ਬੁਰੀ ਖਬਰ! Nexon-Creta ਸਮੇਤ ਸਾਰੀਆਂ ਕਾਰਾਂ ਦੇ ਡੀਜ਼ਲ ਮਾਡਲ ਹੋਣਗੇ ਮਹਿੰਗੇ, ਸਰਕਾਰ ਜਲਦ ਲਵੇਗੀ ਫੈਸਲਾ
ਕੀ ਤੁਸੀਂ Tata Nexon, Hyundai Creta, Mahindra Thar ਅਤੇ Toyota Fortuner ਵਰਗੀਆਂ ਕਾਰਾਂ ਦੇ ਡੀਜ਼ਲ ਮਾਡਲਾਂ ਨੂੰ ਖਰੀਦਣ ਦਾ ਸੁਪਨਾ ਦੇਖ ਰਹੇ ਹੋ? ਜੇਕਰ ਇਸ ਸਵਾਲ ਦਾ ਜਵਾਬ ਹਾਂ ਵਿੱਚ ਹੈ ਤਾਂ ਤੁਹਾਨੂੰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਉਣ ਵਾਲੇ ਸਮੇਂ 'ਚ ਇਹ ਕਾਰਾਂ ਮਹਿੰਗੀਆਂ ਹੋ ਸਕਦੀਆਂ ਹਨ। ਭਾਰਤ ਸਰਕਾਰ ਅਜਿਹੀਆਂ ਕਾਰਾਂ 'ਤੇ ਟੈਕਸ ਵਧਾਉਣ ਦੀ ਤਿਆਰੀ ਕਰ ਰਹੀ ਹੈ।
ਜੇਕਰ ਤੁਸੀਂ ਡੀਜ਼ਲ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸੋਚ-ਸਮਝ ਕੇ ਫੈਸਲਾ ਨਾਲ ਲਓ। ਆਉਣ ਵਾਲੇ ਸਮੇਂ ‘ਚ ਡੀਜ਼ਲ ਕਾਰਾਂ ਮਹਿੰਗੀਆਂ ਹੋ ਸਕਦੀਆਂ ਹਨ। ਦਰਅਸਲ, ਭਾਰਤ ਸਰਕਾਰ ਡੀਜ਼ਲ ਵਾਹਨਾਂ ‘ਤੇ 10 ਫੀਸਦੀ ਵਾਧੂ ਟੈਕਸ ਲਗਾਉਣ ਦਾ ਪ੍ਰਸਤਾਵ ਕਰ ਰਹੀ ਹੈ। ਹਾਲ ਹੀ ‘ਚ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ TV9 Bharatvarsh ਨੂੰ ਦਿੱਤੇ ਇੰਟਰਵਿਊ ‘ਚ ਪੈਟਰੋਲ-ਡੀਜ਼ਲ ਵਾਹਨਾਂ ਦੀ ਵਰਤੋਂ ਨਾ ਕਰਨ ਅਤੇ ਫਲੈਕਸ ਫਿਊਲ (ਈਥਾਨੌਲ) ‘ਤੇ ਚੱਲਣ ਵਾਲੀਆਂ ਕਾਰਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਸੀ। ਇਸ ਬਿਆਨ ਤੋਂ ਬਾਅਦ ਮੰਤਰਾਲੇ ਨੇ ਡੀਜ਼ਲ ਵਾਹਨਾਂ ‘ਤੇ 10 ਫੀਸਦੀ ਵਾਧੂ ਟੈਕਸ ਲਗਾਉਣ ਦਾ ਸੁਝਾਅ ਦਿੱਤਾ ਹੈ।
ਭਾਰਤੀ ਬਾਜ਼ਾਰ ‘ਚ ਕਰੀਬ 73 ਕਾਰਾਂ ਦੇ ਮਾਡਲ ਹਨ ਜੋ ਡੀਜ਼ਲ ਇੰਜਣ ਦੇ ਨਾਲ ਆਉਂਦੇ ਹਨ। ਇਸ ਸੂਚੀ ਵਿੱਚ ਟਾਟਾ ਨੈਕਸਨ, ਮਹਿੰਦਰਾ ਥਾਰ ਅਤੇ ਟੋਇਟਾ ਫਾਰਚੂਨਰ ਦੇ ਡੀਜ਼ਲ ਮਾਡਲ ਸ਼ਾਮਲ ਹਨ। ਕੀਮਤ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿੱਚ ਡੀਜ਼ਲ ਕਾਰਾਂ ਭਾਰਤੀ ਬਾਜ਼ਾਰ ਵਿੱਚ 6.95 ਲੱਖ ਰੁਪਏ ਦੀ ਸ਼ੋਰੂਮ ਕੀਮਤ ਨਾਲ ਉਪਲਬਧ ਹਨ। ਭਵਿੱਖ ਵਿੱਚ ਇਹ ਕੀਮਤ ਵਧ ਸਕਦੀ ਹੈ।