Middle East Tension: ਈਰਾਨ ਤੋਂ ਸੁਰੱਖਿਅਤ ਕੱਢੇ ਜਾ ਰਹੀ ਭਾਰਤੀ, 28 ਫਰਵਰੀ ਤੋਂ ਬਾਅਦ ਹੁਣ ਤੱਕ 130,000 ਪਰਤੇ ਦੇਸ਼
Iran- Izrael Conflict: ਈਰਾਨ-ਅਮਰੀਕਾ-ਇਜ਼ਰਾਈਲ ਟਕਰਾਅ ਦੇ ਵਿਚਕਾਰ, ਵਿਦੇਸ਼ ਮੰਤਰਾਲੇ ਨੇ ਦੱਸਿਅ ਕਿ 28 ਫਰਵਰੀ ਤੋਂ ਬਾਅਦ 130,000 ਭਾਰਤੀ ਘਰ ਵਾਪਸ ਆ ਚੁੱਕੇ ਹਨ। ਈਰਾਨ ਵਿੱਚ ਫਸੇ 550 ਭਾਰਤੀ ਅਰਮੀਨੀਆ ਅਤੇ ਅਜ਼ਰਬਾਈਜਾਨ ਪਹੁੰਚੇ। ਮੰਤਰਾਲੇ ਨੇ ਕਿਹਾ ਕਿ ਤਹਿਰਾਨ ਦੂਤਾਵਾਸ ਕਾਫੀ ਐਕਟਿਵ ਹੈ।
ਈਰਾਨ-ਅਮਰੀਕਾ-ਇਜ਼ਰਾਈਲ ਟਕਰਾਅ ਦੇ ਵਿਚਕਾਰ, ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਕਾਨਫਰੰਸ ਕੀਤੀ। ਕਾਨਫਰੰਸ ਦੌਰਾਨ, ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ 28 ਫਰਵਰੀ ਨੂੰ ਹੀ ਇਸ ਜੰਗ ਦੀ ਸ਼ੁਰੂਆਤ ਹੋਈ ਸੀ, ਉਦੋਂ ਤੋਂ 130,000 ਭਾਰਤੀ ਘਰ ਵਾਪਸ ਆ ਚੁੱਕੇ ਹਨ। ਜੈਸਵਾਲ ਨੇ ਕਿਹਾ ਕਿ ਈਰਾਨ ਵਿੱਚ 550 ਭਾਰਤੀ ਅਰਮੀਨੀਆ ਅਤੇ ਅਜ਼ਰਬਾਈਜਾਨ ਪਹੁੰਚੇ ਹਨ। ਤਹਿਰਾਨ ਵਿੱਚ ਸਾਡਾ ਦੂਤਾਵਾਸ ਕੰਮ ਕਰ ਰਿਹਾ ਹੈ ਅਤੇ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਿਹਾ ਹੈ। ਸਮੁੰਦਰੀ ਜਹਾਜ਼ਾਂ ਅਤੇ ਮੱਛੀਆਂ ਫੜਨ ਵਾਲੇ ਭਾਈਚਾਰਿਆਂ ਨਾਲ ਸਬੰਧਤ ਕੰਪਨੀਆਂ ਨਾਲ ਗੱਲਬਾਤ ਅਤੇ ਸੰਪਰਕ ਜਾਰੀ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਸਾਡੇ ਲਗਭਗ 90 ਨਾਗਰਿਕ ਜ਼ਮੀਨੀ ਸਰਹੱਦ ਰਾਹੀਂ ਈਰਾਨ ਤੋਂ ਅਜ਼ਰਬਾਈਜਾਨ ਵਿੱਚ ਦਾਖਲ ਹੋਏ। ਤਹਿਰਾਨ ਵਿੱਚ ਸਾਡੇ ਦੂਤਾਵਾਸ ਨੇ ਇਸ ਆਵਾਜਾਈ ਨੂੰ ਸੁਵਿਧਾਜਨਕ ਬਣਾਇਆ, ਸਾਰੀਆਂ ਜ਼ਰੂਰੀ ਵੀਜ਼ਾ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਸਹਾਇਤਾ ਕੀਤੀ। ਜੈਸਵਾਲ ਨੇ ਅੱਗੇ ਕਿਹਾ ਕਿ ਮੈਂ 550 ਲੋਕਾਂ ਦੇ ਸਮੂਹ ਦਾ ਜ਼ਿਕਰ ਕੀਤਾ ਜੋ ਈਰਾਨ ਤੋਂ ਅਰਮੀਨੀਆ ਵਿੱਚ ਦਾਖਲ ਹੋਏ ਸਨ, ਉਨ੍ਹਾਂ ਵਿੱਚ 284 ਸ਼ਾਮਲ ਸਨ ਜੋ ਤੀਰਥ ਯਾਤਰਾ ਲਈ ਈਰਾਨ ਗਏ ਸਨ। ਇਹ ਲੋਕ ਇਸ ਸਮੇਂ ਦੋਵਾਂ ਦੇਸ਼ਾਂ ਵਿੱਚ ਮੌਜੂਦ ਹਨ।
