PM Modi on Congress: ਨਾਥਦੁਆਰਾ ‘ਚ ਮੋਦੀ ਦਾ ਕਾਂਗਰਸ ‘ਤੇ ਹਮਲਾ, ਕਿਹਾ- ਨਕਾਰਾਤਮਕ ਸੋਚ ਵਾਲੇ ਲੋਕ ਨਹੀਂ ਚਾਹੁੰਦੇ ਦੇਸ਼ ਦਾ ਵਿਕਾਸ
PM Modi Rajasthan Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਰਾਜਸਥਾਨ ਦੇ ਪ੍ਰਸਿੱਧ ਤੀਰਥ ਸਥਾਨ ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਜਭੋਗ ਝਾਂਕੀ ਦੇ ਦਰਸ਼ਨ ਕੀਤੇ। ਉੱਥੇ ਹੀ ਆਪਣੇ ਸੰਬੋਧਨ ਵਿੱਚ ਪੀਐਮ ਨੇ ਕਿਹਾ ਕਿ ਅਸੀਂ ਰਾਜਾਂ ਦੇ ਵਿਕਾਸ ਦੇ ਮੰਤਰ ਵਿੱਚ ਵਿਸ਼ਵਾਸ ਰੱਖਦੇ ਹਾਂ।
ਰਾਜਸਮੰਦ: ਰਾਜਸਥਾਨ ਵਿੱਚ ਵਿਧਾਨਸਭਾ ਚੋਣਾਂ ਦੀ ਸ਼ੁਰੂਆਤ ਕਰਨ ਪੀਐਮ ਮੋਦੀ ਬੁੱਧਵਾਰ ਨੂੰ ਰਾਜਸਥਾਨ ਦੇ ਇੱਕ ਦਿਨ ਦੇ ਦੌਰੇ ‘ਤੇ ਹਨ, ਜਿੱਥੇ ਉਹ ਨਾਥਦੁਆਰਾ ਦੇ ਸ਼੍ਰੀਨਾਥਜੀ ਮੰਦਿਰ ਪਹੁੰਚੇ ਅਤੇ ਮੰਦਿਰ ਦੇ ਵੇਹੜੇ ਵਿੱਚ ਪੂਜਾ ਕਰਨ ਤੋਂ ਬਾਅਦ ਰਾਜਭੋਗ ਝਾਂਕੀ ਦੇ ਦਰਸ਼ਨ ਕੀਤੇ। ਦੂਜੇ ਪਾਸੇ ਪੀਐਮ ਮੋਦੀ ਦਾਮੋਦਰ ਸਟੇਡੀਅਮ ਪਹੁੰਚੇ ਜਿੱਥੇ ਉਨ੍ਹਾਂ ਨੇ 5500 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮੋਦੀ ਨੇ ਕਿਹਾ ਕਿ ਰਾਜਸਥਾਨ ਭਾਰਤ ਦੀ ਬਹਾਦਰੀ, ਵਿਰਾਸਤ ਅਤੇ ਸੰਸਕ੍ਰਿਤੀ ਦਾ ਵਾਹਕ ਹੈ ਅਤੇ ਜਿੰਨਾ ਰਾਜਸਥਾਨ ਦਾ ਵਿਕਾਸ ਹੋਵੇਗਾ, ਓਨਾ ਹੀ ਭਾਰਤ ਦਾ ਵਿਕਾਸ ਤੇਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਰਾਜ ਵਿੱਚ ਆਧੁਨਿਕ ਬੁਨਿਆਦੀ ਢਾਂਚੇ ‘ਤੇ ਜ਼ੋਰ ਦੇ ਰਹੀ ਹੈ ਜਿਸ ਵਿੱਚ ਸੜਕ, ਰੇਲ, ਸੰਪਰਕ ਅਤੇ ਡਿਜੀਟਲ ਸਹੂਲਤਾਂ ਸ਼ਾਮਲ ਹਨ।
ਪੀਐਮ ਮੋਦੀ ਦੇ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਮੋਦੀ-ਮੋਦੀ ਦਾ ਨਾਅਰੇ ਲੱਗੇ। ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੀ ਸਰਕਾਰ ਰਾਜਾਂ ਦੇ ਵਿਕਾਸ ਰਾਹੀਂ ਦੇਸ਼ ਦੇ ਵਿਕਾਸ ਦੇ ਮੰਤਰ ਵਿੱਚ ਵਿਸ਼ਵਾਸ ਰੱਖਦੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਤੌਰ ‘ਤੇ ਮੋਦੀ ਪਹਿਲੀ ਵਾਰ ਸ਼੍ਰੀਨਾਥਜੀ ਮੰਦਿਰ ਪਹੁੰਚੇ ਹਨ, ਜਿਸ ਨੂੰ ਚੋਣ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।


