ਨਿਤਿਨ ਗਡਕਰੀ ਨੇ ਆਟੋ ਐਕਸਪੋ-2023 ਦੇ 16ਵੇਂ ਐਡੀਸ਼ਨ ਦਾ ਕੀਤਾ ਉਦਘਾਟਨ

Updated On: 

12 Jan 2023 18:02 PM

13 ਜਨਵਰੀ ਨੂੰ ਆਟੋ ਐਕਸਪੋ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਟਿਕਟ ਦੀ ਕੀਮਤ 750 ਰੁਪਏ ਰੱਖੀ ਗਈ ਹੈ, ਜਦੋਂ ਕਿ 14 ਅਤੇ 15 ਜਨਵਰੀ ਲਈ ਟਿਕਟ ਦੀ ਕੀਮਤ 475 ਰੁਪਏ ਰੱਖੀ ਗਈ ਹੈ। ਪ੍ਰੋਗਰਾਮ ਦੇ ਆਖਰੀ ਤਿੰਨ ਦਿਨਾਂ ਦੀ ਟਿਕਟ ਦੀ ਕੀਮਤ 350 ਰੁਪਏ ਰੱਖੀ ਗਈ ਹੈ। ਇਸ ਸ਼ੋਅ ਦੀਆਂ ਟਿਕਟਾਂ BookMyShow ਦੀ ਵੈੱਬਸਾਈਟ 'ਤੇ ਉਪਲਬਧ ਹਨ।

ਨਿਤਿਨ ਗਡਕਰੀ ਨੇ ਆਟੋ ਐਕਸਪੋ-2023 ਦੇ 16ਵੇਂ ਐਡੀਸ਼ਨ ਦਾ ਕੀਤਾ ਉਦਘਾਟਨ

ਨਿਤਿਨ ਗਡਕਰੀ ਦੀ ਪੁਰਾਣੀ ਤਸਵੀਰ

Follow Us On

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਆਟੋ ਐਕਸਪੋ-2023 ਦੇ 16ਵੇਂ ਐਡੀਸ਼ਨ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਭਾਰੀ ਉਦਯੋਗ ਮੰਤਰੀ ਡਾ: ਮਹਿੰਦਰ ਨਾਥ ਪਾਂਡੇ ਵੀ ਮੌਜੂਦ ਸਨ। ਤਿੰਨ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਸ਼ੁਰੂ ਹੋਏ ਇਸ ਐਕਸਪੋ ਵਿੱਚ ਦੇਸ਼ ਅਤੇ ਦੁਨੀਆ ਦੀਆਂ ਕਈ ਨਾਮੀ ਕੰਪਨੀਆਂ ਨੇ ਆਪਣੇ ਵਾਹਨ ਪ੍ਰਦਰਸ਼ਿਤ ਕੀਤੇ ਗਏ ਹਨ।

11 ਤੋਂ 18 ਜਨਵਰੀ ਤੱਕ ਚੱਲਣ ਵਾਲੇ ਇਸ ਆਟੋ ਐਕਸਪੋ ਦਾ ਵੀਰਵਾਰ ਨੂੰ ਦੂਜਾ ਦਿਨ ਹੈ। ਦੋ ਥਾਵਾਂ ‘ਤੇ ਆਟੋ ਐਕਸਪੋ ਦਾ ਆਯੋਜਨ ਕੀਤਾ ਗਿਆ ਹੈ। ਰਾਜਧਾਨੀ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਗ੍ਰੇਟਰ ਨੋਇਡਾ ਵਿੱਚ ਆਟੋ ਐਕਸਪੋ ਕੰਪੋਨੈਂਟ ਸ਼ੋਅ ਅਤੇ ਆਟੋ ਐਕਸਪੋ ਮੋਟਰ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ। ਐਕਸਪੋ ਵਿੱਚ ਮਾਰੂਤੀ ਸੁਜ਼ੂਕੀ ਸਮੇਤ ਹੁੰਡਈ ਮੋਟਰ ਇੰਡੀਆ, ਟਾਟਾ ਮੋਟਰਸ, ਟੋਇਟਾ ਕਿਰਲੋਸਕਰ ਮੋਟਰ, ਕੀਆ ਇੰਡੀਆ, ਐਮਜੀ ਮੋਟਰ ਇੰਡੀਆ ਅਤੇ ਰੇਨੋ ਇੰਡੀਆ ਦੀਆਂ ਕਾਰਾਂ ਦੀ ਘੁੰਡ ਚੁਕਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਈ ਇਲੈਕਟ੍ਰਿਕ ਕਾਰਾਂ ਦੀ ਵੀ ਪ੍ਰਦਰਸ਼ਨੀ ਲਗਾਈ ਜਾਵੇਗੀ।

13 ਜਨਵਰੀ ਨੂੰ ਆਟੋ ਐਕਸਪੋ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਟਿਕਟ ਦੀ ਕੀਮਤ 750 ਰੁਪਏ ਰੱਖੀ ਗਈ ਹੈ, ਜਦੋਂ ਕਿ 14 ਅਤੇ 15 ਜਨਵਰੀ ਲਈ ਟਿਕਟ ਦੀ ਕੀਮਤ 475 ਰੁਪਏ ਰੱਖੀ ਗਈ ਹੈ। ਪ੍ਰੋਗਰਾਮ ਦੇ ਆਖਰੀ ਤਿੰਨ ਦਿਨਾਂ ਦੀ ਟਿਕਟ ਦੀ ਕੀਮਤ 350 ਰੁਪਏ ਰੱਖੀ ਗਈ ਹੈ। ਇਸ ਸ਼ੋਅ ਦੀਆਂ ਟਿਕਟਾਂ BookMyShow ਦੀ ਵੈੱਬਸਾਈਟ ‘ਤੇ ਉਪਲਬਧ ਹਨ।