Live Updates: ਅਗਲੇ ਦੋ ਦਿਨਾਂ ਵਿੱਚ ਅਮਰੀਕਾ-ਈਰਾਨ ਵਿਚਾਲੇ ਹੋਵੇਗੀ ਗੱਲਬਾਤ- ਟਰੰਪ

Updated On: 

14 Apr 2026 23:59 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਅਗਲੇ ਦੋ ਦਿਨਾਂ ਵਿੱਚ ਅਮਰੀਕਾ-ਈਰਾਨ ਵਿਚਾਲੇ ਹੋਵੇਗੀ ਗੱਲਬਾਤ- ਟਰੰਪ

ਫਤਿਹਗੜ੍ਹ ਸਾਹਿਬ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 14 Apr 2026 11:06 PM (IST)

    ਅਗਲੇ ਦੋ ਦਿਨਾਂ ਵਿੱਚ ਅਮਰੀਕਾ-ਈਰਾਨ ਵਿਚਾਲੇ ਹੋਵੇਗੀ ਗੱਲਬਾਤ- ਟਰੰਪ

    ਅਗਲੇ ਦੋ ਦਿਨਾਂ ਵਿੱਚ ਅਮਰੀਕਾ ਤੇ ਈਰਾਨ ਵਿਚਾਲੇ ਗੱਲਬਾਤ ਹੋਵੇਗੀ। ਟਰੰਪ ਨੇ ਖੁਦ ਪੋਸਟ ਕਰ ਜਾਣਕਾਰੀ ਸਾਂਝੀ ਕੀਤੀ ਹੈ। ਦੋਵਾਂ ਮੁਲਕਾਂ ਵਿਚਾਲੇ ਇਹ ਗੱਲਬਾਤ ਇਸਲਾਮਾਬਾਦ ਵਿਖੇ ਹੋਵੇਗੀ। ਬੀਤੇ ਦਿਨੀਂ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਬੇਸਿੱਟਾ ਰਹੀ ਸੀ।

  • 14 Apr 2026 09:08 PM (IST)

    ਬਿਹਾਰ ਦੇ ਵਿਕਾਸ ਨੂੰ ਮਿਲੇਗੀ ਹੋਰ ਰਫਤਾਰ, ਨੀਤੀਸ਼ ਕੁਮਾਰ ਨੇ ਸਮਰਾਟ ਚੌਧਰੀ ਨੂੰ ਦਿੱਤੀ ਵਧਾਈ

    ਨੀਤੀਸ਼ ਕੁਮਾਰ ਨੇ ਐਨਡੀਏ ਵਿਧਾਇਕ ਦਲ ਦਾ ਆਗੂ ਚੁਣੇ ਜਾਣੇ ‘ਤੇ ਸਮਾਰਟ ਚੌਧਰੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਮਰਾਟ ਚੌਧਰੀ ਜੀ ਨੂੰ ਬਹੁਤ-ਬਹੁਤ ਵਧਾਈ ‘ਤੇ ਸ਼ੁਭਕਾਮਨਾਵਾਂ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਅਗਵਾਈ ਵਿੱਚ ਬਿਹਾਰ ਦੇ ਵਿਕਾਸ ਨੂੰ ਹੋਰ ਰਫਤਾਰ ਮਿਲੇਗੀ।

  • 14 Apr 2026 06:40 PM (IST)

    SC ਕਾਲਜੀਅਮ ਨੇ ਸੀਨੀਅਰ ਵਕੀਲ ਲਿਜ਼ ਮੈਥਿਊ ਦੀ ਕੀਤੀ ਸਿਫ਼ਾਰਸ਼

    ਸੁਪਰੀਮ ਕੋਰਟ ਕਾਲਜੀਅਮ ਨੇ ਸੀਨੀਅਰ ਵਕੀਲ ਲਿਜ਼ ਮੈਥਿਊ ਨੂੰ ਕੇਰਲ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਹੈ।

  • 14 Apr 2026 05:31 PM (IST)

    ਬਿਹਾਰ ‘ਚ NDA ਦੀ ਸਰਕਾਰ ਸੀ ਤੇ ਅੱਗੇ ਵੀ ਬਣੀ ਰਹੇਗੀ- ਸ਼ਾਹਨਵਾਜ਼ ਹੁਸੈਨ

    ਬੀਜੇਪੀ ਦੀ ਸੀਨੀਅਰ ਆਗੂ ਸ਼ਾਹਨਵਾਜ਼ ਹੁਸੈਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ‘ਚ NDA ਦੀ ਸਰਕਾਰ ਸੀ ਤੇ ਅੱਗੇ ਵੀ ਬਣੀ ਰਹੇਗੀ।

  • 14 Apr 2026 04:07 PM (IST)

