AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦਿੱਲੀ ਹਵਾਈ ਅੱਡੇ ‘ਤੇ ਇੰਡੀਗੋ ਫਲਾਈਟ ਦੀ ਅਮਰਜੈਂਸੀ ਲੈਂਡਿੰਗ, ਵਿਸ਼ਾਖਾਪਟਨਮ ਤੋਂ ਆ ਰਿਹਾ ਸੀ ਜਹਾਜ਼

ਵਿਸ਼ਾਖਾਪਟਨਮ ਤੋਂ ਦਿੱਲੀ ਆ ਰਹੀ ਇੰਡੀਗੋ ਫਲਾਈਟ ਦੀ ਇੰਦਰਾ ਗਾਂਧੀ ਹਵਾਈ ਅੱਡੇ ਤੇ ਅਮਰਜੈਂਸੀ ਲੈਂਡਿੰਗ ਕਰਾਵਈ ਗਈ। ਦਮਕਲ ਵਿਭਾਗ ਨੂੰ ਇਸ ਬਾਰੇ 10:53 ਵਜੇ ਸੂਚਨਾ ਮਿਲੀ। ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ। ਦਮਕਲ ਟੀਮ ਫੌਰਨ ਮੌਕੇ 'ਤੇ ਪਹੁੰਚੀ ਅਤੇ ਉਡਾਣ ਦੀ ਸੁਰੱਖਿਅਤ ਲੈਂਡਿਗ ਕਰਵਾਈ ਗਈ।

ਦਿੱਲੀ ਹਵਾਈ ਅੱਡੇ 'ਤੇ ਇੰਡੀਗੋ ਫਲਾਈਟ ਦੀ ਅਮਰਜੈਂਸੀ ਲੈਂਡਿੰਗ, ਵਿਸ਼ਾਖਾਪਟਨਮ ਤੋਂ ਆ ਰਿਹਾ ਸੀ ਜਹਾਜ਼
Indigo Flight (Photo: PTI)
tv9-punjabi
| Updated On: 28 Mar 2026 13:12 PM IST

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਦਿੱਲੀ ਆ ਰਹੀ ਇੰਡੀਗੋ ਉਡਾਣ ਦੀ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਅਮਰਜੈਂਸੀ ਲੈਂਡਿੰਗ ਦੀ ਜਾਣਕਾਰੀ ਮਿਲੀ ਸੀ। ਦਮਕਲ ਵਿਭਾਗ ਨੂੰ ਸਵੇਰੇ 10:53 ਵਜੇ ਅਮਰਜੈਂਸੀ ਲੈਂਡਿਗ ਦੀ ਜਾਣਕਾਰੀ ਮਿਲੀ ਸੀ। ਦਮਕਲ ਵਿਭਾਗ ਮੁਤਾਬਕ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਨੁਕਾਸਨ ਦੀ ਕੋਈ ਖ਼ਬਰ ਨਹੀਂ ਹੈ। ਅਮਰਜੈਂਸੀ ਲੈਂਡਿੰਗ ਦੇ ਬਾਰੇ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਮੌਕੇ ‘ਤੇ ਪਹੁੰਚ ਗਏ ਅਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ।

ਉਡਾਣ ਵਿੱਚ 161 ਯਾਤਰੀ ਸਵਾਰ ਸਨ। ਮੁੱਢਲੀ ਜਾਣਕਾਰੀ ਦੇ ਮੁਤਾਬਕ, ਉਡਾਣ ਦੇ ਇੰਜਣ ਵਿੱਚ ਖਰਾਬੀ ਆਈ ਸੀ। ਹਲਾਂਕਿ ਇੰਡੀਗੋ ਨੇ ਇਸ ਮਾਮਲੇ ਵਿੱਚ ਹੁਣ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸੈਫ ਲੈਂਡਿੰਗ ਦੇ ਲਈ ਹਾਵਈ ਅੱਡੇ ਦੇ ਰਨ ਵੇਅ 28 ‘ਤੇ ਫੁਲ ਅਮਰਜੈਂਸੀ ਲਗਾਈ ਗਈ ਸੀ। ਰਨ ਵੇਅ ਦੇ ਚਾਰੋਂ ਪਾਸੇ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਜੂਦ ਸੀ। ਲੈਂਡਿਗ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇੰਡੀਗੋ ਨੇ ਇਸ ਮਾਮਲੇ ‘ਤੇ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਹੈ।

