Odisha Train Accident: ‘ਟ੍ਰੈਕ ‘ਤੇ ਤਿੰਨ ਨਹੀਂ ਸਗੋਂ ਚਾਰ ਟ੍ਰੇਨਾਂ ਸਨ’, ਓਡੀਸ਼ਾ ਰੇਲ ਹਾਦਸੇ ‘ਤੇ ਬੋਲੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ
ਹੁਣ ਤੱਕ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਇਹ ਟੱਕਰ ਤਿੰਨ ਟਰੇਨਾਂ ਵਿਚਾਲੇ ਹੋਈ ਹੈ। ਜਿਸ ਵਿੱਚ ਦੋ ਪੈਸੰਜਰ ਅਤੇ ਇੱਕ ਮਾਲ ਗੱਡੀ ਸੀ। ਪੈਸੰਜਰ ਟਰੇਨ 'ਚ ਕੋਰੋਮੰਡਲ ਐਕਸਪ੍ਰੈੱਸ ਅਤੇ ਦੂਜੀ ਯਸ਼ਵੰਤਪੁਰ ਐਕਸਪ੍ਰੈੱਸ ਸ਼ਾਮਲ ਹੈ ਪਰ ਹੁਣ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਪੱਸ਼ਟ ਕੀਤਾ ਹੈ ਕਿ ਤਿੰਨ ਨਹੀਂ ਸਗੋਂ ਚਾਰ ਟ੍ਰੇਨਾਂ ਸਨ।
Odisha Train Accident: ਓਡੀਸ਼ਾ ‘ਚ ਹੋਏ ਰੇਲ ਹਾਦਸੇ ਨੂੰ ਲੈ ਕੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਧਰਮਿੰਦਰ ਪ੍ਰਧਾਨ (Dharmendra Pradhan) ਨੇ ਦੱਸਿਆ ਕਿ ਹਾਦਸੇ ਦੌਰਾਨ ਟ੍ਰੈਕ ‘ਤੇ ਤਿੰਨ ਨਹੀਂ ਸਗੋਂ ਚਾਰ ਟ੍ਰੇਨਾਂ ਸਨ। ਹਾਦਸੇ ਵਿੱਚ ਚੌਥੀ ਟ੍ਰੇਨ ਦਾ ਇੰਜਣ ਨੁਕਸਾਨਿਆ ਗਿਆ ਹੈ। ਚੌਥੀ ਰੇਲਗੱਡੀ ਮਾਲ ਗੱਡੀ ਸੀ ਜਿਸ ਦਾ ਇੰਜਣ ਖਰਾਬ ਹੋ ਗਿਆ ਹੈ।
ਸ਼ਨੀਵਾਰ ਨੂੰ ਹੋਏ ਇਸ ਦਰਦਨਾਕ ਹਾਦਸੇ ‘ਚ ਹੁਣ ਤੱਕ 288 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 1000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਹਾਦਸੇ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਹੁਣ ਲਾਈਨ ‘ਤੇ ਰੇਲ ਸੇਵਾ ਬਹਾਲ ਕਰਨ ਲਈ ਪਟੜੀਆਂ ਦਾ ਪ੍ਰਬੰਧ ਕਰਨ ਦਾ ਕੰਮ ਚੱਲ ਰਿਹਾ ਹੈ।
ਦਰਅਸਲ, ਹੁਣ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਟੱਕਰ ਤਿੰਨ ਟ੍ਰੇਨਾਂ ਵਿਚਾਲੇ ਹੋਈ, ਇਕ ਮਾਲ ਗੱਡੀ ਸੀ ਜਦੋਂ ਕਿ ਦੋ ਪੈਸੰਜਰ ਟ੍ਰੇਨਾ ਸਨ, ਪਰ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ ਨੂੰ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਟ੍ਰੈਕ ‘ਤੇ ਤਿੰਨ ਨਹੀਂ ਹਾਦਸੇ ਸਮੇਂ ਚਾਰ ਗੱਡੀਆਂ ਸਨ। ਇਸ ਵਿੱਚ ਦੋ ਪੈਸੰਜਰ ਅਤੇ ਦੋ ਮਾਲ ਗੱਡੀਆਂ ਸਨ।
