Jammu-Kashmir: ਕੁਲਗਾਮ ‘ਚ 5 ਅੱਤਵਾਦੀ ਢੇਰ, ਫੌਜ ਨੂੰ ਸਾਂਝੀ ਕਾਰਵਾਈ ‘ਚ ਮਿਲੀ ਵੱਡੀ ਸਫਲਤਾ

Updated On: 

17 Nov 2023 13:34 PM

ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਨੂੰ ਵੱਡੀ ਸਫਲਤਾ ਮਿਲੀ ਹੈ। ਇੱਥੇ ਫੌਜ ਨੇ ਸਾਂਝੇ ਆਪਰੇਸ਼ਨ 'ਚ ਲਸ਼ਕਰ-ਏ-ਤੋਇਬਾ ਦੇ 5 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਪੁਲਿਸ-ਸੀਆਰਪੀਐਫ ਦੀ ਟੀਮ ਵੀਰਵਾਰ ਤੋਂ ਸਾਂਝੀ ਮੁਹਿੰਮ ਚਲਾ ਰਹੀ ਹੈ। ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸਾਂਝੀ ਟੀਮ ਨੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪਰ ਅੱਤਵਾਦੀਆਂ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਮੁਕਾਬਲੇ 'ਚ ਬਦਲ ਗਈ।

Jammu-Kashmir: ਕੁਲਗਾਮ ਚ 5 ਅੱਤਵਾਦੀ ਢੇਰ, ਫੌਜ ਨੂੰ ਸਾਂਝੀ ਕਾਰਵਾਈ ਚ ਮਿਲੀ ਵੱਡੀ ਸਫਲਤਾ

ਸੰਕੇਤਿਕ ਤਸਵੀਰ

Follow Us On

ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਫੌਜ ਨੇ ਪੰਜ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਫੌਜ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਮਿਲ ਕੇ ਇੱਕ ਸਾਂਝਾ ਆਪਰੇਸ਼ਨ (Joint Operation) ਚਲਾ ਰਹੀ ਸੀ। ਫੌਜ ਨੇ ਹੁਣ ਤੱਕ ਦੇ ਅਪਰੇਸ਼ਨਾਂ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਵਾਨਾਂ ਨੇ ਲਸ਼ਕਰ-ਏ-ਤੋਇਬਾ ਦੇ ਪੰਜ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਸ਼ੁੱਕਰਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦਾ ਦੂਜਾ ਦਿਨ ਹੈ। ਅੱਤਵਾਦੀਆਂ ਨੂੰ ਭੱਜਣ ਤੋਂ ਰੋਕਣ ਲਈ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਸਖ਼ਤ ਕਰਨ ਵਰਗੇ ਕਦਮ ਚੁੱਕੇ ਹਨ।

ਰਾਤ ਭਰ ਸ਼ਾਂਤੀ ਤੋਂ ਬਾਅਦ ਸ਼ੁੱਕਰਵਾਰ ਤੜਕੇ ਕੁਲਗਾਮ ਦੇ ਨੇਹਾਮਾ ਦੇ ਸਮਨੋ ਇਲਾਕੇ ‘ਚ ਗੋਲੀਬਾਰੀ ਹੋਈ। ਖੇਤਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਮੁਹਿੰਮ ਦੇ ਸ਼ੁਰੂ ਵਿੱਚ ਕੁਲਗਾਮ ਦੇ ਨੇਹਾਮਾ ਪਿੰਡ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਵਜੋਂ ਸ਼ੁਰੂ ਕੀਤੀ ਗਈ ਸੀ। ਸਥਿਤੀ ਉਦੋਂ ਵਿਗੜ ਗਈ ਜਦੋਂ ਅੱਤਵਾਦੀਆਂ ਨੇ ਸੁਰੱਖਿਆ ਕਰਮਚਾਰੀਆਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਤਲਾਸ਼ੀ ਮੁਹਿੰਮ ਮੁਕਾਬਲੇ ‘ਚ ਬਦਲ ਗਈ।

ਦੋ ਸਥਾਨਕ ਅਤੇ ਇੱਕ ਵਿਦੇਸ਼ੀ ਅੱਤਵਾਦੀ ਦੇ ਲੁਕੇ ਹੋਣ ਦੀ ਸੰਭਾਵਨਾ

ਹਾਲਾਂਕਿ, ਸੁਰੱਖਿਆ ਬਲਾਂ ਨੇ ਉਸ ਖੇਤਰ ਦੇ ਆਲੇ-ਦੁਆਲੇ ਸਖ਼ਤ ਘੇਰਾਬੰਦੀ ਕਰ ਦਿੱਤੀ ਹੈ ਜਿੱਥੇ ਅੱਤਵਾਦੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਆਪਰੇਸ਼ਨ ਨੂੰ ਰਾਤ ਭਰ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਸੀ। ਫਿਲਹਾਲ ਫੌਜ ਦੀ ਟੀਮ ਚੋਂ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੂਤਰਾਂ ਮੁਤਾਬਕ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਦੇ ਆਲੇ-ਦੁਆਲੇ ਦੇ ਇਲਾਕੇ ‘ਚ ਫਸੇ ਹੋਣ ਦੀ ਸੰਭਾਵਨਾ ਸੀ, ਜਿਨ੍ਹਾਂ ‘ਚੋਂ ਦੋ ਸਥਾਨਕ ਅਤੇ ਇਕ ਵਿਦੇਸ਼ੀ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਅਧਿਕਾਰੀਆਂ ਵੱਲੋਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕੀ ਅਸਲ ਵਿੱਚ ਸਿਰਫ ਪੰਜ ਅੱਤਵਾਦੀ ਸਨ ਜਾਂ ਹੋਰ ਅੱਤਵਾਦੀ ਜੰਗਲ ਵਿੱਚ ਲੁਕੇ ਹੋਏ ਹਨ।

ਅੱਤਵਾਦੀਆਂ ਦੀ ਭਾਲ ‘ਚ ਜੁਟੀ ਸੀ ਫੌਜ-ਪੁਲਿਸ ਦੀ ਟੀਮ

ਖਬਰਾਂ ਮੁਤਾਬਕ, ਫੌਜ ਦੇ ਜਵਾਨਾਂ ਨੇ ਅੱਤਵਾਦੀਆਂ ਦੀ ਭਾਲ ‘ਚ ਜੰਗਲੀ ਖੇਤਰਾਂ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅੱਤਵਾਦੀਆਂ ਨੇ ਜਵਾਨਾਂ ਨੂੰ ਦੇਖ ਕੇ ਕਥਿਤ ਤੌਰ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸਰਚ ਟੀਮ ਨੇ ਅੱਤਵਾਦੀਆਂ ਨੂੰ ਫੜਨ ਲਈ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਲਿਆ। ਫੌਜ ਦੀਆਂ 34 ਰਾਸ਼ਟਰੀ ਰਾਈਫਲਜ਼, 9 ਪੈਰਾ ਸਪੈਸ਼ਲ ਫੋਰਸਿਜ਼, ਪੁਲਿਸ ਅਤੇ ਸੀਆਰਪੀਐਫ ਦੀਆਂ ਟੀਮਾਂ ਸਾਂਝੇ ਆਪ੍ਰੇਸ਼ਨ ਵਿੱਚ ਸ਼ਾਮਲ ਹਨ।