ਈਡੀ ਸਾਹਮਣੇ ਪੇਸ਼ ਹੋਏ ਮੁਹੰਮਦ ਅਜ਼ਹਰੂਦੀਨ, HCA ਵਿੱਚ ਬੇਨਿਯਮੀਆਂ ਦਾ ਲੱਗਾ ਹੈ ਆਰੋਪ

Updated On: 

08 Oct 2024 15:02 PM

Mohammad Azharuddin: ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਈਡੀ ਸਾਹਮਣੇ ਪੇਸ਼ ਹੋਏ, ਜਿਸ ਲਈ ਉਹ ਹੈਦਰਾਬਾਦ ਸਥਿਤ ਈਡੀ ਦਫ਼ਤਰ ਪਹੁੰਚੇ। ਈਡੀ ਨੇ ਪਹਿਲਾਂ ਉਨ੍ਹਾਂ ਨੂੰ ਵੀਰਵਾਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਫਿਰ ਉਨ੍ਹਾਂ ਨੇ ਕੁਝ ਸਮਾਂ ਮੰਗਿਆ ਸੀ ਅਤੇ ਅੱਜ ਉਹ ਪੇਸ਼ ਹੋਣ ਲਈ ਈਡੀ ਦਫ਼ਤਰ ਪੁੱਜੇ।

ਈਡੀ ਸਾਹਮਣੇ ਪੇਸ਼ ਹੋਏ ਮੁਹੰਮਦ ਅਜ਼ਹਰੂਦੀਨ, HCA ਵਿੱਚ ਬੇਨਿਯਮੀਆਂ ਦਾ ਲੱਗਾ ਹੈ ਆਰੋਪ

ਈਡੀ ਸਾਹਮਣੇ ਪੇਸ਼ ਹੋਏ ਮੁਹੰਮਦ ਅਜ਼ਹਰੂਦੀਨ

Follow Us On

ਕਾਂਗਰਸ ਨੇਤਾ ਅਤੇ ਹੈਦਰਾਬਾਦ ਕ੍ਰਿਕਟ ਸੰਘ ਦੇ ਸਾਬਕਾ ਪ੍ਰਧਾਨ ਅਜ਼ਹਰੂਦੀਨ ਈਡੀ ਦਫਤਰ ਪਹੁੰਚੇ। ਮੁਹੰਮਦ ਅਜ਼ਹਰੂਦੀਨ ਨੂੰ ਹੈਦਰਾਬਾਦ ਕ੍ਰਿਕਟ ਸੰਘ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਸੰਮਨ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਉਹ ਮੰਗਲਵਾਰ ਨੂੰ ਹੈਦਰਾਬਾਦ ‘ਚ ਈਡੀ ਦੇ ਸਾਹਮਣੇ ਪੇਸ਼ ਹੋਏ। ਸੰਘੀ ਏਜੰਸੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਪੀਐੱਮਐੱਲਏ ਤਹਿਤ ਉਨ੍ਹਾਂ ਦਾ ਬਿਆਨ ਦਰਜ ਕਰੇਗੀ।

ਰਿਪੋਰਟਾਂ ਮੁਤਾਬਕ ਸਾਬਕਾ ਸੰਸਦ ਮੈਂਬਰ ਅਜ਼ਹਰੂਦੀਨ ਨੂੰ ਪਹਿਲਾਂ 3 ਅਕਤੂਬਰ ਨੂੰ ਫਤਿਹ ਮੈਦਾਨ ਰੋਡ ‘ਤੇ ਸਥਿਤ ਏਜੰਸੀ ਦੇ ਦਫਤਰ ‘ਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਈਡੀ ਤੋਂ ਕੁਝ ਸਮਾਂ ਮੰਗਿਆ ਸੀ, ਇਸ ਲਈ ਉਨ੍ਹਾਂ ਨੂੰ ਮੰਗਲਵਾਰ (8 ਅਕਤੂਬਰ) ਨੂੰ ਬੁਲਾਇਆ ਗਿਆ ਸੀ। ਦਰਅਸਲ ਅਜ਼ਹਰੂਦੀਨ ‘ਤੇ ਹੈਦਰਾਬਾਦ ਕ੍ਰਿਕਟ ਸੰਘ ‘ਚ ਬੇਨਿਯਮੀਆਂ ਦਾ ਆਰੋਪ ਹੈ। ਦੱਸਿਆ ਗਿਆ ਕਿ ਐਸੋਸੀਏਸ਼ਨ ਦੇ 20 ਕਰੋੜ ਰੁਪਏ ਦੇ ਫੰਡਾਂ ਦਾ ਗਬਨ ਕੀਤਾ ਗਿਆ ਹੈ।

9 ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ

ਈਡੀ ਨੇ ਪਿਛਲੇ ਸਾਲ ਨਵੰਬਰ ‘ਚ ਤੇਲੰਗਾਨਾ ‘ਚ 9 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ ਅਤੇ ਇਸ ਦੌਰਾਨ ਈਡੀ ਨੇ ਕੁਝ ਮਹੱਤਵਪੂਰਨ ਦਸਤਾਵੇਜ਼ ਅਤੇ ਕੁਝ ਡਿਜੀਟਲ ਉਪਕਰਨ ਬਰਾਮਦ ਕੀਤੇ ਸਨ, ਜਿਸ ਤੋਂ ਬਾਅਦ ਅਜ਼ਹਰੂਦੀਨ ਵਿਰੁੱਧ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ‘ਚ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ‘ਤੇ ਪ੍ਰਾਈਵੇਟ ਕੰਪਨੀਆਂ ਨੂੰ ਉੱਚ ਦਰਾਂ ‘ਤੇ ਠੇਕੇ ਦੇਣ ਅਤੇ ਐਸੋਸੀਏਸ਼ਨ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਕਰਨ ਦਾ ਆਰੋਪ ਹੈ। ਈਡੀ ਨੇ ਇਸ ਮਾਮਲੇ ਵਿੱਚ ਤਿੰਨ ਐਫਆਈਆਰ ਦਰਜ ਕੀਤੀਆਂ ਹਨ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁਹੰਮਦ ਅਜ਼ਹਰੂਦੀਨ ਦਾ ਸਫਰ

ਅਜ਼ਹਰੂਦੀਨ ਸਾਲ 2021 ਤੱਕ ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਵਜੋਂ ਕੰਮ ਕਰ ਰਹੇ ਸਨ। ਉਹ ਕ੍ਰਿਕਟਰ ਤੋਂ ਨੇਤਾ ਬਣੇ। ਸਾਲ 2009 ‘ਚ ਉਹ ਕਾਂਗਰਸ ਦੀ ਟਿਕਟ ‘ਤੇ ਯੂਪੀ ਦੇ ਮੁਰਾਦਾਬਾਦ ਤੋਂ ਐਮਪੀ ਰਹੇ ਹਨ। ਇਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਤੋਂ ਚਲੇ ਗਏ ਅਤੇ 2014 ‘ਚ ਰਾਜਸਥਾਨ ਤੋਂ ਲੋਕ ਸਭਾ ਚੋਣ ਲੜੀ ਪਰ ਇਸ ਵਾਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਉਹ ਹਾਰ ਗਏ। ਇਸ ਤੋਂ ਬਾਅਦ ਸਾਲ 2018 ਵਿੱਚ ਉਨ੍ਹਾਂ ਨੂੰ ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।