Live Updates: ਦਿੱਲੀ-NCR ਤੋਂ GRAP 1 ਨੂੰ ਹਟਾ ਦਿੱਤਾ ਗਿਆ

Updated On: 

16 Mar 2026 23:34 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਦਿੱਲੀ-NCR ਤੋਂ GRAP 1 ਨੂੰ ਹਟਾ ਦਿੱਤਾ ਗਿਆ

Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 16 Mar 2026 08:08 PM (IST)

    ਦਿੱਲੀ-NCR ਤੋਂ GRAP 1 ਨੂੰ ਹਟਾ ਦਿੱਤਾ ਗਿਆ

    ਦਿੱਲੀ-NCR ਦੀ ਆਬੋ-ਹਵਾ ਵਿੱਚ ਸੁਧਾਰ ਤੋਂ ਬਾਅਦ CAQM ਨੇ ਗ੍ਰੈਪ-1 (GRAP 1) ਦੀਆਂ ਪਾਬੰਦੀਆਂ ਹਟਾ ਲਈਆਂ ਹਨ। 14 ਅਕਤੂਬਰ 2025 ਨੂੰ CAQM ਨੇ GRAP 1 ਲਾਗੂ ਕੀਤਾ ਸੀ, ਜਿਸ ਨੂੰ ਹੁਣ ਤੁਰੰਤ ਪ੍ਰਭਾਵ ਨਾਲ ਦਿੱਲੀ-NCR ਤੋਂ ਹਟਾ ਦਿੱਤਾ ਗਿਆ ਹੈ।

  • 16 Mar 2026 05:18 PM (IST)

    ਮੁੰਦਰਾ ਪੋਰਟ ਪਹੁੰਚਿਆ ਐਲਪੀਜੀ ਨਾਲ ਭਰਿਆ ਜਹਾਜ਼ ‘ਸ਼ਿਵਾਲਿਕ’

    ਐਲਪੀਜੀ ਟੈਂਕਰ ਸ਼ਿਵਾਲਿਕ ਹੋਰਮੁਜ਼ ਜਲਡਮਰੂ ਨੂੰ ਪਾਰ ਕਰਦੇ ਮੁੰਦਰਾ ਪੋਰਟ ਪਹੁੰਚਿਆ।

    &

  • 16 Mar 2026 04:51 PM (IST)

    ਕੇਰਲ ਚੋਣਾਂ ਤੋਂ ਪਹਿਲਾਂ BJP ਨੇ ਜਾਰੀ ਕੀਤੀ 47 ਉਮੀਦਵਾਰਾਂ ਦੀ ਪਹਿਲੀ ਲਿਸਟ

    ਕੇਰਲ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ 47 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪ੍ਰਦੇਸ਼ ਪ੍ਰਧਾਨ ਰਾਜੀਵ ਚੰਦਰ ਸ਼ੇਖਰ nimom ਤੋਂ ਚੋਣ ਲੜਣਗੇ।

  • 16 Mar 2026 03:55 PM (IST)

    ਓਮ ਬਿਰਲਾ ਨੇ ਸਾਰੀਆਂ ਪਾਰਟੀਆਂ ਦੇ ਸੰਸਦੀ ਦਲ ਦੇ ਆਗੂਆਂ ਦੀ ਬੈਠਕ ਬੁਲਾਈ

    ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਵੱਲੋਂ ਸਦਨ ਵਿੱਚ ਵਰਤੇ ਜਾ ਰਹੇ ਤਖ਼ਤੀਆਂ ਅਤੇ ਪੋਸਟਰਾਂ ਦੇ ਮੁੱਦੇ ‘ਤੇ ਚਰਚਾ ਕਰਨ ਲਈ ਸ਼ਾਮ 4:30 ਵਜੇ ਲੋਕ ਸਭਾ ਵਿੱਚ ਸਾਰੀਆਂ ਪਾਰਟੀਆਂ ਦੇ ਸੰਸਦੀ ਦਲ ਦੇ ਆਗੂਆਂ ਦੀ ਮੀਟਿੰਗ ਬੁਲਾਈ ਹੈ।

  • 16 Mar 2026 02:38 PM (IST)

    ਕੁੱਝ ਹੀ ਦੇਰ ‘ਚ LPG ਨਾਲ ਭਰਿਆ ਜਹਾਜ਼ ਪਹੁੰਚੇਗਾ ਗੁਜਰਾਤ

    ਐਲਪੀਜੀ ਨਾਲ ਭਰਿਆ ਇੱਕ ਜਹਾਜ਼ ਬਹੁਤ ਜਲਦੀ ਗੁਜਰਾਤ ਦੇ ਮੁਦਰਾ ਪੋਰਟ ‘ਤੇ ਪਹੁੰਚਣ ਲਈ ਤਿਆਰ ਹੈ। ਇਸ ਤੋਂ ਇਲਾਵਾ, ਅੱਜ ਪਹੁੰਚਣ ਵਾਲੇ ਹੋਰ ਸਾਰੇ ਜਹਾਜ਼ ਵੀ ਮੁਦਰਾ ਪੋਰਟ ‘ਤੇ ਆਉਣਗੇ।

