਾ ਹੈ, ਜਿਨ੍ਹਾਂ ਨੇ ਇਸ ਨੂੰ ਭਾਰਤੀ ਇਤਿਹਾਸ ਵਿੱਚ ਇੰਨਾ ਵੱਡਾ ਜਨ ਅੰਦੋਲਨ ਬਣਾਇਆ।’ਇਸ ਵੀਡੀਓ ਵਿੱਚ ਪੀਐਮ ਮੋਦੀ ਦੇ ਵੱਖ-ਵੱਖ ਸਮੇਂ ਦੇ ਵੀਡੀਓ ਦਿਖਾਏ ਗਏ ਹਨ, ਜਦੋਂ-ਜਦੋਂ ਉਹ ਸਵੱਛਤਾ ਮੁਹਿੰਮ ਦਾ ਹਿੱਸਾ ਬਣੇ।

Exit mobile version