    ਸਮਰਾਟ ਚੌਧਰੀ ਹੀ ਹੋਣਗੇ ਬਿਹਾਰ ਦੇ ਨਵੇਂ ਸੀਐਮ, ਚੁਣੇ ਗਏ ਵਿਧਾਇਕ ਦਲ ਦਾ ਨੇਤਾ

    ਸਮਰਾਟ ਚੌਧਰੀ ਬਿਹਾਰ ਦੇ ਨਵੇਂ ਅਤੇ ਅਗਲੇ ਮੁੱਖ ਮੰਤਰੀ ਹੋਣਗੇ। ਉਨ੍ਹਾਂ ਦੇ ਨਾਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਉਨ੍ਹਾਂ ਨੂੰ ਵਿਧਾਇਕ ਦਲ ਦੀ ਮੀਟਿੰਗ ਵਿੱਚ ਨੇਤਾ ਚੁਣ ਲਿਆ ਗਿ ਹੈਆ। ਉਹ ਹੁਣ ਰਾਜਪਾਲ ਨਾਲ ਮੁਲਾਕਾਤ ਕਰਨਗੇ। ਸਹੁੰ ਚੁੱਕ ਸਮਾਗਮ ਕੱਲ੍ਹ, 15 ਅਪ੍ਰੈਲ ਨੂੰ ਸਵੇਰੇ 11 ਵਜੇ ਲੋਕ ਭਵਨ ਵਿੱਚ ਹੋਵੇਗਾ।

  • 14 Apr 2026 01:50 PM (IST)

    ਅੰਮ੍ਰਿਤਸਰ ‘ਚ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ

    ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦ ਪਾਰ ਤੋਂ ਕੰਮ ਕਰ ਰਹੇ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ, 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਦੇ ਕਬਜ਼ੇ ‘ਚੋਂ 6 ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ।

  • 14 Apr 2026 12:10 PM (IST)

    ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਬਣ ਸਕਦੇ ਬਿਹਾਰ ਦੇ ਡਿਪਟੀ ਸੀਐਮ

    ਬਿਹਾਰ ‘ਚ ਨਵੀਂ ਸਰਕਾਰ ਦੀ ਪ੍ਰਕਿਰਿਆ ਦੇ ਵਿਚਕਾਰ, ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਚਰਚਾਵਾਂ ਹਨ ਕਿ ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਕੁਮਾਰ ਡਿਪਟੀ ਸੀਐਮ ਦਾ ਅਹੁਦਾ ਸੰਭਾਲ ਸਕਦੇ ਹਨ। ਮੀਡੀਆ ਰਿਪੋਰਟਸ ਮੁਤਾਬਕ ਨਿਸ਼ਾਂਤ ਕੁਮਾਰ ਨੇ ਉਪ ਮੁੱਖ ਮੰਤਰੀ ਦੀ ਭੂਮਿਕਾ ਸਵੀਕਾਰ ਕਰਨ ਤੋਂ ਪਹਿਲਾਂ ਇੱਕ ਵੱਡੀ ਸ਼ਰਤ ਰੱਖੀ ਹੈ।

  • 14 Apr 2026 11:49 AM (IST)

    ਸਾਡੀ ਸਰਕਾਰ ਸਮਾਨਤਾ ਅਤੇ ਸਿੱਖਿਆ ਦੀ ਕ੍ਰਾਂਤੀ ਲਿਆਉਣ ਲਈ ਵਚਨਬੱਧ: CM ਮਾਨ

    ਸੰਵਿਧਾਨ ਦੇ ਨਿਰਮਾਤਾ ਤੇ ਸਮਾਨਤਾ ਦੇ ਪ੍ਰਤੀਕ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ‘ਤੇ ਕਰੋੜਾਂ ਵਾਰ ਪ੍ਰਣਾਮ। ਸਾਡੀ ਸਰਕਾਰ, ਬਾਬਾ ਸਾਹਿਬ ਦੇ ਦ੍ਰਿਸ਼ਟੀਕੋਣ ‘ਤੇ ਪਹਿਰਾ ਦਿੰਦੇ ਹੋਏ, ਪੰਜਾਬ’ਚ ਸਮਾਨਤਾ ਅਤੇ ਸਿੱਖਿਆ ਦੀ ਕ੍ਰਾਂਤੀ ਲਿਆਉਣ ਲਈ ਵਚਨਬੱਧ ਹੈ।

  • 14 Apr 2026 10:26 AM (IST)

    ਪ੍ਰਧਾਨ ਮੰਤਰੀ ਮੋਦੀ ਨੇ ਅੰਬੇਡਕਰ ਨੂੰ ਭੇਟ ਕੀਤੀ ਸ਼ਰਧਾਂਜਲੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਸੰਸਦ ਕੰਪਲੈਕਸ ਦੇ ਅੰਦਰ ‘ਪ੍ਰੇਰਣਾ ਸਥਲ’ ਵਿਖੇ ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ ‘ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਸਮਾਗਮ ਦੌਰਾਨ ਕਈ ਨੇਤਾ ਵੀ ਮੌਜੂਦ ਸਨ।