ਤਹਿਰਾਨ ਵਿੱਚ ਸਾਡਾ ਦੂਤਾਵਾਸ ਬਹੁਤ ਐਕਟਿਵ – MEA
ਇਨ੍ਹਾਂ ਵਿੱਚੋਂ ਕੁਝ ਲੋਕ ਪਹਿਲਾਂ ਹੀ ਵਾਪਸ ਆ ਚੁੱਕੇ ਹਨ, ਅਤੇ ਬਾਕੀ ਅਗਲੇ ਕੁਝ ਦਿਨਾਂ ਵਿੱਚ ਵਾਪਸ ਆ ਜਾਣਗੇ। ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਤਹਿਰਾਨ ਵਿੱਚ ਸਾਡਾ ਦੂਤਾਵਾਸ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ, ਉਹ ਤਹਿਰਾਨ ਤੋਂ ਬਾਹਰ ਰਹਿ ਰਹੇ ਵਿਦਿਆਰਥੀਆਂ ਨੂੰ ਸੁਰੱਖਿਅਤ ਸ਼ਹਿਰਾਂ ਵਿੱਚ ਸ਼ਿਫਟ ਕਰਨ ਵਿੱਚ ਸਫਲ ਹੋਏ ਹਨ। ਧਿਆਨਯੋਗ ਹੈ ਕਿ ਅੱਜ ਈਰਾਨ ਅਤੇ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਜੰਗ ਦਾ 17ਵਾਂ ਦਿਨ ਹੈ।
#WATCH | Delhi: MEA spokesperson Randhir Jaiswal says, “…We also have had approximately 90 of our nationals from Iran cross over into Azerbaijan through the land border. These movements were facilitated by our embassy in Tehran. They helped them with visas, as well as with pic.twitter.com/40KZ7UguX9
— ANI (@ANI) March 16, 2026
ਪਿਛਲੇ 17 ਦਿਨਾਂ ਤੋਂ ਚੱਲ ਰਹੀ ਹੈ ਇਹ ਜੰਗ
ਇੰਨੇ ਦਿਨਾਂ ਦੇ ਯੁੱਧ ਦੌਰਾਨ, ਤਿੰਨੋਂ ਦੇਸ਼ਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ, ਖਾਸ ਕਰਕੇ ਈਰਾਨ ਨੂੰ ਜਿਆਦਾ। ਈਰਾਨ ਸੰਕਟ ਕਾਰਨ ਦੇਸ਼ ਵਿੱਚ ਤੇਲ ਅਤੇ ਗੈਸ ਸੰਕਟ ਵੀ ਆਇਆ ਹੈ। ਕਈ ਰਾਜਾਂ ਵਿੱਚ ਗੈਸ ਦੀ ਕਮੀ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਗੈਸ ਅਤੇ ਤੇਲ ਸੰਕਟ ਦੇ ਵਿਚਕਾਰ, ਪੈਟਰੋਲੀਅਮ ਮੰਤਰਾਲੇ ਨੇ ਕਿਹਾ ਹੈ ਕਿ ਕੱਚਾ ਤੇਲ ਕਾਫ਼ੀ ਮਾਤਰਾ ਵਿੱਚ ਹੈ। ਸਾਰੀਆਂ ਰਿਫਾਇਨਰੀਆਂ ਚਾਲੂ ਹਨ। ਸੀਐਨਜੀ ਅਤੇ ਪੀਐਨਜੀ ਦੀ ਸਪਲਾਈ 100% ਕੀਤੀ ਜਾ ਰਹੀ ਹੈ। ਜਿਹੜੇ ਲੋਕ ਐਲਪੀਜੀ ਤੋਂ ਪੀਐਨਜੀ ਵਿੱਚ ਸ਼ਿਫਟ ਹੋਣਾ ਚਾਹੁੰਦੇ ਹਨ, ਉਹ ਕਾਲ ਸੈਂਟਰ ਤੋਂ ਸਹਾਇਤਾ ਲੈ ਸਕਦੇ ਹਨ।
