NEET UG 2024 ਦਾ ਰਿਵਾਇਜ਼ਡ ਰਿਜ਼ਲਟ ਆਉਟ, ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਐਲਾਨ, ਇੰਝ ਕਰੋ ਚੈੱਕ
NEET UG 2024: ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, NTA ਨੇ ਅੱਜ 25 ਜੁਲਾਈ ਨੂੰ NEET UG ਦਾ ਸੋਧਿਆ ਨਤੀਜਾ ਘੋਸ਼ਿਤ ਕੀਤਾ ਹੈ। ਉਮੀਦਵਾਰ ਆਪਣੀ ਅਰਜ਼ੀ ਨੰਬਰ ਅਤੇ ਜਨਮ ਮਿਤੀ ਰਾਹੀਂ ਸਕੋਰਕਾਰਡ ਦੀ ਜਾਂਚ ਕਰ ਸਕਦੇ ਹਨ। 5 ਮਈ ਨੂੰ NTA ਦੁਆਰਾ ਦੇਸ਼ ਭਰ ਦੇ 4000 ਤੋਂ ਵੱਧ ਕੇਂਦਰਾਂ 'ਤੇ ਪੈੱਨ-ਪੇਪਰ ਮੋਡ ਵਿੱਚ ਪ੍ਰੀਖਿਆ ਕਰਵਾਈ ਗਈ ਸੀ। ਲਗਭਗ 24 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ।
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET UG 2024 ਦਾ ਸੋਧਿਆ ਨਤੀਜਾ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ NEET UG exam.nta.ac.in/NEET/ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਨਤੀਜਾ ਦੇਖ ਸਕਦੇ ਹਨ। ਭੌਤਿਕ ਵਿਗਿਆਨ ਦੇ ਪ੍ਰਸ਼ਨਾਂ ਦੇ ਸਹੀ ਵਿਕਲਪਾਂ ‘ਤੇ ਵਿਚਾਰ ਕਰਨ ਤੋਂ ਬਾਅਦ ਸੋਧਿਆ ਨਤੀਜਾ ਘੋਸ਼ਿਤ ਕੀਤਾ ਗਿਆ ਹੈ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ NTA ਨੇ ਰਿਵਾਇਜ਼ਡ ਰਿਜ਼ਲਟ ਐਲਾਨ ਦਿੱਤਾ ਹੈ। 23 ਜੁਲਾਈ ਨੂੰ ਇਸ ਮਾਮਲੇ ‘ਚ ਆਪਣਾ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਸੀ ਕਿ NEET UG ਰੀ-ਟੈਸਟ ਨਹੀਂ ਕਰਵਾਇਆ ਜਾਵੇਗਾ। ਨਾਲ ਹੀ, ਅਦਾਲਤ ਨੇ ਐਨਟੀਏ ਨੂੰ ਆਦੇਸ਼ ਦਿੱਤਾ ਸੀ ਕਿ ਉਹ ਮੁੜ ਤੋਂ ਨਵੇਂ ਸਿਰੇ ਤੋਂ ਰਿਜ਼ਲਟ ਐਲਾਨੇ, ਜਿਸ ਤੋਂ ਬਾਅਦ ਅੱਜ 25 ਜੁਲਾਈ ਨੂੰ ਰਾਸ਼ਟਰੀ ਪ੍ਰੀਖਿਆ ਏਜੰਸੀ ਦੁਆਰਾ ਸੋਧੇ ਨਤੀਜੇ ਜਾਰੀ ਕੀਤੇ ਗਏ ਸਨ।
NEET UG ਮਾਮਲੇ ‘ਚ ਸੁਪਰੀਮ ਕੋਰਟ ਦੇ ਅੰਤਿਮ ਫੈਸਲੇ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ NEET ਦਾ ਰਿਵਾਇਜ਼ਡ ਰਿਜ਼ਲਟ ਦੋ ਦਿਨਾਂ ਦੇ ਅੰਦਰ ਘੋਸ਼ਿਤ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਅੱਜ ਯਾਨੀ ਜੁਲਾਈ ਨੂੰ ਰਿਵਾਇਜ਼ਡ ਰਿਜ਼ਲਟ ਜਾਰੀ ਕਰ ਦਿੱਤਾ ਗਿਆ।
NEET UG 2024 Revised Result ਇੰਝ ਕਰੋ ਚੈੱਕ
- NEET UG exam.nta.ac.in/NEET/ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ
- ਇੱਥੇ NEET UG ਰਿਵਾਈਜ਼ਡ ਸਕੋਰਕਾਰਡ ਦੇ ਲਿੰਕ ‘ਤੇ ਕਲਿੱਕ ਕਰੋ।
- ਹੁਣ ਐਪਲੀਕੇਸ਼ਨ ਨੰਬਰ, ਜਨਮ ਮਿਤੀ ਆਦਿ ਦਰਜ ਕਰੋ
- ਸਕੋਰਕਾਰਡ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ
- ਹੁਣ ਚੈੱਕ ਕਰੋ ਅਤੇ ਪ੍ਰਿੰਟ ਆਊਟ ਲਓ।
NEET UG 2024 Revised Result link ਇਮਤਿਹਾਨ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਇਸ ਲਿੰਕ ‘ਤੇ ਕਲਿੱਕ ਕਰਕੇ ਐਪਲੀਕੇਸ਼ਨ ਨੰਬਰ ਆਦਿ ਵਰਗੇ ਡਿਟੇਵ ਦਰਜ ਕਰਕੇ ਸਕੋਰਕਾਰਡ ਡਾਊਨਲੋਡ ਕਰ ਸਕਦੇ ਹਨ।
ਨੈਸ਼ਨਲ ਐਗਜ਼ਾਮੀਨੇਸ਼ਨ ਏਜੰਸੀ ਵੱਲੋਂ ਅਜੇ ਤੱਕ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਸਾਰੀਆਂ ਭਾਰਤੀ ਕੋਟੇ ਦੀਆਂ ਸੀਟਾਂ ਲਈ NEET UG ਕਾਉਂਸਲਿੰਗ ਜਲਦੀ ਹੀ ਸ਼ੁਰੂ ਹੋਵੇਗੀ। MCC ਜਲਦ ਹੀ ਕਾਉਂਸਲਿੰਗ ਲਈ ਸ਼ਡਿਊਲ ਜਾਰੀ ਕਰ ਸਕਦਾ ਹੈ। ਕਾਉਂਸਲਿੰਗ ਦਾ ਪੂਰਾ ਸ਼ਡਿਊਲ ਨੈਸ਼ਨਲ ਮੈਡੀਕਲ ਕੌਂਸਲ ਦੀ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਕਾਉਂਸਲਿੰਗ ਪ੍ਰਕਿਰਿਆ ਕੁੱਲ 4 ਗੇੜਾਂ ਵਿੱਚ ਕਰਵਾਈ ਜਾਵੇਗੀ।