ਹੈਦਰਾਬਾਦ ‘ਚ ਪਦਯਾਤਰਾ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਮਿਲੇ ਮਾਈ ਹੋਮ ਗਰੁੱਪ ਦੇ ਚੇਅਰਮੈਨ ਜੁਪੱਲੀ ਰਾਮੇਸ਼ਵਰ ਰਾਓ

Updated On: 

02 Nov 2026 18:43 PM IST

Amit Shah: ਹੈਦਰਾਬਾਦ ਵਿੱਚ BJP ਦੀ ਪਦਯਾਤਰਾ ਤੋਂ ਪਹਿਲਾਂ 'ਮਾਈ ਹੋਮ ਗਰੁੱਪ' ਦੇ ਚੇਅਰਮੈਨ ਜੁਪੱਲੀ ਰਾਮੇਸ਼ਵਰ ਰਾਓ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਲੰਚ ਮੀਟ ਵਿੱਚ ਚਿਰੰਜੀਵੀ ਅਤੇ ਰਾਮ ਚਰਨ ਵੀ ਮੌਜੂਦ ਰਹੇ।

ਹੈਦਰਾਬਾਦ ਚ ਪਦਯਾਤਰਾ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਮਿਲੇ ਮਾਈ ਹੋਮ ਗਰੁੱਪ ਦੇ ਚੇਅਰਮੈਨ ਜੁਪੱਲੀ ਰਾਮੇਸ਼ਵਰ ਰਾਓ

ਅਮਿਤ ਸ਼ਾਹ ਨੂੰ ਮਿਲੇ ਜੁਪੱਲੀ ਰਾਮੇਸ਼ਵਰ ਰਾਓ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਦਰਾਬਾਦ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ BJP ਦੀ ਪਦਯਾਤਰਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ਼ਹਿਰ ਦੇ ਵੱਡੇ ਕਾਰੋਬਾਰੀਆਂ ਅਤੇ ਫਿਲਮ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ। ਇਸੇ ਕੜੀ ਵਿੱਚ ‘ਮਾਈ ਹੋਮ ਗਰੁੱਪ’ ਦੇ ਚੇਅਰਮੈਨ ਅਤੇ ਵੱਡੇ ਕਾਰੋਬਾਰੀ ਜੁਪੱਲੀ ਰਾਮੇਸ਼ਵਰ ਰਾਓ ਨੇ ਵੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਬੇਗਮਪੇਟ ਸਥਿਤ ITC ਕਾਕਾਤੀਆ ਹੋਟਲ ਵਿੱਚ ਕਰਵਾਈ ਗਈ ਲੰਚ ਮੀਟ ਦੌਰਾਨ ਹੋਈ।

ਅਮਿਤ ਸ਼ਾਹ ਦੇ ਹੈਦਰਾਬਾਦ ਪਹੁੰਚਣ ‘ਤੇ BJP ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਬੇਗਮਪੇਟ ਹਵਾਈ ਅੱਡੇ ‘ਤੇ ਪਹੁੰਚਣ ਸਮੇਂ ਹੀ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਅਤੇ ਕਮਲਮ ਪਾਰਟੀ ਦੇ ਹੋਰ ਸੀਨੀਅਰ ਆਗੂ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ। ਇਸ ਤੋਂ ਬਾਅਦ ਗ੍ਰਹਿ ਮੰਤਰੀ ਚਾਰਮਿਨਾਰ ਸਥਿਤ ਦੇਵੀ ਭਾਗਿਆਲਕਸ਼ਮੀ ਮੰਦਰ ਪਹੁੰਚੇ। ਇੱਥੇ ਉਨ੍ਹਾਂ ਨੇ ਦੇਵੀ ਦੇ ਦਰਸ਼ਨ ਕੀਤੇ ਅਤੇ ਵਿਸ਼ੇਸ਼ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਲਿਆ। ਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਅਮਿਤ ਸ਼ਾਹ ਸਿੱਧੇ ਬੇਗਮਪੇਟ ਸਥਿਤ ITC ਕਾਕਾਤੀਆ ਹੋਟਲ ਪਹੁੰਚੇ, ਜਿੱਥੇ ਉਨ੍ਹਾਂ ਲਈ ਲੰਚ ਮੀਟ ਦਾ ਪ੍ਰਬੰਧ ਕੀਤਾ ਗਿਆ ਸੀ।

ਲੰਚ ਮੀਟ ਵਿੱਚ ਤੇਲਗੂ ਫਿਲਮ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਚਿਰੰਜੀਵੀ ਅਤੇ ਰਾਮ ਚਰਨ ਵੀ ਮੌਜੂਦ ਰਹੇ। ਅਦਾਕਾਰ ਚਿਰੰਜੀਵੀ ਅਤੇ ਉਨ੍ਹਾਂ ਦੇ ਪੁੱਤਰ ਤੇ ਅਦਾਕਾਰ ਰਾਮ ਚਰਨ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਵੀ ਹੋਈ। ਹਾਲਾਂਕਿ, ਗੱਲਬਾਤ ਦੇ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਕੌਣ ਹਨ ਜੁਪੱਲੀ ਰਾਮੇਸ਼ਵਰ ਰਾਓ?

ਜੁਪੱਲੀ ਰਾਮੇਸ਼ਵਰ ਰਾਓ ਦੇਸ਼ ਦੇ ਵੱਡੇ ਕਾਰੋਬਾਰੀਆਂ ਵਿੱਚ ਸ਼ਾਮਲ ਹਨ। ਉਹ ‘ਮਾਈ ਹੋਮ ਗਰੁੱਪ’ ਦੇ ਚੇਅਰਮੈਨ ਹਨ। ਮਾਈ ਹੋਮ ਗਰੁੱਪ ਦਾ ਕਾਰੋਬਾਰ ਰੀਅਲ ਅਸਟੇਟ, ਸੀਮੈਂਟ ਅਤੇ ਹੋਰ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਤੇਲੰਗਾਨਾ ਦੇ ਕਾਰੋਬਾਰੀ ਜਗਤ ਵਿੱਚ ਉਨ੍ਹਾਂ ਦੀ ਵੱਡੀ ਪਛਾਣ ਹੈ।

ਅਮਿਤ ਸ਼ਾਹ ਨਾਲ ਉਨ੍ਹਾਂ ਦੀ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ, ਜਦੋਂ BJP ਸੂਬੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਰਹੀ ਹੈ। ਕਾਰੋਬਾਰੀਆਂ ਅਤੇ ਫਿਲਮ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਤੋਂ ਬਾਅਦ ਅਮਿਤ ਸ਼ਾਹ BJP ਦੀ ਪਦਯਾਤਰਾ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ। ਉਨ੍ਹਾਂ ਦੇ ਇਸ ਦੌਰੇ ਨੂੰ ਤੇਲੰਗਾਨਾ ਵਿੱਚ BJP ਦੀਆਂ ਸਿਆਸੀ ਸਰਗਰਮੀਆਂ ਦੇ ਲਿਹਾਜ਼ ਨਾਲ ਅਹਿਮ ਮੰਨਿਆ ਜਾ ਰਿਹਾ ਹੈ।

Source: TV9Hindi.com
Loading...
Unable to load recommendations.
Follow Us