PM Modi on Congress: ਨਾਥਦੁਆਰਾ ‘ਚ ਮੋਦੀ ਦਾ ਕਾਂਗਰਸ ‘ਤੇ ਹਮਲਾ, ਕਿਹਾ- ਨਕਾਰਾਤਮਕ ਸੋਚ ਵਾਲੇ ਲੋਕ ਨਹੀਂ ਚਾਹੁੰਦੇ ਦੇਸ਼ ਦਾ ਵਿਕਾਸ
PM Modi Rajasthan Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਰਾਜਸਥਾਨ ਦੇ ਪ੍ਰਸਿੱਧ ਤੀਰਥ ਸਥਾਨ ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਜਭੋਗ ਝਾਂਕੀ ਦੇ ਦਰਸ਼ਨ ਕੀਤੇ। ਉੱਥੇ ਹੀ ਆਪਣੇ ਸੰਬੋਧਨ ਵਿੱਚ ਪੀਐਮ ਨੇ ਕਿਹਾ ਕਿ ਅਸੀਂ ਰਾਜਾਂ ਦੇ ਵਿਕਾਸ ਦੇ ਮੰਤਰ ਵਿੱਚ ਵਿਸ਼ਵਾਸ ਰੱਖਦੇ ਹਾਂ।
‘ਰਾਜਸਥਾਨ ਦੇ ਵਿਕਾਸ ਨਾਲ ਹੋਵੇਗਾ ਦੇਸ਼ ਦਾ ਵਿਕਾਸ ‘
ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜਾਂ ਦੇ ਵਿਕਾਸ ਰਾਹੀਂ ਦੇਸ਼ ਦੇ ਵਿਕਾਸ ਵਿੱਚ ਵਿਸ਼ਵਾਸ ਰੱਖਣ ਵਾਲੀ ਸਾਡੀ ਸਰਕਾਰ ਦਾ ਮੰਨਣਾ ਹੈ ਕਿ ਰਾਜਸਥਾਨ ਦੇ ਵਿਕਾਸ ਨਾਲ ਦੇਸ਼ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਜੀਵਨ ਸੁਖਾਲਾ ਬਣਾਉਣਾ ਸਾਡੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਬੇਮਿਸਾਲ ਨਿਵੇਸ਼ ਹੋ ਰਿਹਾ ਹੈ, ਸਾਰੇ ਕੰਮ ਬੇਮਿਸਾਲ ਗਤੀ ਨਾਲ ਹੋ ਰਹੇ ਹਨ ਅਤੇ ਸਾਡੀ ਸਰਕਾਰ ਰੇਲਵੇ, ਹਾਈਵੇਅ, ਹਵਾਈ ਅੱਡਿਆਂ ‘ਤੇ ਹਰ ਖੇਤਰ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ।‘ਨਕਾਰਾਤਮਕ ਸੋਚਣ ਵਾਲਿਆਂ ਕੋਲ ਨਹੀਂ ਹੁੰਦੀ ਦੂਰਅੰਦੇਸ਼ੀ ‘
ਪਿਛਲੀਆਂ ਸਰਕਾਰਾਂ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ‘ਚ ਕੁਝ ਲੋਕ ਇੰਨੇ ਨਕਾਰਾਤਮਕਤਾ ਨਾਲ ਭਰੇ ਹੋਏ ਹਨ ਕਿ ਉਨ੍ਹਾਂ ਨੂੰ ਦੇਸ਼ ‘ਚ ਕੁਝ ਚੰਗਾ ਹੋਣਾ ਪਸੰਦ ਨਹੀਂ ਹੈ। ਮੋਦੀ ਨੇ ਕਿਹਾ ਕਿ ਟਿਕਾਊ ਵਿਕਾਸ ਲਈ ਬੁਨਿਆਦੀ ਪ੍ਰਣਾਲੀਆਂ ਦੇ ਨਾਲ ਆਧੁਨਿਕਤਾ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਪੀਐਮ ਨੇ ਕਿਹਾ ਕਿ ਜੋ ਲੋਕ ਹਰ ਕਦਮ ਨੂੰ ਵੋਟਾਂ ਦੀ ਤੱਕੜੀ ਨਾਲ ਤੋਲਦੇ ਹਨ, ਉਹ ਦੇਸ਼ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਯੋਜਨਾ ਬਣਾਉਣ ਨਹੀਂ ਬਣਾ ਪਾਉਂਦੇ ਹਨ। ਪੀਐਮ ਨੇ ਅੱਗੇ ਕਿਹਾ ਕਿ ਇਸ ਨਕਾਰਾਤਮਕ ਸੋਚ ਕਾਰਨ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਪਹਿਲ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦੂਰਅੰਦੇਸ਼ੀ ਨਾਲ ਬੁਨਿਆਦੀ ਢਾਂਚਾ ਨਾ ਬਣਾਉਣ ਕਾਰਨ ਰਾਜਸਥਾਨ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ।ਪ੍ਰਧਾਨ ਮੰਤਰੀ ਨੇ ਕਾਂਗਰਸ ‘ਤੇ ਬੋਲਿਆ ਹਮਲਾ
ਪੀਐਮ ਨੇ ਅੱਗੇ ਕਿਹਾ ਕਿ ਜੇਕਰ ਸਾਡੇ ਦੇਸ਼ ਵਿੱਚ ਮੈਡੀਕਲ ਕਾਲਜ ਪਹਿਲਾਂ ਹੀ ਬਣ ਗਏ ਹੁੰਦੇ ਤਾਂ ਡਾਕਟਰਾਂ ਦੀ ਕਮੀ ਨਾ ਹੁੰਦੀ, ਜੇਕਰ ਪਹਿਲਾਂ ਹੀ ਰੇਲਵੇ ਲਾਈਨਾਂ ਦਾ ਬਿਜਲੀਕਰਨ ਹੋ ਗਿਆ ਹੁੰਦਾ ਤਾਂ ਅੱਜ ਹਜ਼ਾਰਾਂ ਕਰੋੜ ਰੁਪਏ ਖਰਚ ਨਾ ਕਰਨੇ ਪੈਂਦੇ, ਜੇਕਰ ਪਾਣੀ ਪਹਿਲਾਂ ਆ ਜਾਂਦਾ ਤਾਂ ਅੱਜ ਜਲ ਜੀਵਨ ਮਿਸ਼ਨ ਸ਼ੁਰੂ ਕਰਨ ਦੀ ਲੋੜ ਨਹੀਂ ਪੈਂਦੀ। ਪੀਐਮ ਨੇ ਕਿਹਾ ਕਿ ਨਕਾਰਾਤਮਕਤਾ ਨਾਲ ਭਰੇ ਲੋਕ ਰਾਜਨੀਤਿਕ ਸਵਾਰਥ ਤੋਂ ਅੱਗੇ ਸੋਚਣ ਵਿੱਚ ਅਸਮਰੱਥ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓLoading...
Unable to load recommendations.
Follow Us
