INDIA ਗਠਜੋੜ ਨੇ ਬਣਾਈ 13 ਮੈਂਬਰੀ ਤਾਲਮੇਲ ਕਮੇਟੀ, ਰਾਘਵ ਚੱਢਾ, ਸ਼ਰਦ ਪਵਾਰ, ਸੰਜੇ ਰਾਉਤ ਅਤੇ ਉਮਰ ਅਬਦੁੱਲਾ ਸਮੇਤ ਇਹ ਆਗੂ ਸ਼ਾਮਲ

Published: 

01 Sep 2023 17:56 PM

ਵਿਰੋਧੀ ਗੱਠਜੋੜ INDIA ਦੀ ਮੁੰਬਈ ਵਿੱਚ ਮੀਟਿੰਗ ਹੋਈ, ਜਿਸ ਵਿੱਚ 13 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਆਪ ਤੋਂ ਰਾਘਵ ਚੱਢਾ, ਕਾਂਗਰਸ ਤੋਂ ਕੇਸੀ ਵੇਣੂਗੋਪਾਲ, ਐਨਸੀਪੀ ਤੋਂ ਸ਼ਰਦ ਪਵਾਰ, ਡੀਐਮਕੇ ਤੋਂ ਸਟਾਲਿਨ, ਸ਼ਿਵ ਸੈਨਾ ਦੇ ਊਧਵ ਧੜੇ ਤੋਂ ਸੰਜੇ ਰਾਉਤ ਸ਼ਾਮਲ ਹਨ।

INDIA ਗਠਜੋੜ ਨੇ ਬਣਾਈ 13 ਮੈਂਬਰੀ ਤਾਲਮੇਲ ਕਮੇਟੀ, ਰਾਘਵ ਚੱਢਾ, ਸ਼ਰਦ ਪਵਾਰ, ਸੰਜੇ ਰਾਉਤ ਅਤੇ ਉਮਰ ਅਬਦੁੱਲਾ ਸਮੇਤ ਇਹ ਆਗੂ ਸ਼ਾਮਲ
Follow Us On

ਲੋਕ ਸਭਾ ਚੋਣਾਂ-2024 ਵਿੱਚ ਐਨਡੀਏ ਦਾ ਮੁਕਾਬਲਾ ਕਰਨ ਲਈ ਇੱਕ ਮੰਚ ਤੇ ਇਕੱਠੇ ਹੋਏ 28 ਪਾਰਟੀਆਂ ਦਾ ਦੋ ਦਿਨਾਂ ਗਠਜੋੜ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਹੋਇਆ। ਮੀਟਿੰਗ ਸ਼ੁੱਕਰਵਾਰ ਨੂੰ ਸਮਾਪਤ ਹੋਈ। ਮੀਟਿੰਗ ਵਿੱਚ 13 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਕਾਂਗਰਸ ਤੋਂ ਕੇਸੀ ਵੇਣੂਗੋਪਾਲ, ਐਨਸੀਪੀ ਤੋਂ ਸ਼ਰਦ ਪਵਾਰ, ਡੀਐਮਕੇ ਤੋਂ ਸਟਾਲਿਨ, ਸ਼ਿਵ ਸੈਨਾ ਦੇ ਊਧਵ ਧੜੇ ਤੋਂ ਸੰਜੇ ਰਾਊਤ ਸ਼ਾਮਲ ਹਨ।

ਇਸ ਤੋਂ ਇਲਾਵਾ ਆਰਜੇਡੀ ਤੋਂ ਤੇਜਸਵੀ ਯਾਦਵ, ਟੀਐਮਸੀ ਤੋਂ ਅਭਿਸ਼ੇਕ ਬੈਨਰਜੀ, ‘ਆਪ’ ਤੋਂ ਰਾਘਵ ਚੱਢਾ, ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਤੋਂ ਜਾਵੇਦ ਅਲੀ ਖਾਨ, ਜੇਡੀਯੂ ਤੋਂ ਲਲਨ ਸਿੰਘ, ਜੇਐੱਮਐੱਮ ਤੋਂ ਹੇਮੰਤ ਸੋਰੇਨ, ਸੀਪੀਐੱਮ ਤੋਂ ਡੀ ਰਾਜਾ, ਨੈਸ਼ਨਲ ਕਾਨਫਰੰਸ ਤੋਂ ਉਮਰ ਅਬਦੁੱਲਾ ਤਾਂ ਨਾਲ ਹੀ ਪੀਡੀਪੀ ਤੋਂ ਮਹਿਬੂਬਾ ਮੁਫਤੀ ਹੈ।

ਇਸ ਤੋਂ ਪਹਿਲਾਂ, INDIA ਗਠਜੋੜ ਨੇ ਸ਼ੁੱਕਰਵਾਰ ਨੂੰ ਅਹਿਦ ਲਿਆ ਕਿ ਉਹ ਅਗਲੀ ਲੋਕ ਸਭਾ ਜਿੱਥੋਂ ਤੱਕ ਸੰਭਵ ਹੋ ਸਕੇ ਇਕੱਠੇ ਲੜਨਗੇ ਅਤੇ ਸੀਟਾਂ ਦੇ ਤਾਲਮੇਲ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ। ਗਠਜੋੜ ਦੀ ਮੀਟਿੰਗ ਵਿੱਚ ਪਾਸ ਕੀਤੇ ਮਤੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਹੱਥ ਦਿਓ, ਉਹ ਹੱਥ ਲਓ ਦੀ ਸਹਿਯੋਗੀ ਭਾਵਨਾ ਨਾਲ ਸੀਟ ਵੰਡ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ।

ਮਤੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਭਾਰਤ ਦੀਆਂ ਸੰਵਿਧਾਨਕ ਪਾਰਟੀਆਂ ਆਗਾਮੀ ਲੋਕ ਸਭਾ ਚੋਣਾਂ ਜਿੱਥੋਂ ਤੱਕ ਸੰਭਵ ਹੋ ਸਕੇ ਇਕੱਠੇ ਲੜਨ ਦਾ ਸੰਕਲਪ ਕਰਦੇ ਹਾਂ। ਵੱਖ-ਵੱਖ ਰਾਜਾਂ ਵਿੱਚ ਸੀਟਾਂ ਦੀ ਵੰਡ ਦਾ ਕੰਮ ਤੁਰੰਤ ਸ਼ੁਰੂ ਹੋ ਜਾਵੇਗਾ ਅਤੇ ਲੈਣ-ਦੇਣ ਦੀ ਸਹਿਯੋਗੀ ਭਾਵਨਾ ਨਾਲ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ। ਵਿਰੋਧੀ ਪਾਰਟੀਆਂ ਨੇ ਵੀ ਲੋਕ ਹਿੱਤਾਂ ਨਾਲ ਸਬੰਧਤ ਮੁੱਦਿਆਂ ਤੇ ਜਲਦੀ ਹੀ ਜਨਤਕ ਮੀਟਿੰਗਾਂ ਕਰਨ ਦਾ ਸੰਕਲਪ ਲਿਆ ਹੈ।