ਚੌਥੀ ਟ੍ਰੇਨ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ, ਸਿਰਫ ਇੰਜਣ ਨੂੰ ਨੁਕਸਾਨ ਹੋਇਆ ਹੈ। ਹਾਦਸੇ ਤੋਂ ਬਾਅਦ ਰੇਲ ਮੰਤਰੀ ਅਸ਼ਵਨੀ ਵੈਸ਼ਨਵ (Ashwini Vaishnav) ਦੇ ਨਾਲ ਧਰਮਿੰਦਰ ਪ੍ਰਧਾਨ ਵੀ ਬਾਲਾਸੋਰ ‘ਚ ਮੌਕੇ ‘ਤੇ ਮੌਜੂਦ ਹੈ ।
ਪ੍ਰਧਾਨ ਨੇ ਅੱਗੇ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਆਮ ਸਥਿਤੀ ਨੂੰ ਬਹਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ। ਇਸ ਲਈ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਰੇਲਵੇ ਵੱਲੋਂ ਮੁਫਤ ਟ੍ਰੇਨਾਂ ਵੀ ਚਲਾਈਆਂ ਜਾ ਰਹੀਆਂ ਹਨ ਅਤੇ ਲੌਜਿਸਟਿਕਸ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਮਰਨ ਵਾਲਿਆਂ ਦੀ ਗਿਣਤੀ 270 ਨੂੰ ਪਾਰ ਕਰ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਹਾਦਸੇ ਦਾ ਕਾਰਨ ਪਤਾ ਲੱਗ ਗਿਆ- ਰੇਲ ਮੰਤਰੀ
ਇਸ ਦੇ ਨਾਲ ਹੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਹੈ ਕਿ ਹਾਦਸੇ ਦੇ ਪਿੱਛੇ ਕੀ ਕਾਰਨ ਸੀ, ਇਸ ਬਾਰੇ ਪਤਾ ਲੱਗ ਗਿਆ ਹੈ। ਹਾਦਸੇ ਦੇ ਮੂਲ ਕਾਰਨਾਂ ਦਾ ਪਤਾ ਲੱਗ ਗਿਆ ਹੈ। ਸੁਰੱਖਿਆ ਕਮਿਸ਼ਨਰ ਜਲਦੀ ਹੀ ਆਪਣੀ ਰਿਪੋਰਟ ਸੌਂਪਣਗੇ। ਅਸੀਂ ਟਰੈਕ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਬੁੱਧਵਾਰ ਸਵੇਰ ਤੱਕ ਟ੍ਰੈਕ ਨੂੰ ਬਹਾਲ ਕਰਨ ਦਾ ਟੀਚਾ ਹੈ ਤਾਂ ਜੋ ਟ੍ਰੇਨਾਂ ਟ੍ਰੈਕ ‘ਤੇ ਚੱਲਣਾ ਸ਼ੁਰੂ ਕਰ ਸਕਣ।
ਮਨਸੁਖ ਮਾਂਡਵੀਆ ਵੀ ਓਡੀਸ਼ਾ ਪੁੱਜੇ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੀ ਓਡੀਸ਼ਾ ਪਹੁੰਚ ਗਏ ਹਨ। ਐਤਵਾਰ ਨੂੰ ਉਨ੍ਹਾਂ ਨੇ ਭੁਵਨੇਸ਼ਵਰ ਦੇ ਹਸਪਤਾਲ ‘ਚ ਭਰਤੀ ਜ਼ਖਮੀ ਯਾਤਰੀਆਂ ਨਾਲ ਮੁਲਾਕਾਤ ਕੀਤੀ। ਮਾਂਡਵੀਆ ਨੇ ਦੱਸਿਆ ਕਿ ਇਸ ਹਾਦਸੇ ‘ਚ 1000 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 100 ਤੋਂ ਵੱਧ ਯਾਤਰੀਆਂ ਨੂੰ ਗੰਭੀਰ ਦੇਖਭਾਲ ਦੀ ਲੋੜ ਹੈ। ਦਿੱਲੀ ਏਮਜ਼ (Delhi AIIMS) ਅਤੇ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਡਾਕਟਰਾਂ ਦੀਆਂ ਟੀਮਾਂ ਪਹੁੰਚੀਆਂ ਹਨ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