ਤੁਰਕੀ ਖਿਲਾਫ ਸਰਕਾਰ ਦਾ ਵੱਡਾ ਐਕਸ਼ਨ, ਰੱਦ ਕੀਤੀ Celebi ਏਅਰਪੋਰਟ ਦੀ ਸਿਕਉਰਿਟੀ ਕਲੀਅਰੰਸ
India Big Action Against Turkey: ਭਾਰਤ ਸਰਕਾਰ ਨੇ ਤੁਰਕੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਿਵਲ ਏਵੀਏਸ਼ਨ ਬਿਊਰੋ (Bureau of Civil Aviation) ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਤੁਰਕੀ ਹਵਾਈ ਅੱਡੇ ਦੀ ਗਰਾਊਂਡ ਹੈਂਡਲਿੰਗ ਕੰਪਨੀ ਸੇਲੇਬੀ ਏਅਰਪੋਰਟ ਸਰਵਿਸ ਦੀ ਸਿਕਉਰਿਟੀ ਕਲੀਅਰੈਂਸ ਰੱਦ ਕਰ ਦਿੱਤੀ ਹੈ।

ਭਾਰਤ ਸਰਕਾਰ ਨੇ ਤੁਰਕੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਿਵਲ ਏਵੀਏਸ਼ਨ ਬਿਊਰੋ (Bureau of Civil Aviation) ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਤੁਰਕੀ ਹਵਾਈ ਅੱਡੇ ਦੀ ਗਰਾਊਂਡ ਹੈਂਡਲਿੰਗ ਕੰਪਨੀ ਸੇਲੇਬੀ ਏਅਰਪੋਰਟ ਸਰਵਿਸ ਦੀ ਸੁਰੱਖਿਆ ਕਲੀਅਰੈਂਸ ਰੱਦ ਕਰ ਦਿੱਤੀ ਹੈ। ਸੂਤਰਾਂ ਅਨੁਸਾਰ, ਸੇਲੇਬੀ ਏਅਰਪੋਰਟ ਸਰਵਿਸ ਭਾਰਤ ਦੇ 8 ਹਵਾਈ ਅੱਡਿਆਂ ‘ਤੇ ਗਰਾਊਂਡ ਹੈਂਡਲਿੰਗ ਸਰਵਿਸਿਸ ਪ੍ਰਦਾਨ ਕਰਦੀ ਹੈ।
ਹਾਲ ਹੀ ਵਿੱਚ, ਮੁੰਬਈ ਵਿੱਚ ਸ਼ਿੰਦੇ ਧੜੇ ਦੇ ਇੱਕ ਵਫ਼ਦ ਨੇ 13 ਮਈ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਰੋਧ ਪ੍ਰਦਰਸ਼ਨ ਕੀਤਾ, ਮੰਗ ਕੀਤੀ ਕਿ ਮੁੰਬਈ ਹਵਾਈ ਅੱਡਾ ਤੁਰਕੀ ਦੀ ਕੰਪਨੀ ਸੇਲੇਬੀ ਏਅਰਪੋਰਟ ਸਰਵਿਸਿਜ਼ ਨਾਲ ਆਪਣੇ ਸਬੰਧ ਖਤਮ ਕਰੇ। ਸੇਲੇਬੀ ਮੁੰਬਈ ਹਵਾਈ ਅੱਡੇ ‘ਤੇ ਲਗਭਗ 70 ਪ੍ਰਤੀਸ਼ਤ ਗ੍ਰਾਉਂਡ ਆਪਰੇਸ਼ਨਸ ਨੂੰ ਸੰਭਾਲਦੀ ਹੈ। ਇਸ ਵਿੱਚ ਯਾਤਰੀ ਸੇਵਾਵਾਂ, ਲੋਡ ਕੰਟਰੋਲ, ਫਲਾਈਟ ਓਪਰੇਸ਼ਨ, ਕਾਰਗੋ ਅਤੇ ਡਾਕ ਸੇਵਾਵਾਂ, ਵੇਅਰਹਾਊਸਿੰਗ ਅਤੇ ਪੁਲ ਓਪਰੇਸ਼ਨ ਸ਼ਾਮਲ ਹਨ।
Bureau of Civil Aviation Security revokes security clearance for Celebi Airport Services India Pvt Ltd with immediate effect in the “interest of national security” pic.twitter.com/A4YGBtUQcc
— ANI (@ANI) May 15, 2025
ਇਹ ਵੀ ਪੜ੍ਹੋ
ਪਾਕਿਸਤਾਨ ਨਾਲ ਤਣਾਅ ਤੋਂ ਬਾਅਦ ਭਾਰਤ ਵਿੱਚ ਤੁਰਕੀ ਖਿਲਾਫ ਰੋਸ
ਸਰਹੱਦੀ ਤਣਾਅ ਦੇ ਵਿਚਕਾਰ ਪਾਕਿਸਤਾਨ ਨੂੰ ਡਰੋਨ ਭੇਜਣ ਤੋਂ ਬਾਅਦ ਤੁਰਕੀ ਨੂੰ ਭਾਰਤ ਵਿੱਚ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਰਕੀ ਸੇਬਾਂ ਤੋਂ ਲੈ ਕੇ ਸੁੱਕੇ ਮੇਵੇ ਅਤੇ ਸੰਗਮਰਮਰ ਅਤੇ ਹੋਰ ਚੀਜ਼ਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਤੁਰਕੀ ਜਾਣ ਵਾਲੇ ਭਾਰਤੀਆਂ ਨੇ ਵੀ ਉੱਥੇ ਆਪਣੀ ਬੁਕਿੰਗ ਰੱਦ ਕਰ ਦਿੱਤੀ ਹੈ। ਇਸ ਕਾਰਨ ਤੁਰਕੀ ਨੂੰ ਆਪਣੇ ਸੈਰ-ਸਪਾਟਾ ਖੇਤਰ ਵਿੱਚ ਵੱਡਾ ਝਟਕਾ ਲੱਗਾ ਹੈ। ਦਿੱਲੀ ਦੀ ਜੇਐਨਯੂ ਅਤੇ ਯੂਪੀ ਦੀ ਕਾਨਪੁਰ ਯੂਨੀਵਰਸਿਟੀ ਨੇ ਵੀ ਤੁਰਕੀ ਯੂਨੀਵਰਸਿਟੀ ਨਾਲ ਸਮਝੌਤਾ ਤੋੜ ਦਿੱਤਾ। ਤੁਰਕੀ ਸੇਬਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ।