TV9 Festival of India 2025: ਅੱਜ 5ਵਾਂ ਅਤੇ ਅੰਤਿਮ ਦਿਨ, ਹੋਵੇਗਾ ਸਿੰਦੂਰ ਖੇਲਾ, ਸ਼ਾਮ ਨੂੰ ਹੋਵੇਗਾ ਡਾਂਡੀਆ
TV9 Festival of India: ਫੈਸਟੀਵਲ ਆਫ਼ ਇੰਡੀਆ ਵਿੱਚ ਲਾਇਫ ਸਟਾਈਲ ਨਾਲ ਸਬੰਧਤ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਰਹੀਆਂ, ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੈਸ਼ਨ, ਕਲਾ, ਗਹਿਣੇ, ਘਰੇਲੂ ਸਜਾਵਟ ਅਤੇ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਗਿਆ।
Photo: TV9 Hindi
ਅੱਜ TV9 ਫੈਸਟੀਵਲ ਆਫ਼ ਇੰਡੀਆ 2025 ਦਾ ਆਖਰੀ ਦਿਨ ਹੈ। ਇਹ ਸਮਾਗਮ 27 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਪੰਜ ਦਿਨਾਂ ਤੱਕ ਚੱਲਿਆ। ਅੱਜ ਇਸ ਦਾ ਆਖਰੀ ਦਿਨ ਹੈ। ਇਸ ਸਮਾਗਮ ਨੇ ਕਾਫ਼ੀ ਉਤਸ਼ਾਹ ਪੈਦਾ ਕੀਤਾ ਹੈ। ਪੰਜਵੇਂ ਅਤੇ ਆਖਰੀ ਦਿਨ, ਮੇਲਾ ਰਸਮੀ ਪੂਜਾ ਅਤੇ ਆਰਤੀ ਨਾਲ ਸ਼ੁਰੂ ਹੋਵੇਗਾ। ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਇਸ ਮੇਲੇ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਹੈ।
ਤਿਉਹਾਰ ਦਾ ਆਖਰੀ ਦਿਨ, ਵੀਰਵਾਰ (2 ਅਕਤੂਬਰ), ਸਵੇਰੇ 9 ਵਜੇ ਰਵਾਇਤੀ ਪੂਜਾ ਨਾਲ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਦਿਨ ਭਰ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਦਿਨ ਦਾ ਮੁੱਖ ਆਕਰਸ਼ਣ ਸਿੰਦੂਰ ਖੇਲਾ ਹੋਵੇਗਾ, ਜਿਸ ਨੂੰ ਦੁਰਗਾ ਪੂਜਾ ਦੇ ਸਮਾਪਨ ਦਾ ਪ੍ਰਤੀਕ ਮੰਨੀਆਂ ਜਾਂਦਾ ਹੈ। ਇਸ ਵਿਚ ਮਹਿਲਾਵਾਂ ਦੀ ਏਕਤਾ ਅਤੇ ਆਸ਼ੀਰਵਾਦ ਦੇ ਉਤਸਵ ਵਿਚ ਇੱਕ ਦੂਜੇ ਨੂੰ ਸਿੰਦੂਰ ਲਗਾਉਂਦੀਆਂ ਹਨ
ਅੱਜ ਦਾ ਪੂਰਾ ਪ੍ਰੋਗਰਾਮ ਕਿਵੇਂ ਦਾ ਹੋਵੇਗਾ?
ਪੂਜਾ ਦੀ ਸ਼ੁਰੂਆਤ – ਸਵੇਰੇ 9 ਵਜੇ
ਅਪਰਾਜਿਤਾ ਪੂਜਾ, ਸਿੰਦੂਰ ਖੇਲਾ, ਵਿਸਰਜ਼ਨ – ਸਵੇਰੇ 10 ਵਜੇ
TV9 ਫੈਸਟੀਵਲ ਆਫ਼ ਇੰਡੀਆ ਰਿਹਾ ਹਿੱਟ
ਇਹ ਟੀਵੀ9 ਫੈਸਟੀਵਲ ਆਫ਼ ਇੰਡੀਆ ਦਾ ਤੀਜਾ ਸਾਲ ਹੈ। ਇਸ ਸਾਲ, ਇਹ ਪ੍ਰੋਗਰਾਮ ਬਹੁਤ ਸਫਲ ਰਿਹਾ। ਸਿਆਸਤਦਾਨਾਂ ਤੋਂ ਲੈ ਕੇ ਆਮ ਲੋਕਾਂ ਅਤੇ ਗਾਇਕਾਂ ਤੱਕ, ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ, ਜਿਨ੍ਹਾਂ ਸਾਰਿਆਂ ਨੇ ਆਪਣੇ ਪ੍ਰਦਰਸ਼ਨਾਂ ਨਾਲ ਖੂਬ ਵਾਹ-ਵਾਹ ਖੱਟੀ। ਇਸ ਤੋਂ ਇਲਾਵਾ, ਲੋਕਾਂ ਨੇ ਭਾਰਤ ਦਾ ਸਭ ਤੋਂ ਵੱਡਾ ਦੁਰਗਾ ਪੰਡਾਲ ਦੇਖਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਭੋਜਨ ਅਤੇ ਕੱਪੜਿਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਟਾਲ ਲਗਾਏ ਗਏ ਸਨ। ਲੋਕਾਂ ਨੇ ਮੇਲੇ ਵਿੱਚ ਗਰਬਾ ਨਾਚਾਂ ਅਤੇ ਸੁਆਦੀ ਪਕਵਾਨਾਂ ਦਾ ਆਨੰਦ ਮਾਣਿਆ।
ਇਹ ਵੀ ਪੜ੍ਹੋ
ਫੈਸਟੀਵਲ ਆਫ਼ ਇੰਡੀਆ ਵਿੱਚ ਲਾਇਫ ਸਟਾਈਲ ਨਾਲ ਸਬੰਧਤ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਰਹੀਆਂ, ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੈਸ਼ਨ, ਕਲਾ, ਗਹਿਣੇ, ਘਰੇਲੂ ਸਜਾਵਟ ਅਤੇ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਗਿਆ।
