Emergency Movie Controversy: ਕਰਨਾਲ ‘ਚ ਕੰਗਣਾ ‘ਤੇ ਸਤਿਆਪਾਲ ਦਾ ਨਿਸ਼ਾਨਾ, ਬੋਲੇ- ਪਾਰਟੀ ਚੋ ਕੱਢੇ BJP

Updated On: 

01 Sep 2024 17:46 PM

Emergency Movie Controversy: ਕਰਨਾਲ ਦੇ ਸ਼ਹੀਦ ਬਾਬਾ ਜੰਗ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਕਾਨਫਰੰਸ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜਗਦੀਸ਼ ਸਿੰਘ ਝੀਂਡਾ ਨੇ ਕੀਤੀ। ਇਸ ਕਾਨਫਰੰਸ ਦਾ ਮੁੱਖ ਉਦੇਸ਼ ਹਰਿਆਣਾ ਵਿੱਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕਰਨਾ ਸੀ।

Emergency Movie Controversy: ਕਰਨਾਲ ਚ ਕੰਗਣਾ ਤੇ ਸਤਿਆਪਾਲ ਦਾ ਨਿਸ਼ਾਨਾ, ਬੋਲੇ- ਪਾਰਟੀ ਚੋ ਕੱਢੇ BJP

ਸਤਿਆਪਾਲ ਮਲਿਕ

Follow Us On

Emergency Movie Controversy: ਹਰਿਆਣਾ ਦੇ ਕਰਨਾਲ ‘ਚ ਆਯੋਜਿਤ ਸਿੱਖ ਮਹਾਸੰਮੇਲਨ ‘ਚ ਪਹੁੰਚੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਕੰਗਨਾ ਰਣੌਤ ਖਿਲਾਫ ਸਖਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੂੰ ਪਾਰਟੀ ‘ਚੋਂ ਕੱਢ ਦੇਣਾ ਚਾਹੀਦਾ ਹੈ, ਕਿਉਂਕਿ ਉਹ ਸਿਆਸਤ ‘ਚ ਨਾਬਾਲਗ ਹੈ ਅਤੇ ਪਾਰਟੀ ‘ਚ ਰਹਿਣ ਦੇ ਲਾਇਕ ਨਹੀਂ ਹੈ।

ਮਲਿਕ ਦਾ ਕਹਿਣਾ ਹੈ ਕਿ ਕੰਗਨਾ ਦੇ ਬਿਆਨ ਅਕਸਰ ਲੋਕਾਂ ਦੇ ਖਿਲਾਫ ਹੁੰਦੇ ਹਨ ਅਤੇ ਜੋ ਕਿ ਬਹੁਤ ਗਲਤ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੰਗਨਾ ਦੇ ਬਿਆਨਾਂ ਲਈ ਮੁਆਫੀ ਮੰਗਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ, ਸਗੋਂ ਉਹ ਜਿਸ ਪਾਰਟੀ ਨਾਲ ਸਬੰਧਤ ਹੈ, ਉਸ ਨੂੰ ਕੰਗਨਾ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ।

ਹਰਿਆਣਾ ਕਮੇਟੀ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ

ਤੁਹਾਨੂੰ ਦੱਸ ਦੇਈਏ ਕਿ ਅੱਜ ਕਰਨਾਲ ਦੇ ਸ਼ਹੀਦ ਬਾਬਾ ਜੰਗ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਕਾਨਫਰੰਸ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜਗਦੀਸ਼ ਸਿੰਘ ਝੀਂਡਾ ਨੇ ਕੀਤੀ। ਇਸ ਕਾਨਫਰੰਸ ਦਾ ਮੁੱਖ ਉਦੇਸ਼ ਹਰਿਆਣਾ ਵਿੱਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕਰਨਾ ਸੀ।

ਇਸ ਮੌਕੇ ਸਤਿਆਪਾਲ ਮਲਿਕ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਦੇਸ਼ ਦੇ ਨਾਲ ਖੜੀ ਹੈ ਅਤੇ ਕਿਸੇ ਵੀ ਸਰਕਾਰ ਨੂੰ ਉਨ੍ਹਾਂ ਦੇ ਕੰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦਾ ਕੰਮ ਪੂਰਾ ਨਹੀਂ ਹੋ ਰਿਹਾ ਅਤੇ ਸਰਕਾਰ ਸਿਰਫ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਰਾਜਨੀਤੀ ‘ਚ ਲੱਗੀ ਹੋਈ ਹੈ।

ਫੌਜ ਤੇ ਹੋ ਰਹੇ ਹਨ ਹਮਲੇ

ਸਤਿਆਪਾਲ ਮਲਿਕ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ। ਉਨ੍ਹਾਂ ਦੇ ਸਮੇਂ ‘ਚ ਅੱਤਵਾਦੀ ਸ਼੍ਰੀਨਗਰ ਦੇ ਨੇੜੇ ਵੀ ਨਹੀਂ ਆਏ ਸਨ ਪਰ ਹੁਣ ਫੌਜ ‘ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਨੇ ਭਾਜਪਾ ਸਰਕਾਰ ਨੂੰ 200 ਫੀਸਦੀ ਅਸਫਲ ਦੱਸਿਆ, ਖਾਸ ਕਰਕੇ ਦਿੱਲੀ ਅਤੇ ਸ਼੍ਰੀਨਗਰ ਵਿੱਚ।

ਸਤਿਆਪਾਲ ਮਲਿਕ ਨੇ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇੱਕ ਸੁਲਝੇ ਹੋਏ ਅਤੇ ਨਿਮਰ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਹਰ ਮੌਕੇ ‘ਤੇ ਉਨ੍ਹਾਂ ਦਾ ਸਨਮਾਨ ਕੀਤਾ ਹੈ ਅਤੇ ਉਹ ਚਾਹੁੰਦੇ ਹਨ ਕਿ ਲੋਕ ਭਾਜਪਾ ਨੂੰ ਹਰਾਉਣ ਅਤੇ ਹੋਰ ਪਾਰਟੀਆਂ ਨੂੰ ਜਿਤਾਉਣ।

ਸਿੱਖ ਕੌਮ ਲਈ ਸੰਦੇਸ਼

ਮਲਿਕ ਨੇ ਸਿੱਖ ਕੌਮ ਦੀ ਏਕਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖ ਕੌਮ ਦੀ ਏਕਤਾ ਬਰਕਰਾਰ ਰੱਖੀ ਜਾਵੇ ਅਤੇ ਕਿਸੇ ਵੀ ਬਾਹਰੀ ਦਖਲ ਤੋਂ ਬਚਿਆ ਜਾਵੇ। ਕਾਨਫ਼ਰੰਸ ਦੌਰਾਨ ਉਨ੍ਹਾਂ ਸਿੱਖ ਕੌਮ ਦੀ ਹਮੇਸ਼ਾ ਦੇਸ਼ ਨਾਲ ਖੜ੍ਹਨ ਦੀ ਸ਼ਲਾਘਾ ਕੀਤੀ।