Train Accident: ਕੇਂਦਰੀ ਮੰਤਰੀ ਨੇ ਗ੍ਰਾਉਂਡ ਜ਼ੀਰੋਂ ਤੋਂ ਲਿਆ ਬਚਾਅ ਕੰਮਾਂ ਦਾ ਜਾਇਜ਼ਾ, ਪੀਐੱਮ ਦੇ ਨਾਲ ਜ਼ਖਮੀਆਂ ਨੂੰ ਵੀ ਮਿਲੇ
Odisha News:ਓਡੀਸਾ ਰੇਲ ਹਾਦਸੇ 'ਚ ਹੁਣ ਤੱਕ 261 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 1000 ਤੋਂ ਵੱਧ ਲੋਕ ਜ਼ਖਮੀ ਹਨ। ਇਸ ਦੌਰਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਰੇਲ ਹਾਦਸੇ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਇਹ ਘਟਨਾ ਵਾਪਰੀ ਹੈ।
ਬਾਲਾਸੋਰ: ਓਡੀਸਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਤੋਂ ਬਾਅਦ ਕੇਂਦਰੀ ਮੰਤਰੀ (Union Minister) ਧਰਮਿੰਦਰ ਪ੍ਰਧਾਨ ਨੇ ਲਗਾਤਾਰ ਗਰਾਊਂਡ ਜ਼ੀਰੋ ‘ਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਹ ਆਪਣਾ ਕੋਲਕਾਤਾ ਦੌਰਾ ਅੱਧ ਵਿਚਾਲੇ ਛੱਡ ਕੇ ਸਿੱਧੇ ਬਾਲਾਸੋਰ ਪਹੁੰਚੇ। ਉੱਥੇ ਹੀ ਕੇਂਦਰੀ ਅਤੇ ਸੂਬਾਈ ਏਜੰਸੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ।
ਉੱਥੇ, ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਨਾਲ ਬਾਲਾਸੋਰ ਜ਼ਿਲ੍ਹਾ ਹਸਪਤਾਲ ਪਹੁੰਚੇ ਅਤੇ ਜ਼ਖਮੀ ਯਾਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ, ਹਮਦਰਦੀ ਦੇ ਸ਼ਬਦ ਅਤੇ ਠੋਸ ਸਮਰਥਨ ਸਾਰਿਆਂ ਦਾ ਮਨੋਬਲ ਉੱਚਾ ਕਰੇਗਾ ਅਤੇ ਸਾਰਿਆਂ ਨੂੰ ਭਰੋਸਾ ਦਿਵਾਏਗਾ।


