ਭਾਰਤ ਦੀ ਕਾਰਵਾਈ ਨਾਲ ਖਾਲਿਸਤਾਨੀਆਂ ‘ਚ ਦਹਿਸ਼ਤ, NIA ਦੇ ਰਾਡਾਰ ‘ਤੇ ਅਮਰੀਕਾ-ਕੈਨੇਡਾ-ਇੰਗਲੈਂਡ ‘ਚ ਲੁਕੇ 368 ਗੈਂਗਸਟਰ ਤੇ ਅੱਤਵਾਦੀ
India Canada Issue: NIA ਨੇ ਕੈਨੇਡਾ, ਅਮਰੀਕਾ ਅਤੇ ਬ੍ਰਿਟਨ ਵਿੱਚ ਲੁਕੇ ਗੈਂਗਸਟਰਾਂ ਅਤੇ ਖਾਲਿਸਤਾਨੀ ਅੱਤਵਾਦੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। NIA ਨੇ ਪੰਜਾਬ ਸਮੇਤ 6 ਸੂਬਿਆਂ ਦੀ ਪੁਲਿਸ ਤੋਂ ਜਾਅਲੀ ਪਾਸਪੋਰਟ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ ਵਿੱਚ ਵਸਣ ਵਾਲੇ ਲੋਕਾਂ ਬਾਰੇ ਅੰਕੜੇ ਮੰਗੇ ਹਨ।
ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤ ਦੀ ਤਿੱਖੀ ਕਾਰਵਾਈ ਨੇ ਖਾਲਿਸਤਾਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਵਿਦੇਸ਼ਾਂ ‘ਚ ਬੈਠ ਕੇ ਭਾਰਤ ਦਾ ਮਾਹੌਲ ਖਰਾਬ ਕਰਨ ਵਾਲੇ ਗੈਂਗਸਟਰਾਂ ਅਤੇ ਅੱਤਵਾਦੀਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਐਨਆਈਏ ਨੇ ਪੰਜਾਬ ਸਮੇਤ 6 ਸੂਬਿਆਂ ਦੀ ਪੁਲਿਸ ਤੋਂ ਉਨ੍ਹਾਂ ਸਾਰੇ ਗੈਂਗਸਟਰਾਂ ਅਤੇ ਅੱਤਵਾਦੀਆਂ ਬਾਰੇ ਅੰਕੜੇ ਮੰਗੇ ਹਨ ਜੋ ਫਰਜ਼ੀ ਪਾਸਪੋਰਟਾਂ ਅਤੇ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿੱਚ ਲੁਕੇ ਹੋਏ ਹਨ।