  • 14 Apr 2026 09:30 AM (IST)

    ਪ੍ਰਧਾਨ ਮੰਤਰੀ ਮੋਦੀ ਅੱਜ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦਾ ਕਰਨਗੇ ਉਦਘਾਟਨ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰਾਖੰਡ ਦੇ ਦੌਰੇ ‘ਤੇ ਹੋਣਗੇ। ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਮੋਦੀ 213 ਕਿਲੋਮੀਟਰ ਲੰਬੇ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦਾ ਉਦਘਾਟਨ ਕਰਨਗੇ। ਇਸ ਦੇ ਖੁੱਲ੍ਹਣ ਨਾਲ, ਦਿੱਲੀ ਤੇ ਦੇਹਰਾਦੂਨ ਵਿਚਕਾਰ ਯਾਤਰਾ ਹੁਣ ਲਗਭਗ ਢਾਈ ਘੰਟੇ ਰਹਿ ਜਾਵੇਗੀ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਦੇਹਰਾਦੂਨ ‘ਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਉਹ ਉੱਤਰ ਪ੍ਰਦੇਸ਼ ਦੀ ਸਰਹੱਦ ‘ਤੇ ਦੇਹਰਾਦੂਨ ਦੇ ਨੇੜੇ ਸਥਿਤ ਮਾਂ ਦਾਤ ਕਾਲੀ ਮੰਦਰ ‘ਚ ਪ੍ਰਾਰਥਨਾ ਤੇ ਪੂਜਾ ਕਰਨਗੇ।

Follow Us
Related Stories
ਪੈਟਰੋਲ-ਡੀਜ਼ਲ ਦੀ ਘੱਟ ਵਰਤੋਂ, 1 ਸਾਲ ਲਈ ਸੋਨਾ ਨਾ ਖਰੀਦੋ ਤੇ WFH… ਯੁੱਧ ਦੇ ਅਸਰ ਨੂੰ ਘਟਾਉਣ ਲਈ ਪੀਐਮ ਮੋਦੀ ਦੀਆਂ ਰਾਸ਼ਟਰ ਨੂੰ 10 ਅਪੀਲਾਂ
ਤੇਲ ਦੀ ਬੱਚਤ, WFH ਅਤੇ ਇਕ ਸਾਲ No Gold… ਜੰਗ ਦਾ ਅਸਰ ਘੱਟ ਕਰਨ ਲਈ ਪ੍ਰਧਾਨ ਮੰਤਰੀ ਨੇ ਦਿੱਤੇ ਵੱਡੇ ਮੰਤਰ
ਤਾਮਿਲਨਾਡੂ ਦੀ ਰਾਜਨੀਤੀ ‘ਚ ਅੱਜ ਇੱਕ ਨਵਾਂ ਅਧਿਆਇ ਸ਼ੁਰੂ, ਅਦਾਕਾਰ ਵਿਜੇ ਬਣੇ ਮੁੱਖ ਮੰਤਰੀ… ਨੌਂ ਮੰਤਰੀਆਂ ਨੇ ਵੀ ਚੁੱਕੀ ਸਹੁੰ
ਬੰਗਾਲ ਨੂੰ ਮਿਲਿਆ ਨਵਾਂ Boss, ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨਾਲ 5 ਮੰਤਰੀਆਂ ਨੇ ਚੁੱਕੀ ਸਹੁੰ
ਮੰਦਿਰ ਤੇ ਢਾਬੇ ਨੂੰ ਨਿਸ਼ਾਨਾ ਬਣਾਉਣ ਦੀ ਰਚੀ ਜਾ ਰਹੀ ਸੀ ਸਾਜ਼ਿਸ਼, ਪਾਕਿ ਡੌਨ ਸ਼ਹਿਜ਼ਾਦ ਭੱਟੀ ਮਾਡਿਊਲ ਦਾ ਪਰਦਾਫਾਸ਼
ਆਪ੍ਰੇਸ਼ਨ ਸਿੰਦੂਰ ਦੀ ਵਰ੍ਹੇਗੰਢ ‘ਤੇ ਬੋਲੇ ਰਾਜਨਾਥ ਸਿੰਘ, ਤਿੰਨਾਂ ਸੈਨਾਵਾਂ ਦੇ ਬੇਮਿਸਾਲ ਤਾਲਮੇਲ ਨੇ ਦੁਸ਼ਮਣ ਨੂੰ ਦਿੱਤਾ ਸੀ ਮੂੰਹਤੋੜ ਜਵਾਬ