ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Operation Sindoor Live Updates: ਭਾਰਤ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ, ਸ਼ਾਇਦ ਉਹ ਸੋਚ ਰਹੇ ਨੇ….

Operation Sindoor: ਭਾਰਤ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਸਾਂਝੇ ਆਪ੍ਰੇਸ਼ਨ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਭਾਰਤ ਨੇ ਇਸ ਮੁਹਿੰਮ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ। ਫੌਜ ਨੇ ਪ੍ਰੈਸ ਕਾਨਫਰੰਸ ਵਿੱਚ ਭਾਰਤ ਦੀ ਕਾਰਵਾਈ ਬਾਰੇ ਪੂਰੀ ਜਾਣਕਾਰੀ ਦਿੱਤੀ। ਦੱਸਿਆ ਗਿਆ ਕਿ ਇਹ ਕਾਰਵਾਈ ਰਾਤ 1:05 ਵਜੇ ਸ਼ੁਰੂ ਹੋਈ ਅਤੇ 1:30 ਵਜੇ ਖਤਮ ਹੋਈ। 25 ਮਿੰਟਾਂ ਵਿੱਚ 21 ਟਿਕਾਣਿਆਂ 'ਤੇ ਹਮਲਾ ਕੀਤਾ ਗਿਆ।

rohit-kumar
| Updated On: 08 May 2025 06:40 AM
Operation Sindoor Live Updates: ਭਾਰਤ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ, ਸ਼ਾਇਦ ਉਹ ਸੋਚ ਰਹੇ ਨੇ….

ਪਹਿਲਗਾਮ ਦਾ ਬਦਲਾ ਸ਼ੁਰੂ ਹੋ ਗਿਆ ਹੈ। ਭਾਰਤ ਨੇ ਅੱਤਵਾਦ ਵਿਰੁੱਧ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਹੈ। ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ 9 ਟਿਕਾਣਿਆਂ ‘ਤੇ ਹਮਲਾ ਕੀਤਾ ਹੈ। ਭਾਰਤ ਦੀ ਕਾਰਵਾਈ ‘ਤੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਦਾ ਵੀ ਇੱਕ ਬਿਆਨ ਹੈ। ਅੱਤਵਾਦ ਵਿਰੁੱਧ ਭਾਰਤ ਦੇ ‘ਆਪ੍ਰੇਸ਼ਨ ਸਿੰਦੂਰ’ ਨਾਲ ਸਬੰਧਤ ਅਪਡੇਟਸ ਲਈ ਪੇਜ ਨੂੰ ਰਿਫਰੈਸ਼ ਕਰਦੇ ਰਹੋ…

LIVE NEWS & UPDATES

The liveblog has ended.
  • 07 May 2025 11:17 PM (IST)

    ਇਸਲਾਮਾਬਾਦ ਵਿੱਚ ਦਹਿਸ਼ਤ

    ਭਾਰਤ ਦੇ ਆਪ੍ਰੇਸ਼ਨ ਸਿੰਦੂਰ ਕਾਰਨ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਜਾਣ ਅਤੇ ਸਾਰੀਆਂ ਲਾਈਟਾਂ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ।

  • 07 May 2025 10:57 PM (IST)

    ਰਾਣਾ ਸਨਾਉੱਲਾ ਨੇ ਦਿੱਤੀ ਚੇਤਾਵਨੀ

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਰਾਜਨੀਤਿਕ ਮਾਮਲਿਆਂ ਦੇ ਸਲਾਹਕਾਰ ਰਾਣਾ ਸਨਾਉੱਲਾਹ ਨੇ ਚੇਤਾਵਨੀ ਜਾਰੀ ਕੀਤੀ ਹੈ। ਸਨਾਉੱਲਾਹ ਨੇ ਕਿਹਾ, ਜੇਕਰ ਭਾਰਤ ਹੋਰ ਕੁਝ ਕਰਦਾ ਹੈ, ਤਾਂ ਅਸੀਂ ਢੁਕਵਾਂ ਜਵਾਬ ਦੇਵਾਂਗੇ। ਅਸੀਂ ਇਹ ਦੁਨੀਆਂ ਨੂੰ ਦੱਸ ਦਿੱਤਾ ਹੈ।

  • 07 May 2025 10:32 PM (IST)

    ਅਸੀਂ ਆਪਣੇ ਦੇਸ਼ ਦੀ ਰੱਖਿਆ ਲਈ ਲੜਨ ਲਈ ਤਿਆਰ ਹਾਂ: ਸ਼ਾਹਬਾਜ਼

    ਪਾਕਿਸਤਾਨ ਨੂੰ ਸੰਬੋਧਨ ਕਰਦੇ ਹੋਏ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਦੀ ਇੱਜ਼ਤ ਅਤੇ ਸੁਰੱਖਿਆ ਲਈ ਖੂਨ ਦੇ ਆਖਰੀ ਕਤਰੇ ਤੱਕ ਲੜਨ ਲਈ ਤਿਆਰ ਹਾਂ। ਭਾਰਤ ਨੂੰ ਇਸ ਹਮਲੇ ਦੇ ਨਤੀਜੇ ਭੁਗਤਣੇ ਪੈਣਗੇ।

  • 07 May 2025 09:32 PM (IST)

    ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਰਾਜਾਂ ਨੂੰ ਨਿਰਦੇਸ਼

    ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨ ਅਤੇ ਨੇਪਾਲ ਨਾਲ ਲੱਗਦੇ ਸਰਹੱਦੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਾਰੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ ਨੇ ਪ੍ਰਧਾਨ ਮੰਤਰੀ ਅਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਨੂੰ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਰਾਹੀਂ ਪਹਿਲਗਾਮ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਢੁਕਵਾਂ ਜਵਾਬ ਦੇਣ ਲਈ ਵਧਾਈ ਦਿੱਤੀ। ਮੀਟਿੰਗ ਵਿੱਚ, ਅਮਿਤ ਸ਼ਾਹ ਨੇ ਰਾਜਾਂ ਨੂੰ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਉਪਲਬਧਤਾ ਬਣਾਈ ਰੱਖਣ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ SDRF, ਸਿਵਲ ਡਿਫੈਂਸ, ਹੋਮ ਗਾਰਡ ਅਤੇ NCC ਵਰਗੇ ਰਾਹਤ ਅਤੇ ਬਚਾਅ ਬਲਾਂ ਨੂੰ ਅਲਰਟ ‘ਤੇ ਰੱਖਣ ਲਈ ਕਿਹਾ।

  • 07 May 2025 08:35 PM (IST)

    ਐਲਓਸੀ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ

    ਪਾਕਿਸਤਾਨੀ ਫੌਜ ਨੇ 6-7 ਮਈ ਦੀ ਰਾਤ ਨੂੰ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਗੋਲੀਬਾਰੀ ਕੀਤੀ। ਰਾਜੌਰੀ ਵਿੱਚ ਕੰਟਰੋਲ ਰੇਖਾ ‘ਤੇ ਲੋਕਾਂ ਦੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ। ਪ੍ਰਭਾਵਿਤ ਖੇਤਰ ਖਾਲੀ ਹਨ। ਘਰਾਂ ਨੂੰ ਤਾਲੇ ਲੱਗੇ ਹੋਏ ਹਨ।

  • 07 May 2025 08:01 PM (IST)

    ਵਜ ਗਿਆ ਸਾਇਰਨ….

    ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਾਇਰਨ ਵਜ ਰਹੇ ਹਨ। ਅੱਠ ਵਜਦੇ ਸਾਰ ਹੀ ਕਈ ਸ਼ਹਿਰਾਂ ਵਿੱਚ ਬਲੈਕ ਡਾਊਨ ਹੋ ਗਿਆ ਹੈ। ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ।

  • 07 May 2025 07:57 PM (IST)

    ਪਿੰਡਾਂ ਨੂੰ ਕਰਵਾਇਆ ਜਾ ਰਿਹਾ ਹੈ ਖਾਲੀ

    ਭਾਰਤ ਦੇ ਹਮਲੇ ਤੋਂ ਬਾਅਦ, ਪਾਕਿਸਤਾਨ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਗੋਲੀਬਾਰੀ ਦੇ ਵਿਚਕਾਰ, ਪਾਕਿਸਤਾਨ ਦੇ ਸਿਆਲਕੋਟ ਨਾਲ ਲੱਗਦੀ ਸਰਹੱਦ ‘ਤੇ ਭਾਰਤੀ ਖੇਤਰ ਵਿੱਚ ਪਾਕਿਸਤਾਨੀ ਗੋਲੀਬਾਰੀ ਦੇ ਬਾਵਜੂਦ ਲੋਕ ਮਜ਼ਬੂਤੀ ਨਾਲ ਖੜ੍ਹੇ ਹਨ। ਸੁਰੱਖਿਆ ਕਾਰਨਾਂ ਕਰਕੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।

  • 07 May 2025 07:45 PM (IST)

    ਵਜ ਗਿਆ ਸਾਇਰਨ… ਰਾਜਧਾਨੀ ਚੰਡੀਗੜ੍ਹ ਚ ਹੋਇਆ ਬਲੈਕ ਆਊਟ

    ਰਾਜਧਾਨੀ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਬਲੈਕ ਆਊਟ ਹੋ ਗਿਆ ਹੈ। ਸੈਕਟਰ 17 ਵਿੱਚ ਹਨ੍ਹੇਰੇ ਵਿੱਚ ਡੁੱਬ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਮੈਡੀਕਲ ਸਟਾਫ ਦੀਆਂ ਛੁੱਟੀਆਂ ਨੂੰ ਰੱਦ ਕਰ ਦਿੱਤਾ ਹੈ।

  • 07 May 2025 07:12 PM (IST)

    ਪਾਕਿ PM ਦੇ ਇਲਜ਼ਾਮ ਤੇ ਫੌਜ ਦਾ ਜਵਾਬ, ਸਾਡਾ ਨਹੀਂ ਹੋਇਆ ਕੋਈ ਨੁਸਕਾਨ

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਹਿਬਾਜ਼ ਸਰੀਫ ਦੇ ਬਿਆਨ ਤੇ ਭਾਰਤੀ ਫੌਜ ਨੇ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਫੌਜ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਜਦੋਂ ਕਿ ਪਾਕਿ ਪ੍ਰਧਾਨਮੰਤਰੀ ਨੇ ਕਿਹਾ ਸੀ ਕਿ ਉਹਨਾਂ ਨੇ ਭਾਰਤੀ ਫੌਜ ਦੇ 5 ਜਹਾਜ਼ਾਂ ਨੂੰ ਮਾਰ ਗਿਰਾਇਆ ਹੈ।

  • 07 May 2025 06:50 PM (IST)

    ਡੀਜੀ ਬੀਐਸਐਫ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

    ਅੱਤਵਾਦ ਵਿਰੁੱਧ ਚੱਲ ਰਹੇ ਆਪ੍ਰੇਸ਼ਨ ਸਿੰਦੂਰ ਦੌਰਾਨ ਡੀਜੀ ਬੀਐਸਐਫ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਕਾਰ ਪੀਐਮਓ ਵਿੱਚ ਇੱਕ ਮੀਟਿੰਗ ਹੋਈ, ਜੋ ਲਗਭਗ 1 ਘੰਟਾ ਚੱਲੀ। ਇਸ ਦੌਰਾਨ ਡੀਜੀ ਬੀਐਸਏਪੀ ਨੇ ਸਰਹੱਦ ‘ਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ।

  • 07 May 2025 06:29 PM (IST)

    ਬਿਲਾਵਲ ਭੁੱਟੋ ਦੀ ਬੌਖਲਾਹਟ

    ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਦੀ ਬੋਖਲਾਹਟ ਇੱਕ ਵਾਰ ਫਿਰ ਦੇਖਣ ਨੂੰ ਮਿਲੀ ਹੈ। 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਅਤੇ ਲਗਭਗ 100 ਅੱਤਵਾਦੀਆਂ ਨੂੰ ਮਾਰਨ ਤੋਂ ਬਾਅਦ, ਬਿਲਾਵਲ ਨੇ ਕਿਹਾ ਕਿ ਅਸੀਂ ਆਪਣੀ ਹਵਾਈ ਸੈਨਾ ਨੂੰ ਸਲਾਮ ਕਰਦੇ ਹਾਂ ਕਿਉਂਕਿ ਸਾਡੀ ਫੌਜ ਨੇ ਭਾਰਤ ਦੇ ਹਮਲੇ ਦਾ ਜਵਾਬ ਦਿੱਤਾ ਹੈ। ਹੁਣ ਤੁਸੀਂ ਹਮਲਾ ਕਰ ਲਿਆ, ਪਾਕਿਸਤਾਨ ਦਾ ਜਵਾਬ ਆਉਣਾ ਬਾਕੀ ਹੈ।

