ਉਧਮਪੁਰ ਸੜਕ ਹਾਦਸਾ: ਬੇਕਾਬੂ ਹੋ ਕੇ ਪਲਟੀ ਬੱਸ, 21 ਯਾਤਰੀਆਂ ਦੀ ਮੌਤ; 31 ਜ਼ਖਮੀ
Udhampur Bus Accident : ਜੰਮੂ-ਕਸ਼ਮੀਰ ਦੇ ਉਧਮਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ, ਰਾਮਨਗਰ ਖੇਤਰ 'ਚ, ਅੱਜ ਸਵੇਰੇ ਇੱਕ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ 21 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਕਈ ਹੋਰ ਗੰਭੀਰ ਜ਼ਖਮੀ ਹੋ ਗਏ ਹਨ।
ਊਧਮਪੁਰ 'ਚ ਬੱਸ ਪਲਟੀ
ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਦੇ ਰਾਮਨਗਰ ਖੇਤਰ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਖਗੋਟ ਖੇਤਰ ‘ਚ ਇੱਕ ਬੱਸ ਸੰਤੁਲਨ ਗੁਆ ਬੈਠੀ ਤੇ ਪਲਟ ਗਈ, ਜਿਸ ਕਾਰਨ ਮੌਕੇ ‘ਤੇ ਹੀ 21 ਯਾਤਰੀਆਂ ਦੀ ਮੌਤ ਹੋ ਗਈ। ਹਾਦਸੇ ‘ਚ 31 ਲੋਕ ਗੰਭੀਰ ਜ਼ਖਮੀ ਹੋ ਗਏ ਹਨ।
ਘਟਨਾ ਦੀ ਜਾਣਕਾਰੀ ਮਿਲਦੇ ਹੀ, ਪ੍ਰਸ਼ਾਸਨ ਨੇ ਤੁਰੰਤ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਕਈ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ ਤੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਜਾ ਗਿਆ। ਮ੍ਰਿਤਕਾਂ ਕਿ ਮੌਤਾਂ ਦੀ ਗਿਣਤੀ ਵਧਣ ਦਾ ਡਰ ਜਤਾਇਆ ਜਾ ਰਿਹਾ ਹੈ। ਸਥਾਨਕ ਲੋਕ ਤੇ ਬਚਾਅ ਟੀਮਾਂ ਘਟਨਾ ਸਥਾਨ ‘ਤੇ ਰਾਹਤ ਕਾਰਜਾਂ ‘ਚ ਰੁੱਝੀਆਂ ਹੋਈਆਂ ਹਨ।
ਹਾਦਸੇ ‘ਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੀ ਪੋਸਟ
ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਉਧਮਪੁਰ ਦੇ ਰਾਮਨਗਰ ‘ਚ ਹੋਏ ਭਿਆਨਕ ਬੱਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਤੇ ਚੱਲ ਰਹੇ ਬਚਾਅ ਕਾਰਜਾਂ ਬਾਰੇ ਵੇਰਵੇ ਸਾਂਝੇ ਕੀਤੇ ਹਨ। ਸੋਸ਼ਲ ਮੀਡੀਆ (X) ‘ਤੇ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਊਧਮਪੁਰ ਦੇ ਡਿਪਟੀ ਕਮਿਸ਼ਨਰ (ਡੀਸੀ) ਨਾਲ ਗੱਲ ਕੀਤੀ ਹੈ ਤੇ ਪੁਸ਼ਟੀ ਕੀਤੀ ਹੈ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਤੇ ਜਵਾਬਦੇਹ ਹੈ।
ਜਿਤੇਂਦਰ ਸਿੰਘ ਨੇ ਲਿਖਿਆ, “ਕਨੋਤ ਪਿੰਡ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਹੁਣੇ ਹੀ ਊਧਮਪੁਰ ਦੇ ਡੀਸੀ, ਮਿੰਗਾ ਸ਼ੇਰਪਾ ਨਾਲ ਗੱਲ ਕੀਤੀ। ਰਾਮਨਗਰ ਤੋਂ ਉਧਮਪੁਰ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਰਾਹਤ ਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ।
Union Minister Dr Jitendra Singh tweets, “Just now spoke to DC Udhampur, Minga Sherpa, after learning about a tragic road accident, less than an hour ago, at village Kanote, involving a public transport bus on its way from Ramnagar to Udhampur. The rescue operation has been pic.twitter.com/FqZIM3vLeO
— ANI (@ANI) April 20, 2026ਇਹ ਵੀ ਪੜ੍ਹੋ
ਸਥਾਨਕ ਪੱਧਰ ‘ਤੇ ਆਵਾਜਾਈ ‘ਚ ਵਿਘਨ ਪਿਆ ਹੈ, ਤੇ ਪੁਲਿਸ ਨੇ ਆਲੇ ਦੁਆਲੇ ਦੇ ਇਲਾਕਿਆਂ ‘ਚ ਆਵਾਜਾਈ ਨੂੰ ਮੋੜ ਦਿੱਤਾ ਹੈ। ਇਸ ਘਟਨਾ ਨੇ ਪੂਰੇ ਇਲਾਕੇ ‘ਚ ਹੜਕੰਪ ਮਚਾ ਦਿੱਤਾ ਹੈ। ਸਥਾਨਕ ਨਿਵਾਸੀ ਭਵਿੱਖ ‘ਚ ਬੱਸ ਹਾਦਸਿਆਂ ਨੂੰ ਰੋਕਣ ਲਈ ਸੜਕਾਂ ‘ਚ ਸੁਧਾਰ ਤੇ ਬਿਹਤਰ ਆਵਾਜਾਈ ਪ੍ਰਬੰਧਨ ਉਪਾਵਾਂ ਦੀ ਮੰਗ ਕਰ ਰਹੇ ਹਨ।
