ਝਾਰਖੰਡ ਸਰਕਾਰ 'ਚ ਮੰਤਰੀ ਆਲਮਗੀਰ ਆਲਮ ਨੂੰ ਈਡੀ ਨੇ ਕੀਤਾ ਗ੍ਰਿਫਤਾਰ, ਸਕੱਤਰ ਦੇ ਨੌਕਰ ਦੇ ਘਰ ਛਾਪੇਮਾਰੀ 'ਚ ਮਿਲੇ ਸਨ 35.5 ਕਰੋੜ ਰੁਪਏ | Jharkhand minister alamgir alam arrested by ed enforcement directorate summon full detail in punjabi Punjabi news - TV9 Punjabi

ਝਾਰਖੰਡ ਸਰਕਾਰ ‘ਚ ਮੰਤਰੀ ਆਲਮਗੀਰ ਆਲਮ ਨੂੰ ਈਡੀ ਨੇ ਕੀਤਾ ਗ੍ਰਿਫਤਾਰ, ਸਕੱਤਰ ਦੇ ਨੌਕਰ ਦੇ ਘਰ ਛਾਪੇਮਾਰੀ ‘ਚ ਮਿਲੇ ਸਨ 35.23 ਕਰੋੜ ਕੈਸ਼

Updated On: 

15 May 2024 19:23 PM

Jharakhand Minister Arrestted by ED: ਕੇਂਦਰੀ ਜਾਂਚ ਏਜੰਸੀ ਈਡੀ ਨੇ ਝਾਰਖੰਡ ਸਰਕਾਰ ਦੇ ਮੰਤਰੀ ਆਲਮਗੀਰ ਆਲਮ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਜਾਂਚ ਦੌਰਾਨ ਸੀਨੀਅਰ ਨੌਕਰਸ਼ਾਹਾਂ ਅਤੇ ਸਿਆਸਤਦਾਨਾਂ ਦੇ ਨਾਂ ਸਾਹਮਣੇ ਆਏ ਹਨ। ਪੇਂਡੂ ਵਿਕਾਸ ਵਿਭਾਗ ਦੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਕਈ ਅਧਿਕਾਰੀ ਇਸ ਨੈਕਸਸ ਵਿੱਚ ਸ਼ਾਮਲ ਹਨ ਅਤੇ ਵੱਡੇ ਭੁਗਤਾਨ ਆਮ ਤੌਰ 'ਤੇ ਨਕਦੀ ਵਿੱਚ ਪ੍ਰਾਪਤ ਕੀਤੇ ਜਾਂਦੇ ਸਨ ਅਤੇ ਬਾਅਦ ਵਿੱਚ ਵੰਡ ਦਿੱਤੇ ਜਾਂਦੇ ਸਨ।

ਝਾਰਖੰਡ ਸਰਕਾਰ ਚ ਮੰਤਰੀ ਆਲਮਗੀਰ ਆਲਮ ਨੂੰ ਈਡੀ ਨੇ ਕੀਤਾ ਗ੍ਰਿਫਤਾਰ, ਸਕੱਤਰ ਦੇ ਨੌਕਰ ਦੇ ਘਰ ਛਾਪੇਮਾਰੀ ਚ ਮਿਲੇ ਸਨ 35.23 ਕਰੋੜ ਕੈਸ਼

ਝਾਰਖੰਡ ਸਰਕਾਰ 'ਚ ਮੰਤਰੀ ਆਲਮਗੀਰ ਆਲਮ

Follow Us On

ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਅਤੇ ਕਾਂਗਰਸ ਨੇਤਾ ਆਲਮਗੀਰ ਆਲਮ ਨੂੰ ਬੁੱਧਵਾਰ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ। ਬੁੱਧਵਾਰ ਸਵੇਰੇ ਈਡੀ ਨੇ ਆਲਮਗੀਰ ਨੂੰ ਪੁੱਛਗਿੱਛ ਲਈ ਦੂਜੀ ਵਾਰ ਤਲਬ ਕੀਤਾ ਸੀ। ਮੰਤਰੀ ਆਲਮਗੀਰ ਨੂੰ ਜਾਂਚ ‘ਚ ਸਹਿਯੋਗ ਨਾ ਦੇਣ ‘ਤੇ ਗ੍ਰਿਫਤਾਰ ਕੀਤਾ ਗਿਆ ਸੀ।

ਟੈਂਡਰ ਘੁਟਾਲੇ ‘ਚ ਈਡੀ ਨੇ ਹਾਲ ਹੀ ‘ਚ ਆਲਮਗੀਰ ਦੇ ਨਿੱਜੀ ਸਕੱਤਰ ਸੰਜੀਵ ਲਾਲ ਦੇ ਨੌਕਰ ਜਹਾਂਗੀਰ ਆਲਮ ਦੇ ਟਿਕਾਣੇ ਸਮੇਤ 6 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਵਿੱਚ ਈਡੀ ਨੇ ਕਰੀਬ 37 ਕਰੋੜ ਰੁਪਏ ਬਰਾਮਦ ਕੀਤੇ ਸਨ, ਜਿਸ ਵਿੱਚ ਨੌਕਰ ਜਹਾਂਗੀਰ ਆਲਮ ਦੇ ਘਰੋਂ ਕਰੀਬ 35.5 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਸੀ।

