ਲਾਰੈਂਸ ਬਿਸ਼ਨੋਈ ਹੁਣ ਗੁਰਜਰਾਤ ਪੁਲਿਸ ਦੀ ਕਸਟਡੀ ‘ਚ, ਹੈਰੋਇਨ ਮਾਮਲੇ ‘ਚ ਹੋਵੇਗੀ ਪੁੱਛਗਿੱਛ

Updated On: 

24 Aug 2023 13:30 PM

ਗੁਜਰਾਤ ਪੁਲਿਸ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਬਠਿੰਡਾ ਜੇਲ੍ਹ ਤੋਂ ਆਪਣੇ ਨਾਲ ਲੈ ਗਈ ਹੈ। ਗੁਜਰਾਤ ਵਿੱਚ ਦਰਜ ਹੈਰੋਇਨ ਨਾਲ ਸਬੰਧਤ ਐਨਡੀਪੀਐਸ ਐਕਟ ਤਹਿਤ ਪੁਲਿਸ ਪੁੱਛਗਿੱਛ ਕਰੇਗੀ।

ਲਾਰੈਂਸ ਬਿਸ਼ਨੋਈ ਹੁਣ ਗੁਰਜਰਾਤ ਪੁਲਿਸ ਦੀ ਕਸਟਡੀ ਚ, ਹੈਰੋਇਨ ਮਾਮਲੇ ਚ ਹੋਵੇਗੀ ਪੁੱਛਗਿੱਛ
Follow Us On

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜਿਸ਼ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਲਿਜਾਇਆ ਗਿਆ ਹੈ। ਗੁਜਰਾਤ ਪੁਲਿਸ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਬਠਿੰਡਾ ਜੇਲ੍ਹ ਤੋਂ ਆਪਣੇ ਨਾਲ ਲੈ ਗਈ ਹੈ। ਪੁਲਿਸ ਉਸ ਤੋਂ ਗੁਜਰਾਤ ਵਿੱਚ ਦਰਜ ਹੈਰੋਇਨ ਨਾਲ ਸਬੰਧਤ ਐਨਡੀਪੀਐਸ ਐਕਟ ਤਹਿਤ ਇੱਕ ਕੇਸ ਵਿੱਚ ਪੁੱਛਗਿੱਛ ਕਰੇਗੀ।

ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਵਿਚਕਾਰ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰਲਿਫਟ ਕੀਤਾ ਗਿਆ ਹੈ। ਪੁਲਿਸ ਟੀਮ ਨੇ ਲਾਰੈਂਸ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ ਅਤੇ ਕੱਲ੍ਹ ਦੁਪਹਿਰ ਸਾਢੇ 3 ਵਜੇ ਮੁਹਾਲੀ ਹਵਾਈ ਅੱਡੇ ਤੇ ਪਹੁੰਚ ਗਈ। ਫਿਰ ਉਸ ਨੂੰ ਸ਼ਾਮ 7 ਵਜੇ ਦੀ ਫਲਾਈਟ ਰਾਹੀਂ ਗੁਜਰਾਤ ਲਿਜਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਗੈਂਗਸਟਰ ਲਾਰੈਂਸ ਕਿਸੇ ਫਿਲਮੀ ਅਦਾਕਾਰ ਜਾਂ ਮਸ਼ਹੂਰ ਹਸਤੀਆਂ ਵਾਂਗ ਪੁਲਿਸ ਦੇ ਘੇਰੇ ਵਿੱਚ ਮੁਹਾਲੀ ਏਅਰਪੋਰਟ ਪਹੁੰਚਿਆ।

ਮੁਹਾਲੀ ਏਅਰਪੋਰਟ ‘ਤੇ ਦੇਖਿਆ ਲਾਰੈਂਸ

ਲਾਰੈਂਸ ਨੂੰ ਸੰਤਰੀ ਰੰਗ ਦੀ ਟੀ-ਸ਼ਰਟ ਪਹਿਨੇ ਪੁਲਿਸ ਸੁਰੱਖਿਆ ਵਿਚਕਾਰ ਦੇਖਿਆ ਗਿਆ। ਉਸ ਨੇ ਕਾਲੇ ਚਸ਼ਮੇ ਪਾਏ ਹੋਏ ਸਨ। ਉਸਦੇ ਹੱਥ ਵਿੱਚ ਇੱਕ ਬੈਗ ਵੀ ਫੜਿਆ ਹੋਇਆ ਸੀ। ਮੁਹਾਲੀ ਏਅਰਪੋਰਟ ਦੀ ਚਾਰ ਦੀਵਾਰੀ ‘ਚ ਪੁਲਿਸ ਦੇ ਘੇਰੇ ‘ਚ ਲਾਰੈਂਸ ਨੂੰ ਬਿਨ੍ਹਾਂ ਪ੍ਰਵਾਹ ਕੀਤੇ ਚਲਦਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਗੁਜਰਾਤ ATS ਦੀ ਜਾਂਚ ‘ਚ ਗੈਂਗਸਟਰ ਦਾ ਨਾਮ

ਜ਼ਿਕਰਯੋਗ ਹੈ ਕਿ ਸਤੰਬਰ 2022 ‘ਚ ਦਰਜ ਹੋਏ ਕੇਸ ਮੁਤਾਬਕ ਗੁਜਰਾਤ ‘ਚ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਈ ਸੀ। ਗੁਜਰਾਤ ਏਟੀਐਸ ਦੀ ਜਾਂਚ ਵਿੱਚ ਲਾਰੇਂਸ ਦਾ ਨਾਮ ਸਾਹਮਣੇ ਆਇਆ ਸੀ। ਲਾਰੈਂਸ ਤੋਂ ਪਹਿਲਾਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਹੁਣ ਉਸ ਨੂੰ ਦੁਬਾਰਾ ਪੁੱਛਗਿੱਛ ਲਈ ਲਿਜਾਇਆ ਗਿਆ ਹੈ।