ਕਾਂਗਰਸ ਦੀ ਨਵੀਂ ਸੂਚੀ 'ਚ 5 ਨਾਂ, ਰਾਜਸਥਾਨ ਦੇ ਰਾਜਸਮੰਦ ਤੇ ਭੀਲਵਾੜਾ ਤੋਂ ਬਦਲੇ ਉਮੀਦਵਾਰ | lok sabha elections Congress released list of 5 candidates Punjabi news - TV9 Punjabi

ਕਾਂਗਰਸ ਦੀ ਨਵੀਂ ਸੂਚੀ ‘ਚ 5 ਨਾਂ, ਰਾਜਸਥਾਨ ਦੇ ਰਾਜਸਮੰਦ ਤੇ ਭੀਲਵਾੜਾ ਤੋਂ ਬਦਲੇ ਉਮੀਦਵਾਰ

Published: 

30 Mar 2024 06:44 AM

ਅਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਇੱਕ ਹੋਰ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ 5 ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਕਰਨਾਟਕ ਦੇ ਤਿੰਨ ਅਤੇ ਰਾਜਸਥਾਨ ਦੇ ਦੋ ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ। ਸੀਪੀ ਜੋਸ਼ੀ ਨੂੰ ਰਾਜਸਥਾਨ ਦੇ ਭੀਲਵਾੜਾ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸ ਸੀਟ 'ਤੇ ਡਾ: ਦਾਮੋਦਰ ਗਰਜਰ ਨੂੰ ਟਿਕਟ ਦਿੱਤੀ ਗਈ ਸੀ।

ਕਾਂਗਰਸ ਦੀ ਨਵੀਂ ਸੂਚੀ ਚ 5 ਨਾਂ, ਰਾਜਸਥਾਨ ਦੇ ਰਾਜਸਮੰਦ ਤੇ ਭੀਲਵਾੜਾ ਤੋਂ ਬਦਲੇ ਉਮੀਦਵਾਰ

ਕਾਂਗਰਸ ਦੀ ਨਵੀਂ ਸੂਚੀ

Follow Us On

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ ਕਰਨਾਟਕ ਤੋਂ ਤਿੰਨ ਅਤੇ ਰਾਜਸਥਾਨ ਤੋਂ ਦੋ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਸੀਪੀ ਜੋਸ਼ੀ ਨੂੰ ਰਾਜਸਥਾਨ ਦੇ ਭੀਲਵਾੜਾ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸ ਸੀਟ ‘ਤੇ ਡਾ: ਦਾਮੋਦਰ ਗਰਜਰ ਨੂੰ ਟਿਕਟ ਦਿੱਤੀ ਗਈ ਸੀ। ਜਦੋਂਕਿ ਰਾਜਸਮੰਦ ਤੋਂ ਡਾ: ਦਾਮੋਦਰ ਗੁਰਜਰ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸ ਸੀਟ ਲਈ ਸੁਦਰਸ਼ਨ ਰਾਵਤ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ।

