ਦੇਸ਼ ‘ਚ 7 ਹਜ਼ਾਰ ਤੋਂ ਵੱਧ Corona ਦੇ ਨਵੇਂ ਮਾਮਲੇ ਆਏ, ਐਕਟਿਵ ਕੇਸ 61 ਹਜ਼ਾਰ ਤੋਂ ਪਾਰ
Corona ਦੇ ਵਧਦੇ ਖ਼ਤਰੇ ਕਾਰਨ ਸਰਕਾਰ ਵੀ ਅਲਰਟ ਮੋਡ ਵਿੱਚ ਆ ਗਈ ਹੈ ਅਤੇ ਰਾਜਾਂ ਨੂੰ ਲਗਾਤਾਰ ਤਿਆਰ ਰਹਿਣ ਲਈ ਕਹਿ ਰਹੀ ਹੈ। ਪਿਛਲੇ 24 ਘੰਟਿਆਂ 'ਚ 11 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਮੌਤਾਂ ਦੀ ਕੁੱਲ ਗਿਣਤੀ 531152 'ਤੇ ਪਹੁੰਚ ਗਈ ਹੈ।
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ (Corona Virus) ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਦਿੱਲੀ, ਕੇਰਲ ਵਰਗੇ ਕਈ ਵੱਡੇ ਸੂਬੇ ਇਸ ਦੇ ਹੌਟਸਪੌਟ ਬਣ ਗਏ ਹਨ। ਇਸ ਦੌਰਾਨ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 7633 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 6702 ਲੋਕ ਠੀਕ ਹੋ ਚੁੱਕੇ ਹਨ। ਇਸ ਨਾਲ ਐਕਟਿਵ ਕੇਸਾਂ ਦੀ ਗਿਣਤੀ 61233 ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ‘ਚ 11 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਮੌਤਾਂ ਦੀ ਕੁੱਲ ਗਿਣਤੀ 531152 ‘ਤੇ ਪਹੁੰਚ ਗਈ ਹੈ।
ਦਿੱਲੀ ਵਿੱਚ ਵੀ ਕੋਰੋਨਾ ਨੂੰ ਲੈ ਕੇ ਹਾਲਾਤ ਖਰਾਬ
ਇਸ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ‘ਚ ਕੋਰੋਨਾ ਦੇ 9111 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ 24 ਲੋਕਾਂ ਦੀ ਮੌਤ ਹੋ ਗਈ ਸੀ। ਦੇਸ਼ ‘ਚ ਮੰਗਲਵਾਰ ਨੂੰ ਸਾਹਮਣੇ ਆਏ ਕੋਰੋਨਾ ਦੇ ਨਵੇਂ ਮਾਮਲੇ ਭਾਵੇਂ ਘੱਟ ਹਨ ਪਰ ਸੂਬਿਆਂ ‘ਚ ਕੋਰੋਨਾ ਦੇ ਮਾਮਲੇ ਡਰਾਉਣੇ ਹਨ। ਮਾਹਿਰ ਇਸ ਨੂੰ ਕੋਰੋਨਾ ਦੀ ਨਵੀਂ ਲਹਿਰ ਦੱਸ ਰਹੇ ਹਨ, ਜਿਸ ਕਾਰਨ ਸਰਕਾਰ ਇਸ ਮਾਮਲੇ ਵਿੱਚ ਪਹਿਲਾਂ ਹੀ ਅਲਰਟ ਮੋਡ ਵਿੱਚ ਨਜ਼ਰ ਆ ਰਹੀ ਹੈ। ਦਿੱਲੀ (Delhi) ਵਿੱਚ ਕੋਰੋਨਾ ਨੂੰ ਲੈ ਕੇ ਹਾਲਾਤ ਬਹੁਤ ਖਰਾਬ ਹਨ।
44242474 ਮਰੀਜ਼ ਹੋ ਚੁੱਕੇ ਹਨ ਠੀਕ
ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 6702 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਹੁਣ ਤੱਕ ਕੁੱਲ 44242474 ਲੋਕ ਠੀਕ ਹੋ ਚੁੱਕੇ ਹਨ। ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਰੋਜ਼ਾਨਾ ਪਾਜਟੀਵਿਟੀ ਦਰ 3.62 ਪ੍ਰਤੀਸ਼ਤ ਹੈ ਜਦੋਂ ਕਿ ਹਫ਼ਤਾਵਾਰ ਪਾਜਟੀਵੀਟੀ ਦਰ 5.04 ਪ੍ਰਤੀਸ਼ਤ ਹੈ।
ਇਨ੍ਹਾਂ ਰਾਜਾਂ ‘ਚ ਕੋਰੋਨਾ ਨੇ ਸਭ ਤੋਂ ਵੱਧ ਪ੍ਰਭਾਵਤ ਕੀਤੇ ਹਨ
ਦੇਸ਼ ਦੇ ਜਿਨ੍ਹਾਂ ਵੱਡੇ ਰਾਜਾਂ ਵਿੱਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ, ਉਨ੍ਹਾਂ ਵਿੱਚ ਕੇਰਲ, ਦਿੱਲੀ ਐਨਸੀਆਰ, ਮਹਾਰਾਸ਼ਟਰ (Maharashtra) ਅਤੇ ਹਰਿਆਣਾ ਸ਼ਾਮਲ ਹਨ। ਕੇਰਲ ‘ਚ ਪਿਛਲੇ ਹਫਤੇ ਕੋਰੋਨਾ ਦੇ ਮਾਮਲੇ 18 ਹਜ਼ਾਰ ਨੂੰ ਪਾਰ ਕਰ ਗਏ ਸਨ। ਇਸ ਦੇ ਨਾਲ ਹੀ ਪਿਛਲੇ ਹਫ਼ਤੇ ਦਿੱਲੀ ਵਿੱਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ। ਇਸ ਦੌਰਾਨ, ਕੁੱਲ ਕੇਸਾਂ ਵਿੱਚ ਕਮੀ ਦਾ ਇੱਕ ਵੱਡਾ ਕਾਰਨ ਟੈਸਟਿੰਗ ਵਿੱਚ ਕਮੀ ਨੂੰ ਵੀ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਸੋਮਵਾਰ ਨੂੰ ਦਿੱਲੀ ‘ਚ ਕੋਰੋਨਾ ਦੇ 1019 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਨਫੈਕਸ਼ਨ ਦੀ ਦਰ 32.25 ਫੀਸਦੀ ਰਹੀ ਹੈ। ਇਹ ਦਰ ਪਿਛਲੇ 15 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