  • 07 May 2025 06:27 PM (IST)

    ਡੀਜੀ ਬੀਐਸਐਫ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

    ਅੱਤਵਾਦ ਵਿਰੁੱਧ ਚੱਲ ਰਹੇ ਆਪ੍ਰੇਸ਼ਨ ਸਿੰਦੂਰ ਦੌਰਾਨ ਡੀਜੀ ਬੀਐਸਐਫ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਕਾਰ ਪੀਐਮਓ ਵਿੱਚ ਮੀਟਿੰਗ ਹੋਈ, ਜੋ ਲਗਭਗ 1 ਘੰਟਾ ਚੱਲੀ। ਇਸ ਦੌਰਾਨ ਡੀਜੀ ਬੀਐਸਏਪੀ ਨੇ ਸਰਹੱਦ ‘ਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ

  • 07 May 2025 05:30 PM (IST)

    ਨੀਮ ਫੌਜੀ ਬਲਾਂ ਦੀਆਂ ਛੁੱਟੀਆਂ ਰੱਦ ਕਰਨ ਦੇ ਨਿਰਦੇਸ਼

    ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰਧ ਸੈਨਿਕ ਬਲਾਂ ਦੇ ਸਾਰੇ ਡੀਜੀਪੀਜ਼ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਨੀਮ ਫੌਜੀ ਬਲਾਂ ਦੇ ਜਵਾਨਾਂ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਰਧ ਸੈਨਿਕ ਬਲਾਂ ਨੂੰ ਤੁਰੰਤ ਆਪਣੇ ਸਥਾਨਾਂ ‘ਤੇ ਵਾਪਸ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।

  • 07 May 2025 04:55 PM (IST)

    ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ

    ਅੱਤਵਾਦ ਵਿਰੁੱਧ ਭਾਰਤ ਦੇ ਆਪ੍ਰੇਸ਼ਨ ਸਿੰਦੂਰ ‘ਤੇ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਸਾਡੀਆਂ ਭਾਰਤੀ ਹਥਿਆਰਬੰਦ ਸੈਨਾਵਾਂ ਨੇ ਸਾਨੂੰ ਸਾਰਿਆਂ ਨੂੰ ਮਾਣ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਭਗਵਾਨ ਹਨੂੰਮਾਨ ਦੇ ਮੰਤਰ ਨਾਲ ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ।

  • 07 May 2025 04:54 PM (IST)

    ਵਿਦੇਸ਼ੀ ਰਾਜਦੂਤਾਂ ਨੂੰ ਜਾਣਕਾਰੀ ਦੇ ਰਿਹਾ ਭਾਰਤ

    ਆਪ੍ਰੇਸ਼ਨ ਸਿੰਦੂਰ ਬਾਰੇ, ਭਾਰਤ ਸਰਕਾਰ ਵਿਦੇਸ਼ੀ ਰਾਜਦੂਤਾਂ ਨੂੰ ਪਾਕਿਸਤਾਨ ਦੇ ਅੰਦਰ ਅੱਤਵਾਦੀ ਕੈਂਪਾਂ ‘ਤੇ ਭਾਰਤ ਦੇ ਹਮਲਿਆਂ ਬਾਰੇ ਜਾਣਕਾਰੀ ਦੇ ਰਹੀ ਹੈ। ਪਹਿਲਗਾਮ ਅੱਤਵਾਦੀ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਸਬੂਤ ਵਿਦੇਸ਼ੀ ਰਾਜਦੂਤਾਂ ਨਾਲ ਸਾਂਝੇ ਕੀਤੇ ਜਾਣਗੇ।

  • 07 May 2025 04:28 PM (IST)

    ਹਾਲੇ ਖਤਮ ਨਹੀਂ ਹੋਇਆ ਹੈ ਆਪ੍ਰੇਸ਼ਨ ਸਿੰਦੂਰ

    ਭਾਰਤ ਦਾ ਅੱਤਵਾਦ ‘ਤੇ ਹਮਲਾ ਅਜੇ ਰੁਕਿਆ ਨਹੀਂ ਹੈ। ਆਪ੍ਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ। ਭਾਰਤੀ ਫੌਜ ਨੇ ਕਿਹਾ ਹੈ ਕਿ ਭਾਰਤ ਦਾ ਆਪ੍ਰੇਸ਼ਨ ਸਿੰਦੂਰ ਹਾਲੇ ਵੀ ਜਾਰੀ ਹੈ।

  • 07 May 2025 04:26 PM (IST)

    ਬਹਾਦਰ ਸੈਨਿਕਾਂ ਨੂੰ ਸਲਾਮ।

    ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਐਮਰਜੈਂਸੀ ਮੀਟਿੰਗ ਬੁਲਾਈ। ਇਸ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਆਗੂਆਂ ਨੇ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਚਰਚਾ ਕੀਤੀ। ਇਸ ਦੌਰਾਨ ਫੌਜ ਦੇ ਆਪ੍ਰੇਸ਼ਨ ਸਿੰਦੂਰ ‘ਤੇ ਖੜਗੇ ਨੇ ਕਿਹਾ ਕਿ ਅਸੀਂ ਸਰਕਾਰ ਦੇ ਕਦਮ ਦੇ ਨਾਲ ਹਾਂ। ਅਸੀਂ ਬਹਾਦਰ ਸੈਨਿਕਾਂ ਨੂੰ ਸਲਾਮ ਕਰਦੇ ਹਾਂ।

  • 07 May 2025 04:25 PM (IST)

    ਇਨ੍ਹਾਂ ਦੇਸ਼ਾਂ ਨਾਲ ਅਜੀਤ ਡੋਵਾਲ ਨੇ ਕੀਤੀ ਗੱਲਬਾਤ

    ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਅਮਰੀਕਾ, ਬ੍ਰਿਟੇਨ, ਸਾਊਦੀ ਅਰਬ ਅਤੇ ਜਾਪਾਨ ਦੇ ਆਪਣੇ ਹਮਰੁਤਬਾ ਨਾਲ ਗੱਲ ਕੀਤੀ ਹੈ। ਰੂਸ ਅਤੇ ਫਰਾਂਸ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਗਿਆ ਹੈ।

  • 07 May 2025 04:24 PM (IST)

    ਪਾਕਿਸਤਾਨ ਨੇ ਕੋਈ ਹਿਮਾਕਤ ਕੀਤੀ ਤਾਂ ਮਿਲੇਗਾ ਕਰਾਰਾ ਜਵਾਬ : ਐਨਐਸਏ ਡੋਭਾਲ

    ਆਪ੍ਰੇਸ਼ਨ ਸਿੰਦੂਰ ਦੇ ਹਮਲੇ ਤੋਂ ਪਾਕਿਸਤਾਨ ਹਿੱਲਿਆ ਹੋਇਆ ਅਤੇ ਹੈਰਾਨ-ਪਰੇਸ਼ਾਨ ਹੈ। ਉਹ ਗਿੱਦੜ ਭਭਕੀਆਂ ਦੇ ਰਿਹਾ ਹੈ। ਇਸ ਬਾਰੇ, ਭਾਰਤ ਦੇ ਐਨਐਸਏ ਅਜੀਤ ਡੋਭਾਲ ਨੇ ਚੀਨ ਦੇ ਵਿਦੇਸ਼ ਮੰਤਰੀ/ਐਨਏਸੇ ਵਾਂਗ ਯੀ ਨਾਲ ਗੱਲ ਕੀਤੀ ਹੈ। ਐਨਐਸਏ ਡੋਭਾਲ ਨੇ ਚੀਨ ਨੂੰ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਨਾਲ ਜੰਗ ਨਹੀਂ ਚਾਹੁੰਦਾ ਪਰ ਜੇਕਰ ਪਾਕਿਸਤਾਨ ਕੁਝ ਵੀ ਕਰਨ ਦੀ ਹਿੰਮਤ ਕਰਦਾ ਹੈ ਤਾਂ ਉਸਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।

  • 07 May 2025 02:58 PM (IST)

    ਪਾਕਿ ਫੌਜ ਨੂੰ ਮਿਲੀ ਖੁੱਲ੍ਹੀ ਛੋਟ

    ਸੁਰੱਖਿਆ ਮੀਟਿੰਗ ਤੋਂ ਬਾਅਦ, ਪਾਕਿਸਤਾਨ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਢੁਕਵੀਂ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਪਾਕਿਸਤਾਨੀ ਅੱਤਵਾਦੀ ਕੈਂਪਾਂ ‘ਤੇ ਭਾਰਤ ਦੇ ਹਮਲਿਆਂ ਤੋਂ ਬਾਅਦ ਪਹਿਲੀ ਵੱਡੀ ਅਧਿਕਾਰਤ ਪ੍ਰਤੀਕਿਰਿਆ ਵਿੱਚ, ਪਾਕਿਸਤਾਨ ਨੇ ਕਿਹਾ ਕਿ ਉਸਦੀ ਫੌਜ ਨੂੰ ਭਾਰਤ ਵਿਰੁੱਧ ਕਾਰਵਾਈ ਕਰਨ ਲਈ ਖੁੱਲ੍ਹੀ ਛੋਟ ਦੇ ਦਿੱਤੀ ਗਈ ਹੈ।

  • 07 May 2025 02:57 PM (IST)

    ਪੀਐਮ ਮੋਦੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ

  • 07 May 2025 01:34 PM (IST)

    ਗ੍ਰਹਿ ਮੰਤਰੀ ਨੇ ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੁਲਾਈ ਬੈਠਕ

    ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀਆਂ ਬੈਠਕ ਬੁਲਾਈ ਹੈ। ਇਸ ਬੈਠਕ ਵਿੱਚ ਪੁਲਿਸ ਦੀ ਡਾਇਰੈਕਟਰ ਜਨਰਲ ਅਤੇ ਮੁੱਖ ਸਕੱਤਰ ਵੀ ਸ਼ਾਮਲ ਹੋਣਗੇ। ਦੁਪਹਿਰ ਦੋ ਵਜੇ ਹੋਣ ਵਾਲੀ ਇਹ ਬੈਠਕ ਵੀਡੀਓ ਕਾਨਫਰਸਿੰਗ ਰਾਹੀਂ ਹੋਣ ਜਾ ਰਹੀ ਹੈ। ਇਸ ਵਿੱਚ ਬਾਰਡਰਾਂ ਦੀ ਸੁਰੱਖਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।

  • 07 May 2025 01:24 PM (IST)

    ਅੱਜ ਰਾਸ਼ਟਰਪਤੀ ਨੂੰ ਮਿਲ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ

    ਆਪਰੇਸ਼ਨ ਸਿੰਦੂਰ ਦੀ ਕਾਮਯਾਬੀ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਦ੍ਰੌਮਦੀ ਮੁਰਮੂ ਨੂੰ ਮਿਲ ਸਕਦੇ ਹਨ। ਇਸ ਮੁਲਾਕਾਤ ਵਿੱਚ ਉਹ ਰਾਸ਼ਟਰਪਤੀ ਨੂੰ ਇਸ ਸਟ੍ਰਾਈਕ ਦੀ ਪੂਰੀ ਜਾਣਕਾਰੀ ਦੇਣਗੇ।

  • 07 May 2025 12:56 PM (IST)

    ਪ੍ਰਧਾਨ ਮੰਤਰੀ ਮੋਦੀ ਨੇ ਫੌਜ ਦੀ ਕੀਤੀ ਤਾਰੀਫ਼

    ਕੇਂਦਰੀ ਕੈਬਨਿਟ ਦੀ ਮੀਟਿੰਗ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਬਨਿਟ ਸਾਥੀਆਂ ਨੂੰ ਪਾਕਿਸਤਾਨ ਵਿਰੁੱਧ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ। ਭਾਰਤੀ ਫੌਜ ਨੇ ਤਿਆਰੀ ਅਨੁਸਾਰ ਅਤੇ ਬਿਨਾਂ ਕਿਸੇ ਗਲਤੀ ਦੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਕੇਂਦਰੀ ਕੈਬਨਿਟ ਦੇ ਸਾਰੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਆਪਣਾ ਵਿਸ਼ਵਾਸ ਵਿਅਕਤ ਕਰਦਿਆਂ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਦੀ ਪ੍ਰਸ਼ੰਸਾ ਕੀਤੀ।

  • 07 May 2025 12:21 PM (IST)

    ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸੰਬੋਧਨ

    ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਗਲੋਬਲ ਸਪੇਸ ਐਕਸਪਲੋਰੇਸ਼ਨ ਕਾਨਫਰੰਸ ਵਿੱਚ ਬੋਲ ਰਹੇ ਸਨ। ਉਹ ਭਾਰਤ ਦੇ ਪੁਲਾੜ ਪ੍ਰੋਗਰਾਮ ਬਾਰੇ ਗੱਲ ਕਰ ਰਹੇ ਸਨ।

  • 07 May 2025 11:57 AM (IST)

    ਅਜ਼ਹਰ ਬੋਲਿਆ- ਮੈਂ ਵੀ ਮਰ ਗਿਆ ਹੁੰਦਾ

    ਮਸੂਦ ਅਜ਼ਹਰ ਆਪਣੇ ਪਰਿਵਾਰ ਦੀ ਤਬਾਹੀ ‘ਤੇ ਰੋਇਆ ਹੈ। ਉਸਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੈਂ ਵੀ ਮਰ ਜਾਂਦਾ। ਦਰਅਸਲ, ਉਸਦਾ ਪੂਰਾ ਪਰਿਵਾਰ, ਉਸਦੇ ਭਰਾ ਅਤੇ ਭੈਣ ਸਮੇਤ, ਭਾਰਤ ਦੇ ਹਮਲੇ ਵਿੱਚ ਖਤਮ ਹੋ ਗਿਆ ਹੈ।

  • 07 May 2025 11:37 AM (IST)

    ਮਾਰਿਆ ਗਿਆ ਮਸੂਦ ਅਜ਼ਹਰ ਦਾ ਪੂਰਾ ਪਰਿਵਾਰ

    ਭਾਰਤ ਦੇ ਆਪ੍ਰੇਸ਼ਨ ਸਿੰਦੂਰ ਵਿੱਚ ਮਸੂਦ ਅਜ਼ਹਰ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਹੈ। ਪਾਕਿਸਤਾਨੀ ਮੀਡੀਆ ਅਨੁਸਾਰ, ਭਾਰਤ ਨੇ ਮਸੂਦ ਅਜ਼ਹਰ ਦੇ ਘਰ ‘ਤੇ ਹਮਲਾ ਕੀਤਾ ਹੈ, ਜਿਸ ਵਿੱਚ 10 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਮਸੂਦ ਅਜ਼ਹਰ ਇਸ ਹਮਲੇ ਵਿੱਚ ਮਾਰਿਆ ਗਿਆ ਹੈ ਜਾਂ ਨਹੀਂ। ਮਸੂਦ ਅਜ਼ਹਰ ਨੇ ਇਸ ਬਾਰੇ ਬਿਆਨ ਵੀ ਜਾਰੀ ਕੀਤਾ ਹੈ। ਉਸਨੇ ਕਿਹਾ ਹੈ ਕਿ ਮੇਰੇ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋਈ ਹੈ।

  • 07 May 2025 11:00 AM (IST)

    25 ਮਿੰਟਾਂ ਵਿੱਚ 21 ਟਿਕਾਣਿਆਂ ‘ਤੇ ਭਾਰਤ ਦਾ ਹਮਲਾ

    ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਆਪਰੇਸ਼ਨ ਬਾਰੇ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਤੇ ਸਵੇਰੇ 1:05 ਵਜੇ ਹਮਲਾ ਹੋਇਆ। ਇਸ ਕਾਰਵਾਈ ਵਿੱਚ 9 ਥਾਵਾਂ ‘ਤੇ ਹਮਲੇ ਕੀਤੇ ਗਏ। ਇਹ ਕਾਰਵਾਈ ਰਾਤ 1.05 ਵਜੇ ਤੋਂ 1.30 ਵਜੇ ਤੱਕ ਚੱਲੀ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਟਾਰਗੇਟ ‘ਤੇ ਹਮਲਾ ਕੀਤਾ ਗਿਆ। ਅੱਤਵਾਦੀ ਹਮਲੇ ਦੇ ਸਾਜ਼ਿਸ਼ਕਾਰਾਂ ‘ਤੇ ਹਮਲਾ ਕੀਤਾ ਗਿਆ। ਪਾਕਿਸਤਾਨ ਅਤੇ ਪੀਓਕੇ ਦੋਵਾਂ ‘ਤੇ ਹਮਲੇ ਕੀਤੇ ਗਏ। ਅਸੀਂ ਆਮ ਨਾਗਰਿਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ। ਸਭ ਤੋਂ ਪਹਿਲਾਂ, ਸਵਾਈ ਨਾਲਾ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ। ਅਸੀਂ ਜੈਸ਼ ਅਤੇ ਲਸ਼ਕਰ ਦੇ ਕੈਂਪਾਂ ਨੂੰ ਨਿਸ਼ਾਨਾ ਬਣਾਇਆ। 9 ਥਾਵਾਂ ‘ਤੇ 21 ਨਿਸ਼ਾਨਿਆਂ ‘ਤੇ ਹਮਲਾ ਕੀਤਾ ਗਿਆ। ਪਾਕਿਸਤਾਨ ਵਿੱਚ ਉਹ ਜਗ੍ਹਾ ਜਿੱਥੇ ਹਮਲਾ ਹੋਇਆ ਸੀ ਉਹ ਸਿਆਲਕੋਟ ਹੈ। ਇੱਥੋਂ ਦੇ ਸਰਜਲ ਕੈਂਪ ‘ਤੇ ਹਮਲਾ ਹੋਇਆ। ਇੱਥੇ ਹਿਜ਼ਬੁਲ ਕੈਂਪ ਸੀ।

  • 07 May 2025 10:51 AM (IST)

    ਅਸੀਂ ਆਪਣੇ ਅਧਿਕਾਰ ਦੀ ਵਰਤੋਂ ਕੀਤੀ : ਵਿਦੇਸ਼ ਮੰਤਰਾਲਾ

    ਵਿਦੇਸ਼ ਸਕੱਤਰ ਨੇ ਕਿਹਾ ਕਿ ਅੱਜ ਭਾਰਤ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਅਸੀਂ ਨਪੀ ਤੁਲੀ ਕਾਰਵਾਈ ਕੀਤੀ। ਅਸੀਂ ਜਵਾਬ ਦੇਣ ਦੇ ਅਧਿਕਾਰ ਦੀ ਵਰਤੋਂ ਕੀਤੀ। ਇਹ ਕਾਰਵਾਈ ਅੱਤਵਾਦੀ ਢਾਂਚੇ ਨੂੰ ਤਬਾਹ ਕਰਨ ਦੇ ਟੀਚੇ ਨਾਲ ਕੀਤੀ ਗਈ ਸੀ।

  • 07 May 2025 10:46 AM (IST)

    ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਹੈ ਪਾਕਿਸਤਾਨ – MEA

    ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲਾ ਬਹੁਤ ਹੀ ਦਰਿੰਦਗੀ ਭਰਿਆ ਸੀ। ਅੱਤਵਾਦੀਆਂ ਨੇ ਉਨ੍ਹਾਂ ਨੂੰ ਪਰਿਵਾਰ ਦੇ ਸਾਹਮਣੇ ਗੋਲੀ ਮਾਰੀ। ਹਮਲਾਵਰ ਟੀਆਰਐਫ ਲਸ਼ਕਰ ਨਾਲ ਜੁੜੇ ਹੋਏ ਸਨ। ਹਮਲੇ ਤੋਂ ਬਾਅਦ ਕਿਹਾ ਗਿਆ ਕਿ ਸੂਚਨਾ ਦੇ ਦਿਓ। ਪਾਕਿਸਤਾਨ ਦੇ ਅੱਤਵਾਦੀਆਂ ਨਾਲ ਸਬੰਧ ਉਜਾਗਰ ਹੋਏ ਹਨ। ਪਾਕਿਸਤਾਨ ਨੇ ਦੁਨੀਆ ਭਰ ਵਿੱਚ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਵਜੋਂ ਪਛਾਣ ਬਣਾਈ ਹੋਈ ਹੈ। ਪਾਕਿਸਤਾਨ ਦੁਨੀਆ ਨੂੰ ਗੁੰਮਰਾਹ ਕਰ ਰਿਹਾ ਹੈ। ਉਹ ਅੱਤਵਾਦੀਆਂ ਬਾਰੇ ਝੂਠ ਬੋਲਦਾ ਹੈ।

  • 07 May 2025 10:40 AM (IST)

    ਵੀਡੀਓ ਤੋਂ ਪੀਸੀ ਦੀ ਸ਼ੁਰੂਆਤ

    ਆਪ੍ਰੇਸ਼ਨ ਸਿੰਦੂਰ ਬਾਰੇ ਫੌਜ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਪੀਸੀ ਦੀ ਸ਼ੁਰੂਆਤ ਭਾਰਤ ‘ਤੇ ਹੋਏ ਅੱਤਵਾਦੀ ਹਮਲੇ ਦੇ ਵੀਡੀਓ ਨਾਲ ਹੋਈ। ਇਸ ਵਿੱਚ ਪਹਿਲਗਾਮ ਵਿੱਚ ਹੋਏ ਹਮਲੇ ਨੂੰ ਵੀ ਦਿਖਾਇਆ ਗਿਆ ਸੀ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਵੀਡੀਓ ਵਿੱਚ ਕਿਹਾ ਗਿਆ ਹੈ ਕਿ ਇੱਕ ਦਹਾਕੇ ਵਿੱਚ ਅੱਤਵਾਦੀ ਹਮਲਿਆਂ ਵਿੱਚ 350 ਭਾਰਤੀ ਮਾਰੇ ਗਏ।

  • 07 May 2025 10:36 AM (IST)

    ਆਪਰੇਸ਼ਨ ਸਿੰਦੂਰ ਤੇ ਫੌਜ ਦੀ PC, ਦੋ ਮਹਿਲਾ ਅਫਸਰ ਦੇ ਰਹੀਆਂ ਹਨ ਪੁਰੀ ਜਾਣਕਾਰੀ

    ਫੌਜ ਆਪਰੇਸ਼ਨ ਸਿੰਦੂਰ ‘ਤੇ ਇੱਕ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈਹੈ। ਪੀਸੀ ਵਿੱਚ, ਦੋ ਮਹਿਲਾ ਅਧਿਕਾਰੀ ਅਤੇ ਵਿਦੇਸ਼ ਸਕੱਤਰ ਆਪਰੇਸ਼ਨ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਨ। ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਪੱਤਰਕਾਰਾਂ ਨੂੰ ਸੰਬੋਧਨ ਕਰਨ ਜਾ ਰਹੇ ਹਨ।

  • 07 May 2025 10:27 AM (IST)

    ਅਮਿਤ ਸ਼ਾਹ ਦੀ ਜੰਮੂ-ਕਸ਼ਮੀਰ ਦੇ LG-CM ਨਾਲ ਗੱਲਬਾਤ

    ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ, ਮੁੱਖ ਮੰਤਰੀ ਅਤੇ ਡੀਜੀਪੀ ਨਾਲ ਗੱਲ ਕੀਤੀ ਹੈ।

  • 07 May 2025 10:24 AM (IST)

    ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ CDS ਅਨਿਲ ਚੌਹਾਨ ਵਿਚਕਾਰ ਬੈਠਕ

    ਸਾਊਥ ਬਲਾਕ ਵਿੱਚ, ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦੇ ਰਹੇ ਹਨ।

  • 07 May 2025 10:10 AM (IST)

    ਕੰਟਰੋਲ ਰੇਖਾ ‘ਤੇ ਪਾਕਿਸਤਾਨ ਦੀ ਨਾਪਾਕ ਹਰਕਤ

    ਭਾਰਤ ਦੀ ਇਸ ਕਾਰਵਾਈ ਤੋਂ ਪਾਕਿਸਤਾਨ ਭੜਕ ਗਿਆ ਹੈ। ਉਹ ਕੰਟਰੋਲ ਰੇਖਾ ‘ਤੇ ਲਗਾਤਾਰ ਗੋਲੀਬਾਰੀ ਕਰ ਰਿਹਾ ਹੈ। ਉਸਦੇ ਇਸ ਘਿਨਾਉਣੇ ਕੰਮ ਵਿੱਚ 7 ​​ਭਾਰਤੀਆਂ ਦੀ ਮੌਤ ਹੋ ਗਈ ਹੈ।

  • 07 May 2025 09:57 AM (IST)

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੋਸਟ ਕੀਤਾ, “ਆਪਰੇਸ਼ਨ ਸਿੰਦੂਰ ਪਹਿਲਗਾਮ ਵਿੱਚ ਸਾਡੇ ਮਾਸੂਮ ਭਰਾਵਾਂ ਦੀ ਬੇਰਹਿਮੀ ਨਾਲ ਹੱਤਿਆ ਦਾ ਭਾਰਤ ਦਾ ਜਵਾਬ ਹੈ। ਮੋਦੀ ਸਰਕਾਰ ਭਾਰਤ ਅਤੇ ਇਸਦੇ ਲੋਕਾਂ ‘ਤੇ ਕਿਸੇ ਵੀ ਹਮਲੇ ਦਾ ਢੁਕਵਾਂ ਜਵਾਬ ਦੇਣ ਲਈ ਵਚਨਬੱਧ ਹੈ। ਭਾਰਤ ਅੱਤਵਾਦ ਨੂੰ ਜੜ੍ਹੋਂ ਪੁੱਟਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

