Southwest Monsoon: ਕੇਰਲ ‘ਚ ਦੱਖਣ-ਪੱਛਮੀ ਮਾਨਸੂਨ ‘ਚ ਇਸ ਵਾਰ ਦੇਰ, ਜਾਣੋ ਕਦੋਂ ਤੱਕ ਦੇਵੇਗਾ ਦਸਤਕ ; ਉੱਤਰ-ਪੂਰਬ ਵਿੱਚ ਭਾਰੀ ਜਬਰਦਸਤ ਮੀਂਹ

Published: 

16 May 2023 21:31 PM

Southwest Monsoon: ਮੌਸਮ ਵਿਭਾਗ ਨੇ ਕਿਹਾ ਹੈ ਕਿ 16-19 ਅਤੇ 20 ਮਈ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ 16-20 ਮਈ ਦੌਰਾਨ ਮਣੀਪੁਰ, ਅਸਮ, ਮੇਘਾਲਿਆ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

Southwest Monsoon: ਕੇਰਲ ਚ ਦੱਖਣ-ਪੱਛਮੀ ਮਾਨਸੂਨ ਚ ਇਸ ਵਾਰ ਦੇਰ, ਜਾਣੋ ਕਦੋਂ ਤੱਕ ਦੇਵੇਗਾ ਦਸਤਕ ; ਉੱਤਰ-ਪੂਰਬ ਵਿੱਚ ਭਾਰੀ ਜਬਰਦਸਤ ਮੀਂਹ
Follow Us On

Weaher Update: ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਮਾਨਸੂਨ (Monsoon) 4 ਜੂਨ ਦੇ ਆਸਪਾਸ ਕੇਰਲ ਵਿੱਚ ਦਸਤਕ ਦੇ ਸਕਦਾ ਹੈ। ਆਈਐਮਡੀ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਆਮ ਤੌਰ ‘ਤੇ 1 ਜੂਨ ਨੂੰ ਕੇਰਲ ਵਿੱਚ ਦਾਖਲ ਹੁੰਦਾ ਹੈ। ਇਸ ਵਾਰ 4 ਜੂਨ ਦੇ ਵਿਚਕਾਰ ਪਹੁੰਚਣ ਦੀ ਸੰਭਾਵਨਾ ਹੈ। ਆਈਐਮਡੀ ਨੇ ਦੱਸਿਆ ਕਿ ਪਿਛਲੇ ਸਾਲ 29 ਮਈ ਨੂੰ ਦੱਖਣ-ਪੱਛਮੀ ਮਾਨਸੂਨ ਨੇ ਕੇਰਲ ਵਿੱਚ ਦਸਤਕ ਦਿੱਤੀ ਸੀ।

ਆਈਐਮਡੀ ਨੇ ਕਿਹਾ ਕਿ 2015 ਨੂੰ ਛੱਡ ਕੇ ਪਿਛਲੇ 18 ਸਾਲਾਂ (2005-2022) ਵਿੱਚ ਕੇਰਲ ਵਿੱਚ ਮਾਨਸੂਨ ਦੀ ਤਾਰੀਖ਼ ਨੂੰ ਲੈ ਕੇ ਕੀਤੀਆਂ ਗਈਆਂ ਭਵਿੱਖਬਾਣੀਆਂ ਸਹੀ ਸਾਬਤ ਹੋਈਆਂ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ, ਹਰਿਆਣਾ ‘ਚ ਧੂੜ ਭਰੀ ਹਨੇਰੀ ਆਵੇਗੀ। ਇਸ ਦੇ ਨਾਲ ਹੀ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਇਲਾਕਿਆਂ ‘ਚ ਅਗਲੇ ਤਿੰਨ ਦਿਨਾਂ ਤੱਕ ਅਜਿਹਾ ਹੀ ਮੌਸਮ ਰਹਿ ਸਕਦਾ ਹੈ।

ਮਈ ਦੇ ਪਹਿਲੇ 15 ਦਿਨਾਂ ਤੱਕ ਨਹੀਂ ਸੀ ਹੀਟਵੇਵ

ਇਸ ਤੋਂ ਇਲਾਵਾ ਆਈਐਮਡੀ ਨੇ ਦੱਸਿਆ ਕਿ ਅਗਲੇ 48 ਘੰਟਿਆਂ ਦੌਰਾਨ ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਅਜਿਹਾ ਹੀ ਮੌਸਮ ਰਹੇਗਾ। ਮੌਸਮ ਵਿਭਾਗ ਦੇ ਵਿਗਿਆਨੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਮਈ ਦੇ ਪਹਿਲੇ 15 ਦਿਨਾਂ ਵਿੱਚ ਹੀਟ ਵੇਵ ਦੀ ਕੋਈ ਸਥਿਤੀ ਨਹੀਂ ਸੀ। ਪਰ ਉੱਤਰੀ ਪੱਛਮੀ ਭਾਰਤ ਵਿੱਚ ਇਸਦਾ ਅਸਰ ਦੇਖਣ ਨੂੰ ਮਿਲਿਆ। ਇੱਥੋਂ ਦੇ ਜ਼ਿਆਦਾਤਰ ਇਲਾਕਿਆਂ ‘ਚ ਹੀਟ ਵੇਵ ਦੀ ਸਥਿਤੀ ਬਣੀ ਹੋਈ ਸੀ।

ਅਗਲੇ ਸੱਤ ਦਿਨਾਂ ਤੱਕ ਨਹੀਂ ਚੱਲੇਗੀ ਲੂ

ਸ਼੍ਰੀਵਾਸਤਵ ਨੇ ਅੱਗੇ ਕਿਹਾ ਕਿ ਹੁਣ ਜੋ ਪੱਛਮੀ ਗੜਬੜ ਆਵੇਗੀ ਅਗਲੇ ਸੱਤ ਦਿਨਾਂ ਤੱਕ ਉੱਤਰੀ ਪੱਛਮੀ ਭਾਰਤ ਨਾਲ ਟਕਰਾਏਗੀ। ਹਾਲਾਂਕਿ, ਇਸ ਦੌਰਾਨ ਹੀਟ ਵੇਵ ਦੀ ਸਥਿਤੀ ਨਹੀਂ ਹੋਵੇਗੀ, ਪਰ ਤਾਪਮਾਨ ਜਿਆਦਾ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਰਹਿ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਉੱਤਰ ਪੂਰਬੀ ਭਾਰਤ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