ਕੇਜਰੀਵਾਲ ਖਿਲਾਫ LG ਨੇ ਕੀਤੀ NIA ਜਾਂਚ ਦੀ ਸਿਫਾਰਿਸ਼, ਅੱਤਵਾਦੀ ਜੱਥੇਬੰਦੀ ਤੋਂ ਫੰਡ ਲੈਣ ਦਾ ਲੱਗਿਆ ਆਰੋਪ, AAP ਨੇ ਦੱਸਿਆ ਸਾਜਿਸ਼

Updated On: 

06 May 2024 19:16 PM IST

ਦਿੱਲੀ ਦੇ LG ਵੀਕੇ ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ NIA ਜਾਂਚ ਦੀ ਸਿਫਾਰਿਸ਼ ਕੀਤੀ ਹੈ। ਆਰੋਪ ਹੈ ਕਿ ਉਨ੍ਹਾਂ ਨੂੰ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਵੱਲੋਂ ਫੰਡਿੰਗ ਕੀਤੀ ਗਈ ਹੈ। LG ਨੂੰ ਮਿਲੀ ਸ਼ਿਕਾਇਤ ਅਨੁਸਾਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਇਸ ਅੱਤਵਾਦੀ ਸੰਗਠਨ ਤੋਂ 16 ਮਿਲੀਅਨ ਅਮਰੀਕੀ ਡਾਲਰ ਮਿਲੇ।

ਕੇਜਰੀਵਾਲ ਖਿਲਾਫ LG ਨੇ ਕੀਤੀ NIA ਜਾਂਚ ਦੀ ਸਿਫਾਰਿਸ਼, ਅੱਤਵਾਦੀ ਜੱਥੇਬੰਦੀ ਤੋਂ ਫੰਡ ਲੈਣ ਦਾ ਲੱਗਿਆ ਆਰੋਪ, AAP ਨੇ ਦੱਸਿਆ ਸਾਜਿਸ਼

ਅਰਵਿੰਦ ਕੇਜਰੀਵਾਲ

Follow Us On

ਦਿੱਲੀ ਦੇ LG ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ NIA ਜਾਂਚ ਦੀ ਸਿਫਾਰਿਸ਼ ਕੀਤੀ ਹੈ। ਆਰੋਪ ਹੈ ਕਿ ਇੱਕ ਅੱਤਵਾਦੀ ਸੰਗਠਨ ਤੋਂ ਫੰਡ ਲਿਆ ਗਿਆ ਹੈ। ਦਿੱਲੀ ਦੇ LG ਵੀਕੇ ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ NIA ਜਾਂਚ ਦੀ ਸਿਫਾਰਿਸ਼ ਕੀਤੀ ਹੈ। ਆਰੋਪ ਹੈ ਕਿ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਵੱਲੋਂ ਉਨ੍ਹਾਂ ਨੂੰ ਫੰਡਿੰਗ ਹੋਈ ਹੈ। LG ਨੂੰ ਮਿਲੀ ਸ਼ਿਕਾਇਤ ਅਨੁਸਾਰ, ਇਸ ਅੱਤਵਾਦੀ ਸੰਗਠਨ ਤੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ 16 ਮਿਲੀਅਨ ਅਮਰੀਕੀ ਡਾਲਰ ਮਿਲੇ ਹਨ। ਇਹ ਰਾਸ਼ੀ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਅਤੇ ਖਾਲਿਸਤਾਨੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਵਿੱਚ ਮਦਦ ਲਈ ਮਿਲੀ ਸੀ।