  • 07 May 2025 09:19 AM (IST)

    ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਪਹੁੰਚੇ NSA ਡੋਭਾਲ

    ਭਾਰਤੀ ਹਵਾਈ ਸੈਨਾ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਕੁਝ ਘੰਟਿਆਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਪਹੁੰਚੇ ਹਨ।

  • 07 May 2025 08:43 AM (IST)

    ਸਾਨੂੰ ਆਪਣੀਆਂ ਹਥਿਆਰਬੰਦ ਸੈਨਾਵਾਂ ‘ਤੇ ਮਾਣ ਹੈ: ਰਾਹੁਲ ਗਾਂਧੀ

    ਭਾਰਤੀ ਹਵਾਈ ਸੈਨਾ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਆਪਣੀਆਂ ਹਥਿਆਰਬੰਦ ਸੈਨਾਵਾਂ ‘ਤੇ ਮਾਣ ਹੈ। ਜੈ ਹਿੰਦ!

  • 07 May 2025 08:10 AM (IST)

    ਦੁਨੀਆ ਨੂੰ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦਿਖਾਉਣੀ ਚਾਹੀਦੀ ਹੈ: ਜੈਸ਼ੰਕਰ

    ਭਾਰਤ ਦੇ ਸਰਜੀਕਲ ਸਟ੍ਰਾਈਕ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਨੂੰ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦਿਖਾਉਣੀ ਪਵੇਗੀ।

  • 07 May 2025 07:47 AM (IST)

    ਭਾਰਤ ਦੇ ਹਮਲੇ ਵਿੱਚ ਲਸ਼ਕਰ ਅਤੇ ਜੈਸ਼ ਦੇ 100 ਤੋਂ ਵੱਧ ਅੱਤਵਾਦੀ ਢੇਰ

    ਭਾਰਤ ਨੇ ਪਾਕਿਸਤਾਨ ਅਤੇ ਪੀਓਕੇ ਵਿੱਚ 9 ਥਾਵਾਂ ‘ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਲਸ਼ਕਰ ਅਤੇ ਜੈਸ਼ ਦੇ 100 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ।

  • 07 May 2025 07:42 AM (IST)

    ਸ੍ਰੀਨਗਰ ਹਵਾਈ ਅੱਡੇ ‘ਤੇ ਹਵਾਈ ਸੈਨਾ ਦਾ ਕੰਟਰੋਲ

    ਭਾਰਤੀ ਹਵਾਈ ਸੈਨਾ ਨੇ ਸ੍ਰੀਨਗਰ ਹਵਾਈ ਅੱਡੇ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਹੈ। ਅਗਲੇ ਹੁਕਮਾਂ ਤੱਕ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

  • 07 May 2025 07:24 AM (IST)

    ਰਾਜਨਾਥ ਸਿੰਘ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਕੀਤੀ ਗੱਲਬਾਤ

    ਸੂਤਰਾਂ ਅਨੁਸਾਰ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਆਪ੍ਰੇਸ਼ਨ ਸਿੰਦੂਰ’ ਦੀ ਸਫਲਤਾ ਤੋਂ ਬਾਅਦ ਮੰਗਲਵਾਰ ਦੇਰ ਰਾਤ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਮੁਖੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ, ਉਨ੍ਹਾਂ ਨੇ ਪੂਰੀ ਮੁਹਿੰਮ ਦੀ ਸਥਿਤੀ ਅਤੇ ਭਵਿੱਖ ਦੀ ਰਣਨੀਤੀ ‘ਤੇ ਚਰਚਾ ਕੀਤੀ।

  • 07 May 2025 07:02 AM (IST)

    ਆਪ੍ਰੇਸ਼ਨ ਸਿੰਦੂਰ ‘ਤੇ ਪਾਕਿਸਤਾਨ ਦੀਆਂ ਧਮਕੀਆਂ

    ਭਾਰਤ ਦੇ ਅੱਤਵਾਦ ‘ਤੇ ਹਮਲੇ ਤੋਂ ਬਾਅਦ, ਪਾਕਿਸਤਾਨ ਨੇ ਇੱਕ ਵਾਰ ਫਿਰ ਧਮਕੀ ਦਿੱਤੀ ਹੈ। ਉਹ ਕਹਿੰਦਾ ਹੈ ਕਿ ਭਾਰਤ ਨੂੰ ਵੱਡਾ ਅਤੇ ਫੈਸਲਾਕੁੰਨ ਜਵਾਬ ਮਿਲੇਗਾ। ਦੂਜੇ ਪਾਸੇ, ਆਪ੍ਰੇਸ਼ਨ ਸਿੰਦੂਰ ਦੇ ਵਿਚਕਾਰ, ਪਾਕਿਸਤਾਨੀ ਮੀਡੀਆ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਭਾਰਤ ਵਿਰੁੱਧ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • 07 May 2025 07:01 AM (IST)

    ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਪਠਾਨਕੋਟ ਵਿੱਚ ਸਕੂਲ ਕੀਤੇ ਗਏ ਬੰਦ, ਪ੍ਰਸ਼ਾਸਨ ਅਲਰਟ

    ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਅੱਜ ਸਕੂਲਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਹਵਾਈ ਅੱਡੇ ਉੱਪਰ ਵੀ ਫਿਲਹਾਲ ਅਸਥਾਈ ਰੋਕ ਲਗਾਈ ਗਈ ਹੈ।

  • 07 May 2025 06:59 AM (IST)

    ਸਾਡੀਆਂ ਕਾਰਵਾਈਆਂ ਕੇਂਦ੍ਰਿਤ ਅਤੇ ਮਾਪੀਆਂ ਗਈਆਂ ਸਨ: ਫੌਜ

    ਆਪ੍ਰੇਸ਼ਨ ਸਿੰਦੂਰ ਬਾਰੇ, ਭਾਰਤੀ ਫੌਜ ਕਹਿੰਦੀ ਹੈ ਕਿ ਸਾਡੀਆਂ ਕਾਰਵਾਈਆਂ ਕੇਂਦ੍ਰਿਤ ਅਤੇ ਮਾਪੀਆਂ ਗਈਆਂ ਹਨ। ਕਿਸੇ ਵੀ ਪਾਕਿਸਤਾਨੀ ਫੌਜੀ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਦੂਜੇ ਪਾਸੇ, ਪਾਕਿਸਤਾਨ ਨੇ ਵੀ ਆਪਣੀਆਂ ਨਾਪਾਕ ਹਰਕਤਾਂ ਸ਼ੁਰੂ ਕਰ ਦਿੱਤੀਆਂ ਹਨ। ਉੜੀ ਸੈਕਟਰ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਵੀ ਗੋਲੀਬਾਰੀ ਸ਼ੁਰੂ ਹੋ ਗਈ ਹੈ, ਲੋਕਾਂ ਨੇ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣੀਆਂ ਹਨ।