  • 16 Mar 2026 01:04 PM (IST)

    ਦਿੱਲੀ: ਆਬਕਾਰੀ ਮਾਮਲੇ ‘ਚ ਸੁਣਵਾਈ 6 ਅਪ੍ਰੈਲ ਨੂੰ ਤੈਅ

    ਸੋਮਵਾਰ ਨੂੰ, ਦਿੱਲੀ ਹਾਈ ਕੋਰਟ ਦੇ ਜਸਟਿਸ ਸਵਰਨਕਾਂਤਾ ਸ਼ਰਮਾ ਨੇ ਆਬਕਾਰੀ ਮਾਮਲੇ ‘ਚ ਸੁਣਵਾਈ ਕੀਤੀ। ਕਾਰਵਾਈ ਦੌਰਾਨ, ਅਰਵਿੰਦ ਕੇਜਰੀਵਾਲ ਸਮੇਤ 23 ਵਿਅਕਤੀਆਂ ਨੂੰ ਬਰੀ ਕਰਨ ਨੂੰ ਚੁਣੌਤੀ ਦੇਣ ਵਾਲੀ ਸੀਬੀਆਈ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ, ਅਦਾਲਤ ਨੇ ਬਰੀ ਕੀਤੇ ਗਏ ਵਿਅਕਤੀਆਂ ਨੂੰ ਆਪਣੇ ਜਵਾਬ ਦਾਇਰ ਕਰਨ ਲਈ 5 ਅਪ੍ਰੈਲ ਤੱਕ ਦਾ ਸਮਾਂ ਦਿੱਤਾ।

  • 16 Mar 2026 12:02 PM (IST)

    ਬਰਨਾਲਾ ਬੱਸ ਸਟੈਂਡ ‘ਤੇ ਇੱਕ ਚਾਹ ਦੀ ਦੁਕਾਨ ਤੋਂ ਸਿਲੰਡਰ ਚੋਰੀ

    ਬਰਨਾਲਾ ਬੱਸ ਸਟੈਂਡ ‘ਤੇ ਇੱਕ ਚਾਹ ਦੀ ਦੁਕਾਨ ਤੋਂ ਚੋਰਾਂ ਨੇ ਸਿਰਫ਼ ਇੱਕ ਮਿੰਟ ‘ਚ ਗੈਸ ਸਿਲੰਡਰ ਚੋਰੀ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ।

  • 16 Mar 2026 10:46 AM (IST)

    ਜਲੰਧਰ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ, ਵਿਧਾਨ ਸਭਾ ਦਾ ਵੀ ਜ਼ਿਕਰ

    ਪੰਜਾਬ ਦੇ ਜਲੰਧਰ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਇੱਕ ਧਮਕੀ ਭਰਿਆ ਈਮੇਲ ਮਿਲਿਆ ਹੈ। ਈਮੇਲ ‘ਚ ਏਪੀਜੇ ਅਤੇ ਡੀਪੀਐਸ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਈਮੇਲ ਵਿੱਚ ਖਾਸ ਤੌਰ ‘ਤੇ 1:11 ਵਜੇ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਵਿੱਚ 2:11 ਵਜੇ ਵਿਧਾਨ ਸਭਾ ਨੂੰ ਧਮਕੀ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਦੋਂ ਕਿ 9:11 ਵਜੇ ਦਿੱਲੀ ਦੀਆਂ ਟ੍ਰੇਨਾਂ ਨੂੰ ਉਡਾ ਦੇਣ ਦਾ ਸਮਾਂ ਦੱਸਿਆ ਗਿਆ ਹੈ।

  • 16 Mar 2026 10:01 AM (IST)

    ਰਾਜ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ

    ਰਾਜ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 5 ਵਜੇ ਤੱਕ ਚਲੇਗੀ।

  • 16 Mar 2026 08:53 AM (IST)

    ਜਲੰਧਰ ‘ਚ LPG ਸਿਲੰਡਰਾਂ ਦੇ ਲਈ ਹੈਲਪਲਾਈਨ ਨੰਬਰ ਜਾਰੀ

    ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਐਲਪੀਜੀ ਸਿਲੰਡਰਾਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਸਖ਼ਤ ਨਿਯਮ ਬਣਾਏ ਹਨ। ਉਨ੍ਹਾਂ ਨੇ ਲੋਕਾਂ ਦੇ ਲਈ ਵਟਸਐਪ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਗੈਸ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਦੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ।

Follow Us