ਮਨੀਸ਼ ਸਿਸੋਦੀਆਂ ਪੰਜਾਬ AAP ਦੇ ਇੰਚਾਰਜ ਤਾਂ ਸਤੇਂਦਰ ਜੈਨ ਬਣੇ ਸਹਿ-ਇੰਚਾਰਜ, ਸੌਰਭ ਭਾਰਦਵਾਜ ਨੂੰ ਦਿੱਲੀ ਦੀ ਪ੍ਰਧਾਨਗੀ

jitendra-bhati
Updated On: 

21 Mar 2025 16:05 PM

AAP PAC Meeting: ਆਮ ਆਦਮੀ ਪਾਰਟੀ ਨੇ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਹੈ ਜਦਕਿ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਉੱਧਰ, ਸੌਰਭ ਭਾਰਦਵਾਜ ਨੂੰ ਦਿੱਲੀ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਇਹ ਫੈਸਲਾ ਆਮ ਆਦਮੀ ਪਾਰਟੀ ਦੀ ਪੀਏਸੀ ਮੀਟਿੰਗ ਵਿੱਚ ਲਿਆ ਗਿਆ। ਸੌਰਭ ਗੋਪਾਲ ਰਾਏ ਦੀ ਜਗ੍ਹਾ ਲੈਣਗੇ। ਪੀਏਸੀ ਦੀ ਮੀਟਿੰਗ ਵਿੱਚ ਕਈ ਹੋਰ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।

ਮਨੀਸ਼ ਸਿਸੋਦੀਆਂ ਪੰਜਾਬ AAP ਦੇ ਇੰਚਾਰਜ ਤਾਂ ਸਤੇਂਦਰ ਜੈਨ ਬਣੇ ਸਹਿ-ਇੰਚਾਰਜ, ਸੌਰਭ ਭਾਰਦਵਾਜ ਨੂੰ ਦਿੱਲੀ ਦੀ ਪ੍ਰਧਾਨਗੀ

ਮਨੀਸ਼ ਸਿਸੋਦੀਆਂ ਅਤੇ ਸਤੇਂਦਰ ਜੈਨ

Follow Us On

ਆਮ ਆਦਮੀ ਪਾਰਟੀ ਵੱਲੋਂ ਚਾਰ ਰਾਜਾਂ ਵਿੱਚ ਇੰਚਾਰਜ ਅਤੇ ਦੋ ਰਾਜਾਂ ਵਿੱਚ ਪ੍ਰਧਾਨ ਬਣਾਏ ਗਏ ਹਨ। ਜਿਸ ਦੇ ਤਹਿਤ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਹੈ ਜਦਕਿ ਸਹਿ ਇੰਚਾਰਜ ਦੀ ਜਿੰਮੇਦਾਰੀ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸੌਂਪੀ ਗਈ ਹੈ। ਉੱਧਰ, ਸੌਰਭ ਭਾਰਦਵਾਜ ਨੂੰ ਦਿੱਲੀ ਦਾ ਸੂਬਾ ਪ੍ਰਧਾਨ ਬਣਾਇਆ ਹੈ। ਇਹ ਫੈਸਲਾ ਆਮ ਆਦਮੀ ਪਾਰਟੀ ਦੀ ਪੀਏਸੀ ਮੀਟਿੰਗ ਵਿੱਚ ਲਿਆ ਗਿਆ। ਸੌਰਭ ਨੂੰ ਗੋਪਾਲ ਰਾਏ ਦੀ ਜਗ੍ਹਾ ਤੇ ਇਹ ਜਿੰਮੇਵਾਰੀ ਸੌਂਪੀ ਗਈ ਹੈ। ਜਦਕਿ ਗੋਪਾਲ ਰਾਏ ਗੁਜਰਾਤ ਦੇ ਇੰਚਾਰਜ ਵੱਜੋਂ ਜਿੰਮੇਦਾਰੀ ਸਾਂਭਣਗੇ।

ਉੱਧਰ, ਮਹਾਰਾਜ ਮਲਿਕ ਨੂੰ ਜੰਮੂ-ਕਸ਼ਮੀਰ ਦਾ ਪ੍ਰਧਾਨ ਬਣਾਇਆ ਗਿਆ। ਪੰਕਜ ਗੁਪਤਾ ਨੂੰ ਗੋਆ ਦਾ ਅਤੇ ਗੋਪਾਲ ਰਾਏ ਨੂੰ ਗੁਜਰਾਤ ਦਾ ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ‘ਆਪ’ ਦੀ ਪੀਏਸੀ ਮੀਟਿੰਗ ਵਿੱਚ ਕਈ ਹੋਰ ਮੁੱਦਿਆਂ ‘ਤੇ ਵੀ ਚਰਚਾ ਹੋਈ। ਪੀਏਸੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਸੰਦੀਪ ਪਾਠਕ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਚਾਰ ਰਾਜਾਂ ਵਿੱਚ ਇੰਚਾਰਜ ਅਤੇ ਦੋ ਰਾਜਾਂ ਵਿੱਚ ਬਣਾਏ ਗਏ ਇੰਚਾਰਜ ਅਤੇ ਸਹਿ-ਇੰਚਾਰਜ

ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਅਤੇ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਬਣਾਇਆ ਗਿਆ।
ਗੋਪਾਲ ਰਾਏ ਨੂੰ ਗੁਜਰਾਤ ਦਾ ਇੰਚਾਰਜ ਅਤੇ ਦੁਰਗੇਸ਼ ਪਾਠਕ ਨੂੰ ਸਹਿ-ਇੰਚਾਰਜ ਬਣਾਇਆ ਗਿਆ।
ਪੰਕਜ ਗੁਪਤਾ ਨੂੰ ਗੋਆ ਦਾ ਇੰਚਾਰਜ ਬਣਾਇਆ ਗਿਆ, ਦੀਪਕ ਸਿੰਗਲਾ, ਆਭਾਸ਼ ਚੰਦੇਲਾ ਅਤੇ ਅੰਕੁਸ਼ ਨਾਰੰਗ ਨੂੰ ਸਹਿ-ਇੰਚਾਰਜ ਬਣਾਇਆ ਗਿਆ।
ਸੰਦੀਪ ਪਾਠਕ ਨੂੰ ਛੱਤੀਸਗੜ੍ਹ ਦਾ ਇੰਚਾਰਜ ਬਣਾਇਆ ਗਿਆ ਹੈ।

ਨਿਯੁਕਤੀ ਤੋਂ ਬਾਅਦ ਕੀ ਬੋਲੇ ਸਿਸੋਦੀਆ

ਪੰਜਾਬ ਵਿੱਚ ਬਤੌਰ ਇੰਚਾਰਜ ਨਿਯੁਕਤੀ ਤੋਂ ਬਾਅਦ ਮਨੀਸ਼ ਸਿਸੋਦੀਆਂ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ 3 ਸਾਲਾਂ ਵਿੱਚ ਜਿੰਨੇ ਕੰਮ ਕੀਤੇ ਹਨ, ਉਹ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਉਨ੍ਹਾਂ ਕਿਹਾ ਸਰਕਾਰ ਨੌਕਰੀਆਂ ਤੋਂ ਲੈ ਮੁਹੱਲਾ ਕਲੀਨਿਕ ਤੱਕ…ਮਾਨ ਸਰਕਾਰ ਨੇ ਸ਼ਾਨਦਾਰ ਕੰਮ ਕੀਤੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਹੋਰ ਵੀ ਵਧੀਆ ਕੰਮ ਕਰ ਕਰੇਗੀ। ਉਨ੍ਹਾਂ ਕਿਹਾ ਕਿ ਲੋਕ ਅਗਲੇ ਦੋ ਸਾਲਾਂ ਵਿੱਚ ਬਦਲਦਾ ਹੋਇਆ ਪੰਜਾਬ ਵੇਖਣਗੇ।

ਸੌਰਭ, ਸਤੇਂਦਰ ਅਤੇ ਸਿਸੋਦੀਆ ਹਾਰ ਗਏ ਸਨ ਚੋਣ

ਸੌਰਭ ਭਾਰਦਵਾਜ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਗ੍ਰੇਟਰ ਕੈਲਾਸ਼ ਸੀਟ ਤੋਂ ਭਾਜਪਾ ਦੀ ਸ਼ਿਖਾ ਰਾਏ ਨੇ ਉਨ੍ਹਾਂ ਨੂੰ 3139 ਵੋਟਾਂ ਨਾਲ ਹਰਾਇਆ। ਅੰਤ ਤੱਕ ਦੋਵਾਂ ਵਿਚਕਾਰ ਸਖ਼ਤ ਫਾਈਟ ਰਹੀ ਪਰ ਅੰਤ ਵਿੱਚ ਸੌਰਭ ਭਾਰਦਵਾਜ ਚੋਣ ਹਾਰ ਗਏ। ਸ਼ਿਖਾ ਰਾਏ ਨੂੰ 49370 ਵੋਟਾਂ ਮਿਲੀਆਂ ਜਦੋਂ ਕਿ ਸੌਰਭ ਭਾਰਦਵਾਜ 46231 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ। ਜਦੋਂ ਕਿ, ਗੋਪਾਲ ਰਾਏ ਬਾਬਰਪੁਰ ਸੀਟ ਤੋਂ ਜਿੱਤ ਗਏ ਸਨ। ਉਨ੍ਹਾਂ ਨੇ ਭਾਜਪਾ ਦੇ ਅਨਿਲ ਵਸ਼ਿਸ਼ਠ ਨੂੰ ਕਰਾਰੀ ਹਾਰ ਦਿੱਤੀ ਸੀ। ਉੱਧਰ, ਮਨੀਸ਼ ਸਿਸੋਦੀਆ ਦਿੱਲੀ ਦੀ ਜੰਗਪੁਰਾ ਸੀਟ ਤੋਂ ਚੋਣ ਹਾਰ ਗਏ ਸਨ।