  • 07 May 2025 06:55 AM (IST)

    ਆਪ੍ਰੇਸ਼ਨ ਸਿੰਦੂਰ ‘ਤੇ ਟਰੰਪ ਦਾ ਬਿਆਨ

    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਆਪ੍ਰੇਸ਼ਨ ਸਿੰਦੂਰ ‘ਤੇ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਅਸੀਂ ਇਸ ਬਾਰੇ ਉਦੋਂ ਸੁਣਿਆ ਜਦੋਂ ਅਸੀਂ ਓਵਲ ਦਰਵਾਜ਼ੇ ਰਾਹੀਂ ਦਾਖਲ ਹੋ ਰਹੇ ਸੀ। ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਪਤਾ ਸੀ ਕਿ ਕੁਝ ਨਾ ਕੁਝ ਹੋਣ ਵਾਲਾ ਹੈ ਕਿਉਂਕਿ ਉਹ ਪਿਛਲੇ ਸਮੇਂ ਦੀਆਂ ਕੁਝ ਘਟਨਾਵਾਂ ਬਾਰੇ ਜਾਣਦੇ ਸਨ। ਉਹ ਲੰਬੇ ਸਮੇਂ ਤੋਂ ਲੜ ਰਹੇ ਹਨ। ਉਮੀਦ ਹੈ ਕਿ ਇਹ ਜਲਦੀ ਹੀ ਖਤਮ ਹੋ ਜਾਵੇਗਾ।

  • 07 May 2025 06:50 AM (IST)

    ਸ਼ਾਹਬਾਜ਼ ਸ਼ਰੀਫ਼ ਨੇ ਬੁਲਾਈ ਐਮਰਜੈਂਸੀ ਮੀਟਿੰਗ

    ਭਾਰਤ ਦੀ ਇਸ ਕਾਰਵਾਈ ਨਾਲ ਪਾਕਿਸਤਾਨ ਹਿੱਲ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਲਾਹੌਰ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਦੂਜੇ ਪਾਸੇ, ਸਰਹੱਦ ‘ਤੇ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋ ਰਹੀ ਹੈ।

  • 07 May 2025 06:47 AM (IST)

    ਪਾਕਿਸਤਾਨ ਦਾ ਇਕਬਾਲੀਆ ਬਿਆਨ

    ਅੱਤਵਾਦ ਵਿਰੁੱਧ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਕਾਰਨ, ਪਾਕਿਸਤਾਨ ਦੇ ਬਹਾਵਲਪੁਰ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਗਈ ਹੈ। ਇਹ ਉਹੀ ਬਹਾਵਲਪੁਰ ਹੈ ਜਿੱਥੇ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਪਾਲਿਆ-ਪੋਸਿਆ ਹੈ। ਪਾਕਿਸਤਾਨ ਨੇ ਪੰਜ ਥਾਵਾਂ ‘ਤੇ ਹਮਲਾ ਕਰਨ ਦੀ ਗੱਲ ਕਬੂਲ ਕੀਤੀ ਹੈ। ਇਨ੍ਹਾਂ ਵਿੱਚੋਂ ਤਿੰਨ ਪੀਓਕੇ ਵਿੱਚ ਅਤੇ ਦੋ ਪਾਕਿਸਤਾਨ ਦੇ ਪੰਜਾਬ ਵਿੱਚ ਹੋਏ ਹਨ। ਭਾਰਤ ਦੇ ਹਮਲੇ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੁੱਖ ਦਫਤਰ ਵੀ ਤਬਾਹ ਹੋ ਗਿਆ ਹੈ।

  • 07 May 2025 06:45 AM (IST)

    ਮਰੀਅਮ ਨਵਾਜ਼ ਦਾ ਐਲਾਨ

    ਭਾਰਤ ਦੇ ਆਪ੍ਰੇਸ਼ਨ ਸਿੰਦੂਰ ਦੇ ਵਿਚਕਾਰ, ਪਾਕਿਸਤਾਨ ਵਿੱਚ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜਨਤਕ ਸੁਰੱਖਿਆ ਦੇ ਮੱਦੇਨਜ਼ਰ, ਪੂਰੇ ਪੰਜਾਬ ਸੂਬੇ ਵਿੱਚ ਅੱਜ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ।

  • 07 May 2025 06:40 AM (IST)

    ਭਾਰਤ ਨੇ ਅਮਰੀਕਾ-ਯੂਏਈ ਅਤੇ ਰੂਸ ਸਮੇਤ ਇਨ੍ਹਾਂ ਦੇਸ਼ਾਂ ਨਾਲ ਕੀਤੀ ਗੱਲਬਾਤ

    ਅੱਤਵਾਦ ‘ਤੇ ਹਮਲੇ ਤੋਂ ਬਾਅਦ, ਭਾਰਤ ਨੇ ਅਮਰੀਕਾ, ਬ੍ਰਿਟੇਨ, ਸਾਊਦੀ ਅਰਬ, ਯੂਏਈ ਅਤੇ ਰੂਸ ਨਾਲ ਗੱਲ ਕੀਤੀ ਹੈ। ਭਾਰਤੀ ਹਮਲੇ ਬਾਰੇ ਜਾਣਕਾਰੀ ਇਨ੍ਹਾਂ ਦੇਸ਼ਾਂ ਨੂੰ ਦੇ ਦਿੱਤੀ ਗਈ ਹੈ।

Follow Us
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ...
Panchkula ਵਿੱਚ 7 ​​ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ
Panchkula ਵਿੱਚ 7 ​​ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ...
ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video
ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video...
ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ
ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ...
Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼
Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼...
'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ "ਭਾਜਪਾ ਦਾ ਦੋਹਰਾ ਚਿਹਰਾ ਆ ਗਿਆ ਹੈ ਸਾਹਮਣੇ"
'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ...
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ...
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ...