India-Canada Issue: ਭਾਰਤ-ਕੈਨੇਡਾ ਵਿਵਾਦ ਵਿਚਾਲੇ NIA ਨੇ ਕੈਨੇਡਾ ‘ਚ ਰਹਿ ਰਹੇ ਗੋਲਡੀ ਬਰਾੜ ਸਮੇਤ 11 ਗੈਂਗਸਟਰਾਂ-ਅੱਤਵਾਦੀਆਂ ਦੀ ਲਿਸਟ ਕੀਤੀ ਜਾਰੀ

Updated On: 

20 Sep 2023 19:00 PM

ਸੂਤਰਾਂ ਮੁਤਾਬਕ ਕੈਨੇਡਾ ਦੀ ਧਰਤੀ ਤੋਂ 9 ਵੱਖਵਾਦੀ ਸੰਗਠਨ ਸਰਗਰਮ ਹਨ, ਜੋ ਭਾਰਤ ਵਿਰੁੱਧ ਸਾਜਿਸ਼ਾਂ ਰੱਚ ਰਹੇ ਹਨ। ਇਨ੍ਹਾਂ ਵਿੱਚ ਸਿੱਖ ਫਾਰ ਜਸਟਿਸ, ਖਾਲਿਸਤਾਨ ਟਾਈਗਰ ਫੋਰਸ, ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਟਾਈਗਰ ਫੋਰਸ ਸ਼ਾਮਲ ਹਨ। ਇਨ੍ਹਾਂ ਸੰਗਠਨਾਂ ਦੇ ਮੋਸਟ ਵਾਂਟੇਡ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਦੱਸੇ ਜਾਂਦੇ ਹਨ।

India-Canada Issue: ਭਾਰਤ-ਕੈਨੇਡਾ ਵਿਵਾਦ ਵਿਚਾਲੇ NIA ਨੇ ਕੈਨੇਡਾ ਚ ਰਹਿ ਰਹੇ ਗੋਲਡੀ ਬਰਾੜ ਸਮੇਤ 11 ਗੈਂਗਸਟਰਾਂ-ਅੱਤਵਾਦੀਆਂ ਦੀ ਲਿਸਟ ਕੀਤੀ ਜਾਰੀ
Follow Us On

ਖਾਲਿਸਤਾਨ ਟਾਈਗਰ ਫੋਰਸ (KTF) ਦੇ ਅੱਤਵਾਦੀ ਕੈਨੇਡੀਅਨ ਨਾਗਰਿਕ ਹਰਦੀਪ ਨਿੱਝਰ (Hardeep Nijhar) ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਹੈ। ਇਸ ਤਣਾਅ ਦੇ ਵਿਚਕਾਰ, ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦੀ-ਗੈਂਗਸਟਰ ਨੈੱਟਵਰਕ ਨੂੰ ਤਬਾਹ ਕਰਨ ਲਈ 11 ਬਦਨਾਮ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਹੈ।

ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਗੋਲਡੀ ਬਰਾੜ ਹੈ, ਜੋ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੈ। ਦੂਜੇ ਨੰਬਰ ‘ਤੇ ਲਾਰੇਂਸ ਦੇ ਭਰਾ ਅਨਮੋਲ ਬਿਸ਼ਨੋਈ ਦਾ ਵੀ ਨਾਂ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਇਸ ਸੂਚੀ ਵਿੱਚ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ, ਦਰਮਨ ਸਿੰਘ, ਲਖਬੀਰ ਸਿੰਘ ਉਰਫ਼ ਲੰਡਾ, ਦਿਨੇਸ਼ ਸ਼ਰਮਾ ਉਰਫ਼ ਗਾਂਧੀ, ਨੀਰਜ ਉਰਫ਼ ਪੰਡਿਤ, ਗੁਰਪਿੰਦਰ ਸਿੰਘ, ਸੁਖਦੂਲ ਸਿੰਘ, ਗੌਰਵ ਪਟਿਆਲ ਉਰਫ਼ ਸੌਰਭ ਅਤੇ ਦਲੇਰ ਸਿੰਘ ਸ਼ਾਮਲ ਹਨ।

NIA ਦਾ ਕਹਿਣਾ ਹੈ ਕਿ ਭਾਰਤ ਵਿੱਚ ਕਤਲ ਅਤੇ ਜਬਰੀ ਵਸੂਲੀ ਤੋਂ ਇਲਾਵਾ ਪਾਕਿਸਤਾਨ ਦੀ ਸ਼ਹਿ ‘ਤੇ ਉਨ੍ਹਾਂ ‘ਤੇ ਦੇਸ਼ ਵਿਰੋਧੀ ਸਰਗਰਮੀਆਂ ਚ ਸ਼ਾਮਲ ਹੋਣ ਦਾ ਦੋਸ਼ ਹੈ। ਇਨ੍ਹਾਂ ਵਿੱਚੋਂ ਜਿਆਦਾਤਰ ਅਪਰਾਧੀ ਇਸ ਵੇਲ੍ਹੇ ਕੈਨੇਡਾ ਵਿੱਚ ਲੁਕੇ ਹੋਏ ਹਨ।