ਕਾਂਗਰਸ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਰਾਜਸਥਾਨ ਅਤੇ ਕਰਨਾਟਕ ਦੇ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਕਰਨਾਟਕ ਦੇ ਬੇਲਾਰੀ ਤੋਂ ਐਸਟੀ ਈ ਠੁਕਰਾਮ ਨੂੰ ਟਿਕਟ ਦਿੱਤੀ ਗਈ ਹੈ, ਸੁਨੀਲ ਬੋਸ ਨੂੰ ਚਾਮਰਾਜਨਗਰ ਤੋਂ ਅਤੇ ਰਕਸ਼ਾ ਰਮਈਆ ਨੂੰ ਚਿੱਕਬੱਲਾਪੁਰ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਬੁੱਧਵਾਰ ਨੂੰ ਸੂਚੀ ਜਾਰੀ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿੱਚ ਝਾਰਖੰਡ ਦੀ ਖਾਂਟੀ ਸੀਟ ਤੋਂ ਕਾਲੀਚਰਨ ਮੁੰਡਾ, ਲੋਹਰਦਗਾ ਤੋਂ ਸੁਖਦੇਵ ਭਗਤ, ਹਜ਼ਾਰੀਬਾਗ ਤੋਂ ਜੈ ਪ੍ਰਕਾਸ਼ ਪਟੇਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰਤਾਪ ਭਾਨੂ ਸ਼ਰਮਾ ਨੂੰ ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੋਂ ਟਿਕਟ ਦਿੱਤੀ ਗਈ ਹੈ ਜਦਕਿ ਤਰਵਰ ਸਿੰਘ ਲੋਧੀ ਨੂੰ ਦਮੋਹ ਤੋਂ ਟਿਕਟ ਦਿੱਤੀ ਗਈ ਹੈ। ਯੂਪੀ ਤੋਂ ਵੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਗਾਜ਼ੀਆਬਾਦ ਤੋਂ ਡੌਲੀ ਸ਼ਰਮਾ, ਸੀਤਾਪੁਰ ਸੀਟ ਤੋਂ ਨਕੁਲ ਦੂਬੇ, ਬੁਲੰਦਸ਼ਹਿਰ ਤੋਂ ਸ਼ਿਵਰਾਜ ਵਾਲਮੀਕੀ ਅਤੇ ਮਹਾਰਾਜਗੰਜ ਤੋਂ ਵਰਿੰਦਰ ਚੌਧਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਅੱਠਵੀਂ ਸੂਚੀ ਵਿੱਚ ਤੇਲੰਗਾਨਾ ਦੇ ਚਾਰ ਉਮੀਦਵਾਰਾਂ ਦੇ ਨਾਂ ਵੀ ਸ਼ਾਮਲ ਹਨ। ਇਸ ਵਿੱਚ ਨਿਜ਼ਾਮਾਬਾਦ ਤੋਂ ਤਾਤੀਪਾਰਥੀ ਜੀਵਨ ਰੈਡੀ, ਭੋਂਗੀਰ ਤੋਂ ਕਿਰਨ ਕੁਮਾਰ ਰੈਡੀ, ਆਦਿਲਾਬਾਦ ਤੋਂ ਸੁਗੁਨਾ ਕੁਮਾਰੀ ਅਤੇ ਮੇਡਕ ਤੋਂ ਨੀਲਮ ਮਧੂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ- CM ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਚ 31 ਨੂੰ ਮਹਾਂ-ਰੈਲੀ, 12 ਪਾਰਟੀਆਂ ਦੇ ਵੱਡੇ ਨੇਤਾ ਹੋਣਗੇ ਇਕੱਠੇ

ਚੋਣ ਨਤੀਜੇ 4 ਜੂਨ ਨੂੰ ਆਉਣਗੇ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਹੁਣ ਤੱਕ 208 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪੰਜ ਨਵੇਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਇਹ ਗਿਣਤੀ ਵਧ ਕੇ 213 ਹੋ ਗਈ ਹੈ। ਦੇਸ਼ ‘ਚ 18ਵੀਂ ਲੋਕ ਸਭਾ ਲਈ 19 ਅਪ੍ਰੈਲ ਤੋਂ ਵੋਟਾਂ ਪੈਣਗੀਆਂ। ਇਸ ਤੋਂ ਬਾਅਦ 26 ਅਪ੍ਰੈਲ, 7 ਮਈ, 13 ਮਈ, 20 ਮਈ, 25 ਮਈ ਅਤੇ 1 ਜੂਨ ਨੂੰ 6 ਹੋਰ ਪੜਾਵਾਂ ‘ਚ ਵੋਟਾਂ ਪੈਣਗੀਆਂ। ਲੋਕ ਸਭਾ ਦੀਆਂ 543 ਸੀਟਾਂ ‘ਤੇ 97 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

Exit mobile version