ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Odisha Train Accident : ਓਡੀਸ਼ਾ ਵਿੱਚ ਵੱਡਾ ਰੇਲ ਹਾਦਸਾ, ਕਾਮਾਖਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰੇ

Odisha Train Accident : ਓਡੀਸ਼ਾ ਵਿੱਚ ਇੱਕ ਰੇਲ ਹਾਦਸਾ ਹੋਇਆ ਹੈ। ਬੰਗਲੁਰੂ ਤੋਂ ਗੁਹਾਟੀ ਜਾ ਰਹੀ ਕਾਮਾਖਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰ ਗਏ। ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਖੁਰਦਾ ਡਿਵੀਜ਼ਨ ਨੇੜੇ ਵਾਪਰੀ। ਇਸ ਹਾਦਸੇ ਵਿੱਚ ਅਜੇ ਤੱਕ ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Odisha Train Accident : ਓਡੀਸ਼ਾ ਵਿੱਚ ਵੱਡਾ ਰੇਲ ਹਾਦਸਾ, ਕਾਮਾਖਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰੇ
Follow Us
tv9-punjabi
| Published: 30 Mar 2025 16:04 PM

ਓਡੀਸ਼ਾ ਵਿੱਚ ਇੱਕ ਰੇਲ ਹਾਦਸਾ ਹੋਇਆ ਹੈ। ਬੰਗਲੁਰੂ ਤੋਂ ਗੁਹਾਟੀ ਜਾ ਰਹੀ ਕਾਮਾਖਿਆ ਐਕਸਪ੍ਰੈਸ (12251) ਦੇ 11 ਡੱਬੇ ਪਟੜੀ ਤੋਂ ਉਤਰ ਗਏ। ਇਹ ਘਟਨਾ ਰਾਤ 11:54 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ। ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਘਟਨਾ ਕਟਕ ਦੇ ਨੇੜੇ ਨੇਰਗੁੰਡੀ ਸਟੇਸ਼ਨ (ਖੁਰਦਾ ਡਿਵੀਜ਼ਨ) ਦੇ ਨੇੜੇ ਵਾਪਰੀ। ਇਸ ਹਾਦਸੇ ਵਿੱਚ ਅਜੇ ਤੱਕ ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਫਿਲਹਾਲ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

ਕੋਈ ਜਾਨੀ ਨੁਕਸਾਨ ਨਹੀਂ, ਸਾਰੇ ਯਾਤਰੀ ਸੁਰੱਖਿਅਤ – CPRO

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਈਸਟ ਕੋਸਟ ਰੇਲਵੇ ਦੇ CPRO ਅਸ਼ੋਕ ਕੁਮਾਰ ਮਿਸ਼ਰਾ ਨੇ ਕਿਹਾ ਕਿ ਸਾਨੂੰ 12551 ਕਾਮਾਖਿਆ ਸੁਪਰਫਾਸਟ ਐਕਸਪ੍ਰੈਸ ਦੇ ਕੁਝ ਡੱਬੇ ਪਟੜੀ ਤੋਂ ਉਤਰਨ ਦੀ ਜਾਣਕਾਰੀ ਮਿਲੀ ਹੈ। ਸਾਨੂੰ ਸੂਚਨਾ ਮਿਲੀ ਹੈ ਕਿ 11 ਏਸੀ ਡੱਬੇ ਪਟੜੀ ਤੋਂ ਉਤਰ ਗਏ ਹਨ। ਕੋਈ ਜ਼ਖਮੀ ਨਹੀਂ ਹੋਇਆ ਹੈ। ਸਾਰੇ ਯਾਤਰੀ ਸੁਰੱਖਿਅਤ ਹਨ। ਜਿੱਥੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ, ਦੁਰਘਟਨਾ ਰਾਹਤ ਰੇਲਗੱਡੀ, ਐਮਰਜੈਂਸੀ ਡਾਕਟਰੀ ਉਪਕਰਣ ਭੇਜੇ ਗਏ ਹਨ।

ਡੀਆਰਐਮ ਖੁਰਦਾ ਰੋਡ, ਜੀਐਮ/ਈਸੀਓਆਰ ਅਤੇ ਹੋਰ ਉੱਚ ਪੱਧਰੀ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਜਾਂਚ ਤੋਂ ਬਾਅਦ ਸਾਨੂੰ ਕਾਰਨ ਪਤਾ ਲੱਗੇਗਾ। ਸਾਡੀ ਪਹਿਲੀ ਤਰਜੀਹ ਰੂਟ ‘ਤੇ ਉਡੀਕ ਕਰ ਰਹੀਆਂ ਰੇਲਗੱਡੀਆਂ ਨੂੰ ਮੋੜਨਾ ਅਤੇ ਬਹਾਲੀ ਦਾ ਕੰਮ ਸ਼ੁਰੂ ਕਰਨਾ ਹੈ।

ਹੈਲਪਲਾਈਨ ਨੰਬਰ ਜਾਰੀ

ਜਿੱਥੇ ਰੇਲਗੱਡੀ ਦੇ ਡੱਬੇ ਪਟੜੀ ਤੋਂ ਉਤਰੇ ਹਨ ਉਸ ਜਗ੍ਹਾ ਦਾ ਫੋਨ ਨੰਬਰ -8991124238

ਕਟਕ ਦਾ ਹੈਲਪਲਾਈਨ ਨੰਬਰ- 8991124238