ਇਸ ਸ਼ਿਕਾਇਤ ‘ਤੇ ਐਲਜੀ ਵੀਕੇ ਸਕਸੈਨਾ ਨੇ ਗ੍ਰਹਿ ਮੰਤਰਾਲੇ ਤੋਂ ਕੇਜਰੀਵਾਲ ਖਿਲਾਫ NIA ਜਾਂਚ ਦੀ ਮੰਗ ਕੀਤੀ ਹੈ। ਐਲਜੀ ਨੇ ਜਨਵਰੀ 2014 ਵਿੱਚ ਕੇਜਰੀਵਾਲ ਵੱਲੋਂ ਇਕਬਾਲ ਸਿੰਘ ਨੂੰ ਲਿਖੀ ਚਿੱਠੀ ਦਾ ਵੀ ਜ਼ਿਕਰ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ, ਆਮ ਆਦਮੀ ਪਾਰਟੀ ਪਹਿਲਾਂ ਭੁੱਲਰ ਦੀ ਰਿਹਾਈ ਦੀ ਸਿਫ਼ਾਰਸ਼ ਕਰੇਗੀ। ਫਿਰ SIT ਦੇ ਗਠਨ ਸਮੇਤ ਹੋਰ ਮੁੱਦਿਆਂ ‘ਤੇ ਕੰਮ ਹੋਵੇਗਾ। ਭੁੱਲਰ ਦੀ ਰਿਹਾਈ ਲਈ ਇਕਬਾਲ ਸਿੰਘ ਜੰਤਰ-ਮੰਤਰ ਵਿਖੇ ਮਰਨ ਵਰਤ ‘ਤੇ ਬੈਠੇ ਸਨ। ਕੇਜਰੀਵਾਲ ਦਾ ਪੱਤਰ ਮਿਲਣ ਤੋਂ ਬਾਅਦ ਮਰਨ ਵਰਤ ਸਮਾਪਤ ਕਰ ਦਿੱਤਾ ਸੀ।

ਇਸ ‘ਤੇ ਸ਼ਿਕਾਇਤ ਤੇ ਐਲਜੀ ਨੇ ਗ੍ਰਹਿ ਮੰਤਰਾਲੇ ਤੋਂ ਕੇਜਰੀਵਾਲ ਦੇ ਖਿਲਾਫ਼ ਜਾਂਚ ਦੀ ਸਿਫਾਰਿਸ਼ ਕੀਤੀ ਹੈ। ਹੋਏ LG ਨੇ ਕਿਹਾ ਹੈ ਕਿ ਸ਼ਿਕਾਇਤਕਰਤਾ ਨੇ ਇਕ ਵੀਡੀਓ ਦਾ ਜ਼ਿਕਰ ਕੀਤਾ ਹੈ, ਜੋ ਗੁਰਪਤਵੰਤ ਸਿੰਘ ਪੰਨੂ (ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ ਦੇ ਸੰਸਥਾਪਕ) ਦੀ ਹੈ।

ਇਸ ਮਾਮਲੇ ਵਿੱਚ ਅੱਤਵਾਦੀ ਪੰਨੂ ਦੀ ਇੱਕ ਵੀਡੀਓ ਦਾ ਹਵਾਲਾ ਦਿੱਤਾ ਗਿਆ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ 2014 ਤੋਂ 2022 ਦਰਮਿਆਨ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨੀ ਸਮੁਹਾਂ ਤੋਂ 16 ਮਿਲੀਅਨ ਡਾਲਰ ਮਿਲੇ।

ਕਿਸਨੇ ਕੀਤੀ ਸ਼ਿਕਾਇਤ?

ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਵਿਸ਼ਵ ਹਿੰਦੂ ਸੰਗਠਨ-ਭਾਰਤ ਦੇ ਰਾਸ਼ਟਰੀ ਜਨਰਲ ਸਕੱਤਰ ਆਸ਼ੂ ਮੋਂਗੀਆ ਨੇ ਸ਼ਿਕਾਇਤ ਦਰਜ ਕਰਵਾਈ ਹੈ। ਮੰਗ ਕੀਤੀ ਗਈ ਹੈ ਕਿ ਆਮ ਆਦਮੀ ਸਿਆਸੀ ਪਾਰਟੀ ਨੂੰ ਮਿਲੇ ਪੈਸਿਆਂ ਦੀ ਜਾਂਚ ਕੀਤੀ ਜਾਵੇ। ਇਸ ਜਾਂਚ ਦੀ ਸਿਫਾਰਿਸ਼ ਕਰਦੇ ਹੋਏ LG ਨੇ ਕਿਹਾ ਹੈ, ਸ਼ਿਕਾਇਤਕਰਤਾ ਨੇ ਇੱਕ ਵੀਡੀਓ ਦਾ ਜ਼ਿਕਰ ਕੀਤਾ ਹੈ, ਜੋ ਗੁਰਪਤਵੰਤ ਸਿੰਘ ਪੰਨੂ (ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ ਦੇ ਸੰਸਥਾਪਕ) ਦੀ ਹੈ।

ਵੀਡੀਓ ਵਿੱਚ 2014 ਤੋਂ 2022 ਦਰਮਿਆਨ ਖਾਲਿਸਤਾਨੀ ਗਰੁੱਪਾਂ ਵੱਲੋਂ ਆਮ ਆਦਮੀ ਪਾਰਟੀ ਨੂੰ 16 ਮਿਲੀਅਨ ਡਾਲਰ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। 2014 ਵਿੱਚ ਵੀ ਨਿਊਯਾਰਕ ਦੇ ਗੁਰਦੁਆਰਾ ਰਿਚਮੰਡ ਹਿੱਲਜ਼ ਵਿੱਚ ਕੇਜਰੀਵਾਲ ਅਤੇ ਖਾਲਿਸਤਾਨ ਸਮਰਥਕਾਂ ਵਿਚਕਾਰ ਮੀਟਿੰਗ ਹੋਈ ਸੀ। ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੂੰ ਵਿੱਤੀ ਸਹਾਇਤਾ ਦੇ ਬਦਲੇ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ ਸੀ।

ਕੇਜਰੀਵਾਲ ਖਿਲਾਫ਼ ਇੱਕ ਹੋਰ ਸਾਜਿਸ਼ – ਸੌਰਭ ਭਾਰਦਵਾਜ

ਉੱਧਰ, NIA ਜਾਂਚ ਦੀ ਸਿਫਾਰਿਸ਼ ‘ਤੇ ਆਮ ਆਦਮੀ ਪਾਰਟੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਭਾਜਪਾ ਨੂੰ ਪੁੱਠੇ ਹੱਥੀ ਲੈਂਦਿਆ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਇਹ ਇੱਕ ਹੋਰ ਨਵੀਂ ਸਾਜਿਸ਼ ਹੈ। ਐਲਜੀ ਤੇ ਆਰੋਪ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਦੇ ਇਸ਼ਾਰੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਇੱਕ ਹੋਰ ਵੱਡੀ ਸਾਜਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਿੱਲੀ ਦੀਆਂ ਸਾਰੀਆਂ ਸੱਤੋਂ ਸੀਟਾਂ ਹਾਰ ਰਹੀ ਹੈ। ਇਸੇ ਹਾਰ ਦੇ ਡਰ ਕਾਰਨ ਭਾਜਪਾ ਘਬਰਾਹਟ ‘ਚ ਹੈ ਅਤੇ ਇਸ ਤਰ੍ਹਾਂ ਦੇ ਝੂਠੇ ਆਰੋਪ ਲਗਾ ਰਹੀ ਹੈ। ਉਨ੍ਹਾਂ ਨੇ ਆਰੋਪ ਲਗਾਇਆ ਕਿ ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਹੀ ਸਾਜ਼ਿਸ਼ ਰਚੀ ਸੀ, ਪਰ ਉਸਦੀ ਇਹ ਸਾਜਿਸ਼ ਉਸ ਵੇਲ੍ਹੇ ਕਾਮਯਾਬ ਨਹੀਂ ਹੋ ਸਕੀ ਸੀ।