2 ਦਿਨ ਪਹਿਲਾਂ ਵੀ ਇੰਡੀਗੋ ਫਲਾਈਟ ‘ਚ ਆਈ ਸੀ ਗੜਬੜੀ

26 ਮਾਰਚ ਨੂੰ ਵਿਸ਼ਾਖਾਪਟਨਮ ਤੋਂ ਦਿੱਲੀ ਆ ਰਹੀ ਫਲਾਈਟ ਜਦੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਲੈਂਡ ਕਰਨ ਵਾਲੀ ਸੀ ਤਾਂ ਪਾਇਲਟ ਨੂੰ ਅਚਾਨਕ ਉਡਾਣ ਨੂੰ ਉਪਰ ਚੁੱਕਣਾ ਪਿਆ। ਇਸ ਨੂੰ ਗੋ- ਅਰਾਊਂਡ ਕਿਹਾ ਜਾਂਦਾ ਹੈ। ਯਾਤਰੀਆਂ ਨੂੰ ਦੱਸਿਆ ਉਡਾਣ ਰਨ-ਵੇਅ ਨੂੰ ਟੱਚ ਕਰ ਅਚਾਨਕ ਉਪਰ ਉੱਠ ਗਈ। ਜਿਸ ਤੋਂ ਬਾਅਦ ਲੋਕਾਂ ਵਿੱਚ ਹੜਕੰਪ ਮਚ ਗਿਆ। ਉਡਾਣ ਨੇ ਦਿੱਲੀ ਅਤੇ ਗਾਜ਼ਿਆਬਾਦ ਦੇ ਉਪਰ ਕਰੀਬ 7-8 ਮਿੰਟ ਚਕਰ ਲਗਾਇਆ। ਬਾਅਦ ਵਿੱਚ ਪਾਇਲਟ ਨੇ ਫਾਲਈਟ ਦੀ ਸੁਰੱਖਿਅਤ ਲੈਂਡਿਗ ਕਰਵਾਈ। ਇਸ ਉਡਾਣ ਵਿੱਚ ਕਰਨਾਟਕਾ ਦੇ ਡਿਪਟੀ ਸੀਐਮ ਡੀਕੇ ਸ਼ਿਵ ਕੁਮਾਰ ਅਤੇ ਜੇਡੀਐਸ ਆਗੂ ਐਚ ਡੀ ਰੇਵਨਾ ਵੀ ਸਵਾਰ ਸਨ।

ਪਿਛਲੇ ਮਹੀਨੇ ਵੀ IGI ‘ਤੇ ਅਮਰਜੈਂਸੀ ਲੈਂਡਿਗ

ਪਿੱਛਲੇ ਮਹੀਨੇ ਦਿੱਲੀ ਹਵਾਈ ਅੱਡੇ ‘ਤੇ ਅਮਰਜੈਂਸੀ ਐਲਾਨੀ ਗਈ ਸੀ। ਜਦੋਂ ਸਪਾਈਸ ਜੈਟ ਦੀ ਦਿੱਲੀ-ਲੇਹ ਫਲਾਈਟ ਦੇ ਇੱਕ ਇੰਜਣ ਦੀ ਸਮੱਸਿਆ ਆ ਗਈ। ਇਸ ਉਡਾਣ ਵਿੱਚ ਕਰੀਬ 150 ਯਾਤਰੀ ਸਵਾਰ ਸਨ। ਪਾਇਲਟ ਨੇ ਉਡਾਣ ਨੂੰ ਸਰੁੱਖਿਅਤ ਵਾਪਸ ਲੈਂਡਿਗ ਕਰਵਾਇਆ। ਇਹ ਫਲਾਈਟ ਬੋਇੰਗ 737 ਸੀ। ਜਿਸ ਨੂੰ ਹਾਲ ਹੀ ਵਿੱਚ ਬਾਰ-ਬਾਰ ਇੰਜਣ ਫੇਲ੍ਹ ਹੋਣ ਦੀ ਵਜ੍ਹਾ ਕਾਰਨ ਦੇਖਿਆ ਗਿਆ ਹੈ। ਕਈ ਕੌਮਾਂਤਰੀ ਉਡਾਣਾਂ ਨੇ ਇਸ ਇੰਜਣ (CFM56) ਵਿੱਚ ਬਾਰ- ਬਾਰ ਖਰਾਬੀ ਦੇਖੀ ਹੈ। ਪਿੱਛਲੇ ਸਾਲ Aerolineas Argentinas ਨੇ ਅੱਠ Boeing 737-800 ਫਲਾਈਟਾਂ ਨੂੰ ਗ੍ਰਾਉਂਡ ਕਰ ਦਿੱਤੀ ਸੀ।

Follow Us
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ...
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ...
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼...
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ...
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...