ਇਸ ਸੂਚੀ ਦੇ ਨਾਲ ਹੀ NIA ਨੇ ਇਨ੍ਹਾਂ ਬਾਰੇ ਬਾਰੇ ਕੋਈ ਜਾਣਕਾਰੀ ਹੋਣ ਤੇ ਵਟਸਐਪ ਨੰਬਰ +917290009373 ‘ਤੇ ਮੈਸੇਜ ਕਰਨ ਲਈ ਕਿਹਾ ਹੈ।

ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ ਗੋਲਡੀ ਬਰਾੜ

ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ ਕਰ ਦਿੱਤਾ ਸੀ। ਉਸ ਨੇ ਇਸ ਘਟਨਾ ਨੂੰ ਤਿਹਾੜ ਜੇਲ ‘ਚ ਬੰਦ ਲਾਰੇਂਸ ਦੇ ਕਹਿਣ ‘ਤੇ ਅੰਜਾਮ ਦਿੱਤਾ ਸੀ। ਜਿਸ ਸਮੇਂ ਉਸ ਨੇ ਸਾਰੀ ਸਾਜ਼ਿਸ਼ ਰਚੀ ਅਤੇ ਇਸ ਨੂੰ ਅੰਜਾਮ ਦਿੱਤਾ, ਉਸ ਸਮੇਂ ਉਹ ਕੈਨੇਡਾ ਵਿੱਚ ਬੈਠਾ ਸੀ। ਹਾਲਾਂਕਿ ਹੁਣ ਉਸਦੇ ਅਮਰੀਕਾ ‘ਚ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।

ਲੰਡਾ ਤੇ ਡੱਲਾ ਵੀ ਲੁੱਕੇ ਕੈਨੇਡਾ ‘ਚ

ਬਦਨਾਮ ਗੈਂਗਸਟਰ ਅੱਤਵਾਦੀ ਲਖਬੀਰ ਸਿੰਘ ਅਤੇ ਅਰਸ਼ਦੀਪ ਡੱਲਾ ਵੀ ਪੰਜਾਬ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ‘ਤੇ ਮੋਹਾਲੀ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਗ੍ਰਨੇਡ ਹਮਲੇ ਤੋਂ ਇਲਾਵਾ ਕਈ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਇਨ੍ਹਾਂ

ਕੈਨੇਡਾ ‘ਚ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਹੇ ਗੈਂਗਸਟਰ

ਐਨਆਈਏ ਦੇ ਸੂਤਰਾਂ ਅਨੁਸਾਰ ਜਿਨ੍ਹਾਂ 11 ਗੈਂਗਸਟਰਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਪੰਜਾਬ ਵਿੱਚ ਵਾਰਦਾਤਾਂ ਕਰਕੇ ਭੱਜੇ 7 ਅਪਰਾਧੀ ਏ ਕੈਟੇਗਿਰੀ ਦੇ ਹਨ। ਇਹ ਸਾਰੇ ਅਪਰਾਧੀ ਕੈਨੇਡਾ ਵਿੱਚ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਹੁਣ ਇਹ ਸਾਰੇ ਖਾਲਿਸਤਾਨੀਆਂ ਨਾਲ ਮਿਲ ਕੇ ਨੌਜਵਾਨਾਂ ਨੂੰ ਵਰਗਲਾ ਕੇ ਜੁਰਮ ਦੀ ਦੁਨੀਆਂ ਵਿੱਚ ਧੱਕ ਰਹੇ ਹਨ।

ਐਨਆਈਏ ਨੇ ਮੰਗੀ ਜਾਇਦਾਦਾਂ ਦੀ ਜਾਣਕਾਰੀ

ਐਨਆਈਏ ਨੇ ਲਾਰੈਂਸ, ਜੱਗੂ ਭਗਵਾਨਪੁਰੀਆ, ਕਾਲਾ ਜਠੇੜੀ ਸਮੇਤ 13 ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ। ਲੋੜੀਂਦੇ ਗੈਂਗਸਟਰਾਂ ਤੋਂ ਇਲਾਵਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਜੇਲ੍ਹ ਵਿੱਚ ਬੰਦ ਲਾਰੈਂਸ, ਜੱਗੂ ਭਗਵਾਨਪੁਰੀਆ, ਕਾਲਾ ਜਥੇਦਾਰੀ ਸਮੇਤ 13 ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।

ਰਾਸ਼ਟਰੀ ਜਾਂਚ ਏਜੰਸੀ ਨੇ ਉਨ੍ਹਾ ਦੀ ਫੋਟੋ ਜਾਰੀ ਕਰਕੇ ਕਿਹਾ ਹੈ ਕਿ ਇਹ ਕਈ ਮਾਮਲਿਆਂ ‘ਚ ਦੋਸ਼ੀ ਹਨ। ਜੇਕਰ ਉਨ੍ਹਾਂ ਨੇ ਆਪਣੇ ਕਿਸੇ ਨਜ਼ਦੀਕੀ ਦੇ ਨਾਂ ‘ਤੇ ਕੋਈ ਨਿਵੇਸ਼ ਕੀਤਾ ਹੈ ਜਾਂ ਜਾਇਦਾਦ ਖਰੀਦੀ ਹੈ ਜਾਂ ਕਿਸੇ ਨੂੰ ਇਨ੍ਹਾਂ ਦੀ ਜਾਇਦਾਦ ਬਾਰੇ ਪਤਾ ਹੈ, ਤਾਂ ਉਹ ਏਜੰਸੀ ਨਾਲ ਜਾਣਕਾਰੀ ਸਾਂਝੀ ਕਰਨ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾਵੇਗੀ।