ਹੈਦਰਾਬਾਦ ਵਿੱਚ ਜਨਤਕ ਸੇਵਾਵਾਂ ਦੀ ਕਾਰਗੁਜਾਰੀ ਵਧਾਉਣ ਲਈ ਦੇਸ਼ ਦੀ ਪਹਿਲੀ QR Code ਫੀਡਬੈਕ ਪ੍ਰਣਾਲੀ ਦੀ ਸ਼ੁਰੂਆਤ
ਇਸ ਪਹਲ ਦਾ ਪ੍ਰਭਾਵ ਵਿਸ਼ਾਲ ਹੋਣ ਦੀ ਉਮੀਦ ਹੈ। ਨਾਗਰਿਕਾਂ ਤੋਂ ਸਿੱਧਾ ਫੀਡਬੈਕ ਮਿਲਣ ਨਾਲ ਕਰਮਚਾਰੀ ਸਮੱਸਿਆਵਾਂ ਦਾ ਤੇਜ਼ੀ ਨਾਲ ਹੱਲ ਕਰ ਸਕਣਗੇ, ਦੇਰੀ ਘਟੇਗੀ ਅਤੇ ਸੇਵਾਾਂ ਦੀ ਕੁੱਲ ਗੁਣਵੱਤਾ ਵਿੱਚ ਸੁਧਾਰ ਆਵੇਗਾ। ਫੀਡਬੈਕ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਤੇਜ਼ ਬਣਾਕੇ, ਇਹ ਪ੍ਰਣਾਲੀ ਪ੍ਰਸ਼ਾਸਕੀ ਦਫ਼ਤਰ ਦੇ ਸਾਰੇ ਮੈਂਬਰਾਂ ਵਿੱਚ ਵਧੇਰੇ ਜ਼ਿੰਮੇਵਾਰੀ, ਕਾਰਗੁ਼ਿਾਰੀ ਅਤੇ ਸੰਵੇਦਨਸ਼ੀਲਤਾ ਨੂੰ ਉਤਸ਼ਾਹਿਤ ਕਰਦੀ ਹੈ।
ਹੈਦਰਾਬਾਦ 'ਚ ਪਹਿਲੀ QR Code ਫੀਡਬੈਕ ਪ੍ਰਣਾਲੀ ਦੀ ਸ਼ੁਰੂਆਤ
ਹੈਦਰਾਬਾਦ (ਤੇਲੰਗਾਨਾ) ਦਸੰਬਰ 24: ਸੇਵਾ ਪ੍ਰਧਾਨਗੀ ਅਤੇ ਤੇਜ਼ ਪ੍ਰਤੀਕਿਰਿਆ ਵਿੱਚ ਸੁਧਾਰ ਲਈ ਇੱਕ ਮਹੱਤਵਪੂਰਣ ਕਦਮ ਚੁੱਕਦੇ ਹੋਏ, ਹੈਦਰਾਬਾਦ ਜ਼ਿਹਾ ਕਲੇਕਟਰ ਹਰਿ ਚੰਦਨਾ ਆਈਏਐਸ ਵੱਲੋਂ ਹੈਦਰਾਬਾਦ ਕਲੇਕਟਰੇਟ ਵਿੱਚ ਕਿਊਆਰ ਕੋਡ ਆਧਾਰਿਤ ਜਨਤਕ ਫੀਡਬੈਕ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਦੇਸ਼ ਵਿੱਚ ਆਪਣੀ ਕਿਸਮ ਦੀ ਨਵੇਕਲੀ ਸ਼ੁਰੂਆਤ ਹੈ, ਜੋ ਨਾਗਰਿਕਾਂ ਨੂੰ ਪ੍ਰਾਪਤ ਕੀਤੀਆਂ ਸੇਵਾਂ ਬਾਰੇ ਆਪਣੇ ਤਜਰਬੇ ਸਾਂਝੇ ਕਰਨ ਅਤੇ ਫੀਡਬੈਕ ਦੇਣ ਲਈ ਇੱਕ ਸਿੱਧਾ ਅਤੇ ਆਸਾਨ ਮਾਧਿਅਮ ਪ੍ਰਦਾਨ ਕਰਦੀ ਹੈ।
ਨਵੀਂ ਸ਼ੁਰੂ ਕੀਤੀ ਗਈ ਇਹ ਪ੍ਰਣਾਲੀ ਨਾਗਰਿਕਾਂ ਅਤੇ ਸੇਵਾ ਪ੍ਰਦਾਤਾਵਾਂ ਦਰਮਿਆਨ ਸੰਚਾਰ ਨੂੰ ਸਧਾਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਤਿਆਰ ਕੀਤੀ ਗਈ ਹੈ। ਕਿਊਆਰ ਕੋਡ ਸਕੈਨ ਕਰਕੇ ਦਰਸ਼ਕ ਤੁਰੰਤ ਆਪਣਾ ਫੀਡਬੈਕ ਦਰਜ ਕਰ ਸਕਦੇ ਹਨ, ਜਿਸ ਨਾਲ ਅਧਿਕਾਰੀਆਂ ਨੂੰ ਸੇਵਾਵਾਂ ਦੀ ਗੁਣਵੱਤਾ ਅਤੇ ਆਪਣੀ ਕਾਰਗੁਜਾਰੀ ਬਾਰੇ ਰੀਅਲ-ਟਾਈਮ ਜਾਣਕਾਰੀ ਮਿਲਦੀ ਹੈ। ਇਹ ਪ੍ਰਣਾਲੀ ਫੀਡਬੈਕ ਇਕੱਠਾ ਕਰਨ ਨਾਲ ਜੁੜੀਆਂ ਪਰੰਪਰਾਗਤ ਸਮੱਸਿਆਵਾਂ—ਜਿਵੇਂ ਕਿ ਦੇਰੀ, ਕੰਮ ਵਿੱਚ ਵਰਤੀ ਗਈ ਢਿੱਲ ਅਤੇ ਪਾਰਦਰਸ਼ਤਾ ਦੀ ਕਮੀ—ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।
ਸੌਖੀ ਹੋਈ ਫੀਡਬੈਕ ਦੇਣ ਦੀ ਪ੍ਰਕਿਰਿਆ
ਇਸ ਪ੍ਰਣਾਲੀ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਫੀਡਬੈਕ ਦੇਣ ਦੀ ਪ੍ਰਕਿਰਿਆ ਨੂੰ ਸੌਖਾ ਅਤੇ ਸਭ ਲਈ ਪਹੁੰਚਯੋਗ ਬਣਾਉਂਦੀ ਹੈ। ਹੁਣ ਦਰਸ਼ਕਾਂ ਨੂੰ ਰਸਮੀ ਕਾਰਵਾਈ ਦੀ ਉਡੀਕ ਕਰਨ ਜਾਂ ਜਟਿਲ ਫਾਰਮ ਭਰਨ ਦੀ ਲੋੜ ਨਹੀਂ ਰਹੀ। ਕਿਊਆਰ ਕੋਡ ਰਾਹੀਂ ਉਹ ਆਪਣੀ ਸ਼ਿਕਾਇਤ, ਸੁਝਾਅ ਜਾਂ ਪ੍ਰਸ਼ੰਸਾ ਤੁਰੰਤ ਪ੍ਰਗਟ ਕਰ ਸਕਦੇ ਹਨ। ਇਹ ਪ੍ਰਣਾਲੀ ਸਮਾਰਟਫੋਨ ਫਰੈਂਡਲੀ ਹੈ ਅਤੇ ਇਸਨੂੰ ਵਰਤਣ ਲਈ ਕਿਸੇ ਖਾਸ ਤਕਨੀਕੀ ਗਿਆਨ ਦੀ ਲੋੜ ਨਹੀਂ, ਜਿਸ ਨਾਲ ਹਰ ਉਮਰ ਅਤੇ ਪਿਛੋਕੜ ਦੇ ਲੋਕ ਇਸਦੀ ਵਰਤੋਂ ਕਰ ਸਕਦੇ ਹਨ।
ਇਸ ਪਹਿਲ ਦਾ ਪ੍ਰਭਾਵ ਵਿਸ਼ਾਲ ਹੋਣ ਦੀ ਉਮੀਦ ਹੈ। ਨਾਗਰਿਕਾਂ ਤੋਂ ਸਿੱਧਾ ਫੀਡਬੈਕ ਮਿਲਣ ਨਾਲ ਕਰਮਚਾਰੀ ਸਮੱਸਿਆਵਾਂ ਦਾ ਤੇਜ਼ੀ ਨਾਲ ਹੱਲ ਕਰ ਸਕਣਗੇ, ਦੇਰੀ ਘਟੇਗੀ ਅਤੇ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਆਵੇਗਾ। ਫੀਡਬੈਕ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਤੇਜ਼ ਬਣਾਕੇ, ਇਹ ਪ੍ਰਣਾਲੀ ਪ੍ਰਸ਼ਾਸਕੀ ਦਫ਼ਤਰ ਦੇ ਸਾਰੇ ਮੈਂਬਰਾਂ ਵਿੱਚ ਵਧੇਰੇ ਜ਼ਿੰਮੇਵਾਰੀ, ਕਾਰਗੁਜਾਰੀ ਅਤੇ ਸੰਵੇਦਨਸ਼ੀਲਤਾ ਨੂੰ ਉਤਸ਼ਾਹਿਤ ਕਰਦੀ ਹੈ।
ਰੀਅਲ-ਟਾਈਮ ਫੀਡਬੈਕ ਨਾਲ ਛੇਤੀ ਹੋਵੇਗਾ ਸਮੱਸਿਆਵਾਂ ਦਾ ਹੱਲ
ਕਾਰਗੁਜਾਰੀ ਦੇ ਨਾਲ-ਨਾਲ, ਕਿਊਆਰ ਕੋਡ ਫੀਡਬੈਕ ਪ੍ਰਣਾਲੀ ਜਨਤਕ ਸੇਵਾਵਾਂ ਵਿੱਚ ਟੈਕਨੋਲੋਜੀ ਦੇ ਉਪਯੋਗ ਦਾ ਮਹੱਤਵਪੂਰਣ ਉਦਾਹਰਨ ਹੈ। ਡਿਜ਼ਿਟਲ ਹੱਲ ਅਪਣਾ ਕੇ ਇਹ ਪਹਿਲ ਦਰਸਾਉਂਦੀ ਹੈ ਕਿ ਸਧਾਰਨ ਤਕਨੀਕੀ ਸਾਧਨ ਵੀ ਸੰਚਾਰ ਦੇ ਪਾੜੇ ਨੂੰ ਭਰ ਸਕਦੇ ਹਨ, ਕਾਰਜ ਪ੍ਰਵਾਹ ਵਿੱਚ ਸੁਧਾਰ ਕਰ ਸਕਦੇ ਹਨ ਅਤੇ ਜ਼ਿੰਮੇਵਾਰੀ ਦਾ ਸਭਿਆਚਾਰ ਵਿਕਸਤ ਕਰ ਸਕਦੇ ਹਨ। ਰੀਅਲ-ਟਾਈਮ ਫੀਡਬੈਕ ਨਾਲ ਮੁੜ ਆਉਣ ਵਾਲੀਆਂ ਸਮੱਸਿਆਵਾਂ ਦੀ ਪਛਾਣ, ਸੇਵਾ ਗੁਣਵੱਤਾ ਦੀ ਨਿਗਰਾਨੀ ਅਤੇ ਮਿੱਥੇ ਗਏ ਸੁਧਾਰ ਸੰਭਵ ਬਣਦੇ ਹਨ, ਜਿਸਦਾ ਸਿੱਧਾ ਲਾਭ ਨਾਗਰਿਕਾਂ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ
ਇਹ ਪਹਿਲ ਹੋਰ ਦਫ਼ਤਰਾਂ ਅਤੇ ਸੰਸਥਾਵਾਂ ਲਈ ਵੀ ਇੱਕ ਆਦਰਸ਼ ਮਾਡਲ ਪੇਸ਼ ਕਰਦੀ ਹੈ, ਜੋ ਜ਼ਿੰਮੇਵਾਰੀ ਅਤੇ ਜਨਤਕ ਭਾਗੀਦਾਰੀ ਵਧਾਉਣਾ ਚਾਹੁੰਦੇ ਹਨ। ਸੌਖੇ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਫੀਡਬੈਕ ਤੰਤਰ ਰਾਹੀਂ ਹੈਦਰਾਬਾਦ ਜ਼ਿਹਾ ਦਰਸਾਉਂਦਾ ਹੈ ਕਿ ਨਵਾਂਪਨ ਕਿਵੇਂ ਪ੍ਰਸ਼ਾਸਨ ਅਤੇ ਜਨਤਾ ਦਰਮਿਆਨ ਰੋਜ਼ਾਨਾ ਸੰਚਾਰ ਨੂੰ ਹੋਰ ਬਿਹਤਰ ਬਣਾ ਸਕਦਾ ਹੈ। ਨਾਗਰਿਕਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਅਤੇ ਸੁਧਾਰਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਮਿਲਦਾ ਹੈ, ਜਿਸ ਨਾਲ ਹੋਰ ਸੰਵਾਦਾਤਮਕ ਅਤੇ ਪ੍ਰਤੀਕਿਰਿਆਸ਼ੀਲ ਵਾਤਾਵਰਣ ਤਿਆਰ ਹੁੰਦਾ ਹੈ।
ਹਰ ਫੀਡਬੈਕ ਨੂੰ ਕੀਤਾ ਜਾਂਦਾ ਹੈ ਟਰੈਕ
ਕਿਊਆਰ ਕੋਡ ਫੀਡਬੈਕ ਪ੍ਰਣਾਲੀ ਆਮ ਟਿੱਪਣੀਆਂ ਅਤੇ ਸੁਝਾਵਾਂ ਤੋਂ ਲੈ ਕੇ ਸੇਵਾ ਗੁਣਵੱਤਾ ਨਾਲ ਸੰਬੰਧਿਤ ਵਿਸ਼ੇਸ਼ ਸ਼ਿਕਾਇਤਾਂ ਤੱਕ, ਵੱਖ-ਵੱਖ ਕਿਸਮ ਦੇ ਇਨਪੁੱਟ ਨੂੰ ਸੰਭਾਲਣ ਵਿੱਚ ਸਮਰੱਥ ਹੈ। ਹਰ ਫੀਡਬੈਕ ਨੂੰ ਟਰੈਕ ਕੀਤਾ ਜਾਂਦਾ ਹੈ, ਤਾਂ ਜੋ ਕਾਰਵਾਈ ਦੀ ਨਿਗਰਾਨੀ ਅਤੇ ਨਤੀਜਿਆਂ ਦਾ ਮੁਲਾਂਕਣ ਕੀਤਾ ਜਾ ਸਕੇ। ਸਮੇਂ ਦੇ ਨਾਲ ਇਹ ਪ੍ਰਣਾਲੀ ਰੁਝਾਨਾਂ, ਪੈਟਰਨਾਂ ਅਤੇ ਸੁਧਾਰ ਦੇ ਖੇਤਰਾਂ ਬਾਰੇ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰੇਗੀ, ਜਿਸ ਦੇ ਆਧਾਰ ਤੇ ਸੇਵਾ ਸੁਧਾਰ ਲਈ ਡਾਟਾ-ਆਧਾਰਿਤ ਪਹੁੰਚ ਅਪਣਾਈ ਜਾ ਸਕਦੀ ਹੈ।
ਜਨਤਾ ਲਈ ਇਹ ਪਹਿਲ ਦਫ਼ਤਰ ਦੀ ਸੰਵੇਦਨਸ਼ੀਲਤਾ ਅਤੇ ਪ੍ਰਭਾਵਸ਼ੀਲਤਾ ਤੇ ਭਰੋਸਾ ਵਧਾਉਂਦੀ ਹੈ। ਇਹ ਯਕੀਨੀ ਬਣਾਉਂਦੀ ਹੈ ਕਿ ਕੋਈ ਵੀ ਸ਼ਿਕਾਇਤ ਨਜ਼ਰਅੰਦਾਜ਼ ਨਾ ਹੋ ਸਕੇ ਜਾਂ ਉਸਨੂੰ ਹੱਲ ਕਰਨ ਵਿੱਚ ਦੇਰੀ ਨਾ ਹੋਵੇ ਅਤੇ ਹਰ ਫੀਡਬੈਕ ਨੂੰ ਸਵੀਕਾਰ ਕਰਕੇ ਉਸ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। ਕਰਮਚਾਰੀਆਂ ਲਈ ਇਹ ਭਾਗੀਦਾਰੀ ਅਤੇ ਜ਼ਿੰਮੇਵਾਰੀ ਦਾ ਨਵਾਂ ਪੱਧਰ ਸਥਾਪਤ ਕਰਦੀ ਹੈ, ਜੋ ਸਰਗਰਮ ਸਮੱਸਿਆ ਹੱਲ ਅਤੇ ਲਗਾਤਾਰ ਸੁਧਾਰ ਨੂੰ ਉਤਸ਼ਾਹਿਤ ਕਰਦਾ ਹੈ।
ਇਸ ਫੀਡਬੈਕ ਪ੍ਰਣਾਲੀ ਦੀ ਸ਼ੁਰੂਆਤ ਉਪਭੋਗਤਾ-ਕੇਂਦਰਿਤ ਸੇਵਾ ਮਾਡਲ ਤੇ ਵੱਧ ਰਹੇ ਜ਼ੋਰ ਨੂੰ ਦਰਸਾਉਂਦੀ ਹੈ ਅਤੇ ਦਿਖਾਉਂਦੀ ਹੈ ਕਿ ਜਨਤਕ ਲੋੜਾਂ ਨੂੰ ਪੂਰਾ ਕਰਨ ਲਈ ਟੈਕਨੋਲੋਜੀ ਦਾ ਉਪਯੋਗ ਕਿਵੇਂ ਕੀਤਾ ਜਾ ਸਕਦਾ ਹੈ। ਉਪਭੋਗਤਾਵਾਂ ਅਤੇ ਸੇਵਾ ਪ੍ਰਦਾਤਾਵਾਂ ਦਰਮਿਆਨ ਸਿੱਧਾ ਸੰਚਾਰ ਸਥਾਪਤ ਕਰਕੇ ਇਹ ਪਹਿਲ ਪਾਰਦਰਸ਼ਤਾ, ਤੇਜ਼ ਪ੍ਰਤੀਕਿਰਿਆ ਅਤੇ ਕਾਰਗੁਜਾਰੀ ਨੂੰ ਉਤਸ਼ਾਹਿਤ ਕਰਦੀ ਹੈ, ਜਿਸਦਾ ਲਾਭ ਸਭ ਨੂੰ ਮਿਲਦਾ ਹੈ।
ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਪ੍ਰਣਾਲੀ
ਹੈਦਰਾਬਾਦ ਕਲੇਕਟਰੇਟ ਵਿੱਚ ਆਉਣ ਵਾਲੇ ਦਰਸ਼ਕ ਦਫ਼ਤਰ ਕੰਪਾਉਂਡ ਦੇ ਮੁੱਖ ਸਥਾਨਾਂ ਤੇ ਲੱਗੇ ਕਿਊਆਰ ਕੋਡ ਨੂੰ ਸਕੈਨ ਕਰਕੇ ਇਸ ਪਹਿਲ ਵਿੱਚ ਭਾਗ ਲੈ ਸਕਦੇ ਹਨ। ਇਹ ਪ੍ਰਣਾਲੀ ਵਰਤੋਂ ਵਿੱਚ ਸੌਖੀ ਅਤੇ ਸਭ ਲਈ ਪਹੁੰਚਯੋਗ ਹੈ, ਜਿਸ ਲਈ ਸਿਰਫ਼ ਇੱਕ ਸਮਾਰਟਫੋਨ ਦੀ ਲੋੜ ਹੁੰਦੀ ਹੈ। ਪ੍ਰਕਿਰਿਆ ਸੁਰੱਖਿਅਤ ਹੈ, ਇੱਛਾ ਹੋਵੇ ਤਾਂ ਗੁਪਤ ਤੌਰ ਤੇ ਵੀ ਫੀਡਬੈਕ ਦਿੱਤਾ ਜਾ ਸਕਦਾ ਹੈ, ਅਤੇ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਸਾਰੇ ਸੁਝਾਅ ਅਤੇ ਪ੍ਰਤੀਕਿਰਿਆਵਾਂ ਨੂੰ ਸੇਵਾ ਗੁਣਵੱਤਾ ਸੁਧਾਰ ਲਈ ਗੰਭੀਰਤਾ ਨਾਲ ਲਿਆ ਜਾਂਦਾ ਹੈ।
ਕੁੱਲ੍ਹ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਕਿਊਆਰ ਕੋਡ ਆਧਾਰਿਤ ਫੀਡਬੈਕ ਪ੍ਰਣਾਲੀ ਦੀ ਸ਼ੁਰੂਆਤ ਜਨਤਕ ਸੇਵਾਵਾਂ ਦੀ ਕਾਰਗੁ਼ਜਾਰੀ ਅਤੇ ਸੰਵੇਦਨਸ਼ੀਲਤਾ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਣ ਕਦਮ ਹੈ। ਟੈਕਨੋਲੋਜੀ ਦੇ ਇਸ ਉਪਯੋਗ ਨਾਲ ਸੰਚਾਰ ਹੋਰ ਸੌਖਾ, ਤੇਜ਼ ਅਤੇ ਪਾਰਦਰਸ਼ੀ ਬਣਦਾ ਹੈ, ਜਿਸ ਨਾਲ ਫੀਡਬੈਕ ਨੂੰ ਸਰਗਰਮੀ ਨਾਲ ਇਕੱਠਾ ਕਰਨਾ, ਉਸਦੀ ਨਿਗਰਾਨੀ ਕਰਨਾ ਅਤੇ ਉਸ ਤੇ ਕਾਰਵਾਈ ਕਰਨਾ ਸੰਭਵ ਹੁੰਦਾ ਹੈ। ਨਾਗਰਿਕਾਂ ਨੂੰ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕਰਨ ਦਾ ਅਧਿਕਾਰ ਦੇ ਕੇ, ਇਹ ਪਹਿਲ ਲਗਾਤਾਰ ਸੁਧਾਰ ਅਤੇ ਜ਼ਿੰਮੇਵਾਰੀ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਸੇਵਾ ਪ੍ਰਬੰਧਨ ਲਈ ਇੱਕ ਨਵਾਂ ਮਿਆਰ ਸਥਾਪਤ ਕਰਦੀ ਹੈ।