ਈਡੀ ਨੇ ਇਸ ਮਾਮਲੇ ਵਿੱਚ ਸੰਜੀਵ ਲਾਲ ਅਤੇ ਜਹਾਂਗੀਰ ਆਲਮ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਸੰਜੀਵ ਲਾਲ ਦੇ ਦਫ਼ਤਰ ਵਿੱਚ ਤਲਾਸ਼ੀ ਦੌਰਾਨ ਕਰੀਬ 2.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ। ਸੰਜੀਵ ਲਾਲ ਅਤੇ ਜਹਾਂਗੀਰ ਆਲਮ ਫਿਲਹਾਲ ਈਡੀ ਰਿਮਾਂਡ ‘ਤੇ ਹਨ। ਦੱਸ ਦੇਈਏ ਕਿ ਈਡੀ ਦੀ ਛਾਪੇਮਾਰੀ ਤੋਂ ਬਾਅਦ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਣ ਤੋਂ ਬਾਅਦ ਭਾਜਪਾ ਨੇ ਝਾਰਖੰਡ ਮੁਕਤੀ ਮੋਰਚਾ ਦੇ ਨੇਤਾਵਾਂ ‘ਤੇ ਨਿਸ਼ਾਨਾ ਸਾਧਿਆ ਸੀ।

ਮੰਗਲਵਾਰ ਨੂੰ ਵੀ ਈਡੀ ਨੇ ਕੀਤੀ ਸੀ ਪੁੱਛਗਿੱਛ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਅਤੇ ਲਾਲ ਦੇ ਘਰੇਲੂ ਨੌਕਰ ਜਹਾਂਗੀਰ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਈਡੀ ਨੇ ਮੰਗਲਵਾਰ ਨੂੰ ਮੰਤਰੀ ਨੂੰ ਤਲਬ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ ਉਨ੍ਹਾਂ ਨੂੰ ਬੁੱਧਵਾਰ ਨੂੰ ਮੁੜ ਸੰਮਨ ਭੇਜਿਆ ਸੀ।

ਆਲਮਗੀਰ ਆਲਮ ਸੂਬੇ ਦੇ ਪੇਂਡੂ ਵਿਕਾਸ ਮੰਤਰੀ ਹਨ। ਪਿਛਲੇ ਹਫ਼ਤੇ, ਉਨ੍ਹਾਂ ਨੇ ਆਪਣੇ ਘਰੇਲੂ ਨੌਕਰ ਜਹਾਂਗੀਰ ਦੇ ਠਿਕਾਣੇ ਤੋਂ ਜ਼ਬਤ ਕੀਤੀ ਕਰੋੜਾਂ ਰੁਪਏ ਦੀ ਨਕਦੀ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ।

ਇਹ ਵੀ ਪੜ੍ਹੋ – ਜਲੰਧਰ ਚ ਵਿੱਕੀ ਗੌਂਡਰ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 5 ਪਿਸਤੌਲ ਤੇ ਅਸਲਾ ਬਰਾਮਦ

ਸੂਤਰਾਂ ਨੇ ਦੱਸਿਆ ਕਿ ਈਡੀ ਜਹਾਂਗੀਰ ਅਤੇ ਮੰਤਰੀ ਵਿਚਕਾਰ ਕਿਸੇ ਵੀ ਸਬੰਧ ਦੀ ਜਾਂਚ ਕਰ ਰਹੀ ਹੈ। ਈਡੀ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਜਾਂਚ ਦੇ ਹਿੱਸੇ ਵਜੋਂ ਸੀਨੀਅਰ ਨੌਕਰਸ਼ਾਹਾਂ ਅਤੇ ਸਿਆਸਤਦਾਨਾਂ ਦੇ ਨਾਂ ਸਾਹਮਣੇ ਆਏ ਹਨ, ਜਿਸ ਕਾਰਨ ਪਿਛਲੇ ਹਫ਼ਤੇ ਨਕਦੀ ਜ਼ਬਤ ਕੀਤੀ ਗਈ ਸੀ।

ਮਨੀ ਲਾਂਡਰਿੰਗ ਨੈਕਸਸ ਵਿੱਚ ਸ਼ਾਮਲ ਹੋਣ ਦਾ ਆਰੋਪ

ਲਾਲ ਅਤੇ ਜਹਾਂਗੀਰ ਲਈ ਈਡੀ ਦੀ ਰਿਮਾਂਡ ਅਰਜ਼ੀ ਵਿੱਚ ਕਿਹਾ ਗਿਆ ਸੀ ਕਿ “ਪੇਂਡੂ ਵਿਕਾਸ ਵਿਭਾਗ ਦੇ ਉੱਪਰ ਤੋਂ ਹੇਠਾਂ ਤੱਕ ਕਈ ਅਧਿਕਾਰੀ” ਮਨੀ ਲਾਂਡਰਿੰਗ ਨੈਕਸਸ ਵਿੱਚ ਸ਼ਾਮਲ ਸਨ।

ਈਡੀ ਨੇ ਕਿਹਾ ਸੀ ਕਿ ਇਹ ਸਾਹਮਣੇ ਆਇਆ ਹੈ ਕਿ ਸੰਜੀਵ ਲਾਲ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਤਰਫੋਂ ਕਮਿਸ਼ਨ ਇਕੱਠਾ ਕਰਦਾ ਸੀ। ਉਸਨੇ ਟੈਂਡਰਾਂ ਦੇ ਪ੍ਰਬੰਧਨ ਅਤੇ ਇੰਜੀਨੀਅਰਾਂ ਤੋਂ ਕਮਿਸ਼ਨ ਦੀ ਉਗਰਾਹੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕਮਿਸ਼ਨ ਨੂੇ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਵੰਡਿਆ ਗਿਆ।

Exit mobile version